Saturday, 29 December 2018

6th day of NSS Camp at HMV





The 6th day of NSS Camp being organized at Hans Raj Mahila Maha Vidyalaya under the able guidance of Principal Prof. Dr. (Mrs.) Ajay Sareen concluded successfully.  NSS volunteers of HMV celebrated International Unity Day and visited Apahaj Ashram.  The volunteers spent their day with the residents of Ashram and distributed eatables and clothes to them.  The students also performed Group Dance, Folk Songs with them.  Their message was that all the people in this world are equal.  They also need our physical and mental support.  Principal Prof. Dr. (Mrs.) Ajay Sareen said that unity is very much necessary for the development of any country or society.  We all should be united for making a bright future.  Programme Officer Mrs. Veena Arora and Dr. Anjana Bhatia also encouraged the students for maintaining humane relations with this section of the society.  On this occasion, Mrs. Pawan Kumari, Ms. Harmanu, Mrs. Alka, Miss Harman were also present.

ਹੰਸਰਾਜ ਮਹਿਲਾ ਮਹਾਵਿਦਿਆਲਾ 'ਚ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਐਨ.ਐਸ.ਐਸ. ਯੂਨਿਟ ਦੇ ਸੱਤ ਰੋਜ਼ਾ ਕੈਂਪ ਦਾ ਛੇਵਾਂ ਦਿਨ ਸਫਲਤਾਪੂਰਵਕ ਮੁਕੰਮਲ ਹੋਇਆ। ਐਨ.ਐਸ.ਐਸ. ਯੂਨਿਟ ਵੱਲੋਂ ਇਸ ਦਿਨ ਅੰਤਰਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ ਜਿਸਦੇ ਅੰਤਰਗਤ ਵਿਦਿਆਰਥਣਾਂ ਨੇ ਅਪਾਹਿਜ ਆਸ਼ਰਮ ਦਾ ਦੌਰਾ ਕੀਤਾ ਅਤੇ ਉਥੇ ਲੋਕਾਂ ਦੇ ਨਾਲ ਮਿਲ ਕੇ ਆਪਣਾ ਦਿਨ ਮਨਾ ਕੇ ਏਕਜੁਟਤਾ ਦਾ ਪ੍ਰਮਾਣ ਪੇਸ਼ ਕੀਤਾ। ਵਿਦਿਆਰਥਣਾਂ ਨੇ ਵੱਧ ਮਾਤਰਾ 'ਚ ਖਾਣ-ਪੀਣ ਦਾ ਸਾਮਾਨ, ਕਪੜੇ ਆਦਿ ਜਰੂਰਤਮੰਦਾ 'ਚ ਵੰਡੇ। ਇਸ ਦੇ ਨਾਲ ਹੀ ਵਿਦਿਆਰਥਣਾਂ ਨੇ ਗਰੁਪ ਡਾਂਸ, ਲੋਕ ਗੀਤਾਂ, ਕ੍ਰਿਸਮਸ ਸੈਲੀਬ੍ਰੇਸ਼ਨ ਆਦਿ ਦੁਆਰਾ ਉਥੇ ਦੇ ਵਾਤਾਵਰਨ ਨੂੰ ਆਨੰਦਮਈ ਬਣਾਇਆ ਅਤੇ ਦੱਸਿਆ ਕਿ ਸਮਾਜ 'ਚ ਸਾਰੇ ਲੋਕ ਇਕ ਸਾਮਾਨ ਹਨ। ਸ਼ਰੀਰਿਕ ਤੇ ਮਾਨਸਿਕ ਤੌਰ ਤੇ ਵਿਕਲਾਂਗ ਲੋਕ ਵੀ ਸਾਡੀ ਹੀ ਤਰ੍ਹਾਂ ਹਨ। ਉਨ੍ਹਾਂ ਨੂੰ ਪਿਆਰ ਅਤੇ ਸਹਿਯੋਗ ਦੀ ਲੋੜ ਹੈ।
          ਇਸ ਬਾਰੇ ਚ ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਅੱਜ ਅੰਤਰਰਾਸ਼ਟਰੀ ਏਕਤਾ ਦਿਵਸ ਸਭ ਨੂੰ ਇਕਠਾ ਰਹਿਣ ਦਾ ਸੰਦੇਸ਼ ਦਿੰਦਾ ਹੈ। ਕਿਸੇ ਵੀ ਦੇਸ਼ ਤੇ ਸਮਾਜ ਦੇ ਵਿਕਾਸ ਦੇ ਲਈ ਏਕਤਾ ਦਾ ਹੋਣਾ ਜ਼ਰੂਰੀ ਹੈ। ਇਸ ਲਈ ਭੱਵਿਖ ਨੂੰ ਮਜ਼ਬੂਤ ਬਣਾਉਣ ਲਈ ਸਮਾਜ ਦੇ ਸਾਰੇ ਵਰਗਾਂ 'ਚ ਏਕਜੁਟਤਾ ਸਥਾਪਿਤ ਰਖੋ। ਪ੍ਰੋਗਰਾਮ ਆਫਿਸਰ ਸ਼੍ਰੀਮਤੀ ਵੀਨਾ ਅਰੋੜਾ ਅਤੇ ਡਾ. ਅੰਜਨਾ ਭਾਟਿਆ ਨੇ ਵੀ ਵਿਦਿਆਰਥਣਾਂ ਨੂੰ ਸਮਾਜ ਦੇ ਲਾਚਾਰ ਵਰਗ ਦੇ ਨਾਲ ਸੰਵੇਦਨਾ ਦੀ ਭਾਵਨਾ ਰੱਖਣ ਲਈ ਇਕੱਠੇ ਰਹਿਣ ਨੂੰ ਪ੍ਰੇਰਿਤ ਕੀਤਾ। ਐਨ.ਐਸ.ਐਸ ਯੂਨਿਟ ਦੇ ਹੌਰ ਮੈਂਬਰ ਸ਼੍ਰੀਮਤੀ ਪਵਨ ਕੁਮਾਰੀ, ਸੁਸ਼੍ਰੀ ਹਰਮਨੁ, ਸ਼੍ਰੀਮਤੀ ਅਲਕਾ, ਸੁਸ਼੍ਰੀ ਹਰਮਨ ਵੀ ਮੌਜੂਦ ਸਨ।