Hans Raj Mahila Maha Vidyalaya organized Youth Empowerment Programme under the
able guidance of Principal Prof. Dr. (Mrs.) Ajay Sareen. On this occasion, Mrs. Archana from the Art
of Living, NGO was the chief guest. She
was welcomed by seminar co-ordinator Dr. Anjana Bhatia. Mrs. Archana gave the detailed information
about Art of Living to the students. She
said that Art of Living helps one create lasting happiness. She emphasized that the quality of your mind
determines the quality of your life.
Positive thoughts create a happy and good life and thoughts imbued with
negative emotions diminish life’s quality.
She encouraged the students to change their state of mind so that their
outlook could be changed naturally. The
college will soon be organizing a 4 day workshop on Art of Living. Students were also taught meditation
techniques. Principal Prof. Dr. (Mrs.)
Ajay Sareen said that in this fast forward life, understanding the nature of
the mind gives one a more comprehensive perspective on life. Such programmes motivate the students to
follow the path of calmness and positivity.
On this occasion, teaching staff of the college was also present. Around 500 students attended this programme.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਅਧੀਨ ਯੁਵਾ ਸਸ਼ਕਤੀਕਰਨ ਸੰਭਾਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿੰਦਗੀ ਜਿਉਣ ਦੀ ਕਲਾ ਵਿਸ਼ੇ ਤੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਤੇ ਮੁਖ ਵਕਤਾ ਸ਼੍ਰੀਮਤੀ ਅਰਚਨਾ ਦਾ ਕਾਨਫਰੰਸ ਦੇ ਕੋ-ਆਰਡੀਨੇਟਰ ਡਾ. ਅੰਜਨਾ ਭਾਟਿਆ ਵੱਲੋਂ ਸੁਆਗਤ ਕੀਤਾ ਗਿਆ। ਸ਼੍ਰੀਮਤੀ ਅਰਚਨਾ ਕਾਲਜ ਵਿਦਿਆਰਥਣਾਂ ਨਾਲ ਰੂਬਰੂ ਹੋਏ ਅਤੇ ਉਨ੍ਹਾਂ ਨੂੰ ਜ਼ਿੰਦਗੀ ਜਿਉਣ ਦੀ ਕਲਾ ਦੇ ਬਾਰੇ 'ਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿੰਦਗੀ ਨੂੰ ਸੁਖਦਾਈ ਬਣਾਉਣ ਲਈ ਮਨ ਦਾ ਸਕਾਰਾਤਮਕ ਹੋਣਾ ਬਹੁਤ ਜ਼ਰੂਰੀ ਹੈ। ਬਾਹਰ ਨਾਲੋਂ ਅੰਦਰ ਸੁੰਦਰ ਹੋਣਾ ਵੀ ਜ਼ਰੂਰੀ ਹੈ। ਸਾਡੀ ਅਸਫਲਤਾਵਾਂ ਦਾ ਕਾਰਨ ਸਾਡੇ ਮਨ ਦੀ ਅਸਥਿਰਤਾ ਹੈ ਇਸ ਲਈ ਮਨ ਦਾ ਏਕਾਗ੍ਰ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ 'ਚ ਚਾਰ ਦਿਨ ਦੀ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਵਿਦਿਆਰਥਣਾਂ ਨੂੰ ਮੈਡੀਟੇਸ਼ਨ ਦਾ ਵੀ ਆਯੋਜਨ ਕੀਤਾ ਗਿਆ। ਪ੍ਰਿੰ. ਡਾ. ਸਰੀਨ ਨੇ ਕਿਹਾ ਕਿ ਅੱਜ ਦੀ ਤਨਾਓ ਭਰੀ ਜ਼ਿੰਦਗੀ 'ਚ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਸਾਨੂੰ ਜ਼ਿੰਦਗੀ ਜੀਉਣ ਦੀ ਨਵੀਂ ਕਲਾ ਸਿਖਾਉਂਦੀ ਹੈ ਅਤੇ ਸਾਡੇ ਮਨ 'ਚ ਸਕਾਰਾਤਮਕ ਭਾਵ ਪੈਦਾ ਕਰ ਸਾਨੂੰ ਜੀਉਣ ਦੀ ਨਵੀਂ ਕਲਾ ਤੋਂ ਰੂਬਰੂ ਕਰਵਾਉਂਦੀ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਸਾਨੂੰ ਜ਼ਿੰਦਗੀ ਦੇ ਨਵੇਂ ਰਸਤੇ ਸਿਖਾਉਂਦੇ ਹਨ। ਪ੍ਰੋਗਰਾਮ ਦੇ ਕੋ-ਆਰਡੀਨੇਟਰ ਡਾ. ਅੰਜਨਾ ਭਾਟਿਆ ਨੇ ਵੀ ਇਸ ਮੌਕੇ ਤੇ ਵਿਦਿਆਰਥਣਾਂ ਨੂੰ ਸਕਾਰਾਤਮਕ ਰੂਪ ਨਾਲ ਜ਼ਿੰਦਗੀ ਜੀਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਹਿੰਸਾ ਲੈਣ ਵੀ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸੰਸਥਾ ਦਾ ਟੀਚਿੰਗ ਸਟਾਫ ਵੀ ਮੌਜੂਦ ਰਿਹਾ। ਕਾਲਜ ਦੀਆਂ ਲਗਭਗ 500 ਵਿਦਿਆਰਥਣਾਂ ਨੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ।