Friday, 28 December 2018

Medical camp at Gakhla Village by NSS Volunteers of HMV



A seven day NSS camp was inaugurated at Hans Raj Mahila Maha Vidyalaya, Jalandhar under the able guidance of Principal Prof. Dr. (Mrs.) Ajay Sareen.  On the fifth day of the camp, the NSS volunteers organized a medical camp for the villagers of village gakhla.  The students did medical check up at all the houses of the village. On this occasion, Program Officer Mrs. Veena Arora, Dr. Anjana Bhatia, Dr. Aarti, Mrs. Alka, Ms. Harmanu also accompanied the students. Madam Principal said that such medical camps are beneficial for the villagers and we are providing help to them in the form of medicines for their physical and mental health. Such initiative proves helpful in improving the physical health of the villagers from time to time. Mrs. Veena Arora and Dr. Anjana Bhatia also encouraged the students for taking more such initiatives.
ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ‘ਚ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਸ਼ੁਰੂ ਕੀਤੇ ਗਏ ਸੱਤ ਰੋਜਾ ਐਨ.ਐਸ.ਐਸ ਕੈਂਪ ਦਾ ਪੰਜਵੇ ਦਿਨ ਸੁਚਝੇ ਢੰਗ ਨਾਲ ਖ਼ਤਮ ਹੋਇਆ। ਇਸ ਦਿਨ ਸਮਾਜ ਸੇਵਾ ਦੀ ਭਾਵਨਾ ਨੂੰ ਹੌਰ ਵੱਧ ਕਰਨ ਦੇ ਲਈ ਗਾਖਲਾ ਪਿੰਡ ‘ਚ ਮੈਡੀਕਲ ਕੈਂਪ ਲਗਾਇਆ ਗਿਆ। ਵਿਦਿਆਰਥਣਾਂ ਨੇ ਪਿੰਡ ਦੇ ਹਰ ਘਰ ‘ਚ ਜਾ ਕੇ ਲੋਕਾਂ ਨੂੰ ਕੈਂਪ ‘ਚ ਲਿਆ ਕੇ ਉਨ੍ਹਾਂ ਦੀ ਜਾਂਚ ਕੀਤੀ। ਇਸ ਬਾਰੇ ‘ਚ ਐਚ.ਐਮ.ਵੀ ਦੇ ਡਾ. ਆਰਤੀ, ਸ਼੍ਰੀਮਤੀ ਵੀਨਾ ਅਰੋੜਾ, ਡਾ. ਅੰਜਨਾ ਭਾਟਿਆ, ਸ਼੍ਰੀਮਤੀ ਅਲਕਾ, ਸੁਸ਼੍ਰੀ ਹਰਮਨੁ, ਸ਼੍ਰੀਮਤੀ ਪਵਨ ਕੁਮਾਰੀ, ਸੁਸ਼੍ਰੀ ਹਰਮਨ ਕੌਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।
          ਪ੍ਰਿੰ. ਡਾ. ਸਰੀਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਪਿੰਡ ਦੇ ਲੋਕਾਂ ਨੂੰ ਫਾਇਦਾ ਪਹੁੰਚਾਉਂਦੇ ਹਨ। ਇਸ ਤਰ੍ਹਾਂ ਨਾਲ ਅਸੀ ਉਨ੍ਹਾਂ ਦੀ ਸ਼ਰੀਰਿਕ ਅਤੇ ਮਾਨਸਿਕ ਸੱਮਸਿਆ ਦਾ ਹੱਲ  ਕਰ ਸਕਦੇ ਹਾਂ। ਸਮੇਂ-2 ‘ਤੇ ਇਸ ਤਰ੍ਹਾਂ ਦੀ ਪਹਿਲ ਸਮਾਜ ‘ਚ ਤੰਦਰੁਸਤੀ ਅਤੇ ਵਿਕਾਸ ‘ਚ ਸਹਾਇਕ ਸਿੱਧ ਹੋਵੇਗੀ। ਸ਼੍ਰੀਮਤੀ ਵੀਨਾ ਅਰੋੜਾ ਨੇ ਵੀ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲਗਾਉਣ ਦੀ ਪ੍ਰਸ਼ੰਸਾ ਕੀਤੀ। ਡਾ ਅੰਜਨਾ ਭਾਟਿਆ ਨੇ ਵੀ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਸਮਾਜ-ਸੇਵਾ ਦੇ ਕੰਮਾਂ ‘ਚ ਅੱਗੇ ਆਉਣ ਦੀ ਪ੍ਰੇਰਣਾ ਦਿੱਤੀ।