Friday, 2 November 2018

HMV organized Mission Sahasi -Making of the fearless in collaboration with Akhil Bhartiya Vidyarthi Parishad



Hans Raj Mahila Maha Vidyalaya, Jalandhar organized a Mega Demonstration Event-Mission Sahasi-Making of the fearless in collaboration with Akhil Bhartiya Vidyarthi Parishad under the able guidance of Prof. Dr. (Mrs.) Ajay Sareen.  The honourable Chief Guests Mrs. Purnima Beri and Miss Sara Gurpal were given green greetings by Principal Dr. Sareen.  In her speech Prof. Dr. (Mrs.) Ajay Sareen gave credit for the success of the event to the students.  She emphasized on the fact that women are given a special place even in ancient Vedas but with the passage of time, she has lost her position in society.  Such events are a milestone in  improving the status of women and promoting women empowerment.  She highlighted that the statement ‘Beti Bachao, Beti Padhao should changed to Beti Padhao, Beta Samjhao’.  The Chief Guest Mrs. Purnima Beri raised the slogan of Vande Matram and said that the present time is an era of women empowerment.  Women are self dependent and multi-tasker.  They do not need men to complete them.  God has blessed women with compassion.  The special guest Miss Sara Gurpal gave her views on women empowerment and she motivated the students to work for a better society and raise the status of women.  The following dignatories were present on the occasion – Mr. Ashish Chauhan (ABVP, General Secretary), Sh. Vikrant (North Zone Organizing Secretary, ABVP), Mr. Rahul Sharma (Punjab Prant Secretary), Prof. Shiv Kumar Dogra (Punjab President, ABVP), Mr. Sourav and Mr. K.D. Bhandari (Ex-MLA). The event marked the conclusion of 5 Days self Defence training in the college premises.  Various Schools and Colleges participated actively in the event.  The function was concluded by giving planters to the guests by Principal.


ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਨਾਰੀ ਦੀ ਆਤਮ ਰੱਖਿਆ ਦੀ ਵਿਸ਼ੇਸ਼ ਸਿਖਲਾਈ ਲਈ ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਦੇ ਸਹਿਯੋਗ ਨਾਲ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਯੋਗ ਅਗਵਾਈ ਅਧੀਨ ਮਿਸ਼ਨ ਸਾਹਸੀ ਨਿਡਰ ਹੋਏ ਨਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਸ਼੍ਰੀਮਤੀ ਪੂਰਨਿਮਾ ਬੇਰੀ, ਕੁਮਾਰੀ ਸਾਰਾ ਗੁਰਪਾਲ ਦਾ ਮੈਡਮ ਪ੍ਰਿੰਸੀਪਲ ਨੇ ਫੁੱਲਾਂ ਨਾਲ ਨਿੱਘਾ ਸੁਆਗਤ ਕੀਤਾ।
          ਪ੍ਰਿੰਸੀਪਲ ਮੈਡਮ ਨੇ ਸਮਾਗਮ ਦੀ ਸਫਲਤਾ ਦਾ ਸਿਹਰਾ ਵਿਦਿਆਰਥਣਾਂ ਦੇ ਸਿਰ ਬੱਝਾ। ਉਨਾਂ ਅਨੁਸਾਰ ਵੇਦਾਂ, ਗ੍ਰੰਥਾ 'ਚ ਔਰਤਾਂ ਨੂੰ ਆਦਰਯੌਗ ਸਥਾਨ ਪ੍ਰਾਪਤ ਸੀ ਪਰੰਤੂ ਸਮੇਂ ਦੇ ਬਦਲਣ ਨਾਲ ਔਰਤਾਂ ਦੀ ਦਸ਼ਾ 'ਚ ਤਬਦੀਲੀ ਆਈ। ਇਸ ਤਰ੍ਹਾਂ ਦੇ ਸਮਾਗਮ ਉਨਾਂ ਨੂੰ ਸਮਾਜ 'ਚ ਮੁੜ ਵਧੀਆ ਸਥਾਨ ਪ੍ਰਾਪਤ ਕਰਵਾਉਣ 'ਚ ਮਦਦ ਕਰਨਗੇ। ਆਪਣੇ 'ਬੇਟੀ ਪੜ੍ਹਾਓ ਬੇਟੀ ਬਚਾਓ' ਨਾਰੇ ਦੀ ਥਾਂ 'ਬੇਟੀ ਪੜ੍ਹਾਓ ਬੇਟਾ ਸਮਝਾਓ' ਦਾ ਨਾਰਾ ਬੁਲੰਦ ਕੀਤਾ ਤਾਂ ਜੋ ਸਮਾਜ ਦੀਆੰ ਸੱਮਸਿਆਵਾਂ ਤੋਂ ਨਿਜਾਤ ਪ੍ਰਾਪਤ ਕੀਤੀ ਜਾ ਸਕੇ।
          ਸ਼੍ਰੀਮਤੀ ਬੇਰੀ ਨੇ 'ਜੈ ਭਾਰਤ' 'ਵੰਦੇ ਮਾਤਰਮ' ਦਾ ਜੈ ਘੋਸ਼ ਕੀਤਾ। ਆਪਣੇ ਅਜੌਕੇ ਸਮੇਂ ਨਾਰੀ ਸਸ਼ਕਤੀਕਰਨ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੀ ਨਾਰੀ ਆਪਣੇ ਆਪ 'ਚ ਇੱਕ ਸ਼ਕਤੀ ਹੈ। ਨਾਰੀ ਨੂੰ ਆਪਣੀ ਸ਼ਕਤੀ ਮੁੜ ਜਾਗ੍ਰਤ ਕਰਕੇ ਆਰਥਿਕ ਨਿਰਭਰ ਬਣ ਕੇ ਸਮਾਜ ਦੇ ਵਿਕਾਸ 'ਚ ਸਹਾਇਕ ਹੋਣਾ ਚਾਹੀਦਾ ਹੈ।
          ਸਾਰਾ ਗੁਰਪਾਲ ਨੇ ਆਪਣੇ ਗੀਤ ਦੁਆਰਾ ਸ਼ੋਤਿਆਂ ਨੂੰ ਮੰਤਰ ਮੁਗਧ ਕੀਤਾ ਅਤੇ ਆਤਮ ਰੱਖਿਆ ਲਈ ਗੁਰ ਵੀ ਸਿੱਖੇ। ਇਸ ਸਮਾਗਮ ਵਿਚ (ਏਬੀਵੀਪੀ ਰਾਸ਼ਟਰੀ ਮਹਾਮੰਤਰੀ) ਅਸ਼ੀਸ਼ ਚਡਾ, ਸ਼੍ਰੀ ਵਿਕਰਾਂਤ (ਏਬੀਵੀਪੀ ਪ੍ਰਬੰਧਕ ਕਮੇਟੀ, ਉੱਤਰੀ ਜੋਨ), ਸ਼੍ਰੀ ਰਾਹੁਲ ਸ਼ਰਮਾ (ਸਕੱਤਰ ਪੰਜਾਬ ਪ੍ਰਾਂਤ), ਪ੍ਰੋ. ਸ਼ਿਵ ਕੁਮਾਰ ਡੋਗਰਾ (ਮੁਖੀ, ਏਬੀਵੀਪੀ ਪੰਜਾਬ), ਮਿ. ਸੌਰਵ, ਕੇ.ਡੀ. ਭੰਡਾਰੀ (ਸਾਬਕਾ ਮੰਤਰੀ) ਆਦਿ ਮਹਿਮਾਨ ਹਾਜ਼ਰ ਸਨ।
          ਨਾਰੀ ਦੀ ਆਤਮ ਰੱਖਿਆ ਦੀ ਵਿਸ਼ੇਸ਼ ਸਿਖਲਾਈ ਸੰਸਥਾ ਵਿੱਚ ਪਿਛਲੇ ਪੰਜ ਦਿਨਾਂ ਤੋਂ ਪ੍ਰਦਾਨ ਕੀਤੀ ਜਾ ਰਹੀ ਹੈ। ਜੋ ਅੱਜ ਸਫਲਤਾਪੂਰਵਕ ਸਮਾਪਤ ਹੋਈ ਹੈ।
          ਇਸ ਸਮਾਗਮ ਵਿਚ ਜਲੰਧਰ ਸ਼ਹਿਰ ਦੇ ਵੱਖ-ਵੱਖ ਕਾਲਜ ਸੀਟੀ ਕਾਲਜ, ਦਯਾਨੰਦ ਆਯੂਰਵੈਦਿਕ ਕਾਲਜ, ਪੀਸੀਐਮ ਐਸ.ਡੀ ਕਾਲਜ ਫਾਰ ਵੂਮੈਨ, ਸੀਟੀ ਪਬਲਿਕ ਸਕੂਲ, ਬੀਡੀ ਆਰਿਆ ਕਾਲਜ, ਨੇਹਰੂ ਗਾਰਡਨ ਸਕੂਲ, ਸਰਕਾਰੀ ਸੀ.ਸੈ. ਸਕੂਲ ਆਦਰਸ਼ ਨਗਰ, ਪਾਰਵਤੀ ਜੈਨ ਸਕੂਲ ਅਤੇ ਵਿਭਿੰਨ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੇ ਅੰਤ ਤੇ ਪ੍ਰਿੰਸੀਪਲ ਮੈਡਮ ਨੇ ਮਹਿਮਾਨਾਂ ਨੂੰ ਪਲਾਂਟਰ ਦੇ ਕੇ ਉਨਾਂ ਦਾ ਧੰਨਵਾਦ ਕੀਤਾ।