Tuesday, 18 December 2018

HMV organized workshop in Hematology



Zoology department of Hans Raj Mahila Maha Vidyalaya under the able guidance of Principal Prof. Dr. (Mrs.)Ajay Sareen organized a workshop on Hematology.  Dr. Parvinder Kaur, Veterinary Officer, Civil Hospital was the resource person for the workshop.  Dr. Seema Marwaha, Head of Zoology Department, Mrs. Meenakshi Syal, School Coordinator and other faculty members of Zoology department accorded green welcome to Dr. Parvinder Kaur.  Dr. Kaur enlightened students about composition of blood, its function and about various blood tests including TLC, DLC, CBC, tests for parasitic infection.  She also discussed in detail about the precautions to be taken and the errors occurred during Lab testing procedures.  Students of Medical Lab Technology and other B.Sc. Medical students attended the workshop.  Hands on training for blood smear preparation, staining, separation and identification of parasites in blood was provided to students by Dr. Kaur.  Principal Prof. Dr. (Mrs.) Sareen congratulated and appreciated the efforts of the department.  Dr. Sakshi Verma conducted the stage.  Ms. Avantika Randev, Ms. Anchal Bawa, Mr. Arvind Chandi, Mr. Sachin Kumar, and Mr. Amit Kumar were also present on this occasion.



ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ 'ਚ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਸੰਸਥਾ ਦੇ ਜੀਵ ਵਿਗਿਆਨ ਵਿਭਾਗ ਨੇ ਖੂਨਵਿਗਿਆਨ ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਪਰਮਿੰਦਰ ਕੌਰ (ਪਸ਼ੂ ਚਿਕਿਤਸਾ ਆਫਿਸਰ, ਸਿਵਿਲ ਹਸਪਤਾਲ, ਜਮਸ਼ੇਰ ਡੈਰੀ ਕੰਪਲੈਕਸ, ਜਲੰਧਰ) ਮੌਜੂਦ ਰਹੇ। ਡਾ. ਸੀਮਾ ਮਰਵਾਹਾ (ਮੁਖੀ, ਜੀਵ ਵਿਗਿਆਨ ਵਿਭਾਗ) ਅਤੇ ਸ਼੍ਰੀਮਤੀ ਮੀਨਾਕਸ਼ੀ ਸਿਆਲ (ਸਕੂਲ ਕੋਆਰਡੀਨੇਟਰ) ਅਤੇ ਹੌਰ ਵਿਭਾਗ ਦੇ ਮੈਂਬਰਾਂ ਨੇ ਡਾ. ਪਰਮਿੰਦਰ ਕੌਰ ਦਾ ਪਲਾਂਟਰ ਭੇਂਟ ਕਰਕੇ ਸਵਾਗਤ ਕੀਤਾ। ਡਾ. ਪਰਮਿੰਦਰ ਨੇ ਵਿਦਿਆਰਥਣਾਂ ਨੂੰ ਖੂਨ ਦੀ ਸਰੰਚਨਾ, ਉਸਦੇ ਕਾਰਜ ਅਤੇ ਵਿਭਿੰਨ ਤਰ੍ਹਾਂ ਦੇ ਖੂਨ ਟੈਸਟ ਜਿਵੇਂ ਟੀ.ਐਲ.ਸੀ, ਡੀ.ਐਲ.ਸੀ, ਸੀ.ਬੀ.ਸੀ ਵਿਭਿੰਨ ਤਰ੍ਹਾਂ ਦੇ ਪਰਜੀਵੀ ਸੰਕਰਮਨ ਅਤੇ ਉਸਦੇ ਵਿਸ਼ਲੇਸ਼ਣ ਤੇ ਵਿਸ਼ੇਸ਼ ਜਾਣਕਾਰੀ ਦਿੱਤੀ। ਉਨ੍ਹਾਂ ਵਿਭਿੰਨ ਤਰ੍ਹਾਂ ਦੀਆਂ ਸਾਵਧਾਨੀਆਂ ਰੱਖਣ 'ਤੇ ਵੀ ਚਰਚਾ ਕੀਤੀ। ਬੀਐਸਸੀ (ਮੈਡਿਕਲ) ਅਤੇ ਮੈਡੀਕਲ ਲੈਬ ਟੈਕਨਾਲਾੱਜੀ ਦੀਆਂ ਵਿਦਿਆਰਥਣਾਂ ਨੇ ਇਸ ਵਰਕਸ਼ਾਪ 'ਚ ਭਾਗ ਲਿਆ। ਡਾ. ਕੌਰ ਵੱਲੋਂ ਵਿਦਿਆਰਥਣਾਂ ਨੂੰ ਖੂਨ ਸਿਰਮ ਸੰਬੰਧੀ ਵਿਭਿੰਨ ਸੈਂਪਲ ਵੀ ਦਿੱਤੇ। 
          ਪ੍ਰਿੰ. ਡਾ. ਸਰੀਨ ਨੇ ਵਿਭਾਗ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਡਾ. ਸਾਕਸ਼ੀ ਵਰਮਾ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਤੇ ਸੁਸ਼੍ਰੀ ਅਵੰਤੀਕਾ ਰਣਦੇਵ, ਆਂਚਲ ਬਾਵਾ, ਅਰਵਿੰਦਰ ਚੰਦੀ, ਸਚਿਨ ਕੁਮਾਰ ਅਤੇ ਅਮਿਤ ਕੁਮਾਰ ਵੀ ਮੌਜੂਦ ਸਨ।