Thursday, 13 September 2018

HMV organized Quizmania


An exuberant event called Quizmania in association with Jaipuria Quiz League, Noida was organized at Hans Raj Mahila Maha Vidyalaya with the kind support and encouragement of Principal Prof. Dr. (Mrs.) Ajay Sareen. Boosting the morale of participants she said that such events lead to over all development and polish the personality of the young girls and HMV provides ample of such opportunities to them.
Around 132 vivacious and enthusiastic participants tested their skills in the competition. Dr. Vanita associated with Jaipuria quiz League delivered an informative lecture on digitalization, rural development, mobile services and women. She said that these trends and courses influence the business sector. Mr. Rishi from JIM, Noida was also present on the occasion. Mrs. Binoo Gupta, Co-ordinator of the event told that HMV has been a breeding ground for the quizzers and provides impetus to the participants. Henceforth the quiz team has always brought laurels to the college.
Dr. Anjana Bhatia said that Quizzing greatly enhances the inquisitiveness of students helping them to explore and read more, increasing their daily awareness. It boosts the unending thirst for knowledge. The students showcased their brilliance by rapidly answering all the questions and gave each other a tough competition.  Arshia and Manpreet stood first in Quiz and won Rs.5000/- cash prize.  Pooja Bhatt and Manju stood second and Kanupriya and Bhanupriya stood third in the competition.  Shivani, Jassi, Shweta and Rishika were also honoured for their best performance.  Mrs. Neety Sood, senior faculty member congratulated the students for their commendable efforts.  On this occasion, Mr. Gullagong, Dr. Rajiv Kumar, Ms. Raman, Karishma, Dr. Jivan Devi, were also present.


ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਮੁਕੱਦਸ ਵਿਹੜੇ 'ਚ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਯੋਗ ਅਗਵਾਈ ਵਿੱਚ “ਜੈਪੁਰੀਆ ਇੰਸਟੀਟਿਊਟ ਆਫ਼ ਮੈਨੇਜ਼ਮੈਂਟ, ਨੋਇਡਾ ਦੇ ਸਹਿਯੋਗ ਨਾਲ ‘ਕਵਿਜੋਮੈਨੀਆ’ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਾਲਜ ਸਮੇਂ-ਸਮੇਂ 'ਤੇ ਵਿਦਿਆਰਥਣਾਂ ਦੀ ਸ਼ਖਸੀਅਤ ਨੂੰ ਨਿਖਾਰਨ ਸਦਕਾ ਅਜੀਹਿਆਂ ਗਤੀਵਿਧੀਆਂ ਕਰਾਉਦਾਂ ਰਹਿੰਦਾ ਹੈ। ਆਪ ਨੇ ਜੇਤੂਆਂ ਨੂੰ ਵਧਾਈ ਦਿੰਦਿਆ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਆ। ਸ਼੍ਰੀਮਤੀ ਬੀਨੂ ਗੁਪਤਾ (ਸਮਾਗਮ ਇੰਚਾਰਜ਼) ਨੇ ਕਿਹਾ ਕਿ ਐਚ.ਐਮ.ਵੀ ਹਮੇਸ਼ਾ ਕਵਿਜ ਪ੍ਰਤੀਯੋਗੀਆਂ ਨੂੰ ਉਤਸ਼ਾਹ ਪ੍ਰਦਾਨ ਕਰਦਾ ਹੈ।  ਡਾ. ਅੰਜਨਾ ਭਾਟੀਆ ਨੇ ਕਿਹਾ ਕਿ ਵਿਦਿਆਰਥੀ ਜੀਵਨ 'ਚ ਕਵਿਜ ਅਹਿਮ ਭੂਮਿਕਾ ਅਦਾ ਕਰਦਾ ਹੋਇਆ ਉਨ੍ਹਾਂ ਦੇ ਵਿਅਕਤੀਤਵ ਦਾ ਸਰਵਪੱਖੀ ਵਿਕਾਸ ਕਰਦਾ ਹੈ। ਇਸ ਸਮਾਗਮ 'ਚ 132 ਪ੍ਰਤੀਯੋਗੀਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੀ ਪ੍ਰਤਿਭਾ ਦੀ ਪੇਸ਼ਕਾਰੀ ਕੀਤੀ। ਇਸ ਸਮਾਗਮ 'ਚ ਡਾ. ਵਨੀਤਾ (ਜੇ.ਆਈ.ਐਮ – ਅਸਿਸਟੇਂਟ ਪ੍ਰੋਫੈਸਰ) ਨੇ ਕਿਹਾ ਕਿ ਟ੍ਰੇਡ ਕੋਰਸ ਵਪਾਰਕ ਖੇਤਰਾਂ ਨੂੰ ਪ੍ਰਭਾਵਿਤ ਕਰਦੇ ਹਨ। ਉਹਨਾਂ ਨੇ ਡਿਜ਼ੀਟਲ, ਗ੍ਰਾਮੀਨ, ਮੋਬਾਇਲ ਸੇਵਾਵਾਂ ਆਦਿ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ 'ਤੇ ਸ਼੍ਰੀਮਾਨ ਰਿਸ਼ੀ, ਕੁ. ਮੁਸਕਾਨ ਅਤੇ ਕੁ. ਸੁਜੈਨ ਵੀ ਹਾਜ਼ਰ ਸਨ।
ਸ਼੍ਰੀਮਤੀ ਨੀਤੀ ਸੂਦ ਦੁਆਰਾ ਅਰਸ਼ੀਆ, ਮਨਪ੍ਰੀਤ (ਪਹਿਲਾ ਸਥਾਨ), ਪੂਜਾ ਭੱਟ, ਮੰਜੂ (ਦੂਜਾ ਸਥਾਨ) ਅਤੇ ਅਨੁਪ੍ਰੀਆ (ਤੀਜਾ ਸਥਾਨ) ਆਦਿ ਜੇਤੂਆਂ ਨੂੰ ਇਨਾਮ, ਰੁ. 5000 ਦਾ ਨਕਦ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ। ਕੁ. ਸ਼ਿਵਾਨੀ ਬੱਧੁਲਾ, ਜੱਸੀ, ਸ਼ਵੇਤਾ ਅਤੇ ਰਿਸ਼ੀਕਾ ਨੂੰ ਕਵਿਜ 'ਚ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ। ਡਾ. ਰਾਜੀਵ ਕੁਮਾਰ, ਸ਼੍ਰੀ ਗੁੱਲਾਗਾਂਗ, ਡਾ. ਜੀਵਨ, ਕੁ. ਕਰਿਸ਼ਮਾ, ਸ਼੍ਰੀਮਤੀ ਰਮਨਦੀਪ ਕੌਰ ਆਦਿ ਨੇ ਸ਼੍ਰੀਮਾਨ ਰਿਸ਼ੀ, ਡਾ. ਵਨੀਤਾ, ਮੁਸਕਾਨ ਅਤੇ ਸੁਜ਼ੈਨ ਦਾ ਪਲਾਂਟਰ ਭੇਂਟ ਕਰਕੇ ਧੰਨਵਾਦ ਕੀਤਾ।