Monday, 10 December 2018

HMV Collegiate School celebrated International Human Rights Day


The Political Science Department of HMV Collegiate Sr. Sec. School organized a poster making, stop child labour and slogan writing competition on this day under the vibrant direction of Principal Prof. Dr. (Mrs.) Ajay Sareen.  More than 40 students participated in this competition.
In poster making competition, the first position was won by Ekta Kapoor and the second position was bagged by Kareena Sareen.  In stop child labour, the first position was won by Cammey.    
In slogan writing competition, the first was won by Dilpreet Kaur, second position was won by Geetanjali, third position was bagged by Gurleen Kaur and consolation was won by Navpreet Kaur.
Principal Dr. (Prof. ) Mrs. Ajay Sareen appreciated the efforts by the students.  She also said that every individual should be aware about fundamental human rights as they are based on shared values like dignity, equality, respect and independence.  Mrs. Nita Malik also told students that human rights are not optional, they are compulsory.
The judgement was given by Mrs. Sunita Dhawan, Mrs. Alka Sharma and Ms. Kamalpreet Kaur.  Principal Prof. Dr. (Mrs.) Sareen congratulated all participants and the winners.  Mrs. Meenakshi Syal, School Coordinator, Mrs. Nita Malik of Pol.Sc. department and Dr. Jiwan Devi appreciated the students.

ਐਚ.ਐਮ.ਵੀ ਕਾਲਜੀਏਟ ਸੀ. ਸੈ. ਸਕੂਲ ਦੇ ਰਾਜਨੀਤੀ ਵਿਭਾਗ ਵੱਲੋਂ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ਾਂ ਅਤੇ ਕੋ-ਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਦੀ ਯੋਗ ਅਗਵਾਈ ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਮਨੁੱਖੀ ਅਧਿਕਾਰਾਂ ਦੇ ਮਹੱਤਵ ਤੇ ਬਾਲ ਮਜ਼ਦੂਰੀ ਦੀ ਰੋਕਥਾਮ ਆਦਿ ਵਿਸ਼ਿਆਂ ਉੱਤੇ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਣ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿੱਚ 40 ਤੋਂ ਵੱਧ ਵਿਦਿਆਰਥਣਾਂ ਨੇ ਹਿੱਸਾ ਲਿਆ।
            ਪੋਸਟਰ ਮੇਕਿੰਗ ਮੁਕਾਬਲਾ ਜਿਸਦਾ ਵਿਸ਼ਾ ਮਨੁੱਖੀ ਅਧਿਕਾਰ ਸੀ, ਵਿੱਚ ਪਹਿਲਾ ਸਥਾਨ ਏਕਤਾ ਕਪੂਰ ਅਤੇ ਦੂਸਰਾ ਸਥਾਨ ਕਰੀਨ ਸਰੀਨ ਨੇ ਹਾਸਲ ਕੀਤਾ। ਬਾਲ ਮਜ਼ਦੂਰੀ ਰੋਕਥਾਮ ਵਿਸ਼ੇ ਵਿੱਚ ਪਹਿਲਾ ਸਥਾਨ ਕੈਮੀ ਨੇ ਪ੍ਰਾਪਤ ਕੀਤਾ। ਸਲੋਗਨ ਲੇਖਨ ਵਿੱਚ ਪਹਿਲਾ ਸਥਾਨ ਦਿਲਪ੍ਰੀਤ ਕੌਰ, ਦੂਸਰਾ ਸਥਾਨ ਗੀਤਾਂਜਲੀ ਤੇ ਤੀਸਰਾ ਸਥਾਨ ਗੁਰਲੀਨ ਕੌਰ ਨੇ ਹਾਸਲ ਕੀਤਾ। ਨਵਪ੍ਰੀਤ ਕੌਰ ਨੂੰ ਹੌਂਸਲਾ ਅਫ਼ਜਾਈ ਇਨਾਮ ਦਿੱਤਾ ਗਿਆ। ਪ੍ਰਿੰ. ਡਾ. ਸਰੀਨ ਨੇ ਵਿਦਿਆਰਥਣਾਂ ਦੁਆਰਾ ਕੀਤੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰੇਕ ਮਨੁੱਖ ਨੂੰ ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਹੀ ਉਹ ਆਦਰ, ਸਤਿਕਾਰ ਤੇ ਆਜ਼ਾਦੀ ਜਿਹੇ ਭਾਵ ਤੇ ਕਦਰਾਂ-ਕੀਮਤਾਂ ਨੂੰ ਵੰਡ ਸਕਦੇ ਹਨ। ਇਸ ਮੌਕੇ 'ਤੇ ਰਾਜਨੀਤੀ ਵਿਭਾਗ ਦੀ ਮੁਖੀ ਸ਼੍ਰੀਮਤੀ ਨੀਟਾ ਮਲਿਕ ਨੇ ਵਿਦਿਆਰਥਣਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਮਨੁੱਖੀ ਅਧਿਕਾਰ ਜੀਵਨ ਵਿੱਚ ਗੈਰ-ਲਾਜ਼ਮੀ ਨਹੀਂ ਬਲਕਿ ਲਾਜ਼ਮੀ ਹਨ। ਸ਼੍ਰੀਮਤੀ ਸੁਨੀਤਾ ਧਵਨ, ਮੁਖੀ ਸੰਸਕ੍ਰਿਤ ਵਿਭਾਗ ਨੇ ਜੱਜ ਦੀ ਭੂਮਿਕਾ ਨਿਭਾਈ। ਕਾਲਜ ਪ੍ਰਿੰਸੀਪਲ, ਸ਼੍ਰੀਮਤੀ ਅਲਕਾ ਸ਼ਰਮਾ ਅਤੇ ਮਿਸ ਕਮਲਪ੍ਰੀਤ ਨੇ ਜੇਤੂਆਂ ਨੂੰ ਵਧਾਈ ਦਿੱਤੀ। ਸਕੂਲ ਕੋ-ਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਤੇ ਰਾਜਨੀਤੀ ਵਿਭਾਗ ਦੀ ਮੁਖੀ ਸ਼੍ਰੀਮਤੀ ਨੀਟਾ ਮਲਿਕ ਨੇ ਵੀ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ।