The second day of the two day International
Conference on Bioinformatics organized in collaboration with Bioclues and
under the proficient directions of Principal
Prof. Dr. (Mrs.) Ajay Sareen, witnessed the
presence of Shri Haja Kadarmideen, Technical University of Denmark as a keynote
speaker. He gave his views on
Bioinformatics and Systems Biology emphasizing on the issue of obesity as a
genetic problem. He said that around 70%
cases of obesity are linked with genetics of a person. There is a strong connection of the infant’s
weight during birth and ailments at old age.
He further shared his opinion on personalized medicines and agricultural
bioinformatics. Sh. Sivaramaiah Nallapeta,
Nanotemper Technologies talked about Microscale Thermophoresis in Drug
Discovery. He explained how the quality
of protein can be checked in three minutes.
Sh. Asif M. Khan chaired the technical session I. Sh. V.S. Sundarajan, MEA Singapore, Big Data:
Applications Board (SERB) – Empowering basic research in India
highlighted various aspects of his topic.
Dr. Sarinder Kaur, University
of Malaya , Malaysia :
Data Science in Healthcare: The University Malaya Medical Centre Breast Cancer
Ecosystem shared her knowledge on Breast Cancer and its effects.
This is worth
mentioning that 70 abstracts have been received from various researchers who
presented their work in form of oral talks, video abstract talks, poster stub
talks and hanging posters. Mr. Harpreet
Singh, HOD Bioinformatics told that under the leadership of Prof. S.
Venkatramana, 8 students from Management and Science
University Malaysia
presented a video abstract from Malaysia .
After lunch,
technical session II was facilitated by Dr. Pooran Singh Solanki, EISR, Jaipur
and he elaborated on the topic Protein Ligand Complexes. Mr. Mohammad Kausar Neyaz delivered on
Artificial Intelligence approach in identifying cervical pre-cancer. Ms. Kalpna Singh, Mr. Sankha Subhra Das, Mr.
Himanshu Singh and Ms. Isha Monga gave oral presentations.
The Valedictory
session was chaired by Dr. T.S. Benipal, Dean, College Development Council,
GNDU Amritsar. He congratulated the
college for hosting this inspiring intra disciplinary conference. Such conferences in the field of
Bioinformatics serve as a golden platform to scholars and researchers to
enhance their knowledge. The conference
concluded on thanks giving note by Principal
Prof. Dr. (Mrs.) Ajay Sareen. She congratulated the department of Bioinformatics
for the efficient organization of the conference.
The best poster
stub talk prize was awarded to Ms. Nupur and Ms. Manjula from JP University of
Information Technology, HP. The best
poster prize was presented to Supreet Singh, GNDU Amritsar, Ekta Gupta, Dr.
B.Lal Institute of Biotechnology, Jaipur and Dr. Sakshi Verma, HMV
Jalandhar. The judges of the event
included Sh. Vijay Gahlaut, Sh. Parkash Mishra, Sh. Raj Kumar Gothwal, Sh.
Pooran Singh Solanki and Sh. Sugunankae Vuree.
On this occasion, Dr. Neelam Sharma, Dr. Seema Marwaha, Mrs. Deepshikha,
Dr. Ekta Khosla, Mrs. Saloni Sharma, Mrs. Purnima, Dr. Nitika Kapoor, Dr.
Shaveta Chauhan, Dr. Jitender Kumar, Mrs. Asha Gupta, Mr. Sushil Kumar, Mrs.
Ramandeep Kaur, Dr. Sakshi Verma, Ms.Simmi Garg, Ms. Harpreet, Ms. Shashi Kala and
other members of the faculty of sciences also graced the event with their
presence. Stage was conducted by Dr.
Anjana Bhatia.
ਹੰਸ
ਰਾਜ ਮਹਿਲਾ ਮਹਾ ਵਿਦਿਆਲਿਆ ਦੇ ਮੁਕਦੱਸ ਵਿਹੜੇ 'ਚ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਯੋਗ ਅਗਵਾਈ ਅਧੀਨ ‘ਇੰਡੀਅਨ ਕਾਨਫਰੰਸ ਆਨ ਬਾਇਓਇਨਫਰਮੈਟਿਕਸ’ ਵਿਸ਼ੇ 'ਤੇ ਅਧਾਰਤ ਕੌਮਾਂਤਰੀ ਕਾਨਫਰੰਸ ਇਨਬਿਕਸ-2019 ਦੇ ਦੂਜੇ ਦਿਨ ਦਾ ਆਯੋਜਨ ਕੀਤਾ ਗਿਆ। ਸਵੇਰ ਦੇ ਸੈਸ਼ਨ 'ਚ ਮੁੱਖ ਬੁਲਾਰੇ ਵੱਜੋਂ ਹਾਜਾ ਕਾਦਰਮਦੀਨ (ਟੈਕਨੀਕਲ ਯੂਨੀਵਰਸਿਟੀ ਆਫ਼ ਡੈਨਮਾਰਕ) ਹਾਜ਼ਰ ਹੋਏ। ਆਪ ਨੇ ਆਪਣੇ ਸੰਬੋਧਨ 'ਚ ਜੈਵ ਸੂਚਨਾ ਵਿਗਿਆਨ ਅਤੇ ਉਸਦੀਆਂ ਪ੍ਰਣਾਲੀਆਂ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਮੋਟਾਪੇ ਦਾ ਸੰਬੰਧ ਜੈਨੇਟਿਕ ਨਾਲ ਹੈ। 70% ਅਵਸਥਾਵਾਂ ਵਿਚ ਇਹ ਜੈਨੇਟਿਕ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਨੂੰ ਰੋਕਣਾ ਮਨੁੱਖ ਦੀ ਸਰੀਰਕ ਤਾਕਤ ਤੇ ਨਿਰਭਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੇ ਜਨਮ ਸਮੇਂ ਜਿੰਨਾ ਉਸਦਾ ਭਾਰ ਹੁੰਦਾ ਹੈ ਉਸਦਾ ਸੰਬੰਧ ਬੁਢਾਪੇ 'ਚ ਆਉਣ ਵਾਲੀਆਂ ਬਿਮਾਰੀਆਂ ਨਾਲ ਹੁੰਦਾ ਹੈ। ਉਨ੍ਹਾਂ ਨਿਜੀ ਤੌਰ ਤੇ ਲੈਣ ਵਾਲੀਆਂ ਦਵਾਈਆਂ ਦੇ ਪ੍ਰਭਾਵ ਅਤੇ ਖੇਤੀਬਾੜੀ ਸੰਬੰਧੀ ਜੈਵ ਵਿਗਿਆਨ ਦੇ ਬਾਰੇ 'ਚ ਵੀ ਜਾਣਕਾਰੀ ਦਿੱਤੀ।
ਇਸ ਤੋਂ
ਬਾਅਦ ਸ੍ਰੀ ਸਿਵਾਗਮਆ ਨਾਲਾਪੇਟਾ (ਨੇਨੋਟੈਂਪਰ ਟੈਕਨਾਲਾਜਿਸ) ਨੇ ਮਾਈਕ੍ਰੋਸਕੇਲ ਥਰਮੋਪੋਰਸਿਸ ਇਨ ਡ੍ਰਗ ਡਿਸਕਵਰੀ ਵਿਸ਼ੇ ਤੇ ਗਿਆਨ ਪ੍ਰਦਾਨ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰੋਟੀਨ ਦੀ ਗੁਣਵਤਾ ਦਾ ਨਰੀਖਣ ਕਿਵੇਂ ਤਿੰਨ ਮਿੰਟਾਂ 'ਚ ਕੀਤਾ ਜਾ ਸਕਦਾ ਹੈ। ਸ੍ਰੀ ਆਸਿਫ ਐਮ.ਖਾਨ ਨੇ ਵੀ ਆਪਣੇ ਵਿਸ਼ੇ ਸੰਬੰਧੀ ਵਿਸਤ੍ਰਿਤ ਜਾਣਕਾਰੀ ਦਿੱਤੀ। ਡਾ. ਵੀ.ਐਸ. ਸੁੰਦਰਰਾਜਨ (ਐਨ.ਈ.ਏ, ਸਿੰਗਾਪੁਰ) ਨੇ 'ਬਿਗ ਡਾਟਾ ਐਪਲੀਕੇਸ਼ਨ' ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਮਨਿੰਦਰ ਕੌਰ (ਯੂਨੀਵਰਸਿਟੀ ਆਫ ਮਲੇਸ਼ੀਆ) ਨੇ 'ਡਾਟਾ ਸਾਇੰਸ ਇਨ ਹੈਲਥ ਕੇਅਰ ਐਂਡ ਬ੍ਰੈਸਟ ਕੈਂਸਰ ਈਕੋਸਿਸਟਮ' ਵਿਸ਼ੇ ਸਬੰਧੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ।
ਵਿਭਿੰਨ ਖੋਜਾਰਥੀਆਂ ਤੋਂ 70 ਤੋਂ ਵੱਧ ਸਾਰਾਂਸ਼ ਪ੍ਰਾਪਤ ਕੀਤੇ ਗਏ ਜਿਨ੍ਹਾਂ ਨੇ ਮੌਖਿਕ, ਵੀਡੀਓ ਸਾਰਾਂਸ਼ ਵਾਰਤਾਲਾਪ, ਪੋਸਟਰ ਸਟ੍ਰਬ ਵਾਰਤਾਲਾਪ ਅਤੇ ਹੈਂਗਿੰਗ ਪੋਸਟਰਾਂ ਦੁਆਰਾ ਪ੍ਰਸਤੂਤੀ ਪ੍ਰਦਾਨ ਕੀਤੀ। ਇਸ ਮੌਕੇ ਤੇ ਕਨਵੀਨਰ ਸ਼੍ਰੀ ਹਰਪ੍ਰੀਤ ਸਿੰਘ (ਮੁਖੀ ਬਾਇਓਇਨਫਰਮੈਟਿਕਸ) ਨੇ ਦੱਸਿਆ ਕਿ ਪ੍ਰੋ. ਐਸ.ਵੈਂਕਟਰਰਮਨਾ ਦੀ ਅਗਵਾਈ ਵਿਚ ਮੈਨੇਜਮੈਂਟ ਐਂਡ ਸਾਇੰਸ ਯੂਨੀਵਰਸਿਟੀ ਮਲੇਸ਼ੀਆ ਦੀਆਂ ਅੱਠ ਵਿਦਿਆਰਥਣਾਂ ਨੇ ਆਪਣੀ ਵੀਡੀਓ ਸਾਰਾਂਸ਼ ਵੀ ਪ੍ਰਦ੍ਰਸ਼ਿਤ ਕੀਤੀ।
ਦੁਪਹਿਰ ਸੈਸ਼ਨ 'ਚ ਮੁਹਮੰਦ ਕੌਸਰ ਨਿਆਜ਼ ਨੇ ਸਰਵਾਈਕਲ ਕੈਂਸਰ ਅਤੇ ਡਾ. ਪੂਰਨ ਸਿੰਘ ਸੌਲੰਕੀ ਨੇ ਪ੍ਰੋਟੀਨ ਲੀਗੇਂਟ ਕੋਮਪਲੈਕਸਿਸ ਦੇ ਬਾਰੇ ਆਪਣਾ ਗਿਆਨ ਸਾਂਝਾ ਕੀਤਾ। ਸ਼੍ਰੀ ਕਲਪਨਾ ਸਿੰਘ, ਸ਼੍ਰੀ ਤਪੋਬਾਰਤਾ ਲਹਿਰੀ, ਸ਼੍ਰੀ ਸੰਖਾ ਸੁਭਰਾ ਦਾਸ, ਨਿਸ਼ਾਂਤ ਚਕ੍ਰਵਰਤੀ, ਸੁਸ੍ਰੀ ਈਸ਼ਾ ਮੋਂਗਾ, ਸ੍ਰੀ ਹਿਮਾਂਸ਼ੂ ਸਿੰਘ ਨੇ ਬਾਇਓਇਨਫਰਮੈਟਿਕਸ ਸੰਬੰਧੀ ਮੌਖਿਕ ਵਿਚਾਰ ਸਾਂਝੇ ਕੀਤੇ।
ਸਮਾਗਮ ਦੀ ਸਮਾਪਤੀ ਸਮੇਂ ਮੁੱਖ ਮਹਿਮਾਨ ਵੱਜੋਂ ਡਾ. ਟੀ.ਐਸ. ਬੈਨੀਪਾਲ (ਡੀਨ ਕਾਲਜ, ਡਿਵੇਲਪਮੈਂਟ ਕੌਂਸਿਲ, ਜੀ.ਐਨ.ਡੀ.ਯੂ, ਅੰਮ੍ਰਿਤਸਰ) ਹਾਜ਼ਰ ਰਹੇ। ਉਨ੍ਹਾਂ ਨੇ ਸੰਸਥਾ ਨੂੰ ਇਸ ਪ੍ਰਕਾਰ ਦੀਆਂ ਇੰਟਰਡਿਸਪਲਨਰੀ ਕਾਨਫਰੰਸਾਂ ਦੇ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਪ੍ਰਕਾਰ ਦੀਆਂ ਕਾਨਫਰੰਸਾਂ ਬਾਇਓਇਨਫਰਮੈਟਿਕਸ ਦੇ ਖੇਤਰ 'ਚ ਖੋਜਾਰਥੀਆਂ ਨੂੰ ਨਵੀਨ ਮੰਚ ਪ੍ਰਦਾਨ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਖੋਜ ਦੇ ਖੇਤਰ ਵਿਚ ਗਿਆਨਵਾਨ ਬਣਾਉਂਦੀਆਂ ਹਨ। ਇਸ ਉਪਰੰਤ ਕਾਲਜ ਪ੍ਰਿੰਸੀਪਲ ਨੇ ਬਾਇਓਇਨਫਰਮੈਟਿਕਸ ਅਤੇ ਸਾਇੰਸ ਵਿਭਾਗ ਨੂੰ ਇਸ ਕਾਨਫਰੰਸ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਭੱਵਿਖ ਵਿਚ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਦਾ ਆਯੋਜਨ ਖੋਜ ਕਾਰਜ ਅਤੇ ਸਿੱਖਿਆ ਦੇ ਖੇਤਰ 'ਚ ਸਹਾਇਤਾ ਪ੍ਰਦਾਨ ਕਰਨ 'ਚ ਉਪਯੋਗੀ ਹੋਵੇਗਾ।
ਸਮਾਗਮ ਦੇ ਅੰਤ 'ਚ ਹੋਏ ਪੋਸਟਰ ਮੁਕਾਬਲਿਆਂ 'ਚ ਬੈਸਟ ਪੋਸਟਰ ਸਟਬ ਟਾੱਕ ਵਿਚ ਸੁਸ਼੍ਰੀ ਨੂਪੁਰ ਅਤੇ ਮੁੰਜਲਾ (ਜੇ.ਪੀ ਯੂਨੀਵਰਸਿਟੀ ਇਨਫਰਮੇਸ਼ਨ ਟੈਕਨਾਲਾੱਜੀ, ਹਿਮਾਚਲ ਪ੍ਰਦੇਸ਼) ਨੇ ਪਹਿਲਾ ਸਥਾਨ, ਪੋਸਟਰ ਅਵਾਰਡ 'ਚ ਪਹਿਲਾ ਸਥਾਨ ਸੁਪ੍ਰੀਤ ਸਿੰਘ (ਜੀ.ਐਨ.ਡੀ.ਯੂ, ਅੰਮ੍ਰਿਤਸਰ) ਅਤੇ ਦੂਜਾ ਸਥਾਨ ਏਕਤਾ ਗੁਪਤਾ (ਡਾ. ਬੀ.ਲਾਲ ਇੰਸਟੀਚਿਊਟ ਆੱਫ ਬਾਇਓਟੈਕਨਾਲਾੱਜੀ, ਜੈਪੁਰ) ਅਤੇ ਤੀਜਾ ਸਥਾਨ ਡਾ. ਸਾਕਸ਼ੀ ਵਰਮਾ (ਐਚ.ਐਮ.ਵੀ, ਜਲੰਧਰ) ਨੇ ਹਾਂਸਲ ਕੀਤਾ। ਪੋਸਟਰ ਮੁਕਾਬਲੇ 'ਚ ਬਤੌਰ ਜੱਜ ਦੀ ਭੂਮਿਕਾ ਸ਼੍ਰੀ ਵਿਜੈ ਗੈਹਲੋਤ, ਸ਼੍ਰੀ ਪ੍ਰਕਾਸ਼ ਮਿਸ਼ਰਾ, ਸ਼੍ਰੀ ਰਾਜ ਕੁਮਾਰ ਗੋਧਵਾਲ, ਸ਼੍ਰੀ ਪੂਰਨ ਸਿੰਘ ਸੋਲੰਕੀ, ਅਤੇ ਸ਼੍ਰੀ ਸੁਗੂਨਾਕਾ ਵੁਰੀ ਨੇ ਨਿਭਾਈ। ਇਸ ਮੌਕੇ ਵਿਦਿਆਰਥਣਾਂ ਨੇ ਕਾਨਫਰੰਸ ਸੰਬੰਧੀ ਸਕਾਰਾਤਮਕ ਸੁਝਾਵ ਸਾਂਝੇ ਕੀਤੇ। ਇਸ ਮੌਕੇ ਤੇ ਸਾਇੰਸ ਵਿਭਾਗ ਦੇ ਸ਼੍ਰੀਮਤੀ ਨੀਲਮ ਸ਼ਰਮਾ, ਡਾ. ਸੀਮਾ ਮਰਵਾਹਾ, ਡਾ. ਏਕਤਾ ਖੋਸਲਾ, ਸ਼੍ਰੀਮਤੀ ਸਲੋਨੀ ਸ਼ਰਮਾ, ਸ਼੍ਰੀਮਤੀ ਆਸ਼ਾ ਗੁਪਤਾ, ਸ਼੍ਰੀਮਤੀ ਦੀਪਸ਼ਿਖਾ, ਡਾ. ਨੀਤਿਕਾ ਕਪੂਰ, ਡਾ. ਸ਼ਵੇਤਾ ਚੌਹਾਨ, ਡਾ. ਜਤਿੰਦਰ ਕੁਮਾਰ, ਸ਼੍ਰੀ ਸੁਸ਼ੀਲ ਕੁਮਾਰ, ਸ਼੍ਰੀਮਤੀ ਰਮਨਦੀਪ ਕੌਰ, ਡਾ. ਸਾਕਸ਼ੀ, ਸੁਸ੍ਰੀ ਸਿੰਮੀ ਗਰਗ, ਸੁਸ਼੍ਰੀ ਹਰਪ੍ਰੀਤ, ਸੁਸ਼੍ਰੀ ਸ਼ਸ਼ੀਕਲਾ ਅਤੇ ਹੌਰ ਮੈਂਬਰ ਹਾਜ਼ਰ ਰਹੇ। ਦੋ ਰੋਜ਼ਾ ਕਾਨਫਰੰਸ ਦਾ ਆਯੋਜਨ ਕਨਵੀਨਰ ਸ਼੍ਰੀ ਹਰਪ੍ਰੀਤ ਸਿੰਘ ਅਤੇ ਕੋ-ਕਨਵੀਨਰ ਸ਼੍ਰੀਮਤੀ ਪੂਰਨਿਮਾ ਦੇ ਅਧੀਨ ਕੀਤਾ ਗਿਆ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਦੁਆਰਾ ਕੀਤਾ ਗਿਆ।