The administration of Hans Raj Mahila Maha Vidyalaya distributed jackets to its supporting staff on the occasion of Lohri. Principal Prof. Dr. (Mrs.) Ajay Sareen said that supporting staff is the backbone of the institution for making any programme a success. On the occasion of Lohri and because of cold weather, jackets are being distributed to the supporting staff. College Logo is printed on the jackets to have a feeling of belongingness. The supporting staff members thanked Principal Prof. Dr. (Mrs.) Ajay Sareen. On this occasion, Office Superintendent Mr. Amarjit Khanna, Supdt. General Mr. Raman Behl, Supdt. Accounts Mr. Pankaj Jyoti, Mr. Ravi Kumar and Mr. Tarun Mahajan were also present.
ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਦੇ ਸਹਾਇਕ ਸਟਾਫ ਮੈਂਬਰਾਂ ਨੂੰ ਲੋਹੜੀ ਦੇ ਸ਼ੁਭ ਦਿਹਾੜੇ 'ਤੇ ਕਾਲਜ ਪ੍ਰਬੰਧਨ ਨੇ ਜੈਕੇਟਾਂ ਵੰਡੀਆਂ। ਕਾਲਜ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਜੈਕੇਟਾਂ ਵੰਡਦੇ ਹੋਏ ਕਿਹਾ ਕਿ ਸਹਾਇਕ ਸਟਾਫ ਸੰਸਥਾ ਦੀ ਮਜਬੂਤੀ ਤੇ ਕਿਸੇ ਵੀ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਲੋਹੜੀ ਦੇ ਸ਼ੁਭ ਮੌਕੇ ਤੇ ਠੰਡ ਨੂੰ ਦੇਖਦੇ ਹੋਏ ਸਹਾਇਕ ਸਟਾਫ ਨੂੰ ਜੈਕੇਟਾਂ ਦਿੱਤੀਆਂ ਗਈਆਂ। ਜੈਕੇਟਾਂ 'ਤੇ ਕਾਲਜ ਦਾ ਲੋਗੋ ਲਗਾਇਆ ਗਿਆ ਹੈ ਤਾਂਕਿ ਸਟਾਫ ਨੂੰ ਆਪਣੇਪਣ ਦੀ ਭਾਵਨਾ ਦਾ ਅਹਿਸਾਸ ਹੋਵੇ। ਸਹਾਇਕ ਸਟਾਫ ਨੇ ਮੈਡਮ ਪ੍ਰਿੰਸੀਪਲ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਆਫਿਸ ਸੁਪਰੀਡੇਂਟ ਸ਼੍ਰੀ ਅਮਰਜੀਤ ਖੰਨਾ, ਸੁਪਰੀਡੇਂਟ ਜਨਰਲ ਸ਼੍ਰੀ ਰਮਨ ਬਹਿਲ, ਸੁਪਰੀਡੇਂਟ ਅਕਾਉਂਟ ਸ਼੍ਰੀ ਪੰਕਜ ਜੋਤੀ, ਸ਼੍ਰੀ ਰਵੀ ਮੈਨੀ ਅਤੇ ਹੌਰ ਸਟਾਫ ਮੈਂਬਰ ਮੌਜੂਦ ਸਨ।