Hans
Raj Mahila Maha Vidyalaya, first college of North India with the status of
college of Excellence by UGC has carried forward the legacy of eminence in
performance to another step by winning Quiz for the fifth time consecutively in
Zonal Youth Festival 2018. Eleven teams
from various colleges participated in Quiz (Preliminary) round and only four
teams reached the finals. The college
bagged first position by defeating the second team by a margin of 25 marks.
Principal
Prof.Dr.(Mrs.)Ajay Sareen, said that Shivani, Shalini Jha and Jasleen have registered an emphatically virtuous win in
the quiz competition. She congratulated
the teachers and participating students on their outstanding accomplishments.
She said that the students deserved a warm applaud for their exemplary efforts
which bedecked the glory of the alma mater.
She congratulated the Dean Youth Welfare Deptt. Mrs. Navroop, Co- Dean Ms. Shama Sharma, Mrs.
Veena Arora and Quiz team Incharge Binoo Gupta, Dr Anjana Bhatia, Dr. Rajiv
Kumar, Mr. Gullangong, Dr. Nidhi Bal, Dr.Jiwan Devi, Ms.Karishma Sangra, Ms.
Parual and Quiz support team students Indira and Arshia on this brilliant
achievement.
ਹੰਸ ਰਾਜ ਮਹਿਲਾ ਮਹਾਂ
ਵਿਦਿਆਲਿਆ, ਜਲੰਧਰ ਜੋਕਿ ਉੱਤਰੀ
ਭਾਰਤ ਦੀ ਗੌਰਵਾਨਵਿਤ ਸੰਸਥਾ ਹੈ, ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਖਾਲਸਾ ਕਾਲਜ, ਜਲੰਧਰ
'ਚ ਆਯੋਜਿਤ ਜੋਨਲ ਯੂਥ ਫੈਸਟੀਵਲ 2018 ਦੇ ਕਵਿਜ
ਮੁਕਾਬਲੇ 'ਚ ਲਗਾਤਾਰ ਪੰਜਵੀ ਵਾਰ ਜਿੱਤ ਪ੍ਰਾਪਤ ਕੀਤੀ।
ਵਿਭਿੰਨ ਕਾਲਜਾਂ ਦੀਆਂ ਟੀਮਾਂ ਨੇ ਕਵਿਜ ਦੇ ਸ਼ੁਰੂਆਤੀ ਰਾਉਂਡ 'ਚ ਭਾਗ ਲਿਆ ਅਤੇ ਸਿਰਫ
ਚਾਰ ਟੀਮਾਂ ਫਾਇਨਲ ਤੱਕ ਪਹੁੰਚੀਆਂ ਅਤੇ ਐਚ.ਐਮ.ਵੀ ਦੀਆਂ ਵਿਦਿਆਰਥਣਾਂ ਸ਼ਿਵਾਨੀ, ਸ਼ਾਲਿਨੀ, ਜਸਲੀਨ
ਪ੍ਰਮੁੱਖ ਲੀਡ ਨਾਲ ਜੇਤੂ ਰਹੀਆਂ। ਐਚ.ਐਮ.ਵੀ ਨੇ ਦੂਜੇ ਸਥਾਨ ਉੱਤੇ ਰਹਿਣ ਵਾਲੀ ਟੀਮ ਨੂੰ 25
ਅੰਕਾਂ ਦੇ ਅੰਤਰ ਨਾਲ ਹਰਾਇਆ ਅਤੇ ਕਵਿਜ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ
ਸਰੀਨ ਨੇ ਵਿਦਿਆਰਥਣਾਂ ਨੂੰ ਇਸ ਵਿਲਖਣ ਪ੍ਰਤਿਭਾ ਪ੍ਰਦਰਸ਼ਨ ਲਈ ਉਤਸ਼ਾਹਿਤ ਕੀਤਾ ਅਤੇ ਇਨਾਮ ਪ੍ਰਾਪਤ
ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਡੀਨ ਯੂਥ ਵੈਲਫੇਅਰ ਸ਼੍ਰੀਮਤੀ ਨਵਰੂਪ, ਕੋ-ਡੀਨ ਸ਼ਮਾ ਸ਼ਰਮਾ
ਅਤੇ ਸ਼੍ਰੀਮਤੀ ਵੀਨਾ ਅਰੋੜਾ ਅਤੇ ਕਵਿਜ ਟੀਮ ਦੇ ਇੰਚਾਰਜ ਬੀਨੂੰ ਗੁਪਤਾ, ਡਾ. ਅੰਜਨਾ ਭਾਟਿਆ, ਡਾ.
ਰਾਜੀਵ ਕੁਮਾਰ, ਸ਼੍ਰੀ ਗੁੱਲਾਗਾਂਗ, ਡਾ. ਨਿਧੀ ਬਲ, ਡਾ. ਜੀਵਨ ਦੇਵੀ, ਸੁਸ਼੍ਰੀ ਕਰਿਸ਼ਮਾ ਸਾਂਗਰਾ,
ਪਾਰੂਲ ਅਤੇ ਕਵਿਜ ਸਪੋਰਟਸ ਟੀਮ ਦੇ ਵਿਦਿਆਰਥੀ ਇੰਦਿਰਾ ਅਤੇ ਅਰਸ਼ਿਆ ਨੂੰ ਵਧਾਈ ਦਿੱਤੀ।