Monday, 23 July 2018

UGC Granted Kaushal Kendra to HMV








Hans Raj Mahila Maha Vidyalaya has added another feather in its cap by getting Kaushal Kendra from UGC.  The scheme of Kaushal Kendra has been granted by UGC to one university and three colleges of the country and HMV is one of them.  On this occasion, a special assembly session was organized by the college which was also the first assembly of the session.  Secretary DAV CMC Mr. Arvind Ghai was the chief guest of the occasion.  Principal Prof. Dr. (Mrs.) Ajay Sareen told the students that 5 new courses are started in HMV under Kaushal Kendra with a grant of Rs.5.00 Crores.  These courses include M.Voc. in Web Technology and Multimedia, B.Voc. in Journalism and Media, B.Voc. in Mental Health and Counselling, B.Voc. in Beauty and Wellness and B.Voc. in Fashion Designing.  Mr. Arvind Ghai congratulated all the persons and said that it is a matter of pride for DAV Managing Committee and HMV to get Kaushal Kendra.  On this occasion, Dean Academics Dr. Kanwaldeep Kaur, Incharge Kaushal Kendra and UGC Coordinator Dr. Ekta Khosla, Advisor Mrs. M. Syal and Coordinators of all courses were honoured which were Dr. Ashmeen Kaur, Mrs. Meenu Kundra, Dr. Meena Sharma, Mrs. Rama Sharma, Mrs. Mukti Arora, Dr. Minakshi Duggal Mehta, Mrs. Bindu Banati Kohli and Mrs. Navneeta.  Office Superintendent Mr. Amarjit Khanna, Mr. Ravi Kumar, Mr. Arvind Chandi, Mr. Veerinder Singh, supporting staff Mr. Ajay Kumar and Mr. Raj Kiran were also honoured.  All the members of staff and students danced to the beats of Dhol and expressed their joy.  Principal Prof. Dr.(Mrs.) Ajay Sareen told that Kaushal Kendra will be helpful in making women more empowered.



ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਨੇ ਆਪਣੀ ਉਪਲਬਧੀਆਂ 'ਚ ਹੋਰ ਵਾਧਾ ਕਰਕੇ ਗੋਲਡਨ ਅੱਖਰਾਂ 'ਚ ਆਪਣਾ ਨਾਂ ਦਰਜ਼ ਕਰਵਾਇਆ ਹੈ।  ਯੂਜੀਸੀ ਵੱਲੋਂ ਪੂਰੇ ਭਾਰਤ 'ਚ ਚਾਰ ਸੰਸਥਾਨਾਂ ਨੂੰ ਕੌਸ਼ਲ ਕੇਂਦਰ ਦਿੱਤੇ ਗਏ ਹਨ। ਜਿਨ੍ਹਾਂ 'ਚੋਂ ਇਕ ਕੋਸ਼ਲ ਕੇਂਦਰ ਐਚ.ਐਮ.ਵੀ ਨੂੰ ਦਿੱਤਾ ਗਿਆ ਹੈ। ਇਸ ਖੁਸ਼ੀ ਦੇ ਮੌਕੇ ਤੇ ਕਾਲਜ 'ਚ ਸੈਸ਼ਨ ਦੀ ਪਹਿਲੀ ਪ੍ਰਾਥਨਾ ਸਭਾ ਦੇ ਦੌਰਾਨ ਸੈਲੀਬ੍ਰੇਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡੀਏਵੀ ਮੈਨੇਜਿੰਗ ਕਮੇਟੀ ਦੇ ਸਚਿਵ ਸ਼੍ਰੀ ਅਰਵਿੰਰ ਘਈ ਬਤੌਰ ਮੁੱਖ ਮਹਿਮਾਨ ਮੌਜੂਦ ਸਨ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਦੱਸਿਆ ਕਿ ਕਾਲਜ ਨੂੰ ਕੌਸ਼ਲ ਕੇਂਦਰ ਦੇ ਅੰਤਰਗਤ 5 ਨਵੇਂ ਕੋਰਸ ਦੇ 5 ਕਰੋੜ ਦੀ ਗ੍ਰਾਂਟ ਦਿੱਤੀ ਗਈ ਹੈ। ਇਨ੍ਹਾਂ ਕੋਰਸਾਂ 'ਚ ਐਮ.ਵਾੱਕ ਇਨ ਵੇਬ ਟੇਕਨਾਲਾੱਜੀ ਏਂਡ ਮਲਟੀਮੀਡਿਆ, ਬੀ. ਵਾੱਕ ਇਨ ਜਰਨੇਲਿਜ਼ਮ ਏਂਡ ਮੀਡਿਆ, ਬੀ.ਵਾੱਕ ਇਨ ਮੇਂਟਲ ਹੈਲਥ ਏਂਡ ਕਾਉਂਸਲਿੰਗ, ਬੀ.ਵਾੱਕ ਇਨ ਬਿਊਟੀ ਏਂਡ ਵੈਲਨੈਸ ਅਤੇ ਬੀ.ਵਾੱਕ ਇਨ ਫੈਸ਼ਨ ਡਿਜ਼ਾਇਨਿੰਗ ਸ਼ਾਮਲ ਹਨ।
ਸ਼੍ਰੀ ਅਰਵਿੰਦ ਘਈ ਨੇ ਕਾਲਜ ਪ੍ਰਬੰਧਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਡੀਏਵੀ ਸੀਐਮਸੀ ਤੇ ਕਾਲਜ ਪ੍ਰਬੰਧਨ ਦੇ ਲਈ ਬਹੁਤ ਗਰਵ ਦੀ ਗੱਲ ਹੈ ਕਿ ਕਾਲਜ ਨੂੰ ਕੌਸ਼ਲ ਕੇਂਦਰ ਪ੍ਰਦਾਨ ਕੀਤਾ ਗਿਆ ਹੈ। ਇਸ ਮੌਕੇ ਤੇ ਡੀਨ ਅਕਾਦਮਿਕ ਡਾ. ਕੰਵਲਦੀਪ ਕੌਰ, ਇੰਚਾਰਜ ਕੌਸ਼ਲ ਕੇਂਦਰ ਤੇ ਯੂਜੀਸੀ ਕੋਆਰਡੀਨੇਟਰ,  ਡਾ. ਏਕਤਾ ਖੋਸਲਾ, ਸ਼੍ਰੀਮਤੀ ਮੀਨਾਕਸ਼ੀ ਸਿਆਲ, ਕੋਆਰਡੀਨੇਟਰ ਕਾੱਲਜਿਏਟ ਸਕੂਲ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ 'ਚ ਡਾ. ਆਸ਼ਮੀਨ ਕੌਰ, ਸ਼੍ਰੀਮਤੀ ਮੀਨੂ ਕੁੰਦਰਾ, ਡਾ. ਮੀਨਾ ਸ਼ਰਮਾ, ਸ਼੍ਰੀਮਤੀ ਰਮਾ ਸ਼ਰਮਾ, ਸ਼੍ਰੀਮਤੀ ਮੁਕਤੀ ਅਰੋੜਾ, ਸ਼੍ਰੀਮਤੀ ਬਿੰਦੂ ਕੋਹਲੀ ਅਤੇ ਸ਼੍ਰੀਮਤੀ ਨਵਨੀਤਾ ਸ਼ਾਮਲ ਸਨ। ਇਨ੍ਹਾਂ ਦੇ ਨਾਲ ਹੀ ਨਾੱਨ ਟੀਚਿੰਗ ਵਿਭਾਗ ਦੇ ਸੁਪਰਿਟੇਂਡੇਂਟ ਸ਼੍ਰੀ ਅਮਰਜੀਤ ਖੰਨਾ, ਸ਼੍ਰੀ ਰਵੀ ਕੁਮਾਰ, ਸ਼੍ਰੀ ਰਾਜੀਵ ਭਾਟਿਆ ਤੇ ਸਹਾਇਕ ਸਟਾਫ ਮੈਂਬਰ ਅਜੇ ਅਤੇ ਰਾਜ ਕਿਰਨ ਨੂੰ ਵੀ ਸਨਮਾਨਤ ਕੀਤਾ ਗਿਆ। ਢੋਲ ਦੀ ਥਾਪ ਤੇ ਨੱਚ ਕੇ ਸਾਰੇ ਮੈਂਬਰਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪ੍ਰਿੰ. ਡਾ. ਸਰੀਨ ਨੇ ਕਿਹਾ ਕਿ ਕੌਸ਼ਲ ਕੇਂਦਰ ਮਿਲਨਾ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ। ਇਨ੍ਹਾਂ ਕੋਰਸਾਂ ਦੇ ਮਾਧਿਅਮ ਨਾਲ ਕੁੜੀਆਂ ਨੂੰ ਹੋਰ ਵੀ ਸਸ਼ਕਤ ਬਣਾਇਆ ਜਾਵੇਗਾ।