Tuesday, 16 October 2018

Readers Club of HMV organized a session on Biography – a Multi Layered Text




The Readers Club of Hans Raj Mahila Maha Vidyalaya organized an interactive session on Biography – A multi layered text on the book ‘Rags to Ragas and Beyond’ authored by Mrs. Preet Inder Dhillon in collaboration with mindrain.org under the able guidance of Principal Prof. Dr. (Mrs.) Ajay Sareen.  Readers Club Incharge and Dean Innovations Dr. Ramnita Saini Sharda welcomed Mrs. Preet Inder Dhillon with a planter.  She also accorded a warm welcome to Mr. Raghubir Gill and Mr. Rahul Saini.  Introducing Mrs. Preet Inder Dhillon to the students Dr. Ramnita Saini Sharda told that she has penned the biography of Sufi Singer Hans Raj Hans in her book.  It is the journey of a man from penury to riches.  She is a UK based writer, a radio presenter and an alumna of the college.             
            The session was presided by her father Mr. Raghubir Singh Gill. Telling about herself she said that they were five sisters and one brother and she always wanted to do something to make her parents proud.  This was the inspiration which made her attempt this writing endeavour.  Another factor was that the singer belonged to a village adjoining her village.  She was always mystified by the mystery engulfing this man.  She shared that she has just followed her heart and slightly deviated from the regular pattern of the genre.
            The students participated in interactive session enthusiastically and came up with a number of questions about the challenges she faced during writing.  Principal Prof. Dr. (Mrs.) Ajay Sareen appreciated her work and encouraged the students to work hard towards their goal.
            Dr. Ramnita Saini Sharda presented the paintings made by the Fine Arts Department of the college to the guests.  She also gave vote of thanks towards the conclusion of the session.

ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਰੀਡਰਜ਼ ਕਲੱਬ ਵੱਲੋਂ ਮਾਇੰਡਰੇਨ ਓਆਰਜੀ ਦੇ ਸਹਿਯੋਗ ਨਾਲ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ “ਬਾਇਓਗ੍ਰਾਫੀ ਅ ਮਲਟੀ ਲੇਯਰਡ ਟੈਕਸਟ” 'ਤੇ ਸੈਸ਼ਨ ਦਾ ਆਯੋਜਨ ਪ੍ਰੀਤ ਇੰਦਰ ਢਿੱਲੋਂ ਦੁਆਰਾ ਲਿਖਿਤ ਸੁਫੀ ਗਾਇਕ ਹੰਸਰਾਜ ਹੰਸ ਦੀ ਜ਼ਿੰਦਗੀ ਦੇ ਵਿਚਾਰ ਵਿਮਰਸ਼ ਕਰਨ ਦੇ ਲਈ ਕੀਤਾ ਗਿਆ। ਇਸ ਮੌਕੇ ਤੇ ਰੀਡਰਜ਼ ਕਲੱਬ ਦੀ ਇੰਚਾਰਜ ਤੇ ਡੀਨ ਇਨੋਵੇਸ਼ਨ ਡਾ. ਰਮਨੀਤਾ ਸੈਨੀ ਸ਼ਾਰਦਾ ਨੇ ਪਲਾਂਟਰ ਭੇਂਟ ਕਰਕੇ ਪ੍ਰੀਤ ਇੰਦਰ ਢਿੱਲੋਂ, ਰਘੁਬੀਰ ਸਿੰਘ ਗਿਲ ਅਤੇ ਰਾਹੁਲ ਸੈਨੀ ਦਾ ਸੁਆਗਤ ਕੀਤਾ।
          ਵਿਦਿਆਰਥਣਾਂ ਨੂੰ ਪ੍ਰੀਤ ਇੰਦਰ ਢਿੱਲੋਂ ਦੇ ਬਾਰੇ 'ਚ ਜਾਨਕਾਰੀ ਦਿੰਦੇ ਹੋਏ ਡਾ. ਸ਼ਾਰਦਾ ਨੇ ਦੱਸਿਆ ਕਿ ਉਹ ਨਾ ਸਿਰਫ ਇਕ ਚੰਗੀ ਲੇਖਿਕਾ ਹੈ ਸਗੋਂ ਉਹ ਇਕ ਸਫਲ ਰੇਡਿਓ ਜਾੱਕੀ ਵੀ ਹੈ। ਇਸ ਦੇ ਨਾਲ ਇਸ ਕਾਲਜ ਤੋਂ ਉਨ੍ਹਾਂ ਨੇ ਪੜਾਈ ਵੀ ਪੂਰੀ ਕੀਤੀ ਹੈ। ਉਨ੍ਹਾਂ ਹੰਸਰਾਜ ਹੰਸ ਦੀ ਜ਼ਿੰਦਗੀ 'ਚ ਉਨ੍ਹਾਂ ਦੇ ਸੰਘਰਸ਼ ਦੇ ਬਾਰੇ 'ਚ ਦੱਸਦਾ ਹੈ। ਇਸ ਸੈਸ਼ਨ ਦੇ ਦੌਰਾਨ ਪ੍ਰੀਤ ਇੰਦਰ ਢਿੱਲੋਂ ਦੇ ਪਿਤਾ ਵੀ ਮੌਜੂਦ ਸਨ। ਸ਼੍ਰੀ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਚਾਰ ਭੈਣਾਂ ਅਤੇ ਇਕ ਭਰਾ ਹੈ। ਉਹ ਜ਼ਿੰਦਗੀ 'ਚ ਕੁਝ ਅਲੱਗ ਕਰਨ ਦੀ ਚਾਹ ਰਖਦੀ ਸੀ ਤਾਂਕਿ ਆਪਣਾ ਅਭਿਭਾਵਕਾੰ ਦਾ ਨਾਂ ਰੋਸ਼ਨ ਕਰ ਸਕੇ। ਇਸ ਲਈ ਉਨ੍ਹਾਂ ਨੇ ਕਿਤਾਬ ਲਿਖਣ ਦਾ ਫੈਂਸਲਾ ਕੀਤਾ। ਹੰਸਰਾਜ ਹੰਸ ਉਨ੍ਹਾਂ ਦੇ ਪਿੰਡ ਦੇ ਕੋਲ ਰਹਿੰਦੇ ਸਨ। ਬਚਪਨ ਤੋਂ ਉਨ੍ਹਾਂ ਦੀ ਜ਼ਿੰਦਗੀ ਨੂੰ ਓਬਜ਼ਰਵ ਕੀਤਾ ਹੈ ਅਤੇ ਉਹ ਖੁਦ ਨੂੰ ਖੁਸ਼ਨਸੀਬ ਮੰਨਦੀ ਹੈ ਕਿ ਜਿਥੇ ਇਨ੍ਹੇ ਲੋਕਾਂ ਨੇ ਉਨ੍ਹਾਂ ਦੀ ਜੀਵਨੀ ਲਿਖਣ ਦੀ ਇੱਛਾ ਜਤਾਈ, ਉਥੇ ਹੰਸ ਰਾਜ ਹੰਸ ਨੇ ਉਨ੍ਹਾਂ ਨੂੰ ਮੌਕਾ ਦਿੱਤਾ।
          ਵਿਦਿਆਰਥਣਾਂ ਨੇ ਉਨ੍ਹਾਂ ਤੋਂ ਕਈ ਸੁਆਲ ਪੁੱਛੇ ਅਤੇ ਆਪਣੀ ਜਿਗਿਆਸਾ ਨੂੰ ਸ਼ਾਂਤ ਕੀਤਾ। ਵਿਦਿਆਰਥਣਾਂ ਨੇ ਲੇਖਿਕਾ ਬਨਣ ਦੇ ਸਫਰ 'ਚ ਆਉਣ ਵਾਲੀ ਮੁਸ਼ਕਿਲਾਂ ਦਾ ਸਾਹਮਣਾ ਹੌਂਸਲੇ ਨਾਲ ਕਰਨ ਵਾਲੀ ਪ੍ਰੀਤ ਇੰਦਰ ਢਿੱਲੋਂ ਦੇ ਜੀਵਨ ਤੋਂ ਪ੍ਰੇਰਣਾ ਲਈ।  ਇਸ ਮੌਕੇ ਤੇ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਉਨ੍ਹਾਂ ਦੀ ਕਿਤਾਬ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਤਰ੍ਹਾਂ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ। ਡਾ. ਰਮਨੀਤਾ ਸੈਨੀ ਸ਼ਾਰਦਾ ਨੇ ਫਾਇਨ ਆਰਟਸ ਦੁਆਰਾ ਬਣਾਈ ਗਈ ਪੇਂਟਿੰਗ ਮਹਿਮਾਨਾਂ ਨੂੰ ਭੇਂਟ ਕੀਤੀ ਤੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ।