Wednesday, 23 January 2019

Student Council of HMV celebrated Birth Anniversary of Netaji Subash Chander Bose



The Student Council of Hans Raj Mahila Maha Vidyalaya organized a programme on the 122nd Birth Anniversary of Netaji Subhash Chander Bose.  Chief Guest of the occasion was Dr. Shobha Gulati from St. Soldier Law College.  Principal Prof. Dr. (Mrs.) Ajay Sareen welcomed her with a planter.  All the present members paid their tribute to Netaji.  Dean Student Council Mrs. Urvashi Mishra told the students about the life of Netaji.  UG Head Girl Ms. Geetanjali recited a poem on Netaji.  Principal Prof. Dr. (Mrs.) Ajay Sareen encouraged the students to follow the path shown by Netaji.  On this occasion, Co-Dean Student Council Mr. Ravinder Mohan Jindal and members Mrs. Nita Malik, Mrs. Savita Mahendru, Dr. Nitika, Mrs. Jyotika Minahs were also present.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀ ਵਿਦਿਆਰਥੀ ਪਰੀਸ਼ਦ ਵੱਲੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 122ਵੀਂ ਜਯੰਤੀ 'ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਦੇ ਵਜੋਂ ਸੇਂਟ ਸੋਲਜਰ ਲਾੱ ਕਾਲਜ ਦੇ ਡਾ. ਸ਼ੋਭਾ ਗੁਲਾਟੀ ਮੌਜੂਦ ਸਨ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਪਲਾਂਟਰ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਸਾਰਿਆਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਫੋਟੋ ਤੇ ਪੁਸ਼ਪਾਂਜਲੀ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਡੀਨ ਵਿਦਿਆਰਥੀ ਪਰਿਸ਼ਦ ਉਰਵਸ਼ੀ ਮਿਸ਼ਰਾ ਨੇ ਨੇਤਾਜੀ ਦੇ ਸੰਘਰਸ਼ਪੂਰਨ ਜੀਵਨ ਦੇ ਬਾਰੇ ' ਦੱਸਿਆ। ਯੂ.ਜੀ. ਹੈਡ ਗਰਲ ਗੀਤਾਂਜਲੀ ਨੇ ਨੇਤਾਜੀ 'ਤੇ ਕਵਿਤਾ ਉਚਾਰਨ ਕੀਤਾ। ਕਾਲਜ ਪ੍ਰਿੰ. ਨੇ ਵਿਦਿਆਰਥਣਾਂ ਨੂੰ ਨੇਤਾਜੀ ਦੇ ਦਿਖਾਏ ਰਸਤੇ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਤੇ ਵਿਦਿਆਰਥੀ ਪਰਿਸ਼ਦ ਕੋ-ਡੀਨ ਸ਼੍ਰੀ ਰਵਿੰਦਰ ਮੋਹਨ ਜਿੰਦਲ ਅਤੇ ਮੈਂਬਰ ਸ੍ਰੀਮਤੀ ਨੀਟਾ ਮਲਿਕ, ਸ਼੍ਰੀਮਤੀ ਸਵਿਤਾ ਮਹੇਂਦਰੂ, ਸ਼੍ਰੀਮਤੀ ਜੋਤਿਕਾ ਮਿਨਹਾਸ ਤੇ ਡਾ. ਨੀਤਿਕਾ ਕਪੂਰ ਮੌਜੂਦ ਸਨ।