Hans Raj Mahila Maha
Vidyalaya, the premier institute of Women Education in India is going to take yet another
step in the field of women empowerment. The college is going to celebrate "Lohri
Dhiyan Di" on 12th January in collaboration with Sarvsukh Sewa
Mission. This celebration is dedicated
to Girl Child. Principal Prof. Dr .
(Mrs.) Ajay Sareen told that HMV always strives to work for girls. This
celebration is an effort in the same direction. Chairman Sarvsukh Sewa Mission
Sh. Arvind Mishra told that HMV is the right place for such celebrations
because HMV is doing a great work to empower women in the real sense. During
celebration, Captain Sandeep Sandhu, OSD, CM Punjab, Mr. Tajinder Bittu, Member
AICC, Amarjit Singh Samra, Chairman Markfed Punjab Govt., Rana Gurjit Singh,
MLA, Kapurthala, Ex-Cabinet Minister Punjab, Mr. Sushil Rinku, MLA West, Mr.
Rajinder Beri, MLA Central, Mr. Bawa Henry, MLA North, Mr. Varinder K. Sharma,
DC, Mr. Daljit Ahluwalia, President DCC, Mr. Simranjit Bunty, Deputy Mayor,
MCJ, Dr. Balraj Gupta, Rattan
Hospital, Mr. Sukhdev Singh, MD AGI, Mr. Satpal Multiani, MD Richi Travel will
be gracing the occasion with their benign presence. In addition, IPS Gurpreet
Singh Bhullar, Commissioner Police, Jalandhar, Ms. Shruti Shukla, State
Coordinator Guidance and Counselling, Punjab Govt., IPS Dr. S.K. Kalia, DIG,
PAP, Jal. IPS Inderbir Singh, AIG Jalandhar, SSP Rajpal Singh Sandhu, SP
Pushkar Sandal, IAS Vishesh Sarangal, Chief Administrator PUDA, PPS Deepika
Singh, DSP Banga, Mr. Ashwani Attari, DSP, Baba Bakala and Councillor Mrs.
Sunita Rinku will also be present. Famous singers Malkiat Singh, Preet Harpal,
Kulbir Singh, Sukha Delhi Wala and Comedian Bhotu Shah will be entertaining the
audience.
ਉੱਤਰ ਭਾਰਤ ਦਾ ਨਾਰੀ ਸਿੱਖਿਆ ਦੇ ਖੇਤਰ 'ਚ ਅਗੇਰੀ ਸੰਸਥਾ ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਨਾਰੀ ਸਸ਼ਕਤੀਕਰਨ ਦੇ ਖੇਤਰ 'ਚ ਇਕ ਹੌਰ ਕਦਮ ਚੱਕਣ ਜਾ ਰਿਹਾ ਹੈ। ਐਚ.ਐਮ.ਵੀ 'ਚ 12 ਜਨਵਰੀ ਨੂੰ ‘ਸਰਵਸੁਖ ਸੇਵਾ ਮਿਸ਼ਨ’ ਦੇ ਸਹਿਯੋਗ ਨਾਲ “ਲੋਹੜੀ ਧੀਆਂ ਦੀ” ਮਣਾਈ ਜਾ ਰਹੀ ਹੈ। ਇਹ ਸਮਾਰੋਹ ਪੂਰੀ ਤਰ੍ਹਾਂ ਕੁੜੀਆਂ ਨੂੰ ਸਮਰਪਿਤ ਰਹੇਗਾ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਦੱਸਿਆ ਕਿ ਐਚ.ਐਮ.ਵੀ ਹਮੇਸ਼ਾ ਹੀ ਕੁੜੀਆਂ ਦੇ ਉਤਥਾਨ ਦੇ ਲਈ ਕੋਸ਼ਿਸ਼ ਕਰਦਾ ਹੈ। ਇਹ ਸਮਾਰੋਹ ਵੀ ਇਸ ਦਿਸ਼ਾ 'ਚ ਇਕ ਹੋਰ ਕੋਸ਼ਿਸ਼ ਹੈ। ‘ਸਰਵਸੁਖ ਸੇਵਾ ਮਿਸ਼ਨ’ ਦੇ ਚੇਅਰਮੈਨ ਸ਼੍ਰੀ ਅਰਵਿੰਦ ਮਿਸ਼ਰਾ ਨੇ ਦੱਸਿਆ ਕਿ ਇਸ ਸਮਾਰੋਹ ਦੇ ਲਈ ਐਚ.ਐਮ.ਵੀ ਦੀ ਧਰਤੀ ਸਰਵਓਤਮ ਹੈ ਕਿਉਂਕਿ ਨਾਰੀ ਸਸ਼ਕਤੀਕਰਨ ਦੇ ਲਈ ਐਚ.ਐਮ.ਵੀ ਦੁਆਰਾ ਹੀ ਸਹੀ ਮਾਇਨੇ 'ਚ ਕੰਮ ਕੀਤੇ ਜਾਂਦੇ ਹਨ। ਸਮਾਰੋਹ ਦੇ ਦੌਰਾਨ ਓ.ਐਸ.ਡੀ ਮੁੱਖ ਮੰਤਰੀ ਪੰਜਾਬ ਕੈਪਟਨ ਸੰਦੀਪ ਸੰਥੂ, ਤੇਜਿੰਦਰ ਬਿੱਟੂ, ਮੈਂਬਰ ਏ.ਆਈ.ਸੀ.ਸੀ, ਅਮਰਜੀਤ ਸਿੰਘ ਸਮਰਾ, ਚੇਅਰਮੈਨ ਮਾਰਕਫੈਡ, ਪੰਜਾਬ ਸਰਕਾਰ ਰਾਣਾ ਗੁਰਜੀਤ ਸਿੰਘ, ਐਮ.ਐਲ.ਏ ਕਪੂਰਥਲਾ ਤੇ ਸਾਬਕਾ ਕੈਬਿਨੇਟ ਮੰਤਰੀ ਪੰਜਾਬ, ਸੁਸ਼ੀਲ ਰਿੰਕੂ, ਵਿਧਾਇਕ ਵੈਸਟ, ਰਜਿੰਦਰ ਬੇਰੀ, ਵਿਧਾਇਕ ਸੈਂਟਰਲ, ਬਾਵਾ ਹੈਨਰੀ, ਵਿਧਾਇਕ ਨੋਰਥ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਦਲਜੀਤ ਆਹਲੂਵਾਲਿਯਾ, ਪ੍ਰੇਜ਼ੀਡੇਂਟ ਡੀਸੀਸੀ, ਸਿਮਰਨਜੀਤ ਬੰਟੀ, ਡਿਪਟੀ ਮੇਯਰ, ਰਤਨ ਹਸਪਤਾਲ ਤੋਂ ਡਾ. ਬਲਰਾਜ ਗੁਪਤਾ, ਐਮ.ਡੀ ਏ.ਜੀ.ਆਈ ਸੁਖਦੇਵ ਸਿੰਘ, ਐਮ.ਡੀ ਰਿਚੀ ਟ੍ਰੈਵਲ ਸਤਪਾਲ ਮੁਲਤਾਨੀ ਮੌਜੂਦ ਰਹਿਣਗੇ ਤੇ ਸਮਾਰੋਹ ਦੀ ਸ਼ੋਭਾ ਵਧਾਉਣਗੇ। ਇਸ ਤੋਂ ਇਲਾਵਾ ਕਮਿਸ਼ਨਰ ਜਲੰਧਰ ਪੁਲਿਸ ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ, ਸ਼੍ਰੀਮਤੀ ਸ਼ਰੂਤੀ ਸ਼ੁਕਲਾ, ਸਟੇਟ ਕੋਆਰਡੀਨੇਟਰ ਗਾਇਡੇਂਸ ਤੇ ਕਾਉਂਸਲਿੰਗ ਪੰਜਾਬ ਸਰਕਾਰ, ਆਈਪੀਐਸ ਡਾ. ਐਸ.ਕੇ. ਕਾਲਿਯਾ, ਡੀਆਈਜੀ, ਪੀਏਪੀ ਜਲੰਧਰ, ਆਈਪੀਐਸ ਇੰਦਰਬੀਰ ਸਿੰਘ, ਏਆਈ ਜੀ ਜਲੰਧਰ, ਐਸ.ਐਸ.ਪੀ ਰਾਜਪਾਲ ਸਿੰਘ ਸੰਧੂ, ਐਸ.ਪੀ ਪੁਸ਼ਕਰ ਸੰਦਲ, ਆਈ.ਏ.ਐਸ ਵਿਸ਼ੇਸ਼ ਸਾਰੰਗਲ, ਚੀਫ ਏਡਮਿਨਿਸਟ੍ਰੇਟਰ ਪੁਡਾ, ਪੀਪੀਐਸ ਦੀਪਿਕਾ ਸਿੰਘ, ਡੀਐਸਪੀ ਬੰਗਾ, ਅਸ਼ਵਿਨੀ ਅਟਾਰੀ ਡੀਐਸਪੀ ਬਾਬਾ ਬਕਾਲਾ ਤੇ ਕਾਉਂਸਲਰ ਸੁਨੀਤਾ ਰਿੰਕੂ ਵੀ ਮੌਜੂਦ ਰਹਿਣਗੇ। ਪ੍ਰਸਿੱਧ ਗਾਇਕ ਮਲਕੀਤ ਸਿੰਘ, ਪ੍ਰੀਤ ਹਰਪਾਲ, ਕੁਲਬੀਰ ਸਿੰਘ, ਸੁੱਖਾ ਦਿੱਲੀ ਵਾਲਾ ਤੇ ਕਾਮੇਡਿਯਨ ਭੋਟੂ ਸ਼ਾਹ ਦਰਸ਼ਕਾਂ ਦਾ ਮਨੋਰੰਜਨ ਕਰਣਗੇ।