Tuesday, 30 October 2018

HMV Jalandhar celebrates Green Diwali




Carrying forward its tradition, Hans Raj Mahila Maha Vidyalaya celebrated Green Diwali- Light the lamp of compassion and Let it glow, under Innovative Cell with the collaboration of District Administration, Jalandhar.  It was inaugurated by Deputy Commissioner of Jalandhar Varinder Kumar Sharma, IAS. Principal Prof. Dr (Mrs.) Ajay Sareen welcomed him with a sapling.   The objective of celebrating Green Diwali is primarily to check air pollution caused by crackers and also to give a message of compassion and harmony to the society.  
On this occasion, Deputy Commissioner Varinder Kumar Sharma, IAS said that this is an excellent initiative taken by the college. "We all should observe eco- friendly Diwali. It's our duty to make people aware about environmental pollution and hazards caused due to extensive bursting of fire. If farmers can give up stubble burning, why we can't stop bursting crackers as a gift to our farmers? Let's celebrate Diwali with compassion and harmony", he added.  
Principal Prof. Dr. (Mrs.) Ajay Sareen said, "Last year we started this initiative and this year again students from the college have taken the initiative  to spread the message among the masses by raising banners highlighting the message, " Light the lamp of compassion and let it glow".  She urged the students to celebrate Diwali with less privileged class of society and spread message of compassion with giving them any gift from your pocket money. This will inculcate a feeling of caring and sharing.   She further said that this Diwali, resolve the issue with any of your relation with whom you are angry and light the lamp of love in your relationship.  She gave best wishes to students on behalf of DAV Managing Committee New Delhi and Local Committee.  

At the end, all the dignitaries, Principal, staff members and students of the college exchanged saplings. They also took a pledge and held a rally in the college that they will not burn the crackers and inspire other too for the same.  On this occasion, Diwali making cards competition was also organized. The winners of the Diwali Making Cards were awarded with planters by the Chief  Guest .The first position was bagged by Ragini, second Position by Harvinder and third position by Vishali.  On this occasion, District Counsellor Mr. Surjit Lal, DPRO Manvinder, APRO Jatinder Kumar, Dean Innovation Dr. Ramnita Saini Sharda, Ms. Mangla Sahni were also present.  Stage was conducted by Dr. Anjana Bhatia.



ਐਚ.ਐਮ.ਵੀ ਦੀਆਂ ਵਿਦਿਆਰਥਣਾਂ ਨੇ ਇਕੋ-ਫ੍ਰੈਂਡਲੀ ਅਤੇ ਸਦਭਾਵਨਾ ਨਾਲ ਦਿਵਾਲੀ ਨੂੰ ਮਨਾਉਣ ਦਾ ਵਚਨ ਦਿੱਤਾ
          ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਨੇ ਆਪਣੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ “ਗ੍ਰੀਨ ਦਿਵਾਲੀ ਕਰੂਣਾਂ ਦਾ ਦੀਪਕ ਜਲਾਏਂ ਔਰ ਇਸੇ ਮਨਾਨੇ ਦੇਂ” ਦੇ ਮਤੰਵ ਨਾਲ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਨੋਵੇਸ਼ਨ ਸੈਲ ਦੇ ਅੰਤਰਗਤ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਸਾਰਿਆਂ ਨੂੰ ਬਿਨ੍ਹਾਂ ਪਟਾਕੇ ਚਲਾਏ ਦਿਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ 'ਤੇ ਮੁਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਆਈ.ਏ.ਐਸ ਮੌਜੂਦ ਹੋਏ। ਉਨ੍ਹਾਂ ਦਾ ਸੁਆਗਤ ਕਾਲਜ ਪ੍ਰਿੰਸੀਪਲ ਨੇ ਪਲਾਂਟਰ ਭੇਂਟ ਕਰਕੇ ਕੀਤਾ।
          ਗ੍ਰੀਨ ਦਿਵਾਲੀ ਦਾ ਮੁਖ ਉਦੇਸ਼ ਪਟਾਕਿਆਂ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਰੋਕਨਾ ਅਤੇ ਸਮਾਜ ਨੂੰ ਕਰੂਣਾ ਅਤੇ ਸਦਭਾਵਨਾ ਦਾ ਸੰਦੇਸ਼ ਦੇਣਾ ਹੈ। ਇਸ ਮੌਕੇ ਤੇ ਸ਼੍ਰੀ ਵਰਿੰਦਰ ਕੁਮਾਰ ਨੇ ਕਿਹਾ ਕਿ ਇਹ ਕਾਲਜ ਵੱਲੋਂ ਕੀਤਾ ਗਿਆ ਬਹੁਤ ਉੱਤਮ ਉਪਰਾਲਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਗ੍ਰੀਨ ਦਿਵਾਲੀ ਦੇ ਇਸ ਕਾਂਸੈਪਟ ਨੂੰ ਅਪਨਾਉਂਦੇ ਹੋਏ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਵਾ ਅਤੇ ਧਵਨੀ ਪ੍ਰਦੂਸ਼ਣ ਅਤੇ ਇਸਦੇ ਨੁਕਸਾਨ ਦੇ ਪ੍ਰਤਿ ਜਾਗਰੂਕ ਕਰਨ ਦੀ ਲੋੜ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਇਸਦੇ ਲਈ ਕਾਰਜ਼ਸ਼ੀਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਪਰਾਲੀ ਜਲਾਉਣਾ ਛੱਡ ਸਕਦੇ ਹਾਂ ਤਾਂ ਅਸੀ ਵੀ ਵਾਤਾਵਰਨ ਲਈ ਪਟਾਕੇ ਚਲਾਉਣਾ ਛੱਡ ਸਕਦੇ ਹਾਂ।
          ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਇਹ ਮੁਹਿਮ ਕਾਲਜ ਨੇ ਪਿਛਲੇ ਸਾਲ ਸ਼ੁਰੂ ਕੀਤੀ ਸੀ ਜਿਸਦਾ ਕਾਫੀ ਚੰਗਾ ਰਿਸਪਾਂਸ ਰਿਹਾ ਹੈ। ਵਿਦਿਆਰਥੀ ਆਪਣੀ ਜਿੰਮੇਵਾਰੀ ਨੂੰ ਸਮਝਦੇ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਮਾਜ ਦੇ ਘੱਟ ਵਿਸ਼ੇਸ਼ਾਧਿਕਾਰ ਪ੍ਰਾਪਤ ਵਰਗ ਦੇ ਨਾਲ ਦਿਵਾਲੀ ਮਨਾਉਣ ਦੇ ਲਈ ਪ੍ਰੋਤਸਾਹਿਤ ਕੀਤਾ। ਇਸ ਦੇ ਨਾਲ ਆਪਣੀ ਪਾਕੇਟ ਮਨੀ ਤੋਂ ਤੋਹਫੇ ਖਰੀਕ ਕੇ ਇਸ ਵਰਗ ਨੂੰ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਕਰੂਣਾ ਅਤੇ ਸਦਭਾਵਨਾ ਦੀ ਭਾਵਨਾ ਪੈਦਾ ਹੋਵੇਗੀ। ਆਪਣੇ ਰਿਸ਼ਤੀਆਂ ਵਿੱਚ ਪਿਆਰ ਦਾ ਦੀਪਕ ਜਲਾਉਣ ਦੇ ਲਈ ਵੀ ਵਿਦਿਆਰਥਣਾਂ ਨੂੰ ਅਨੁਰੋਧ ਕੀਤਾ। ਡੀਏਵੀ ਮੈਨੇਜਿੰਗ ਕਮੇਟੀ ਵੱਲੋਂ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਇਕ ਦੂਜੇ ਨੂੰ ਪਲਾਂਟਰ ਭੇਂਟ ਕੀਤੇ। ਇਸ ਮੌਕੇ ਤੇ ਵਿਦਿਆਰਥਣਾਂ ਨੇ ਰੈਲੀ ਕੱਢੀ ਤੇ ਅਨੇਕਾਂ ਸਲੋਗਨਾਂ ਦੇ ਨਾਲ ਪਟਾਕੇ ਨਾ ਚਲਾਉਣ ਲਈ ਸਾਰਿਆਂ ਨੂੰ ਬੇਨਤੀ ਕੀਤੀ। ਇਸ ਦੇ ਨਾਲ ਕਾਰਡ ਮੇਕਿੰਗ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ। ਜਿਸ 'ਚ ਪਹਿਲਾ ਸਥਾਨ ਰਾਗਿਨੀ, ਦੂਜਾ ਸਥਾਨ ਹਰਵਿੰਦਰ ਅਤੇ ਤੀਜਾ ਸਥਾਨ ਵੈਸ਼ਾਲੀ ਨੇ ਪ੍ਰਾਪਤ ਕੀਤਾ। ਇਸ ਮੌਕੇ ਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ। ਇਸ ਮੌਕੇ ਤੇ ਡਿਸਟ੍ਰਿਕਟ ਕੋਆਰਡੀਨੇਟਰ ਸ਼੍ਰੀ ਜਤਿੰਦਰ ਕੁਮਾਰ, ਡੀਨ ਇਨੋਵੇਸ਼ਨ ਸੈਲ ਡਾ. ਰਮਨੀਤਾ ਸੈਨੀ ਸ਼ਾਰਦਾ ਅਤੇ ਸੁਸ਼੍ਰੀ ਮੰਗਲਾ ਸਾਹਨੀ ਮੌਜੂਦ ਸਨ।