Sanskrit Diwas was celebrated in premises of Hans Raj
Mahila Maha Vidyalaya, Jalandhar by the department of Sanskrit under the able
guidance of Principal Prof. Dr. (Mrs.) Ajay Sareen. The programme was started with the pious
Havan Yajna at Yajnashala. Alumnae Mrs. Gurbinderjit Kaur and Mrs. Sarita were
the Chief Guests of the day. All the
present devotees prayed for the welfare of mankind during this time. Thereafter, Mantra enchanting and Sanskrit
Declamation competition were organized under the supervision of Head of the
Sanskrit Department Mrs. Sunita Dhawan.
Miss Nidhi stood first in the mantra enchanting competition while Miss
Simran got second and Miss Sapna got third position in this competition. In the
Sanskrit Declamation competition, Miss Rafia stood first and Miss Ritika got
second position. Principal Prof. Dr. (Mrs.) Ajay Sareen congratulated the
department for organizing this event.
She motivated the students to learn this rich language as this is the
language of ancient India and we all need to stay connected with our roots if
we want to flourish in every field. While addressing to the students, Chief
Guest Mrs. Gurbinderjit Kaur told about the significance of Sanskrit Language. She also shared her 10 years experience of
living in Russia and said Russian and Sanskrit Language are deeply
connected. She said this language is
precious heritage of our country. Mrs.
Sunita Dhawan and Miss Harmanu Paul were the judges of the competitions organized
during the function. In the last Mrs.
Sunita Dhawan thanked the guests while speaking about the significance of
sanskrit language. She said Sanskrit is the mother of many other languages. Miss Ranjana successfully conducted the
stage.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਸੰਸਕ੍ਰਿਤ ਵਿਭਾਗ ਵੱਲੋਂ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਮਾਰਗਦਰਸ਼ਨ ਹੇਠ ਸੰਸਕ੍ਰਿਤ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਮਹਾਵਿਦਿਆਲਿਆ ਦੀ ਯੱਗਸ਼ਾਲਾ 'ਚ ਵੈਦਿਕ ਮੰਤਰਾਂ ਨਾਲ ਹਵਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਗੁਰਬਿੰਦਰਜੀਤ ਕੌਰ ਤੇ ਸ਼੍ਰੀਮਤੀ ਸਰਿਤਾ ਚੋਪੜਾ, ਮਹਾਵਿਦਿਆਲਿਆ ਦੀਆਂ ਸਾਬਕਾ ਸੀਨੀਅਰ ਵਿਦਿਆਰਥਣਾਂ ਨੇ ਮੁਖ ਯਜਮਾਨ ਦੀ ਭੂਮਿਕਾ ਨਿਭਾਈ। ਸਰਵੇ ਭਵੰਤੂ ਸੁਖਿਨ: ਦੀ ਕਾਮਨਾ ਕਰਦੇ ਹੋਏ ਆਰਿਆ ਯੁਵਤੀ ਸਭਾ ਦੀਆਂ ਵਿਦਿਆਰਥਣਾਂ ਸਹਿਤ ਸਟਾਫ ਮੈਂਬਰਾਂ ਨੇ ਹਵਨ ਯਗ 'ਚ ਆਹੁਤਿਆਂ ਪਾਈਆਂ। ਇਸ ਤੋਂ ਬਾਅਦ ਮੰਤਰਉਚਾਰਣ ਮੁਕਾਬਲੇ ਅਤੇ ਸੰਸਕ੍ਰਿਤ ਭਾਸ਼ਨ ਮੁਕਾਬਲੇ ਦਾ ਆਯੋਜਨ ਸੰਸਕ੍ਰਿਤ ਵਿਭਾਗ ਦੀ ਮੁਖੀ ਸ਼੍ਰੀਮਤੀ ਸੁਨੀਤਾ ਧਵਨ ਦੀ ਦੇਖਰੇਖ 'ਚ ਹੋਇਆ। ਮੰਤਰਉਚਾਰਣ ਮੁਕਾਬਲੇ 'ਚ ਕੁ. ਨਿਧਿ (ਬੀ.ਡੀ. ਸਮੈ.3), ਸਿਮਰਨ (ਬੀਏ ਸਮੈ.2) ਅਤੇ ਸਪਨਾ (+2) ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਨ ਮੁਕਾਬਲੇ 'ਚ ਰਾਫਿਆ (ਐਮ.ਏ. ਰਾਜਨੀਤਿ ਸ਼ਾਸਤਰ) ਨੇ ਪਹਿਲਾ ਅਤੇ ਰਿਤਿਕਾ (ਬੀਏ ਸਮੈ.3) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੁੱਖ ਮਹਿਮਾਨ ਗੁਰਵਿੰਦਰਜੀਤ ਕੌਰ ਨੇ ਪ੍ਰਤਿਭਾਗੀ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਸੰਸਕ੍ਰਿਤ ਭਾਸ਼ਾ ਦੇ ਮਹੱਤਵ ਨੂੰ ਸਮਝਾਇਆ। ਉਨ੍ਹਾਂ ਆਪਣੇ ਦਸ ਸਾਲ ਦੇ ਰੂਸ ਦੇਸ਼ ਦੇ ਰਹਿਣ ਦਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਸੰਸਕ੍ਰਿਤ ਭਾਸ਼ਾ ਅਤੇ ਰੂਸੀ ਭਾਸ਼ਾ ਦਾ ਗਹਿਰਾ ਸਬੰਧ ਮਹਾਨ ਹੈ। ਇਹ ਭਾਸ਼ਾ ਭਾਰਤ ਦੀ ਸਰਵਓਤਮ ਧਰੋਹਰ ਹੈ। ਇਨ੍ਹਾਂ ਮੁਕਾਬਲਿਆਂ 'ਚ ਜੱਜਾਂ ਦੀ ਭੂਮਿਕਾ ਸ਼੍ਰੀਮਤੀ ਧਵਨ ਤੇ ਸੁਸ਼੍ਰੀ ਹਰਮਨੁ ਨੇ ਨਿਭਾਈ। ਅੰਤ 'ਚ ਸ਼੍ਰੀਮਤੀ ਧਵਨ ਨੇ ਮੁਖ ਮਹਿਮਾਨ ਦੇ ਧੰਨਵਾਦ ਦੇ ਨਾਲ-ਨਾਲ ਸੰਸਕ੍ਰਿਤ ਦੀ ਵਿਗਿਆਨਿਕਤਾ ਸਿੱਧ ਕਰਦੇ ਹੋਏ ਇਸ ਨੂੰ ਸਾਰੀ ਭਾਸ਼ਾਵਾਂ ਦੀ ਮਾਂ ਅਤੇ ਸੰਸਕਾਰਾਂ ਦੀ ਭਾਸ਼ਾ ਕਿਹਾ ਅਤੇ ਪ੍ਰਤਿਭਾਗੀ ਵਿਦਿਆਰਥਣਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਮੰਚ ਸੰਚਾਲਨ ਆਰਿਆ ਯੁਵਤੀ ਸਭਾ ਦੀ ਸਾਂਝੀ ਸਚਿਵ ਕੁ. ਰਚਨਾ ਨੇ ਬਹੁਤ ਕੁਸ਼ਲਤਾ ਨਾਲ ਨਿਭਾਇਆ।