Friday, 5 October 2018

Workshop by DST at HMV Collegiate School




Once again in the history of education HMV has maintained its flagship by providing platform for the District Level Orientation Training Workshop for teachers.  This workshop was held for the teachers on the theme: science, technology and innovation for clean, green and healthy nation.  Principal HMV Prof. Dr. (Mrs.) Ajay Sareen graced the event by remaining the chief guest of the workshop.  The workshop was started by lighting the lamp of knowledge and Tilak ceremony.  Coordinator Collegiate School Mrs. Meenakshi Sayal extended her hearty welcome for Principal Prof. Dr. Ajay Sareen by presenting planter.  After that Principal Dr. (Mrs.) Sareen and Mrs. M. Syal presented planter for the welcome of three resource persons Mr. RAkesh Kumar, Chemistry teacher, Mr. Gurmeet Singh, National Awardee, Mr. Santokh Pitara and Distt. Coordinator, DST Chandigarh Mr. Sanjiwan Dadwal.  Principal Prof. Dr. (Mrs.) Ajay Sareen extended her warm welcome for the dignitaries and delegates present in the workshop.  Around 50 teachers from different schools participated in this workshop.  Principal Dr. Sareen appreciated whole heartedly about different projects in the field of science initiated by DST.  She further added that this will be going to be a very good opportunity for the students of senior and senior secondary classes.  She said that Hans Raj Mahila Maha Vidyalaya has already been working for the well being of environment.  Recently, the school has established Innovative Hub in the field of science.  She also apprised that HMV has already conducted 5 Inspire Science Camps for the students of science.  In her glorious words she said top brains and top researchers in world are only Indians.  She appreciated the teachers present in the workshop and said that this day would going to be an enriched day for them.  The workshop started with an introductory lecture by Mr. Sanjiwan Dadwal.  He explained the purpose of the workshop.  He focussed that teachers should prepare the students in the field of research in such a way that they feel encouraged to become scientists in future.  After that resource person Mr. Rakesh Sharma presented the details regarding the project.  He appreciated and congratulated the institution for presenting planters and files made from recycled waste material, an initiative towards clean, green nation.  He explained all the themes and sub themes on which the project research work could be done.  Further, he introduced Mr. Gurmeet Singh, National Awardee, Shiksha Rattan Award, Mr. Gurmeet Singh told the focal theme of the project that the project will going to be an innovation in practical life.  He explained about the way to make the project.  He further explained the model consolidated evaluation sheet.  The workshop then was continued by Mr. Santokh Singh Pitara.  He explained regarding the details of maintaining project file by the teachers and the presentation by the students.
            At the end of the event Coordinator Collegiate School Mrs. M. Sayal extended her heartily thanks to all the dignitaries and delegates.  She said in her very enthusiastic words guidelines presented in the workshop that will be very helpful .  She extended her gratitude towards HMV team for their efforts.  The stage conducted by Ms. Veerinder Kaur, deptt. Punjabi.  After that all the delegates visited Innovation Hub at HMV and the institution received positive and congratulatory remarks from the delegates.



ਐਚ.ਐਮ.ਵੀ ਕਾਲਜੀਏਟ ਸੀ.ਸੈ. ਸਕੂਲ ਵਿੱਚ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਦਿਸ਼ਾਨਿਰਦੇਸ਼ਾਂ ਅਧੀਨ ਤੇ ਕਾ-ਆਰਡੀਨੇਟਰ ਸ਼੍ਰੀਮਤੀ ਮਿਨਾਕਸ਼ੀ ਸਿਆਲ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾਂ ਕਾ-ਆਰਡੀਨੇਟਰ ਰਾਸ਼ਟਰੀ ਕੌਂਸਿਲ ਫਾਰ ਵਿਗਿਆਨ ਤੇ ਤਕਨੀਕੀ ਕਮੂਨੀਕੇਸ਼ਨ (ਵਿਗਿਆਨ ਤੇ ਤਕਨੀਕੀ ਵਿਭਾਗ, ਗੌਰਮਿੰਟ ਆਫ਼ ਇੰਡਿਆ) ਦੇ ਸਹਿਯੋਗ ਨਾਲ 26ਵਾਂ ਚਿਲਡਰਨ ਸਾਇੰਸ ਕਾਂਗਰਸ-2018 ਪ੍ਰੋਗਰਾਮ ਦੇ ਆਯੋਜਨ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਸ ਪ੍ਰੋਜੈਕਟ ਸੰਬੰਧੀ ਜ਼ਿਲ੍ਹਾ ਪੱਧਰ 'ਤੇ ਸਿੱਖਿਅਕ ਵਰਗ ਨੂੰ ਔਰੀਏਨਟੇਸ਼ਨ ਰਾਹੀਂ ਟ੍ਰੇਨਿੰਗ ਦਿੱਤੀ ਗਈ ਤਾਂ ਕਿ ਇਸਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਸਫ਼ਲਤਾ ਮਿਲ ਸਕੇ। ਇਸ ਪ੍ਰੋਗਰਾਮ ਦਾ ਉਦੇਸ਼ ਸਵੱਛ, ਸਵਾਸਥਪੂਰਨ ਤੇ ਹਰੇ-ਭਰੇ ਰਾਸ਼ਟਰ ਦੇ ਨਿਰਮਾਣ ਲਈ ਵਿਗਿਆਨ, ਤਕਨੀਕ ਤੇ ਨਵੀਨੀਕਰਨ ਵਿੱਚ ਯੋਗਦਾਨ ਦੇਣਾ ਹੈ। ਕਾਲਜ ਪ੍ਰਿੰਸੀਪਲ ਇਸ ਪ੍ਰੋਗਰਾਮ ਵਿੱਚ ਮੁਖ ਮਹਿਮਾਨ ਰਹੇ। ਸ਼੍ਰੀਮਤੀ ਸਿਆਲ ਨੇ ਪਲਾਂਟਰ ਦੇ ਕੇ ਉਨ੍ਹਾਂ ਦਾ ਸੁਆਗਤ ਕੀਤਾ। ਪ੍ਰਿੰ. ਸਰੀਨ ਨੇ ਆਏ ਮਹਿਮਾਨ ਜ਼ਿਲ੍ਹਾ ਕਾ-ਆਰਡੀਨੇਟਰ ਸੰਜੀਵਨ ਸਿੰਘ ਡਡਵਾਲ, ਰਾਕੇਸ਼ ਸ਼ਰਮਾ (ਰਿਸੋਰਸ ਪਰਸਨ), ਗੁਰਮੀਤ ਸਿੰਘ (ਭਾਰਤ ਸਰਕਾਰ ਵੱਲੋਂ ਸਿੱਖਿਆ ਰਤਨ ਨਾਲ ਸਨਮਾਨਿਤ) ਤੇ ਸੰਤੇਖ ਸਿੰਘ ਪਤੌਰਾ ਦਾ ਪਲਾਂਟਰ ਦੇ ਕੇ ਸੁਆਗਤ ਕੀਤਾ।  ਇਸ ਮੌਕੇ 'ਤੇ ਸਰਵਮੰਗਲ ਕਾਮਨਾ ਅਧੀਨ ਜੋਤੀ ਜਗਾਈ ਗਈ ਤੇ ਡੀ.ਏ.ਵੀ ਗਾਨ ਨਾਲ ਕਾਰਜਕ੍ਰਮ ਦਾ ਆਰੰਭ ਕੀਤਾ ਗਿਆ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਨੇ ਸਰੋਤਿਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਾਤਾਵਰਨ ਦੀ ਸਵੱਛਤਾ ਤੇ ਹਰਿਆਲੀ ਵਰਗੇ ਅਹਿਮ ਮੁੱਦਿਆਂ ਤੇ ਉਨ੍ਹਾਂ ਦੀ ਸੰਸਥਾ ਵੱਲੋਂ ਪਹਿਲਾਂ ਹੀ ਯਤਨ ਕੀਤੇ ਜਾ ਰਹੇ ਹਨ ਇਸ ਦੇ ਮੱਦੇਨਜ਼ਰ ਉਨ੍ਹਾਂ ਦੀ ਸੰਸਥਾ ਵਿੱਚ (ਇਨੋਵੇਸ਼ਨ ਹੱਬ) ਦੀ ਵੀ ਸਥਾਪਨਾ ਕੀਤੀ ਗਈ ਹੈ ਤੇ ਭੱਵਿਖ ਵਿੱਚ ਵੀ ਉਹ ਇਸ ਵਿਸ਼ੇ ਨਾਲ ਸੰਬੰਧਿਤ ਕਾਰਜਾਂ ਵਿੱਚ ਆਪਣਾ ਯੋਗਦਾਨ ਦਿੰਦੇ ਰਹਿਣ ਗਏ।
          ਇਸ ਪ੍ਰੋਗਰਾਮ ਦੇ ਜ਼ਿਲ੍ਹਾ ਕਾ-ਆਰਡੀਨੇਟਰ ਸੰਜੀਵਨ ਸਿੰਘ ਡਡਵਾਲ ਨੇ ਸੰਸਥਾ ਦੀ ਪਲਾਂਟਰ ਦੇਣ ਦੀ ਪਰੰਪਰਾਂ ਦੀ ਸ਼ਾਲਾਘਾ ਕੀਤੀ ਤੇ ਉਸ ਨੂੰ ਗਰੀਨ ਭਾਰਤ ਨਾਲ ਜੋੜਦੇ ਹੋਏ ਪ੍ਰਾਜੈਕਟ ਦੇ ਉਦੇਸ਼ਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਤੋਂ ਇਲਾਵਾ ਹੋਰ ਮਹਿਮਾਨ ਸਤਿਕਾਰਯੋਗ ਰਾਕੇਸ਼ ਸ਼ਰਮਾ, ਗੁਰਮੀਤ ਸਿੰਘ ਤੇ ਸੰਤੋਖ ਸਿੰਘ ਪਤੌਰਾ ਨੇ ਪ੍ਰਾਜੈਕਟ ਨੂੰ ਕਿਵੇਂ ਬਣਾਉਣਾ ਹੈ, ਰਿਸਰਚ ਦਾ ਖੇਤਰ ਕਿਵੇਂ ਚੁਣਨਾ ਹੈ, ਚਾਰਟ ਕਿਵੇਂ ਬਣਾਉਣੇ ਹਨ, ਨੰਬਰਾਂ ਦੀ ਵੰਡ, ਸੈਂਪਲ ਦੀ ਚੌਣ ਕਿਵੇਂ ਕਰਨੀ ਹੈ ਆਦਿ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਦੱਸਿਆ।
          ਸਮਾਗਮ ਦੇ ਅੰਤ ਵਿੱਚ ਸਕੂਲ ਕਾ-ਆਰਡੀਨੇਟਰ ਮਿਨਾਕਸ਼ੀ ਸਿਆਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਆਪਣੇ ਯਤਨਾਂ ਰਾਹੀਂ ਪੱਛੜੇ ਖੇਤਰਾਂ ਨੂੰ ਵੀ ਇਸ ਪ੍ਰਾਜੈਕਟ ਨਾਲ ਜੋੜਣ ਦਾ ਯਤਨ ਕਰਨਗੇ ਤੇ ਸ਼ਹਿਰੀ ਖੇਤਰ ਦੀਆਂ ਸੱਮਸਿਆਵਾਂ ਵੱਲ ਵੀ ਧਿਆਨ ਦੇਣਗੇ ਤੇ ਜਿੰਨ੍ਹੀ ਜਲਦੀ ਹੋ ਸਕੇ ਇਸ ਪ੍ਰਾਜੈਕਟ ਤੇ ਕੰਮ ਕਰਨ ਗਏ ਨਾਲ ਹੀ ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਤੇ ਸਕੂਲ ਦੇ ਸਟਾਫ ਦਾ ਤਿਹ ਦਿੱਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਵੱਖ-2 ਸਕੂਲਾਂ ਤੋਂ ਆਏ ਲਗਭਗ 50 ਅਧਿਆਪਕਾਵਾਂ ਨੇ ਹਿੱਸਾ ਲਿਆ। ਅੰਤ ਵਿੱਚ ਸਥਾਪਿਤ 'ਇਨੋਵੇਸ਼ਨ ਹੱਬ' ਵੀ ਦੇਖਿਆ ਤੇ ਕਾਲਜ ਦੁਆਰਾ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ 'ਤੇ ਮੰਚ ਦਾ ਸੰਚਾਲਨ ਲੈਕਚਰਾਰ ਵੀਰਇੰਦਰ ਕੌਰ (ਪੰਜਾਬੀ ਵਿਭਾਗ) ਨੇ ਕੀਤਾ। ਇਸ ਮੌਕੇ 'ਚੇ ਕਾਲਜੀਏਟ ਸਕੂਲ ਦੇ ਹੋਰ ਅਧਿਆਪਕ ਵੀ ਮੌਜੂਦ ਰਹੇ।