Tuesday, 1 January 2019

7-day NSS Camp concluded at HMV





The seven day NSS Camp organized at Hans Raj Mahila Maha Vidyalaya concluded under the able guidance of Principal Prof. Dr. (Mrs.) Ajay Sareen.  Principal Prof. Dr. (Mrs.) Ajay Sareen congratulated the NSS unit of the college for the successful completion of the camp.  She further said that NSS helps students to work for the goodwill of the society and helps them to become a responsible citizen.  On this occasion, Mrs. Kuljit Kaur, Former NSS Coordinator said that the main motive of NSS is to encourage youth to work for the welfare of the society.  The purpose is to utilize the energy of youngsters for the betterment and upliftment of the nation.  Mr. Jagjit Bhatia, Incharge Multimedia department laid stress on the positive use of social media and he also told the volunteers about cyber crime. 
On this occasion, Poem Recitation and Speech competition was also organized.  Students also made wonderful things using waste material.  Volunteers also shared their experiences.  Programme Coordinator Dr. Anjana Bhatia and Mrs. Veena Arora also motivated the students and congratulated the winners for their performance.  They also congratulated the students who won prizes in different activities held during the camp.  The programme ended with National Anthem.



ਹੰਸਰਾਜ ਮਹਿਲਾ ਮਹਾਵਿਦਿਆਲਾ 'ਚ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਐਨ.ਐਸ.ਐਸ. ਯੂਨਿਟ ਦੇ ਸੱਤ ਰੋਜ਼ਾ ਕੈਂਪ ਦਾ ਸੱਤਵਾਂ ਦਿਨ ਸਫਲਤਾਪੂਰਵਕ ਮੁਕੰਮਲ ਹੋਇਆ। ਸਭ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਨੇ ਐਨ.ਐਸ.ਐਸ. ਯੂਨਿਟ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ। ਐਨ.ਐਸ.ਐਸ ਯੂਨਿਟ ਦੇ ਸਮਾਜ ਸੇਵੀ ਭਾਵ ਦੀ ਪ੍ਰਸ਼ੰਸਾ ਕਰਦੇ ਹੋਏ ਸਫਲਤਾਪੂਰਵਕ ਸੰਪਨਤਾ 'ਤੇ ਪ੍ਰੋਤਸਾਹਿਤ ਕੀਤਾ ਅਤੇ ਕਿਹਾ ਕਿ ਐਨ.ਐਸ.ਐਸ ਯੂਨਿਟ ਵਿਦਿਆਰਥਣਾਂ ਨੂੰ ਸਮਾਜ ਸੇਵੀ ਬਣਾਉਣ ਸਹਾਇਕ ਬਣਦਾ ਹੈ ਅਤੇ ਉਨ੍ਹਾਂ ਨੂੰ ਇਕ ਯੋਗ ਨਾਗਰਿਕ ਬਨਾਉਂਦਾ ਹੈ।
          ਸ਼੍ਰੀਮਤੀ ਕੁਲਜੀਤ ਕੌਰ, ਪੰਜਾਬੀ ਵਿਭਾਗ, ਸਾਬਕਾ ਐਨ.ਐਸ.ਐਸ ਪ੍ਰੋਗਰਾਮ ਆਫਿਸਰ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਐਨ.ਐਸ.ਐਸ ਦਾ ਮੁਖ ਉਦੇਸ਼ ਯੁਵਾ ਸ਼ਕਤੀ ਨੂੰ ਸਮਾਜ ਸੇਵਾ ਵੱਲ ਅੱਗੇ ਕਰਨਾ ਹੈ। ਯੁਵਾ ਸ਼ਕਤੀ ਦੀ ਉਰਜ਼ਾ ਸਕਾਰਾਤਮਕ ਕਾਰਜ਼ਾਂ 'ਚ ਲਗਾਉਣ ਦੇ ਲਈ ਕਾਲਜਾਂ 'ਚ ਜ਼ਰੂਰੀ ਕੀਤੀ ਗਈ। ਐਨ.ਐਸ.ਐਸ ਵਿਦਿਆਰਥਣਾਂ 'ਚ ਆਤਮਵਿਸ਼ਵਾਸ, ਸਹਿਣਸ਼ੀਲਤਾ, ਸੰਵੇਦਨਸ਼ੀਲਤਾ ਵਰਗੇ ਭਾਵ ਪੈਦਾ ਕਰਕੇ ਉਨ੍ਹਾਂ ਦਾ ਸੱਚਾਈ ਨਾਲ ਸਾਹਮਣਾ ਕਰਵਾਉਂਦਾ ਹੈ। ਇਸ ਮੌਕੇ ਤੇ ਮੁਖ ਵਕਤਾ ਦੇ ਰੂਪ 'ਚ ਸ਼੍ਰੀ ਜਗਜੀਤ ਭਾਟਿਆ, ਇੰਜਾਰਜ਼ ਮਲਟੀਮੀਡਿਆ ਵਿਭਾਗ ਨੇ ਸਾਇਬਰ ਕ੍ਰਾਇਮ 'ਤੇ ਅਨਮੋਲ ਜਾਣਕਾਰੀ ਦੇ ਕੇ ਨੈਟਵਰਕ ਦਾ ਸਹੀ ਪ੍ਰਯੋਗ ਕਰਨ 'ਤੇ ਜ਼ੋਰ ਦਿੱਤਾ।
          ਇਸ ਮੌਕੇ ਤੇ ਭਾਸ਼ਨ ਅਤੇ ਕਵਿਤਾ ਉਚਾਰਨ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥਣਾਂ ਨੇ ਵੇਸਟ ਮੈਟੀਰਿਯਲ ਨਾਲ ਸੁੰਦਰ ਚੀਜ਼ਾਂ ਤਿਆਰ ਕੀਤੀਆਂ। ਵਿਦਿਆਰਥਣਾਂ ਦੁਆਰਾ ਬਣਾਈਆਂ ਪਾਵਰ ਪਵਾਇੰਟ ਪ੍ਰੈਜ਼ੇਂਟੇਸ਼ਨ ਵੀ ਪੇਸ਼ ਕੀਤੀ ਗਈ। ਕੈਂਪ 'ਚ ਪ੍ਰਾਪਤ ਕੀਤੇ ਅਨੁਭਵਾਂ ਨੂੰ ਵੀ ਸਾਂਝਾ ਕੀਤਾ ਅਤੇ ਦੱਸਿਆ ਕਿ ਐਨ.ਐਸ.ਐਸ ਕੈਂਪ 'ਚ ਉਨ੍ਹਾਂ ਨੇ ਬਹੁਤ ਕੁਝ ਸਿਖਿਆ। ਉਨ੍ਹਾਂ ਨੇ ਆਤਮਵਿਸ਼ਵਾਸ ਅਤੇ ਟੀਮ ਵਰਕ ਵਰਗੇ ਗੁਣ ਪ੍ਰਦਾਨ ਕੀਤੇ।
          ਡਾ. ਅੰਜਨਾ ਭਾਟਿਆ ਅਤੇ ਸ਼੍ਰੀਮਤੀ ਵੀਨਾ ਅਰੋੜਾ, ਪ੍ਰੋਗਰਾਮ ਆਫਿਸਰ ਨੇ ਵੀ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕੀਤਾ ਅਤੇ ਸੱਤ ਰੋਜ਼ਾ ਕੈਂਪ 'ਚ ਉਤਸ਼ਾਹ ਨਾਲ ਹਿੱਸਾ ਲੈਣ 'ਤੇ ਵਧਾਈ ਦਿੱਤੀ। ਸਮਾਗਮ ਦੇ ਅੰਤ 'ਚ ਡਾ. ਅੰਜਨਾ ਭਾਟਿਆ ਨੇ ਵਿਭਿੰਨ ਮੁਕਾਬਲਿਆਂ 'ਚ ਜੇਤੂ ਵਿਦਿਆਰਥਣਾਂ ਅਤੇ ਵਿਭਿੰਨ ਭੂਮਿਕਾਵਾਂ ਨਾਲ ਸਨਮਾਨਿਤ ਵਿਦਿਆਰਥਣਾਂ ਦੇ ਨਾਂ ਘੋਸ਼ਿਤ ਕੀਤਾ। ਕੈਂਪ ਦਾ ਅੰਤ ਰਾਸ਼ਟਰ ਗਾਨ ਦੇ ਮਾਧਿਅਮ ਨਾਲ ਕੀਤਾ ਗਿਆ।