Saturday, 15 December 2018

HMV holds an International Interactive Talk on Netaji Subash Chander Bose



True love for the motherland can only bloom in the garden of a larger humanity : Bose
Under the motivation and guidance of Principal Prof. Dr. (Mrs.) Ajay Sareen, an International Interactive Talk was organized on 'Netaji Subash Chander Bose' at Hans Raj Mahila Maha Vidyalaya by the Innovation Cell and Department of History.  
For the occasion, Gardiner Professor of Oceanic History and Affairs at Harvard University and M.P. (Lok Sabha) Sugata Bose was the resource person. His field of specialization is Modern South Asian and Indian Ocean History.  Principal Dr. Ajay Sareen and Dr. Ramnita Saini Sharda, Dean Innovation welcomed him with a sapling.  Moderator of the entire session was Dr. Ramnita Saini Sharda who introduced -A recipient of the Guggenheim Fellowship by telling about all his publications .
During this interactive talk, an eloquent orator shared about the life and work of Netaji Subash Chander Bose. He said, "The credit for preserving and presenting Netaji’s biography to the world belongs entirely to my father Dr. Sisir Kumar Bose who was ably helped by my mother Krishna Bose and a small band of dedicated workers. He collected letters, documents, speeches, photographs, audio recordings and film footage connected with Netaji from all over the world."  Sugata Bose deftly explores the charismatic personality . He brilliantly evokes Netaji’s ideology, work and his love for the nation.  He further said," I would urge contemporary youth to never lose faith in India’s destiny. However, they should avoid the snare of narrow nationalism. True love for the motherland can only bloom in the garden of a larger humanity."
Principal Prof. Dr. (Mrs.) Ajay Sareen in her address said that Subhash Chander Bose is a legendary example for the students as well as teachers who wish to lead an ideal life in this materialistic world.  Students and teachers actively participated in the interaction .The stage was conducted by Protima, Head of History Department.


ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ' ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਇਨੋਵੇਟਿਵ ਸੈਲ ਅਤੇ ਇਤਿਹਾਸ ਵਿਭਾਗ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ 'ਤੇ ਸੰਵਾਦਾਤਮਕ ਵਾਰਤਾਲਾਪ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਪ੍ਰਿੰਸੀਪਲ ਮੈਡਮ ਨੇ ਪ੍ਰੋ. ਸੁਗਾਤਾ ਬੋਸ, ਐਮ.ਪੀ. ਲੋਕਸਭਾ ਦਾ ਪਲਾਂਟਰ ਭੇਂਟ ਕਰਕੇ ਸਵਾਗਤ ਕੀਤਾ। ਇਸ ਤੋਂ ਬਾਅਦ ਇਨੋਵੇਟਿਵ ਸੈਲ ਦੀ ਡੀਨ ਨੇ ਸੁਭਾਸ਼ ਚੰਦਰ ਬੋਸ ਦੀ ਜ਼ਿੰਦਗੀ ਤੇ ਚਰਚਾ ਕਰਦੇ ਹੋਏ ਉਨ੍ਹਾਂ ਦੀ ਜ਼ਿੰਦਗੀ ਦੀ ਇਤਿਹਾਸਿਕ ਉਪਲਬਧਤਾ ਦੇ ਦਸਤਾਵੇਜ਼ਾਂ ਦੀ ਕਮੀ 'ਤੇ ਵਿਚਾਰ ਕੀਤਾ ਅਤੇ ਉਨ੍ਹਾਂ ਦੀ ਦੇਸ਼ ਭਗਤੀ ਦੀ ਭਾਵਨਾ ਦੀ ਪ੍ਰਸ਼ੰਸਾ ਕਰਦੇ ਹੋਏ ਸੁਭਾਸ਼ ਚੰਦਰ ਜੀ ਦੇ ਜੀਵਨ ਤੋਂ ਪ੍ਰੇਰਣਾ ਪ੍ਰਾਪਤ ਕਰਨ ਨੂੰ ਪ੍ਰੇਰਿਤ ਕੀਤਾ। ਇਸ ਸੰਦਰਭ ' ਪ੍ਰਿੰ. ਡਾ. ਸਰੀਨ ਨੇ ਕਿਹਾ ਕਿ ਸੁਭਾਸ਼ ਚੰਦਰ ਬੋਸ ਜੀ ਦਾ ਜੀਵਨ ਸਿੱਖਿਅਕਾਂ ਲਈ ਆਦਰਸ਼ ਪੇਸ਼ ਕਰਦਾ ਹੈ। ਹਰ ਸਿੱਖਿਅਕ ਨੂੰ ਉਨ੍ਹਾਂ ਦੇ ਜੀਵਨ ਤੋਂ ਆਦਰਸ਼ ਪ੍ਰਾਪਤ ਕਰਕੇ ਆਪਣੇ ਵਿਅਕਤੀਤਵ ਨੂੰ ਵਿਸਤਾਰ ਅਤੇ ਵਿਆਪਕ ਬਣਾਉਣਾ ਚਾਹੀਦਾ ਹੈ। ਪ੍ਰੋ. ਸੁਗਾਤਾ ਬੋਸ ਨੇ ਨੇਤਾ ਜੀ ਦੇ ਜੀਵਨ ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਦੀ ਜ਼ਿੰਦਗੀ ਤੋਂ ਆਦਰਸ਼ ਨੂੰ ਗ੍ਰਹਿਣ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਉਨ੍ਹਾਂ ਦੁਆਰਾ ਕੀਤੇ ਕੰਮਾਂ ਵੱਲ ਧਿਆਨ ਦਿੰਦੇ ਹੋਏ ਉਨ੍ਹਾਂ ਦੇ ਕਦਮਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਵਿਭਿੰਨ ਵਿਭਾਗਾਂ ਦੇ ਮੁਖੀ - ਸ਼੍ਰੀਮਤੀ ਮਮਤਾ, ਸ਼੍ਰੀਮਤੀ ਨੀਟਾ ਮਲਿਕ, ਡਾ. ਅੰਜਨਾ ਭਾਟਿਆ ਅਤੇ ਵਿਦਿਆਰਥਣਾਂ ਨੇ ਪ੍ਰਸ਼ਨ ਪੁੱਛ ਕੇ ਆਪਣੀ ਤ੍ਰਿਸ਼ਨਾਂ ਨੂੰ ਸ਼ਾਂਤ ਕੀਤਾ।  ਮੰਚ ਸੰਚਾਲਨ ਸ਼੍ਰੀਮਤੀ ਪ੍ਰੋਤਿਮਾ ਮੰਡੇਰ ਨੇ ਕੀਤਾ।  ਸਾਰੇ ਪ੍ਰੋਗਰਾਮ ਦਾ ਆਯੋਜਨ ਕੋਆਰਡੀਨੇਟਰ ਡਾ. ਰਮਨੀਤਾ ਸੈਨੀ ਸ਼ਾਰਦਾ ਅਤੇ ਕੋ-ਕੋਆਰਡੀਨੇਟਰ ਸੁਸ਼੍ਰੀ ਨੰਦਿਨੀ ਤੇ ਸ਼੍ਰੀਮਤੀ ਪ੍ਰੋਤਿਮਾ ਮੰਡੇਰ ਦੇ ਅਧੀਨ ਸਮਾਪਤ ਹੋਇਆ।