Thursday, 24 January 2019

Prize Distribution Function of Kala Sirjan organized at HMV



The Innovation Cell of Hans Raj Mahila Maha Vidyalaya in collaboration with Municipal Corporation, Jalandhar organized Kala Sirjan 2018 (Junior) under the able guidance of Principal Prof. Dr. (Mrs.) Ajay Sareen.  The various competitions were organized on November 20-22, 2018 in which 23 schools from across Jalandhar participated and painted various city walls.  The efforts were appreciated by one and all.  On this occasion, Principal Prof. Dr. (Mrs.) Ajay Sareen welcomed Mayor, Municipal Corporation Jagdish Raj Raja, Commissioner MC Jalandhar Mr. Diprava Lakra, IAS, Joint Commissioner Mrs. Ashika Jain, IAS, Health Officer Dr. Shri Krishan with a planter.  Dean Innovation and Coordinator of the programme Dr. Ramnita Saini Sharda read the concept note.  Principal Prof. Dr. (Mrs.) Ajay Sareen, in her welcome address, applauded the efforts of Municipal Corporation Jalandhar and congratulated the winners. 
Joint Commissioner Mrs. Ashika Jain, IAS said that this initiative of Municipal Corporation has given new life to the walls of the city.  The efforts of the students of different schools will definitely create positive energy for others to keep this city clean and beautiful.  During the Prize Distribution Ceremony of Kala Sirjan (Junior) 155 students were awarded with appreciation certificates.  Besides that, Principals of various schools and winning teams were honoured by Principal Prof. Dr. (Mrs.) Ajay Sareen.
Govt. Sr.Sec. School, Nehru Garden was honoured with a cash prize  of Rs.15,000/- and running trophy of ‘Kala Rattan of Jalandhar-2018’.  Second prize was won by Police DAV Public School with a cash prize of Rs.10,000/-.  Third prize was won by Govt. Sr.Sec. School Kadiawali with a cash prize of Rs.7000/-.  Consolation prizes were given to Devi Sahai School, Basti Nau and Govt. Middle School, Ravidass Nagar along with cash prize of Rs.2500/-.  The judges of the competition were Mrs. Guranjal Pal, Mr. Amit Zurff, Mrs. Parveen Abrol, Mr. Mohan Lal Virdi.  They were also honoured by the college.
HMV, under its ‘Ban Plastic Mission’ presented bags to the teams that were made by Fashion Designing Department.
Municipal Corporation Jalandhar also honoured Hans Raj Mahila Maha Vidyalaya team for their efforts.  Programme Director Principal Prof. Dr. (Mrs.) Ajay Sareen, Coordinator Dr. Ramnita Saini Sharda, Art Coordinator Dr. Rakhi Mehta and Mr. Jitender, Design Coordinator, Mr. Ashish Chadha, Technical Coordinator Mr. Vidhu Vohra, Administrative Assistance Mrs. Navneeta, Miss Beenu, Master of Ceremony Dr. Nidhi Bal were honoured by Municipal Corporation Officials.
Mayor, Jagdish Raj Raja appreciated the efforts of the college.  Municipal Commissioner Diprava Lakra stressed upon saying ‘No to Plastic’ and motivated the students to work for the betterment of the society.  The stage was conducted by Dr. Nidhi Bal and vote of thanks was presented by Dr. Ramnita Saini Sharda.
ਹੰਸਰਾਜ ਮਹਿਲਾ ਮਹਾਵਿਦਿਆਲਿਆ ਦੇ ਵਿਹੜੇ ਵਿੱਚ ਕੌਸ਼ਲ ਵਿਕਾਸ ਨੂੰ ਵਧਾਉਣ ਦੇ ਉਦੇਸ਼ ਵਿੱਚ ਨਗਰ ਨਿਗਮ ਅਤੇ ਉÎÎÎੱਤਰ ਭਾਰਤ ਦੀ ਸਭ ਤੋਂ ਉਤਮ ਸੰਸਥਾ ਐਚ.ਐਮ.ਵੀ. ਦੇ ਸਹਿਯੋਗ ਨਾਲ ਦੀਵਾਰ ਚਿੱਤਰ ਪ੍ਰਤੀਯੋਗਿਤਾ ਦੇ ਅੰਤਰਗਤ ਕਲਾ-ਸਿਰਜਣ (2018) ਬਹੁਕੁਸ਼ਲ ਪੁਰਸਕਾਰ ਵਿਤਰਣ ਸਮਾਰੋਹ ਦੀ ਅਵਧਾਰਣਾ ਦਾ ਆਯੋਜਨ ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਸ੍ਰੀਮਤੀ ਅਜੇ ਸਰੀਨ ਦੇ ਦਿਸ਼ਾ-ਨਿਦਰੇਸ਼ਾਤਮਕ ਅਧੀਨ ਆਯੋਜਿਤ ਕੀਤਾ ਗਿਆ।
ਸਭ ਤੋਂ ਪਹਿਲਾ ਸਰਵਮੰਗਲ ਕਾਮਨਾ ਹੇਤੁ ਜੋਤੀ ਪ੍ਰਜਵਲਿਤ ਕੀਤੀ ਗਈ। ਇਸ ਤੋਂ ਬਾਅਦ ਸਭਾਗ੍ਰਹਿ ਵਿੱਚ ਮੌਜੂਦ ਸਾਰੇ ਜਨਾਂ ਨੇ ਡੀ.ਏ.ਵੀ. ਗਾਨ ਵਿੱਚ ਪ੍ਰਤੀਭਾਗਿਤਾ ਕੀਤੀ।
ਇਸ ਉਪਲੱਖ ਵਿੱਚ ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਸ੍ਰੀਮਤੀ ਅਜੇ ਸਰੀਨ ਅਤੇ (ਡਾ.) ਸ੍ਰੀਮਤੀ ਰਮਨੀਤਾ ਸੈਣੀ ਸ਼ਾਰਦਾ (ਪ੍ਰੋਗ੍ਰਾਮ ਕੋ-ਆਰਡਿਨੇਟਰ) ਨੇ ਮੁੱਖ ਮਹਿਮਾਨ ਸ੍ਰੀ ਜਗਦੀਸ਼ ਰਾਜ ਰਾਜਾ (ਮੇਅਰ, ਨਗਰ ਨਿਗਮ, ਜਲੰਧਰ) ਅਤੇ ਸੁਸ੍ਰੀ ਆਸ਼ਿਕਾ ਜੈਨ (ਜੂਆਇੰਟ ਕਮਿਸ਼ਨਰ, ਨਗਰ ਨਿਗਮ, ਜਲੰਧਰ), ਸ੍ਰੀ ਦੀਪਰਵਾ ਲਾਕਰਾ (ਕਮਿਸ਼ਨਰ, ਨਗਰ ਨਿਗਮ, ਜਲੰਧਰ), ਸ੍ਰੀ ´ਿਸ਼ਨਾ (ਸਿਹਤ ਅਧਿਕਾਰੀ) ਨੂੰ ਪਲਾਂਟਰ ਭੇਟ ਕਰ ਉਹਨਾ ਦਾ ਸਵਾਗਤ ਕੀਤਾ।
ਇਸ ਅਵਸਰ ਤੇ ਡਾ. ਰਮਨੀਤਾ ਸੈਣੀ ਸ਼ਾਰਦਾ ਨੇ ਵੀਡੀਓ ਦੇ ਮਾਧਿਅਮ ਨਾਲ ਇਸ ਕਲਾ ਸਿਰਜਣ ਦੇ ਵਿਭਿੰਨ ਪੜਾਵਾਂ ਦੀ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਨੇ ਕਿਹਾ ਕਿ ਇਹ ਪ੍ਰਤੀਯੋਗਿਤਾ ਸਵੱਛ ਭਾਰਤ ਦੀ ਸੋਚ ਨੂੰ ਸਾਹਮਣੇ ਰਖ ਕੇ ਆਯੋਜਿਤ ਕੀਤੀ ਗਈ। ਜਿਸ ਵਿੱਚ ਵਿਦਿਆਰਥੀ ਅਤੇ ਵਿਦਿਆਰਥਣਾਂ ਦੇ ਪ੍ਰਤੀ ਜਾਗਰਿਤ ਕੀਤਾ ਗਿਆ ਅਤੇ ਸਾਨੂੰ ਆਪਣੇ ਦੇਸ਼, ਸਮਾਜ ਅਤੇ ਸ਼ਹਿਰ ਦੀ ਉਨੱਤੀ ਦੇ ਪੱਥ ਤੇ ਅਗਸਰ ਰਹਿਣ ਦੇ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸੁਸ੍ਰੀ ਆਸ਼ਿਕਾ ਜੈਨ ਦੇ ਇਸ ਯੋਗਦਾਨ ਦੇ ਪ੍ਰਤੀ ਆਭਾਰ ਵਿਅਕਤ ਕੀਤਾ।
ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਸ੍ਰੀਮਤੀ ਅਜੇ ਸਰੀਨ ਨੇ ਸਭਾਗ੍ਰਹਿ ਵਿੱਚ ਮੌਜੂਦ ਸਤਿਕਾਰਯੋਗ ਮਹਿਮਾਨਾਂ, ਵਿਭਿੰਨ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕਾਂ, ਵਿਦਿਆਰਥੀ ਅਤੇ ਵਿਦਿਆਰਥਣਾਂ ਦਾ ਸਵਾਗਤ ਕੀਤਾ। ਉਹਨਾਂ ਨੇ ਨਗਰ ਨਿਗਮ ਜਲੰਧਰ ਦੀ ਜਿੰਮੇਦਾਰੀਆਂ, ਉਹਨਾਂ ਦੇ ਵਿਚਾਰਾਂ ਅਤੇ ਪਰਿਵਰਤਨਸ਼ੀਲਤਾ ਦੇ ਜਜ਼ਬੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਨਿਰੰਤਰ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਏ ਰੱਖਣ ਦੇ ਲਈ ਕੰਮ ਵਿੱਚ ਰੁਝੇ ਹੋਏ ਹਨ ਅਤੇ ਉਹਨਾਂ ਨੇ ਆਪਣੇ ਕਾਰਜਾ ਨਾਲ ਯੂਵਾ ਪੀੜ•ੀ ਨੂੰ ਪ੍ਰੋਤਸਾਹਿਤ ਕੀਤਾ। ਇਸ ਤੋਂ ਬਾਅਦ ਸੁਸ੍ਰੀ ਆਸ਼ਿਕਾ ਜੈਨ ਨੇ ਇਸ ਪ੍ਰਤੀਯੋਗਿਤਾ ਨੂੰ ਆਯੋਜਿਤ ਕਰਨ ਦੇ ਉਦੇਸ਼ ਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਕਿ ਯੂਵਾ ਪੀੜ•ੀ ਹੀ ਹੈ ਜੋ ਸਮਾਜ ਵਿੱਚ ਬਦਲਾਵ ਲਿਆ ਸਕਦੀ ਹੈ। ਕਿਉਂਕਿ ਉਹਨਾਂ ਵਿੱਚ ਨਵਪਰਿਵਰਤਨਸ਼ੀਲਤਾ ਦੀ ਭਾਵਨਾ ਅਤੇ ਪ੍ਰਭਾਵਿਤ ਕਰਨ ਦੀ ਸਮਰਥਾ ਹੁੰਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸ਼ਹਿਰ ਦੀ ਦੀਵਾਰਾ ਨੂੰ ਵਾਤਾਵਰਣ ਅਨੁਕੂਲ ਵਿਚਾਰਾਂ ਨਾਲ ਚਿਤਰਿਤ ਕਰਨ ਦੇ ਲਈ ਧੰਨਵਾਦ ਕੀਤਾ। ਇਸ ਅਵਸਰ ਤੇ ਬੈਨ ਪਲਾਸਿਟਕ ਮਿਸ਼ਨ ਦੇ ਅੰਤਰਗਤ ਮਹਿਮਾਨਾਂ ਨੂੰ ਕੈਨਵਸ ਬੈਗ ਪ੍ਰਦਾਨ ਕੀਤਾ ਗਿਆ। ਇਸ ਅਵਸਰ ਤੇ ਸ੍ਰੀ ਜਗਦੀਸ਼ ਰਾਜ ਰਾਜਾ ਨੇ ਐਚ.ਐਮ.ਵੀ. ਦੁਆਰਾ ਸਹਿਯੋਗ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਅਤੇ ਸਨਮਾਨਿਤ ਪ੍ਰਤੀਭਾਗੀਆਂ ਨੂੰ ਵਧਾਈ ਦਿੰਦੇ ਹੋਏ ਸ਼ਹਿਰ ਨੂੰ ਸੁੰਦਰ ਬਣਾਉਣ ਹੇਤੂ ਕੰਮ ਕਰਦੇ ਰਹਿਣ ਦੇ ਲਈ ਪ੍ਰੇਰਿਤ ਕੀਤਾ।
ਸ੍ਰੀ ਦੀਪਰਵਾ ਲਾਕਰਾ ਨੇ ਵਿਦਿਆਰਥੀਆਂ ਨੂੰ ਆਪਣੇ ਆਸ-ਪਾਸ ਨੂੰ ਸਵੱਛ ਬਣਾਉਣ ਦੇ ਪ੍ਰਤੀ ਜਾਗਰੂਕ ਕੀਤਾ।
ਇਸ ਮੌਕੇ ਤੇ ਵਿਭਿੰਨ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੀਵਾਰ ਚਿੱਤਰ ਪ੍ਰਤੀਯੋਗਿਤਾ ਵਿੱਚ ਪ੍ਰਤੀਭਾਗੀਤਾ ਹੇਤੂ ਪ੍ਰਸ਼ੰਸਾ ਪੱਤਰ ਵੰਡੇ ਗਏ। ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਨੇਹਿਰੂ ਗਾਰਡਨ, ਜਲੰਧਰ ਨੂੰ 15,000/- ਰੁਪਏ ਦਾ ਪਹਿਲਾ ਪੁਰਸਕਾਰ, ਪੁਲਿਟ ਡੀ.ਏ.ਵੀ. ਪਬਲਿਕ ਸਕੂਲ ਨੂੰ 10,000/- ਰੁਪਏ ਦਾ ਦੂਜਾ ਪੁਰਸਕਾਰ ਅਤੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂਵਾਲੀ ਨੂੰ 7000/- ਰੁਪਏ ਦਾ ਤੀਜਾ ਪੁਰਸਕਾਰ ਪ੍ਰਦਾਨ ਕਰ ਸਨਮਾਨਿਤ ਕੀਤਾ। ਸਾਂਤਵਨਾ ਪੁਰਸਕਾਰ ਦੇਵੀ ਸਹਾਏ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ, ਬਸਤੀ ਨਿਊ ਅਤੇ ਗਵਰਨਮੈਂਟ ਮਿਡਿਲ ਸਕੂਲ, ਰਵਿਦਾਸ ਨਗਰ ਨੂੰ 2500/- ਰੁਪਏ ਦਾ ਨਕਦ ਪੁਰਸਕਾਰ ਦਿਤਾ ਗਿਆ।
ਇਸ ਪ੍ਰਤੀਯੋਗਿਤਾ ਦੇ ਨਿਰਣਾਇਕਾਂ ਸ੍ਰੀਮਤੀ ਗੁਰੇਜਨ ਪਾਲ (ਵਿਭਾਗ ਮੁੱਖੀ ਫਾਇਨ ਆਰਟਸ, ਬੀ.ਡੀ. ਆਰਯਾ ਕਾਲਜ, ਜਲੰਧਰ ਕੈਂਟ), ਸ੍ਰੀ ਅਮਿਤ ਜੁਲਫ਼ (ਦੈਨਿਕ ਭਾਸਕਰ, ਕਲਾਕਾਰ), ਸ੍ਰੀਮਤੀ ਪ੍ਰਵੀਣ ਅਬਰੋਲ (ਸਮਾਜ ਸੇਵਿਕਾ) ਅਤੇ ਸ੍ਰੀ ਮੋਹਨ ਲਾਲ ਵਿਰਦੀ ਨੂੰ ਉਹਨਾਂ ਦੇ ਕੁਸ਼ਲਤਾਪੂਰਵਕ ਕੰਮ ਦੇ ਲਈ ਸਨਮਾਨਿਤ ਕੀਤਾ ਗਿਆ। ਨਗਰ ਨਿਗਮ ਜਲੰਧਰ ਨੇ ਕਾਰਜਕਰਮ ਨਿਰਦੇਸ਼ਕ ਪ੍ਰੋ. (ਡਾ.) ਸ੍ਰੀਮਤੀ ਅਜੇ ਸਰੀਨ ਨੂੰ ਉਹਨਾਂ ਦੇ ਇਸ ਨੇਕ ਕੰਮ ਦੀ ਸ਼ੁਰੂਆਤ ਦੇ ਲਈ ਸਨਮਾਨਿਤ ਕੀਤਾ ਅਤੇ (ਪ੍ਰੋਜੈਕਟ ਕੋ-ਆਰਡੀਨੇਟਰ) (ਡਾ.) ਸ੍ਰੀਮਤੀ ਰਮਨੀਤਾ ਸੈਣੀ ਸ਼ਾਰਦਾ, (ਡਾ.) ਸ੍ਰੀਮਤੀ ਰਾਖੀ ਮੇਹਤਾ (ਆਰਟ ਕੋ-ਆਰਡੀਨੇਟਰ), ਸ੍ਰੀ  ਜਤਿੰਦਰ (ਆਰਟ ਕੋ-ਆਰਡੀਨੇਟਰ), ਸ੍ਰੀ ਆਸ਼ਿਸ਼ ਚੱਢਾ  (ਡਿਜ਼ਾਇਨ ਕੋ-ਆਰਡੀਨੇਟਰ), ਸ੍ਰੀ ਵਿਧੂ ਵੋਹਰਾ (ਟੈਕਨੀਕਲ ਕੋ-ਆਰਡੀਨੇਟਰ), ਸੁਸ੍ਰੀ ਨੰਦਿਨੀ (ਕੋਰਸਪੋਨਡੈਂਸ ਕੋ-ਆਰਡੀਨੇਟਰ), ਸ੍ਰੀਮਤੀ ਨਵਨੀਤਾ ਅਤੇ ਸੁਸ੍ਰੀ ਬੀਨੂੰੂ (ਐਡਮਿਨਿਸਟੇਟਿਵ ਅਸਿਸਟੈਂਟ) ਅਤੇ (ਡਾ.) ਸ੍ਰੀਮਤੀ ਨਿਧੀ ਬਲ (ਸਾਮਟਰ ਆਫ ਸੈਰੇਮਨੀ) ਨੂੰ ਸਨਮਾਨਿਤ ਕੀਤਾ ਗਿਆ ਅਤੇ ਐਚ.ਐਮ.ਵੀ. ਦੀ ਸੰਪੂਰਨ ਟੀਮ ਦੁਆਰਾ ਇਸ ਆਯੋਜਨ ਨੂੰ ਸਫਲ ਬਣਾਉਣ ਹੇਤੂ ਪ੍ਰਸ਼ੰਸਾ-ਪੱਤਰ ਪ੍ਰਦਾਨ ਕੀਤਾ ਗਿਆ। ਡਾ. ਰਮਨੀਤਾ ਸੈਣੀ ਸ਼ਾਰਦਾ ਨੇ ਧੰਨਵਾਦ ਕਰਦੇ ਹੋਏ ਇਸ ਖੂਬਸੂਰਤ ਸਫ਼ਰ ਨੂੰ ਹਮੇਸ਼ਾ ਬਣਾਏ ਰੱਖਣ ਦੇ ਲਈ ਤਿਆਰ ਰਹਿਣੇ ਅਤੇ ਇਸ ਸਫ਼ਰ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦਾ ਵਿਸ਼ਵਾਸ ਦਿਲਵਾਇਆ। ਉਹਨਾਂ ਨੇ ਮੌਜੂਦ ਮਹਿਮਾਨਾਂ, ਮੀਡੀਆ ਕਰਮਚਾਰੀਆਂ, ਵਿਦਿਆਰਥੀ ਅਤੇ ਵਿਦਿਆਰਥਣਾਂ ਅਤੇ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਵਿਭਾਗ ਦੇ ਮੈਂਬਰਾਂ ਦਾ ਧੰਨਵਾਦ ਕੀਤਾ।