Sunday, 26 August 2018

Eco-friendly Rakhi Making competition organized at HMV


Hans Raj Mahila Maha Vidyalaya organized Eco-friendly Rakhi Making competition.  More than hundred students participated in the competition.  Rakhis were made using various biodegradable and organic material like ash gourd seeds, nutshells, plant material, cotton, old clothes, custard apple seeds, paper quills etc. to make colourful and designer Rakhis.  The themes of Rakhis ranged from tricolor, animals, birds, nature-inspired designs to religious figures.  Principal Prof. Dr. (Mrs.) Ajay Sareen congratulated the Environment Club for this successful endeavour.  She praised the art of students who made beautiful Rakhis.  Principal Dr. Sareen motivated the participants for taking more interest in such competitions.    First, second and third prizes were given to Ragini, Twinkle and Naman.  Consolation prizes were also given.  Dr. Seema Marwaha, Incharge of Environment Club said that such endeavours always bring us closer to nature.  Dr. Anjana Bhatia said that we should stay rooted to nature and our traditions.  Speaking on the occasion, Mrs. Sudarshan Kang motivated the students to more creative and productive in life.  Mr. Amarjit Khanna, Office Supdt. also motivated the students.  Ms. Avantika, Dr. Sakshi, Ms. Anchal, Mr. Sachin and Mr.Amit were present.  The judges of the event were Mrs. Saloni Sharma, Dr. Anjana and Dr. Sakshi.


ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ 'ਚ ਰਾਖੀ ਸੈਲੀਬ੍ਰੇਸ਼ਨ 'ਚ ਇਨਵਾਇਰਮੈਂਟ ਕਲੱਬ ਵੱਲੋਂ ਇਕੋ-ਫ੍ਰੈਂਡਲੀ ਰਾਖੀ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ।  100 ਤੋਂ ਵੀ ਵੱਧ ਵਿਦਿਆਰਥਣਾਂ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ ਅਤੇ ਵਿਭਿੰਨ ਤਰ੍ਹਾਂ ਦਾ ਬਾਇਓਗ੍ਰੇਡੇਬਲ ਅਤੇ ਆਗ੍ਰੇਨਿਕ ਮੈਟੀਰਿਅਲ ਪ੍ਰਯੋਗ ਕਰਦੇ ਹੋਏ ਖੂਬਸੂਰਤ ਰਖੜੀਆਂ ਬਣਾਈਆਂ। ਇਨ੍ਹਾਂ ਰਖੜੀਆਂ 'ਚ ਲੋਕੀ ਦੇ ਬੀਜ਼, ਨਟਸ਼ੈਲਸ, ਪਲਾਂਟ ਮੈਟੀਰਿਅਲ, ਰੂਈ, ਪੁਰਾਣੇ ਕਪੜੇ, ਕਾਗਜ ਆਦਿ ਦਾ ਪ੍ਰਯੋਗ ਕੀਤਾ ਗਿਆ। ਇਹ ਨਹੀਂ ਥੀਮ ਬੇਸਡ ਰਾਖੀ ਵੀ ਦੇਖਣ ਨੂੰ ਮਿਲੀ ਜਿਸ ਵਿੱਚ ਤਿਰੰਗਾ, ਪੰਛੀ, ਕੁਦਰਤੀ ਖੂਬਸੂਰਤੀ, ਧਾਰਮਿਕ ਸ਼ਖਸੀਅਤ 'ਤੇ ਬਣੀ ਰਾਖੀ ਮੁਖ ਆਕਰਸ਼ਨ ਦਾ ਕੇਂਦਰ ਰਹੀ।  ਇਸ ਮੁਕਾਬਲੇ 'ਚ ਪਹਿਲਾ ਸਥਾਨ ਰਾਗਿਨੀ ਨੇ ਪ੍ਰਾਪਤ ਕੀਤਾ ਅਤੇ ਦੂਜਾ ਸਥਾਨ ਟਵਿੰਕਲ ਅਤੇ ਤੀਜਾ ਸਥਾਨ ਨਮਨ ਨੇ ਪ੍ਰਾਪਤ ਕੀਤਾ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਇਨਵਾਇਰਮੈਂਟ ਕਲੱਬ ਦੇ ਮੈਂਬਰਾ ਨੂੰ ਇਸ ਕੋਸ਼ਿਸ਼ ਦੇ ਲਈ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਦੀ ਕਲਾ ਦੀ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਭੱਵਿਖ ਵਿੱਚ ਵੀ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੇ ਆਯੋਜਨਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਏਨਵਾਇਰਮੈਂਟ ਕਲੱਬ ਦੀ ਇੰਚਾਰਜ਼ ਡਾ. ਸੀਮਾ ਮਰਵਾਹਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਸਾਨੂੰ ਹਮੇਸ਼ਾ ਕੁਦਰਤ ਦੇ ਕੋਲ ਲੈ ਕੇ ਆਉਂਦੀਆਂ ਹਨ ਜਿਸ ਨਾਲ ਸਾਨੂੰ ਅਤਿ ਆਨੰਦਦੀ ਪ੍ਰਾਪਤੀ ਹੁੰਦੀ ਹੈ। ਡਾ. ਅੰਜਨਾ ਭਾਟਿਆ ਨੇ ਕਿਹਾ ਕਿ ਜੇਕਰ ਅਸੀਂ ਹਰ ਖੇਤਰ 'ਚ ਤਰੱਕੀ ਚਾਹੁੰਦੇ ਹਾਂ ਤਾਂ ਸਾਨੂੰ ਹਮੇਸ਼ਾ ਕੁਦਰਤ ਅਤੇ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣਾ ਚਾਹੀਦਾ ਹੈ।  ਸ਼੍ਰੀਮਤੀ ਸੁਦਰਸ਼ਨ ਕੰਗ ਨੇ ਵਿਦਿਆਰਥਣਾਂ ਨੂੰ ਜ਼ਿੰਦਗੀ 'ਚ ਹੌਰ ਵੀ ਕ੍ਰਿਏਟਿਵ ਅਤੇ ਪ੍ਰੋਡਕਟਿਵ ਬਨਣ ਦੇ ਲਈ ਪ੍ਰੇਰਿਤ ਕੀਤਾ। ਆਫਿਸ ਸੁਪਰਿਟੇਂਡੇਂਟ ਸ਼੍ਰੀ ਅਮਰਜੀਤ ਖੰਨਾ ਨੇ ਵੀ ਇਸ ਦੌਰਾਨ ਵਿਦਿਆਰਥਣਾਂ ਨੂੰ ਉਤਸ਼ਾਹਿਤ ਸ਼ਬਦਾਂ ਨਾਲ ਪ੍ਰੋਤਸਾਹਿਤ ਕੀਤਾ। ਜੱਜਾਂ ਦੀ ਭੂਮਿਕਾ ਸ਼੍ਰੀਮਤੀ ਸਲੋਨੀ ਸ਼ਰਮਾ, ਡਾ. ਅੰਜਨਾ ਭਾਟਿਆ ਅਤੇ ਡਾ. ਸਾਕਸ਼ੀ ਵਰਮਾ ਨੇ ਨਿਭਾਈ। ਇਸ ਮੌਕੇ ਤੇ ਅਵੰਤਿਕਾ, ਡਾ. ਸਾਕਸ਼ੀ, ਸੁਸ਼੍ਰੀ ਆਂਚਲ, ਸ਼੍ਰੀ ਸਚਿਨ ਅਤੇ ਸ਼੍ਰੀ ਅਮਿਤ ਵੀ ਮੌਜੂਦ ਸਨ।