A workshop on Android Application
Development was organized by Computer Club of PG Department of Comp. Sc.
and IT of Hans Raj Mahila Maha Vidyalaya.
The workshop was conducted by resource persons from Walkwell Technology,
Mohali. Principal Prof. Dr. (Mrs.) Ajay
Sareen and Dr. Sangeeta Arora, HOD of Computer Sc. and IT welcomed Ms. Ankita
Jain, Business Developer Manager and Mr. Chetan Sharma, Software Engineer. The workshop was conducted for students to
learn required skills and latest tools for Android Application
Development. Students were encouraged to
develop their own android applications using android studio and eclipse. The resource persons developed Android app to
shut down the PC using Mobile phone of Samsung company. Principal Prof. Dr. (Mrs.) Ajay Sareen
encouraged the participants to utilize the opportunity to fullest and
congratulated the computer club on their initiative to organize this
workshop. Dr. Sangeeta Arora, HOD
Comp.Sc. and IT explained the importance of learning different
technologies. Mr. Anil Bhasin, Mr.
Gullagong, Mr. Gurmeet Singh, Mrs. Sangeeta Bhandari, Ms. Rani Chandi, Ms.
Ramandeep Kaur, Ms. Harpreet Kaur, Ms. Sakshi, Ms. Shabnam and other faculty
members of Comp.Sc. and IT department were also present. Ms. Prabh Simran, Secretary of Club A. Kaur
and Ms. Radhika, Joint Secretary of Club conducted the stage.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਕੰਪਿਉਟਰ ਸਾਇੰਸ
ਅਤੇ ਆਈ.ਟੀ ਵਿਭਾਗ ਦੇ ਕੰਪਿਉਟਰ ਕਲੱਬ ਵੱਲੋਂ ਏਂਡ੍ਰਾਇਡ ਏਪਲੀਕੇਸ਼ਨ ਡਿਵੇਲਪਮੇਂਟ 'ਤੇ ਵਰਕਸ਼ਾਪ
ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵਾਲਕਵੇਲ ਟੈਕਨਾਲਾੱਜੀ ਦੀ ਬਿਜਨੇਸ ਡਿਵੇਲਪਰ ਮੈਨੇਜ਼ਰ
ਅੰਕਿਤਾ ਜੈਨ ਤੇ ਸਾਫਟਵੇਅਰ ਇੰਜੀਨਿਯਰ ਚੇਤਨ ਸ਼ਰਮਾ ਬਤੌਰ ਰਿਸੋਰਸ ਪਰਸਨ ਮੌਜੂਦ ਹੋਏ। ਉਨ੍ਹਾਂ ਦਾ
ਸੁਆਗਤ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਤੇ ਸ਼੍ਰੀਮਤੀ ਸੰਗੀਤਾ ਅਰੋੜਾ ਨੇ ਕੀਤਾ। ਇਸ
ਵਰਕਸ਼ਾਪ 'ਚ ਵਿਦਿਆਰਥਣਾਂ ਨੂੰ ਏਂਡ੍ਰਾਇਡ ਏਪਲੀਕੇਸ਼ਨ ਬਣਾਉਣ ਦੀ ਵਿਧੀ ਬਾਰੇ ਦੱਸਿਆ ਗਿਆ।
ਏਂਡ੍ਰਾਇਡ ਸਟੂਡਿਓ ਤੇ ਏਕਲਿਪਸ ਦੇ ਪ੍ਰਯੋਗ ਕਰਨ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਵਿਦਿਆਰਥਣਾਂ
ਨੂੰ ਏਂਡ੍ਰਾਇਡ ਏਪਲੀਕੇਸ਼ਨ ਆਪ ਬਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ। ਇਸ ਮੌਕੇ ਤੇ ਵਿਦਿਆਰਥਣਾਂ ਨੇ
ਏਂਡ੍ਰਾਇਡ ਏਪਲੀਕੇਸ਼ਨ ਦੇ ਜਰੀਏ ਕੰਪਿਉਟਰ ਬੰਦ ਕਰਨਾ ਵੀ ਸਿੱਖਿਆ। ਕਾਲਜ ਪ੍ਰਿੰਸੀਪਲ ਨੇ
ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੀ ਕਾਰਜਸ਼ਾਲਾ ਦੀ ਮਦਦ ਨਾਲ ਨਵੀਆਂ ਤਕਨੀਕਾਂ ਸਿੱਖਣ ਲਈ ਪ੍ਰੇਰਿਤ
ਕੀਤਾ ਤੇ ਸ਼੍ਰੀਮਤੀ ਅਰੋੜਾ ਨੇ ਕਿਹਾ ਕਿ ਅੱਜ ਦੇ ਦੌਰ 'ਚ ਲਗਾਤਾਰ ਤਕਨੀਕ 'ਚ ਬਦਲਾਓ ਹੋ ਰਿਆ ਹੈ
ਅਤੇ ਇਸ ਲਈ ਅਪਡੇਟ ਰਹਿ ਕੇ ਹੀ ਆਈ.ਟੀ. ਖੇਤਰ ਦੀਆਂ ਬੁਲੰਦਿਆਂ ਨੂੰ ਛੁਹਿਆ ਜਾ ਸਕਦਾ ਹੈ। ਇਸ ਮੌਕੇ ਤੇ ਸ਼੍ਰੀ ਅਨਿਲ
ਭਸੀਨ, ਗੁੱਲਾਗਾਂਗ, ਗੁਰਮੀਤ ਸਿੰਘ, ਸੰਗੀਤਾ ਭੰਡਾਰੀ, ਰਾਨੀ ਚੰਦੀ, ਰਮਨਦੀਪ ਕੌਰ, ਹਰਪ੍ਰੀਤ
ਕੌਰ, ਸਾਕਸ਼ੀ ਤੇ ਸ਼ਬਨਮ ਮੌਜੂਦ ਸਨ। ਮੰਚ ਸੰਚਾਲਨ ਕਲੱਬ ਸਕੱਤਰ ਪ੍ਰਭਸਿਮਰਨ ਤੇ ਜਵਾਇੰਟ ਸਕੱਤਰ
ਰਾਧਿਕਾ ਨੇ ਕੀਤਾ।