Tuesday, 11 September 2018

Quiz competition organized by PG Deptt. of Commerce at HMV



Constantly motivated by the dynamic leadership of Principal Prof. Dr. (Mrs.)Ajay Sareen, the PG Department of Commerce and Management organized a Quiz Competition ‘B-Inquizzitive – let the spirit of knowledge and wisdom win’.  The aim of the competition was to encourage students to realize the practical implications of the learning concepts.  Principal Prof. Dr. (Mrs.) Ajay Sareen inspired the students to participate in such competitions to enhance their confidence and skills.  Prompting the students, Mrs. Binoo Gupta, Incharge Commerce Club and organizer of the competition said that they should keep themselves updated with the current times. 
            Around 75 exhilarated participants participated and four teams were chosen for the final round.  Apart from the conventional question rounds there were a number of new appealing and energizing rounds.  The team which stood first comprised of Gulfam, Muskan and Navpreet.  The second position was bagged by team comprising of Kanupriya, Palkin and Kajal. 
            The students presented a surprise gift to Dr. Kanwaldeep Kaur, HOD Commerce and gave her the title of ‘A Great Teacher’.  Dr. Kanwaldeep Kaur thanked the students and presented trophies and certificates to the students.  She said that the very fact of participating in the events make the students unique.  She also further added that one should not compete for the positions.   If not the prize, the knowledge gained in a competition is itself an asset to the participants.
            Miss Karishma Sangra and Ms.Aanchal acted as Quiz Masters.  UG Head Girl Geetanjali and Ragini hosted the stage.  Ms. Rashika, Anjali, Subah and Bhavna were present on this occasion.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਮੁਕੱਦਸ ਵਿਹੜੇ 'ਚ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੀ ਯੋਗ ਅਗਵਾਈ ਅਧੀਨ ਕਾਮਰਸ ਅਤੇ ਮੈਨਜਮੈਂਟ ਵਿਭਾਗ ਵੱਲੋਂ ਸ਼੍ਰੀਮਤੀ ਬੀਨੂ ਗੁਪਤਾ (ਪ੍ਰਬੰਧਕ ਕਰਤਾ) ਦੇ ਦਿਸ਼ਾ ਨਿਰਦੇਸ਼ ਵਿੱਚ ‘ਬੀ-ਇੰਕਲਾਜ਼ਿਟਿਵ ਲੇਟ ਦ ਸਪਿਰਟ ਆਫ਼ ਨਾਲਜ ਅ ਵਿਜ਼ਡਮ ਇਨ’ ਸਿਰਲੇਖ ਅਧੀਨ ਕਵਿਜ ਮੁਕਾਬਲੇ ਦਾ ਆਯੋਜਨ ਕੀਤਾ ਗਿਆ।
ਪ੍ਰਿੰਸੀਪਲ ਮੈਡਮ ਨੇ ਵਿਦਿਆਰਥਣਾਂ ਨੂੰ ਅਜਿਹੇ ਮੁਕਾਬਲਿਆਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀ ਜੀਵਨ ਨੂੰ ਗਿਆਨਮਈ ਬਣਾਉਣ 'ਚ ਸਹਾਇਕ ਹੁੰਦੇ ਹਨ।
ਕਵਿਜ ਮੁਕਾਬਲੇ ਵਿੱਚ ਕੁੱਲ 75 ਵਿਦਿਆਰਥਣਾਂ ਨੇ ਭਾਗ ਲਿਆ ਜਿਨਾਂ ਵਿਚੋਂ ਚਾਰ ਟੀਮਾਂ ਦਾ ਚੁਨਾਵ ਕੀਤਾ ਗਿਆ। ਵਿਭਿੰਨ ਚਰਨਾਂ 'ਚ ਹੋਏ ਮੁਕਾਬਲਿਆਂ ਦੁਆਰਾ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦੀ ਪੇਸ਼ਕਾਰੀ ਕੀਤੀ। ਟੀਮ – 'ਏ' ਵਿੱਚ ਗੁਲਫਾਮ, ਮੁਸਕਾਨ, ਨਵਪ੍ਰੀਤ ਨੇ ਪਹਿਲਾ ਸਥਾਨ ਅਤੇ ਟੀਮ – 'ਬੀ' ’ਚ ਪੂਜਾ, ਵੰਸ਼ਿਕਾ, ਕ੍ਰੀਤਿਕਾ ਨੇ  ਦÉਜਾ ਸਥਾਨ ਹਾਸਿਲ ਕੀਤਾ।
ਡਾ. ਕੰਵਨਦੀਪ ਕੌਰ (ਮੁਖੀ – ਕਾਮਰਸ ਵਿਭਾਗ ਅਤੇ ਡੀਨ ਐਕਡੇਮਿਕਸ) ਦੁਆਰਾ ਜੇਤੂ ਵਿਦਿਆਰਥਣਾਂ ਨੂੰ ਇਨਾਮ ਅਤੇ ਸਰਟੀਫਿਕੇਟ ਦੁਆਰਾ ਸਨਮਾਨਿਤ ਕੀਤਾ ਗਿਆ। ਆਪਣੇ ਵਿਦਿਆਰਥਣਾਂ ਨੂੰ ਹਾਰਨ ਦੀ ਥਾਂ ਜਿੱਤਣ ਲਈ ਪ੍ਰੇਰਿਆ। ਆਪ ਅਨੁਸਾਰ ਹਰ ਵਿਦਿਆਰਥਣ ਆਪਣੇ ਆਪ ਪ੍ਰਤਿਭਾਸ਼ਾਲੀ ਹੈ। ਸਾਰਿਆਂ ਨੂੰ ਆਪਣੀ ਪ੍ਰਤਿਭਾ ਦੀ ਸੁਯੋਗ ਵਰਤੋਂ ਨਾਲ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ।
ਵਿਦਿਆਰਥਣਾਂ ਦੁਆਰਾ ਡਾ. ਕੰਵਲਦੀਪ ਕੌਰ ਨੂੰ ਸ਼੍ਰੇਸ਼ਠ ਅਧਿਆਪਕ ਦੇ ਖਿਤਾਬ ਨਾਲ ਨਵਾਜਿਆ ਗਿਆ। ਸ਼੍ਰੀਮਤੀ ਬੀਨੂ ਗੁਪਤਾ ਨੇ ਵਿਦਿਆਰਥਣਾਂ ਨੂੰ ਅਜੋਕੇ ਸਮੇਂ ਚ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਸਿੱਖਿਆ ਗ੍ਰਹਿਣ ਕਰਨ ਦੇ ਨਾਲ-ਨਾਲ ਖਬਰਾਂ ਸੁਣਨ ਅਤੇ ਅਖਬਾਰਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣਾ ਸਰਵਪੱਖੀ ਵਿਕਾਸ ਕਰਕੇ ਵਪਾਰਕ ਖੇਤਰ 'ਚ ਮੱਲਾ ਮਾਰ ਸਕਣ।

ਮੰਚ ਦਾ ਸੰਚਾਲਨ ਵਿਦਿਆਰਥਣਾਂ – ਗੀਤਾਂਜਲੀ (ਸਕੱਤਰ, ਕਾਮਰਸ ਵਿਭਾਗ ਕਲੱਬ) ਅਤੇ ਰਾਗਨੀ (ਜਵਾਇੰਟ ਹੈਡ ਗਰਲ, ਕਾਲਜ) ਨੇ ਕੀਤਾ। ਸਮਾਗਮ ਦੇ ਪ੍ਰਬੰਧਕ ਵਜੋਂ ਸ਼੍ਰੀਮਤੀ ਬੀਨੂੰ ਗੁਪਤਾ ਸਮੇਤ ਕਰਿਸ਼ਮਾ ਅਤੇ ਆਂਚਲ (ਅਧਿਆਪਕਾਂ) ਨੇ ਕਵਿਜ ਮਾਸਟਰਜ਼ ਦੀ ਭੂਮਿਕਾ ਅਦਾ ਕੀਤੀ। ਸਮਾਗਮ ਦੇ ਅੰਤ 'ਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।