The
students of Hans Raj Mahila Maha Vidyalaya visited Physics Department, Panjab University ,
Chandigarh to
see the world’s largest CYCLOTRON. On this occasion, Dr. Ashok Kumar from
Physics Department gave information about the world’s largest CYCLOTRON. He also explained theoretical concepts behind
the working of Cyclotron. He also made
the students aware of the researches in the field of particle physics and
nuclear physics being carried out by the faculty and students of Physics
Department of University. The students
visited various research labs and experimental set up of the cyclotron. Research scholar Mr. Sidhanshu explained to
the students the construction and working of the cyclotron and its application
in the research. The incharges of this
trip were Mrs. Saloni Sharma and Ms. Simmi Garg, Mr. Rikhi Ram Pal also
accompanied the trip. Appreciating the
efforts of the department, Principal
Prof. Dr. (Mrs.) Ajay Sareen said that these kind
of educational trips provide students an opportunity to learn practical things
in innovative ways. Around 48 students
of B.Sc. Semester V and B.Sc. Semester I were accompanied by their teachers.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਨੇ
ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਫਿਜਿਕਸ ਵਿਭਾਗ ਦਾ ਦੌਰਾ ਕੀਤਾ। ਇਸ ਵਿਦਿਅਕ ਦੌਰੇ ਦਾ ਉਦੇਸ਼
ਵਿਦਿਆਰਥਣਾਂ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਸਾਇਕਲੋਟ੍ਰੋਨ ਦਿਖਾਉਣਾ ਤੇ ਉਸਦੇ ਬਾਰੇ ਜਾਣਕਾਰੀ
ਦੇਣਾ ਸੀ। ਇਸ ਮੌਕੇ ਤੇ ਫਿਜਿਕਸ ਵਿਭਾਗ ਦੇ ਡਾ. ਅਸ਼ੋਕ ਕੁਮਾਰ ਨੇ ਸਾਇਕਲੋਟ੍ਰੋਨ ਦੇ ਬਾਰੇ 'ਚ
ਅਲੱਗ ਅਲੱਗ ਕਾਂਸੈਪਟ ਵਿਦਿਆਰਥਣਾਂ ਨੂੰ ਸਮਝਾਏ ਤੇ ਇਸਦੀ ਕਾਰਜ ਪ੍ਰਣਾਲੀ ਦੇ ਬਾਰੇ 'ਚ ਜਾਣਕਾਰੀ
ਦਿੱਤੀ। ਉਨ੍ਹਾਂ ਵਿਦਿਆਰਥਣਾਂ ਨੂੰ ਪਾਰਟੀਕਲ ਫਿਜਿਕਸ ਅਤੇ ਨਯੂਕਲੀਯਰ ਫਿਜਿਕਸ ਦੇ ਬਾਰੇ 'ਚ ਵੀ
ਦੱਸਿਆ। ਰਿਸਰਚ ਦੀ ਫੀਲਡ 'ਚ ਭੱਵਿਖ ਬਣਾਉਣ ਦੇ ਲਈ ਵਿਦਿਆੜਥਣਾਂ ਨੂੰ ਪ੍ਰੇਰਿਤ ਕੀਤਾ ਗਿਆ।
ਰਿਸਰਚ ਸਕੋਲਰ ਸਿਧਾਂਸ਼ੂ ਨੇ ਸਾਇਕਲੋਟ੍ਰੋਨ ਦੇ ਬਾਰੇ 'ਚ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ।
ਫਿਜਿਕਸ ਵਿਭਾਗ ਦੁਆਰਾ ਆਯੋਜਿਤ ਇਸ ਟ੍ਰਿਪ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਿੰਸੀਪਲ ਪ੍ਰੋ. ਡਾ.
(ਸ਼੍ਰੀਮਤੀ) ਅਜੇ ਸਰੀਨ ਨੇ ਕਿਹਾ ਕਿ ਕਲਾਸ 'ਚ ਪੜਾਈ ਦੇ ਨਾਲ-ਨਾਲ ਸਮੇਂ ਤੇ ਇਸ ਤਰ੍ਹਾਂ ਦੇ
ਟ੍ਰਿਪ ਦਾ ਆਯੋਜਨ ਹੋਣਾ ਬਹੁਤ ਜ਼ਰੂਰੀ ਹੈ ਤਾਂਕਿ ਵਿਦਿਆਰਥਣਾਂ ਵਿਸ਼ੇ ਨੂੰ ਚੰਗੀ ਤਰ੍ਹਾਂ ਜਾਣ
ਸਕਨ। ਇਸ ਟ੍ਰਿਪ 'ਚ ਬੀਐਸਸੀ ਸਮੈ.5 ਤੇ ਬੀਐਸਸੀ ਸਮੈ.1 ਦੀਆਂ 48 ਵਿਦਿਆਰਥਣਾਂ ਨੇ ਭਾਗ ਲਿਆ।
ਟ੍ਰਿਪ ਦੀ ਇੰਚਾਰਜ਼ ਸ਼੍ਰੀਮਤੀ ਸਲੋਨੀ ਸ਼ਰਮਾ ਤੇ ਸਿੱਮੀ ਗਰਗ ਸਨ। ਇਸ ਮੌਕੇ ਤੇ ਸ਼੍ਰੀ ਰਿਖੀ ਰਾਮ
ਪਾਲ ਵੀ ਮੌਜੂਦ ਸਨ।