The students of Hans Raj Mahial Maha Vidyalaya,
Jalandhar continues to shine not only in academics but other activities as
well. Cadet Neha of NCC Army wing won Gold Medal in the district level competition
in shooting held at PAP, Jalandhar. Principal Prof. Dr .
(Mrs.) Ajay Sareen congratulated her for her achievement and seeked the
blessings of almighty. On this occasion, CTO NCC Army Wing, Sonia Mahendru told
that she has won this gold medal at district level and she has also been
honoured by District Administration, Jalandhar.
She further said that NCC helps students in their overall development so
that they can take up the challenges in any field easily. NCC actually
brighters their future by helping them to prepare themselves in all forces. She
also congratulated her for her achievement.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ
ਪੜਾਈ ਦੇ ਨਾਲ-ਨਾਲ ਹੌਰ ਗਤੀਵਿਧਿਆਂ 'ਚ ਵੀ ਵੱਧ-ਚੜ੍ਹ ਕੇ ਹਿੱਸਾ ਲੈ ਕੇ ਕਾਲਜ ਦਾ ਨਾਂ ਰੋਸ਼ਨ ਕਰ
ਰਹੀਆਂ ਹਨ। ਇਸ ਕੜੀ 'ਚ ਕੈਡੇਟ ਨੇਹਾ, ਐਨ.ਸੀ.ਸੀ ਆਰਮੀ ਵਿੰਗ ਨੇ ਪੀਏਪੀ 'ਚ ਆਯੋਜਿਤ ਮੁਕਾਬਲੇ
'ਚ ਸ਼ੂਟਿੰਗ 'ਚ ਗੋਲਡ ਪ੍ਰਾਪਤ ਕੀਤਾ। ਪ੍ਰਿੰਸੀਪਲ
ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਉਸ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੱਤੀ ਤੇ ਉਨ੍ਹਾਂ ਦੇ
ਉਝਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਐਨਸੀਸੀ ਹਰ ਤਰ੍ਹਾਂ ਨਾਲ
ਸਸ਼ਕਤ ਕਰਨ 'ਚ ਯੋਗਦਾਨ ਦਿੰਦੀ ਹੈ ਅਤੇ ਇਸ ਕਾਰਨ ਵਿਦਿਆਰਥੀ ਭਵਿੱਖ 'ਚ ਕਈ ਚੁਣੌਤੀਆਂ ਦਾ ਸਾਹਮਣਾ
ਆਸਾਨੀ ਨਾਲ ਕਰ ਸਕਦੀਆਂ ਹਨ। ਇਸ ਮੌਕੇ ਤੇ ਕੇਯਰਟੇਕਰ ਆੱਫਿਸਰ (ਐਨ.ਸੀ.ਸੀ ਆਰਮੀ ਵਿੰਗ) ਸੋਨਿਆ
ਮਹੇਂਦਰੂ ਨੇ ਦੱਸਿਆ ਕਿ ਜਿਲਾ ਪੱਧਰੀ ਮੁਕਾਬਲੇ 'ਚ ਗੋਲਡ ਮੈਡਲ ਜਿੱਤਣ ਦੇ ਬਾਅਦ ਨੇਹਾ ਨੂੰ
ਜਲੰਧਰ ਜਿਲਾ ਪ੍ਰਸ਼ਾਸਨ ਵੱਲੋਂ ਵੀ ਸਨਮਾਨਤ ਕੀਤਾ ਗਿਆ।