Wednesday, 15 August 2018

Independence Day Celebration at HMV Collegiate School

To celebrate Independence Day with unprecedented patriotic fervour, a Poster Making Competition was organized at HMV Collegiate Sr. Sec. School under the able guidance of Principal Prof. Dr. (Mrs.) Ajay Sareen, benign support of Coordinator Mrs. Meenakshi Syal and the direction of Dr. Rajiv Kumar, Pol. Sc. Deptt.  On this occasion, students of SSC I and SSC II exhibited their patriotic feelings and love for their country through colourful posters.  Principal Prof. Dr. (Mrs.) Ajay Sareen congratulated the students and reminded the students about the sacrifices made by our great freedom fighters.  She further added that it is the moral duty of every citizen to serve the nation with heart, mind and soul.  The competition was judged by Dr. Rakhi Mehta, Fine Arts Deptt., Ms. Anuradha Thakur, Hindi Deptt., Ms. Jaspreet Kaur, English Deptt.  Km. Tania Khurana of SSC I Arts got first position, Km. Jaspreet Kaur of SSC I Arts got second position and Km. Sarabjeet Kaur of SSC II Arts, Km. Loveleen Kaur, SSC I Arts got third position.  The event ended by reciting the national anthem.

ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸ਼੍ਰੀਮਤੀ ਮਿਨਾਕਸ਼ੀ ਸਿਆਲ (ਕਾ-ਆਰਡੀਨੇਟਰ ਸਕੂਲ) ਤੇ ਡਾ. ਰਾਜੀਵ ਕੁਮਾਰ (ਰਾਜਨੀਤੀ ਸ਼ਾਸਤਰ ਵਿਭਾਗ) ਦੀ ਯੋਗ ਅਗਵਾਈ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤੀ ਗਿਆ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਦੇਸ਼ ਪ੍ਰਤੀ ਸਮਰਪਿਤ ਰਹਿਣ ਦੀ ਪ੍ਰੇਰਨਾ ਦਿੱਤੀ ਤੇ ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਨੂੰ ਵੀ ਜਾਗਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਇੱਕ ਸੱਚਾ ਨਾਗਰਿਕ ਬਣਨ ਤੇ ਆਪਣੀ ਸੰਸਥਾ, ਰਾਸ਼ਟਰ ਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਨ ਲਈ ਵੀ ਪ੍ਰੋਤਸਾਹਿਤ ਕੀਤਾ। 
ਇਸ ਮੌਕੇ ਤੇ +1 ਤੇ +2 ਦੀਆਂ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਕਾਲਜ ਦੇ ਪ੍ਰਿੰ. ਡਾ. ਸਰੀਨ, ਸ਼੍ਰੀਮਤੀ ਸਿਆਲ ਤੇ ਡਾ. ਰਾਜੀਵ ਨੇ ਵਿਦਿਆਰਥਣਾਂ ਦੁਆਰਾ ਬਣਾਏ ਪੋਸਟਰਾਂ ਦੀ ਪ੍ਰਸੰਸਾ ਕੀਤੀ ਤੇ ਅਧਿਆਪਕਾਂ ਨੂੰ ਭੱਵਿਖ ਵਿੱਚ ਇਹੋ ਜਿਹੀਆਂ ਪ੍ਰਤੀਯੋਗਤਾਵਾ ਕਰਵਾਉਣ ਲਈ ਵੀ ਪ੍ਰੋਤਸਾਹਿਤ ਕੀਤਾ। ਇਸ ਮੌਕੇ 'ਤੇ ਸ਼੍ਰੀਮਤੀ ਰਾਖੀ ਮਹਿਤਾ (ਪਾਈਨ ਆਰਟਸ ਵਿਭਾਗ), ਸ਼੍ਰੀਮਤੀ ਅਨੁਰਾਧਾ ਠਾਕੁਰ (ਹਿੰਦੀ ਵਿਭਾਗ) ਤੇ ਸ਼੍ਰੀਮਤੀ ਜਸਪ੍ਰੀਤ ਕੌਰ (ਅੰਗਰੇਜ਼ੀ ਵਿਭਾਗ) ਨੇ ਜੱਜਾਂ ਦੀ ਭੂਮਿਕਾ ਨਿਭਾਈ। ਕੁ. ਤਾਨੀਆਂ ਖੁਰਾਨਾ (+1 ਆਰਟਸ) ਨੇ ਪਹਿਲਾ, ਕੁ. ਜਸਪ੍ਰੀਤ ਕੌਰ (+1 ਆਰਟਸ) ਨੇ ਦੂਜਾ ਅਤੇ ਤੀਜਾ ਸਥਾਨ ਸਾਂਝੇ ਤੌਰ ਤੇ ਕੁ. ਸਰਬਜੀਤ ਕੌਰ (+2 ਆਰਟਸ) ਤੇ ਕੁ. ਲਵਲੀਨ ਕੌਰ (+1 ਆਰਟਸ) ਨੇ ਹਾਸਲ ਕੀਤਾ। ਰਾਸ਼ਟਰ ਗਾਨ ਨਾਲ ਸਮਾਗਮ ਸਮਾਪਤ ਹੋ ਗਿਆ।