Friday, 14 September 2018

HMV celebrated National Language Hindi Diwas



Hans Raj Mahila Maha Vidyalaya, Jalandhar celebrated National Language Hindi Diwas under the able guidance of Principal Prof. Dr. (Mrs.) Ajay Sareen.  On this occasion, the Deptt. of Hindi organized a caption writing competition. Students from various streams actively participated in the contest and proved their caliber.
Madam Principal congratulated the faculty members Dr. Nidhi Bal, Mrs. Pawan Kumari, Mrs. Anuradha Thakur and Miss Navjot of Hindi Deptt. and addressed that Hindi is language of one and all. It is a language that is used to express one's feelings and it is the need of the hour to respect this language and we should work together for its progress, so that in turn our country can move towards development.
On this auspicious day all the faculty members, Non Teaching and students tied 'Bandhan' and pledged to respect Hindi language and also to take it to higher level. Around 100 students participate in the contest and displayed their skins. Madam Principal awarded the winners with a cash prize and gave best wishes to the faculty and students.


ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਵਿਖੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਯੋਗ ਅਗਵਾਈ ਵਿੱਚ “ਮਾਤਰ-ਭਾਸ਼ਾ ਬੰਧਨ ਹਿੰਦੀ ਅਤੇ ਸ਼ੀਰਸ਼ਕ ਮੁਕਾਬਲੇ” ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਆਰਟਸ, ਕਾਮਰਸ, ਸਕਿਲ ਡਿਵੇਲਪਮੇਂਟ, ਸਾਇੰਸ, ਕੰਪਿਉਟਰ ਸਾਇੰਸ ਆਦਿ ਵਿਭਾਗਾਂ ਦੀਆਂ ਵਿਭਿੰਨ ਵਿਦਿਆਰਥਣਾਂ ਨੇ ਉਤਸ਼ਾਹਪੁਰਵਕ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਮੈਡਮ ਪ੍ਰਿੰਸੀਪਲ ਜੀ ਨੇ ਇਸ ਮੌਕੇ ਤੇ ਵਿਭਾਗ ਦੀਆਂ ਮੈਂਬਰਾਂ ਡਾ. ਨਿਧਿ ਬਲ, ਸ਼੍ਰੀਮਤੀ ਪਵਨ ਕੁਮਾਰੀ, ਸ਼੍ਰੀਮਤੀ ਅਨੁਰਾਧਾ ਠਾਕੁਰ ਅਤੇ ਸੁਸ਼੍ਰੀ ਨਵਜੋਤ ਨੂੰ ਵਧਾਈ ਦਿੱਤੀ ਅਤੇ ਆਪਣੇ ਸੰਭਾਸ਼ਨ 'ਚ ਕਿਹਾ ਕਿ ਰਾਸ਼ਟਰਭਾਸ਼ਾ ਹਿੰਦੀ ਸਾਰਿਆਂ ਦੀ ਭਾਸ਼ਾ ਹੈ ਹਿੰਦੀ ਅਜਿਹੀ ਭਾਸ਼ਾ ਹੈ ਜੋ ਮਨ ਦੇ ਭਾਵਾਂ ਨੂੰ ਸਹੀ ਢੰਗ ਨਾਲ ਪੇਸ਼ ਕਰਦੀ ਹੈ। ਆਧੁਨਿਕ ਯੁਗ ਵਿਚ ਹਿੰਦੀ ਭਾਸ਼ਾ ਦੇ ਪ੍ਰਤੀ ਸਨਮਾਨ ਤੇ ਆਦਰ ਦੇ ਭਾਵ ਰੱਖ ਕੇ ਇਸ ਨੂੰ ਪਲੱਵਿਤ ਤੇ ਪੁਸ਼ਪਿਤ ਕਰਨ 'ਚ ਸਹਿਯੋਗ 'ਚ ਸਹਿਯੋਗ ਦੇਣਾ ਚਾਹੀਦਾ ਹੈ ਤਾਂਕਿ ਹਿੰਦੀ ਭਾਸ਼ਾ ਉਨੱਤੀ ਦੇ ਸ਼ਿਖਰ ਤੇ ਪਹੁੰਚ ਕੇ ਦੇਸ਼ ਦੇ ਵਿਕਾਸ 'ਚ ਆਪਣਾ ਯੋਗਦਾਨ ਦੇ ਸਕਨ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਆਯੋਜਿਤ ਮਾਤਰ ਭਾਸ਼ਾ ਬੰਧਨ ਹਿੰਦੀ ਰੂਪੀ ਬੰਧਨ ਸਾਰੇ ਅਧਿਆਪਕਗਣ, ਨਾੱਨ ਟੀਚਿੰਗ ਸਟਾਫ ਤੇ ਵਿਦਿਆਰਥਣਾਂ ਨੇ ਆਪਣੀ ਕਲਾਈ ਤੇ ਬੰਨ ਕੇ ਸੌਂਹ ਚੁੱਕੀ ਕਿ ਉਹ ਹਿੰਦੀ ਭਾਸ਼ਾ ਦੇ ਸਨਮਾਨ ਕਰਨਗੇ ਅਤੇ ਇਸ ਨੂੰ ਉਨੱਤੀ ਦੇ ਸ਼ਿਖਰ ਤੱਕ ਪਹੁੰਚਾਉਣ ਵਿੱਚ ਮਦਦ ਕਰਣਗੇ। ਹਿੰਦੀ ਇਕ ਜਨ ਜਾਂ ਸਮੁਦਾਏ ਦੀ ਭਾਸ਼ਾ ਨਹੀਂ ਬਲਕਿ ਸਾਰੇ ਭਾਰਤ ਦੀ ਭਾਸ਼ਾ ਹੈ। ਇਸਦਾ ਵਿਕਾਸ ਕਰਕੇ ਅਸੀਂ ਆਪਣੇ ਦੇਸ਼ ਦਾ ਵਿਕਾਸ ਕਰਨ 'ਚ ਸਹਾਇਕ ਹੋਵਾਂਗੇ। ਇਸ ਮੌਕੇ ਤੇ ਕਰਵਾਏ ਗਏ ਸ਼ੀਰਸ਼ਕ ਮੁਕਾਬਲੇ 'ਚ 100 ਤੋਂ ਵੱਧ ਪ੍ਰਤਿਭਾਗਿਆਂ ਨੇ ਭਾਗ ਲੈ ਕੇ ਆਪਣੀ ਵਿਲੱਖਣ ਪ੍ਰਤਿਭਾ ਦਿਖਾਈ। ਜੇਤੂ ਵਿਦਿਆਰਥਣਾਂ ਨੂੰ ਮੈਡਮ ਪ੍ਰਿੰਸੀਪਲ ਨੇ ਸ਼ੁਭ ਕਰ ਕਮਲਾਂ ਤੇ ਨਕਦ ਧਨ-ਰਾਸ਼ਿ ਦੇ ਕੇ ਸਨਮਾਨਤ ਕੀਤਾ ਅਤੇ ਵਿਭਾਗ ਦੇ ਇਸ ਪ੍ਰਸ਼ੰਸਾਯੋਗ ਕਾਰਜ਼ ਲਈ ਵਿਭਾਗ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਭੱਵਿਖ ਲਈ ਪ੍ਰੋਤਸਾਹਿਤ ਕੀਤਾ।