The
second and third day of NSS camp being organized under the able guidance of
Principal Prof. Dr. (Mrs.) Ajay Sareen with full of enthusiasm. On the second
day of NSS camp, the objective was to ensure cleanliness of the campus lawns
and white painting the stems of the trees. The NSS volunteers enthusiastically
maintained the data of the trees planted in the campus. It is worth mentioning
that more than 100 students are participating in this camp and they are divided
in 7 groups namely – Change Makers, Youth for Service, Helping Hand, Blissful,
Teen Star, Teen Titans, United Youth and Flying Angels during her address.
Madam Principal appreciated the work of volunteers and said that they will be
helpful in Swachhta Abhiyan by doing such work. This camp will also add to the
knowledge of the volunteers.
On third day of the camp, Mrs. Protima, Head of
History Deptt. gave a lecture to the students about Indian National Movement.
Program Officer Mrs. Veena Arora told the students about National Service
Scheme. Dr. Anjana Bhatia said that youth is power of nation. On this occasion other members of NSS unit
Ms. Harmanu Paul, Mrs. Pawan Kumari and Ms. Harman were also present.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ‘ਚ ਕਾਲਜ ਪ੍ਰਿੰਸੀਪਲ ਪ੍ਰੋ. ਡਾ (ਸ਼੍ਰੀਮਤੀ) ਅਜੇ ਸਰੀਨ ਦੇ ਯੋਗ ਦਿਸ਼ਾਨਿਰਦੇਸ਼ ਹੇਠ ਐਨ.ਐਸ.ਐਸ ਕੈਂਪ ਦਾ ਦੂਜਾ ਤੇ ਤੀਜਾ ਦਿਨ ਦਾ ਸ਼ੁਭਾਰੰਭ ਕੀਤਾ ਗਿਆ। ਇਸਦੇ ਅੰਤਰਗਤ ਦੂਜੇ ਦਿਨ ਦਾ ਮੁਖ ਕੰਮ ਸਵੱਛਤਾ ਅਭਿਯਾਨ ਦੇ ਅਧੀਨ ਸੰਸਥਾ ਦੇ ਸਾਰੇ ਰੁੱਖਾਂ ਨੂੰ ਰੰਗ ਕਰਨਾ ਅਤੇ ਹਾਲ ਨੂੰ ਸਾਫ ਕਰਨਾ ਸੀ। ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਇਸ ਅਭਿਆਨ ‘ਚ ਹਿੱਸਾ ਲਿਆ ਅਤੇ ਕਾਲਜ ਦੇ ਲੱਗੇ ਰੁੱਖਾਂ ਦਾ ਡਾਟਾ ਤਿਆਰ ਕੀਤਾ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਐਨ.ਐਸ.ਐਸ ਕੈਂਸ ਦੇ ਲਗਭਗ 100 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ ਜਿਨ੍ਹਾਂ ਨੂੰ ਅੱਗੇ ਸੱਤ (ਚੇਂਜ ਮੇਕਰਜ਼, ਯੂਥ ਫਾਰ ਸਰਵਿਸ, ਹੈਲਪਿੰਗ ਹੈਂਡ, ਬਲਿਸਫੁਲ, ਟੀਨਸਟਾਰਜ਼, ਯੂਨਾਇਟਿਡ ਯੂਥ ਅਤੇ ਫਲਾਇੰਗ ਏਂਜ਼ਲ ਆਦਿ) ਗਰੁੱਪਾਂ ‘ਚ ਵੰਡਿਆ ਗਿਆ।
ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਸਵੱਛ ਭਾਰਤ ਅਭਿਆਨ ਦੇ ਅੰਤਰਗਤ ਤੁਸੀ ਕਿਸ ਤਰ੍ਹਾਂ ਦੇ ਸਵੱਛ ਕਾਰਜ਼ਾਂ ਨਾਲ ਰਾਸ਼ਟਰ ਤੇ ਸਮਾਜ ਦਾ ਕਲਿਆਣ ਕਰਨ ਦੇ ਨਾਲ-ਨਾਲ ਵਾਤਾਵਰਨ ਨੂੰ ਸ਼ੁਧ ਕਰਨ ‘ਚ ਸਹਾਇਕ ਬਣ ਸਕਦੇ ਹੋ, ਇਹ ਸੱਤ ਰੋਜ਼ਾ ਕੈਂਪ ਤੁਹਾਡੇ ਗਿਆਨ ‘ਚ ਵਾਧਾ ਕਰੇਗਾ। ਇਸ ਸੰਦਰਭ ‘ਚ ਕੈਂਪ ਦੇ ਤੀਜੇ ਦਿਨ ਇਤਿਹਾਸ ਵਿਭਾਗ ਦੀ ਮੁਖੀ ਨੇ ਇੰਡੀਅਨ ਨੈਸ਼ਨਲ ਅੰਦੋਲਨ ਵਿਸ਼ੇ ਤੇ ਵਿਸਤਾਰਕ ਸੰਭਾਸ਼ਨ ਪੇਸ਼ ਕਰਕੇ ਵਿਦਿਆਰਥਣਾਂ ਨੂੰ ਇਤਿਹਾਸ ਦੇ ਪ੍ਰਤਿ ਜਾਗਰੂਕ ਕੀਤਾ। ਇਸ ਮੌਕੇ ਤੇ ਪ੍ਰੋਗਰਾਮ ਆਫਿਸਰ ਸ਼੍ਰੀਮਤੀ ਵੀਨਾ ਅਰੋੜਾ ਅਤੇ ਡਾ. ਅੰਜਨਾ ਭਾਟਿਆ ਨੇ ਪਲਾਂਟਰ ਭੇਂਟ ਕਰਕੇ ਸ਼੍ਰੀਮਤੀ ਪ੍ਰੋਤਿਮਾ ਦਾ ਧੰਨਵਾਦ ਕੀਤਾ।
ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀਮਤੀ ਵੀਨਾ ਅਰੋੜਾ (ਪ੍ਰੋਗਰਾਮ ਆਫਿਸਰ) ਨੇ ਵਿਦਿਆਰਥਣਾਂ ਨੂੰ ਰਾਸ਼ਟਰੀ ਸੇਵਾ ਯੋਜਨਾ ਦੇ ਮੱਹਤਵ ਦੇ ਪ੍ਰਤਿ ਜਾਗਰੂਕ ਕੀਤਾ। ਡਾ. ਅੰਜਨਾ ਭਾਟਿਆ ਨੇ ਵੀ ਵਿਦਿਆਰਥਣਾਂ ਨੂੰ ਕਿਹਾ ਕਿ ਤੁਸੀਂ ਦੇਸ਼ ਦੀ ਯੁਵਾ ਸ਼ਕਤੀ ਹੋ ਜੋ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ‘ਚ ਸਹਾਇਕ ਰਹੇਗੀ। ਇਸ ਮੌਕੇ ਤੇ ਐਨ.ਐਸ.ਐਸ ਵਿਭਾਗ ਦੇ ਹੌਰ ਮੈਂਬਰ ਸੁਸ਼੍ਰੀ ਹਰਮਨੁ ਪਾਲ, ਸ਼੍ਰੀਮਤੀ ਪਵਨ ਕੁਮਾਰੀ ਅਤੇ ਸੁਸ਼੍ਰੀ ਹਰਮਨੁ ਵੀ ਮੌਜੂਦ ਸਨ।