Friday, 25 January 2019

9th National Voters’ Day organized at HMV



 
The 9th National Voters’ Day was successfully celebrated at Hans Raj Mahila Maha Vidyalaya under the inspiring guidance of Principal Prof. Dr. (Mrs.) Ajay Sareen, Coordinators Dr. Ramnita Saini Sharda and Mrs. Nita Malik, in collaboration with District Administration, Jalandhar. 
The event began with the pious lighting of lamp proceeded by Saraswati Vandna.  Principal Dr.(Mrs.) Sareen welcomed the chief guest Sh. Varinder Kumar Sharma, IAS (Deputy Commissioner-cum-Distt. Election Officer), Dr. Sanjeev Sharma, SDM I Jalandhar, Sh. Baljinder Singh PCS, DDLG, Smt. Navneet Bal, PCS SDM Shahkot, Sh. Jatinder Jorwal, IAS ADC (Development), Sh. Jasbir Singh, ADC (General) and Dr. Narinder, Registrar GNA University with planters.  
Principal Dr. Sareen addressed the gathering and said that it is a matter of honour to host this event for the fourth time.  She motivated the students to make right use of their votes and participate in the democratic structure of the country in order to build up a strong nation.  She further added that we should aim to build up a government which works for the complete development of the society and take care of the rights of the citizens. 
The chief guest Sh. Varinder Kumar Sharma, IAS said that we Indians are provided with a constitution which assures honour and respect of its citizens.  He briefed about the process of elections and asked the voters to cast their votes thoughtfully.  He also told about the inauguration of VV Pad voter machine, voter helpline number 1950 and voter awareness mobile van.  He also expressed his thanks to Principal Dr. (Mrs.) Ajay Sareen for her constant support and cooperation.  
After this, appreciation certificates were given to the winners of the competitions of Essay Writing, Declamation and Poster Making.  The newly registered voters were also presented with appreciation certificates. 
The Department of Fine Arts organized ‘A Play of Colours’ competition and exhibited the paintings made by the students for the awareness of voters.  A skit titled ‘Mera Vote Mera Adhikaar’ directed by Mrs. Veena Arora, Incharge Theatre, was also presented in the event.  Towards the end of the event, Sh. Varinder Kumar Sharma, IAS honoured Principal Dr.(Mrs.)Ajay Sareen in the capacity of Programme Director, Dr. Ramnita Saini Sharda and Mrs. Nita Malik as Programme Coordinators and the whole organizing team.  Everybody present took a pledge to cast their votes fearlessly and without discrimination.  
The stage was conducted by Dr. Anjana Bhatia and the event concluded with a beautiful rendition of National Anthem. 

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਆਫਿਸ ਆੱਫ ਡਿਪਟੀ ਕਮਿਸ਼ਨਰ ਸਹਿ ਜਿਲਾ ਚੁਨਾਵ ਅਧਿਕਾਰੀ, ਜਲੰਧਰ ਦੇ ਸਹਿਯੋਗ ਨਾਲ ਕੋਆਰਡੀਨੇਟਰ ਡਾ. ਰਮਨੀਤਾ ਸੈਨੀ ਸ਼ਾਰਦਾ, ਕੋਆਰਡੀਨੇਟਰ ਸ਼੍ਰੀਮਤੀ ਨੀਟਾ ਮਲਿਕ ਦੇ ਨਿਰਦੇਸ਼ਨ ਹੇਠ ਨੌਂਵੇ ਰਾਸ਼ਟਰੀ ਮਤਦਾਤਾ ਦਿਵਸ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਗਾਜ਼ ਜੋਤ ਜਲਾ ਕੇ ਅਤੇ ਸਰਵਸਤੀ ਵੰਦਨਾ ਕਰਕੇ ਕੀਤਾ ਗਿਆ। ਕਾਲਜ ਪ੍ਰਿੰਸੀਪਲ ਨੇ ਮੁਖ ਮਹਿਮਾਨ ਸ਼੍ਰੀ ਵਰਿੰਦਰ ਸ਼ਰਮਾ ਆਈਏਐਸ ਆਫਿਸ ਆੱਫ ਡਿਪਟੀ ਕਮਿਸ਼ਨਰ ਸਹਿ ਜਿਲਾ ਚੁਨਾਵ ਅਧਿਕਾਰੀ, ਜਲੰਧਰ, ਡਾ. ਸੰਜੀਵ ਸ਼ਰਮਾ ਐਸ.ਡੀ.ਐਮ-1 ਜਲੰਧਰ, ਸ਼੍ਰੀ ਬਲਜਿੰਦਰ ਸਿੰਘ ਪੀਸੀਐਸ, ਡੀਡੀਐਲਜੀ, ਸ਼੍ਰੀਮਤੀ ਨਵਨੀਤ ਬਲ ਪੀਸੀਐਸ, ਐਸਡੀਐਮ, ਸ਼ਾਹਕੋਟ, ਸ਼੍ਰੀ ਜਤਿੰਦਰ ਜੋਧਵਾਲ, ਸ਼੍ਰੀ ਜਸਬੀਰ ਸਿੰਘ ਏਡੀਸੀ, ਡਾ. ਨਰਿੰਦਰ ਰਜਿਸਟ੍ਰਾਰ, ਜੀਐਨਡੀਯੂ ਦਾ ਪਲਾਂਟਰ ਭੇਂਟ ਕਰਕੇ ਸੁਆਗਤ ਕੀਤਾ। ਕਾਲਜ ਪ੍ਰਿੰ. ਨੇ ਸਾਰਿਆਂ ਦਾ ਕਾਲਜ ਦੀ ਸੰਸਥਾ 'ਚ ਸਵਾਗਤ ਕੀਤਾ ਅਤੇ ਕਿਹਾ ਕਿ ਸੰਸਥਾ 'ਚ ਲਗਾਤਾਰ ਚੌਥੀ ਵਾਰ ਮਤਦਾਤਾ ਦਿਵਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੁਖ ਮਹਿਮਾਨ ਵਰਿੰਦਰ ਸ਼ਰਮਾ ਨੇ ਕਿਹਾ ਕਿ ਭਾਰਤ ਵਾਸਿਆਂ ਨੂੰ ਸਾਡੇ ਸਵਿਧਾਨ ਦੁਆਰਾ ਗੌਰਵਸ਼ਾਲੀ ਜੀਵਨ ਦਿੱਤਾ ਗਿਆ ਹੈ। ਲੋਕਤਾਂਤਰਿਕ ਦੇਸ਼ 'ਚ ਰਹਿੰਦੇ ਹੋਏ ਸਾਨੂੰ ਆਪਣੇ ਵੋਟ ਦਾ ਸਹੀ ਪ੍ਰਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਭਾਰਤ ਚੁਣਾਵ ਆਯੋਗ ਦੁਆਰਾ ਵੀਵੀ ਪੈਡ ਵੋਟਰ ਮਸ਼ੀਨ, ਵੋਟਰ ਹੈਲਪਲਾਇਨ ਨ.1950 ਅਤੇ ਵੋਟਰ ਜਾਗਰੂਕਤਾ ਵੈਨ ਨੂੰ ਚਲਾਉਣ ਦਾ ਉਦਘਾਟਨ ਕੀਤਾ ਗਿਆ। ਸੰਭਾਸ਼ਨ ਦੇ ਅੰਤ 'ਚ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਹਮੇਸ਼ਾ ਸਹਿਯੋਗ ਦੇਣ ਲਈ ਆਭਾਰ ਵਿਅਕਤ ਕੀਤਾ। ਇਸ ਮੌਕੇ ਤੇ ਵਿਭਿੰਨ ਮੁਕਾਬਲੇ – ਨਿਬੰਧ ਲੇਖਨ, ਭਾਸ਼ਨ ਪ੍ਰਤਿਯੋਗਿਤਾ, ਪੋਸਟਰ ਮੇਕਿੰਗ ਦੇ ਵਿਜੇਤਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਮੌਕੇ ਤੇ ਪਹਿਲੇ ਰਜਿਸਟ੍ਰਾਰ ਵੋਟਰਜ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੀਐਫਏ ਵਿਭਾਗ ਵੱਲੋਂ ‘ਡੈਮੋਕਰੇਸੀ ਏ ਪਲੇ ਆੱਫ ਕਲਸ’ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸਦੀ ਪ੍ਰਦਰਸ਼ਨੀ ਕਾਲਜ 'ਚ ਲਗਾ ਕੇ ਮਤਦਾਤਾਵਾਂ ਨੂੰ ਉਨ੍ਹਾਂ ਦੇ ਮਤਦਾਨ ਦੇ ਪ੍ਰਤਿ ਜਾਗਰੂਕ ਕੀਤਾ ਗਿਆ।  ਇਸ ਮੌਕੇ ਤੇ ਸ਼੍ਰੀਮਤੀ ਵੀਨਾ ਅਰੋੜਾ (ਪੰਜਾਬੀ ਵਿਭਾਗ, ਸਟਾਫ ਸਕੱਤਰ) ਦੁਆਰਾ ਨਿਰਦੇਸ਼ਿਤ ਇਕ ਸਕਿਟ – ‘ਮੇਰਾ ਵੋਟ – ਮੇਰਾ ਅਧਿਕਾਰ’ ਪੇਸ਼ ਕਰਕੇ ਵੋਟਾਂ ਪ੍ਰਤੀ ਜਾਗਰੂਕ ਕੀਤਾ ਗਿਆ। ਸਮਾਗਮ ਦੇ ਅੰਤ ਚ ਸ਼੍ਰੀ ਵਰਿਦੰਰ ਸ਼ਰਮਾ ਨੇ ਕਾਲਜ ਪ੍ਰਿੰ. ਨੂੰ ਪ੍ਰੋਗਰਾਮ ਨਿਰਦੇਸ਼ਕ ਦੇ ਤੌਰ ਤੇ ਸਨਮਾਨਿਤ ਕੀਤਾ ਅਤੇ ਡਾ. ਰਮਨੀਤਾ ਸੈਨੀ ਸ਼ਾਰਦਾ, ਸ਼੍ਰੀਮਤੀ ਨੀਟਾ ਮਲਿਕ ਅਤੇ ਐਚ.ਐਮ.ਵੀ ਦੀ ਸਹਾਈ ਟੀਮ ਨੂੰ ਪ੍ਰਮਾਣ-ਪੱਤਰ ਦਿੱਤੇ ਗਏ।   ਸਮਾਗਮ ਦੇ ਅੰਤ ਚ ਨਿਡਰ ਹੋ ਕੇ ਧਰਮ, ਵਰਗ, ਜਾਤੀ, ਸਮੁਦਾਏ, ਭਾਸ਼ਾ ਅਤੇ ਕਿਸੇ ਵੀ ਲਾਲਚ ਦੇ ਪ੍ਰਭਾਵ ਹੀਣ ਵੋਟ ਦਾ ਪ੍ਰਯੋਗ ਕਰਨ ਦੀ ਸੌਂ ਚੁੱਕੀ ਗਈ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ। ਅੰਤ ਚ ਰਾਸ਼ਟਰ ਗਾਨ ਪੇਸ਼ ਕਰਕੇ ਦੇਸ਼ ਅਤੇ ਰਾਸ਼ਟਰ ਦੇ ਪ੍ਰਤਿ ਸਨਮਾਨ ਪੇਸ਼ ਕੀਤਾ ਗਿਆ।