The
PG Department of Mass Communication and Video Production of Hans Raj Mahila
Maha Vidyalaya organized a one day workshop on Photography under the able guidance of Principal Prof. Dr. (Mrs.) Ajay
Sareen. Renowned photographer Amritpal
Singh Luthra conducted the workshop. He
was welcomed by Principal Prof.
Dr. (Mrs.) Ajay Sareen. During the workshop, which was attended by
students of different semesters of Mass Communication and Journalism and Multimedia
the expert covered various aspects of photography with focus on camera, lenses,
shutter speed, aperture, depth of field, ISO and composition. Students learnt about the concepts of
photography, what the different modes of a camera mean and how to compose a
photograph. The students also learnt
nature photography during outdoor session.
Students clicked photographs using different angles. Mr. Amritpal Luthra motivated the students to
click portrait naturally and also encouraged them to learn different techniques
of photography.
On this occasion, Principal Prof.
Dr. Sareen said that workshop is an effort to help students learn skills
directly from the professionals. She
also encouraged the students to participate in the workshop with full zeal and
enthusiasm. The stage was conducted by
Ms. Mangla Sahni and vote of thanks was given by Mrs. Jyoti Sehgal.
ਹੰਸ ਰਾਜ ਮਹਿਲਾ ਮਹਾਂ
ਵਿਦਿਆਲਿਆ, ਜਲੰਧਰ ਦੇ ਮਾਸ
ਕਮਯੂਨਿਕੇਸ਼ਨ ਅਤੇ ਵੀਡਿਓ ਪ੍ਰੋਡਕਸ਼ਨ (ਐਮ.ਸੀ.ਵੀ.ਪੀ) ਦੇ ਪੀਜੀ ਵਿਭਾਗ ਦੁਆਰਾ ਇਕ ਰੋਜ਼ਾ
ਫੋਟੋਗ੍ਰਾਫੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ
ਦਿਸ਼ਾ ਨਿਰਦੇਸ 'ਚ ਹੋਈ ਇਸ ਵਰਕਸ਼ਾਪ ਦੇ ਰਿਸੋਰਸ ਪਰਸਨ ਅਮ੍ਰਿਤਪਾਲ ਸਿੰਘ ਲੂਥਰ ਸਨ। ਉਨ੍ਹਾਂ ਦਾ
ਸੁਆਗਤ ਕਾਲਜ ਪ੍ਰਿੰਸੀਪਲ ਦੁਆਰਾ ਕੀਤਾ ਗਿਆ।
ਇਸ ਵਰਕਸ਼ਾਪ 'ਚ ਐਮ.ਸੀ.ਵੀ.ਪੀ ਅਤੇ ਮਲਟੀਮੀਡਿਆ
ਵਿਭਾਗ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਫੋਟੋਗ੍ਰਾਫੀ ਦੇ ਕਈ ਪਹਲੂਆਂ ਦੀ ਜਾਨਕਾਰੀ
ਪ੍ਰਾਪਤ ਕੀਤੀ। ਸ਼੍ਰੀ ਲੂਥਰਾ ਨੇ ਵਿਭਿੰਨ ਕੈਮਰਾ, ਲੈਂਸ ਅਤੇ ਉਨ੍ਹਾਂ ਦੇ ਸਫਲ ਪ੍ਰਯੋਗ ਦੇ ਬਾਰੇ 'ਚ
ਜਾਨਕਾਰੀ ਦਿੱਤੀ। ਵਿਦਿਆਰਥਣਾਂ ਨੂੰ ਆਪਣੇ ਦੁਆਰਾ ਖਿੱਚੀ ਗਈਆਂ ਫੋਟੋਆਂ ਦੇ ਜਰੀਏ ਉਨ੍ਹਾਂ ਦੱਸਿਆ
ਕਿ ਕਿਸ ਤਰ੍ਹਾਂ ਇਸ ਚੰਗੀ ਫੋਟੋ ਲੈਣ ਦੇ ਲਈ ਸ਼ਟਰ ਸਪੀਡ, ਅਪਰਚਰ, ਡੈਪਥ ਆੱਫ ਫੀਲਡ ਆਈ.ਐਸ.ਓ ਤੇ ਕੰਪੋਜੀਸ਼ਨ ਦੀ ਜਾਨਕਾਰੀ ਹੋਣਾ ਜ਼ਰੂਰੀ
ਹੈ। ਇਸ ਦੇ ਨਾਲ ਉਨ੍ਹਾਂ ਕਲਾਤਮਕ ਢੰਗ ਨਾਲ ਫੋਟੋ ਖਿੱਚਣ ਦੇ ਵੀ ਟਿਪਸ ਦਿੱਤੇ। ਉਨ੍ਹਾਂ
ਵਿਦਿਆਰਥਣਾਂ ਨੂੰ ਪੋਟਰੇਟ ਫੋਟੋਗ੍ਰਾਫੀ ਨੂੰ ਨੈਚੁਰਲ ਤਰੀਕੇ ਨਾਲ ਕਲਿਕ ਕਰਨ ਦੇ ਲਈ ਪ੍ਰੇਰਿਤ
ਕੀਤਾ। ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਵਿਦਿਆਰਥਣਾਂ ਦੇ ਲਈ ਬਹੁਤ
ਫਾਇਦੇਮੰਦ ਹੈ ਕਿਉਂਕਿ ਇਸ ਨਾਲ ਵਿਦਿਆਰਥੀ ਫੋਟੋਗ੍ਰਾਫੀ ਨੂੰ ਸਮਝਣ ਦੇ ਨਾਲ ਨਾਲ ਉਸ ਦੀਆਂ
ਤਕਨੀਕਾਂ ਨੂੰ ਵੀ ਸਮਝ ਪਾਉਂਦੇ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਵਰਕਸ਼ਾਪ 'ਚ ਵਧ-ਚੜ੍ਹ ਕੇ ਹਿੱਸਾ
ਲੈਣ ਦੇ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਮੰਗਲਾ ਸਾਹਣੀ ਨੇ ਕੀਤਾ ਅਤੇ ਧੰਨਵਾਦ ਪ੍ਰਸਤਾਵ ਜੋਤੀ
ਸਹਿਗਤ ਨੇ ਦਿੱਤਾ।