Red Ribbon Club of Hans Raj Mahila Maha Vidyalaya organized Health Awareness Programme in
collaboration with Civil
Hospital under the able
guidance of Principal Prof. Dr.
(Mrs.) Ajay Sareen. On this occasion,
Mrs. Neety Sood, Senior Faculty Member welcomed by the club members. Club Incharge Mrs. Kuljit Kaur Athwal
welcomed District Medical Officer Dr. Satish Kumar and Kripal Singh from health
department. Mrs. Kuljit said that the
health awareness drives are the need of hour.
It is important to pay attention to the physical as well as mental
health. Dr. Satish Kumar, while
addressing the students said that health is an asset to all of us and, hence,
we should preserve it. He gave health
tips to the students through presentation.
Making the right food choices, physical exercise, regular check ups and
hygiene are important to lead a healthy life.
During interactive session with students, Mr. Kripal Singh answered the
queries of students regarding their health issues. He advised the students to follow a healthy
lifestyle. On this occasion, Mr.
Bhavjeet Singh, Mr. Naresh Kumar, Club Co-Incharge Mrs. Gagandeep, Mrs. Alka
were also present. The programme was
successfully conducted by Club Secretary Mansi, Joint Secretary Radhika and
Asstt. Secretary Simranbir.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਰੈਡ ਰਿਬਨ ਕਲਬ ਦੇ ਸਹਿਯੋਗ ਨਾਲ ਕਾਲਜ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੀ ਯੋਗ ਅਗਵਾਈ ਹੇਠ ਸਿਵਿਲ ਹਸਪਤਾਲ, ਜਲੰਧਰ ਦੀ ਟੀਮ ਵਲੋਂ ਸਿਹਤ ਦੀ ਦੇਖਭਾਲ ਅਤੇ ਬਹੁਤ ਗੰਦੇ ਪਾਣੀ ਨਾਲ ਹੋਣ ਵਾਲਿਆਂ ਬਿਮਾਰੀਆਂ ਦੇ ਵਿਸ਼ੇ 'ਚ ਵਿਸਤਾਰ ਨਾਲ ਜਾਨਕਾਰੀ ਦਿੱਤੀ। ਇਸ ਮੌਕੇ ਤੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਨੀਤਿ ਸੂਦ ਦਾ ਸੁਆਗਤ ਪਲਾਂਟਰ ਭੇਂਟ ਕਰਕੇ ਕੀਤਾ ਗਿਆ। ਰੈਡ ਰਿੱਬਨ ਕਲੱਬ ਦੀ ਇੰਚਾਰਜ਼ ਸ਼੍ਰੀਮਤੀ ਕੁਲਜੀਤ ਕੌਰ ਨੇ ਸਾਰੇ ਤੰਦਰੁਸਤ ਭਾਰਤ ਦਾ ਸੁਪਨਾ ਲੈ ਕੇ ਆਈ ਸਿਵਿਲ ਹਸਪਤਾਲ ਦੀ ਟੀਮ ਦਾ ਅਭਿਨੰਦਨ ਕਰਦੇ ਹੋਏ ਕਿਹਾ ਕਿ ਇਸ ਤ੍ਹਾਂ ਦੇ ਸੈਮੀਨਾਰ ਸਮੇਂ ਦੀ ਮੰਗ ਹਨ। ਇਸ ਪ੍ਰੋਗਰਾਮ 'ਚ ਡਾ. ਸਤੀਸ਼ ਕੁਮਾਰ, ਜਿਲਾ ਸਿਹਤ ਅਧਿਕਾਰੀ ਨੇ ਬਹੁਤ ਹੀ ਗਿਆਨ ਦੀ ਜਾਨਕਾਰੀ ਦਿੰਦੇ ਹੋਏ ਵਿਦਿਆਰਥਣਾਂ ਨੂੰ ਸਿਹਤ ਨਾਲ ਸਬੰਧਿਤ ਛੋਟੀਆਂ-ਛੋਟੀਆਂ ਜਾਨਕਾਰੀਆਂ ਅਤੇ ਨੁਸਖੇ ਦੇ ਬਾਰੇ 'ਚ ਪੀਪੀਟੀ ਦੇ ਮਾਧਿਅਮ ਨਾਲ ਦਿੱਤੀ। ਉਨ੍ਹਾਂ ਵਿਦਿਆਰਥਣਾਂ ਨੂੰ ਦੁਸ਼ਿਤ ਪਾਣੀ, ਭੋਜਨ, ਮੱਛਰ-ਮੱਖੀਆਂ ਅਤੇ ਜੰਕ ਫੂਡ ਤੋਂ ਪਰਹੇਜ਼ ਅਤੇ ਸਹੀ ਢੰਗ ਨਾਲ ਹਥ-ਪੈਰ ਧੋਣ ਸੰਬੰਧਿਤ ਜਾਨਕਾਰੀ ਦਿੱਤੀ। ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਸ਼੍ਰੀ ਕ੍ਰਿਪਾਲ ਸਿੰਘ ਨੇ ਵੀ ਵਿਦਿਆਰਥਣਾਂ ਨੂੰ ਸਿਹਤ ਦੀ ਸਹੀ ਸਾਂਭ ਸਬੰਧੀ ਜਾਨਕਾਰੀ ਦਿੱਤੀ ਅਤੇ ਵਿਦਿਆਰਥਣਾਂ ਦੁਆਰਾ ਪੁੱਛੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਸ਼੍ਰੀ ਮੰਜੀਤ ਸਿੰਘ ਤੇ ਸ਼੍ਰੀ ਨਰੇਸ਼ ਕੁਮਾਰ ਵੀ ਇਸ ਮੌਕੇ ਤੇ ਮੌਜੂਦ ਰਹੇ। ਰੈਡ ਰਿੱਬਨ ਕਲੱਬ ਦੀ ਸਹਾਇਕ ਇੰਚਾਰਜ਼ ਸ਼੍ਰੀਮਤੀ ਗਗਨਦੀਪ ਅਤੇ ਸ਼੍ਰੀਮਤੀ ਅਲਕਾ ਨੇ ਵੀ ਵਿਦਿਆਰਥਣਾਂ ਨੂੰ ਸਿਹਤ ਦੇ ਲਈ ਸਚੇਤ ਰਹਿਣ ਦੀ ਪ੍ਰੇਰਣਾ ਦਿੱਤੀ। ਮੰਚ ਸੰਚਾਲਨ ਰੈਡ ਰਿਬਨ ਕਲੱਬ ਦੇ ਸਚਿਵ ਕੁ. ਮਾਨਸੀ, ਸਹਾਇਕ ਸਚਿਵ ਕੁ. ਸਿਮਰਨਬੀਰ ਅਤੇ ਜਵਾਇੰਟ ਸਚਿਵ ਕੁ. ਰਾਧਿਕਾ ਦੁਆਰਾ ਸਫਲਤਾਪੁਰਵਕ ਕੀਤਾ ਗਿਆ।