A two day International
Conference on Bioinformatics was inaugurated at Hans Raj Mahila Maha
Vidyalaya under the inspirational guidance of Principal Prof. Dr. (Mrs.) Ajay
Sareen. It initiated with the pious
lighting of lamp and the recital of DAV Anthem.
Principal Dr. Sareen accorded green welcome to the chief guest Sh. B.
Purushartha, IAS, Commissioner, Jalandhar Division, Keynote Speaker Sh. N.
Srinivasan, Indian Institute of Science, Bangalore, Sh. Prash Survajhala,
Founder Vice President Bioclues and Dr. Satish Kumar Sharma, Director Colleges
DAV College Managing Committee and presented Phulkaris to them.
Principal Dr. Ajay Sareen expressed her heartfelt thanks
to all the guests for their presence and remarked that such events act as
milestones in the field of research and inspire the researchers to move
further. She congratulated the
department for their hard work and dedication in organizing this
conference. Mr. Harpreet Singh, HOD,
Bioinformatics introduced the concept of the conference.
In his address, the keynote speaker Sh. B. Purushartha
foregrounded the significance of Youth’s will power and interest. He highlighted the glorious contribution of
women scientists and pointed out how science and technology has always
contributed positively for the welfare of human civilization. Sh. Prash Survajhala presented societal
address to the gathering while Sh. N. Srinivasan enlightened the audience with
his keynote address on Protein Evolution.
Dr. Satish Kumar Sharma, Director Colleges DAVCMC gave vote of thanks.
It is worth mentioning that a pre-International
Conference workshop was also organized in which Dr. V.S. Sundarajan, NEA,
Singapore graced with his presence as keynote speaker. Sh. Prashit Sharma, Research scholar, Birla
Institute of Science Research, Jaipur assisted him in the pre-workshop
session. Dr. Sundarajan gave to the students,
practical hands on training on PERL, Python and MySQL. He also told about the basis of Data
Analytics and how to apply these techniques to big data in Health and
Biological Sciences. More than 40
students, research scholars and faculty members from various institutes of
India including BISR, Jaipur, IISER Mohali, Doaba College, Jalandhar, BBK DAV
College For Women, Amritsar, Reliance Life Sciences, DAV College Chandigarh and
DAV University attended the workshop.
The afternoon session was chaired by Prabhjeet Singh and Haja
Kadarmideen and they expressed their views on agriculture and
Bioinformatics. Mr. H.S. Balyan, CCSU
Meerut University and Mr. Vishal Acharya, IHBT, Palampur, also talked about
unison of agriculture and bioinformatics.
The participants gave oral presentations on their respective
topics. Mr. Asif M. Khan, Perdana
University, Malaysia and Mr. Tiratharj Singh, JUIT, Waknaghat conducted the
post lunch session. Sakshi, Bharti
Pandey, Gurpreet Kaur and Kumar Singh Chaudhary were presented Bird Awards for
their contribution to research.
The sessions concluded with cultural performances in the
evening. Students presented patriotic
dance, folk songs and orchestra under the guidance of Dr. Ekta Khosla and Dr.
Nidhi Bal. Dr. Neelam Sharma, Dr. Seema
Marwaha, Mrs. Deepshikha, Mrs. Saloni Sharma, Dr. Nitika Kapoor, Dr. Shaveta
Chauhan, Mr. Sumit Sharma, Mrs. Asha Gupta, Mr. Sushil Kumar, Mrs. Ramandeep
Kaur, Dr. Sakshi Verma, Ms.Simmi Garg, Ms. Harpreet and other members of the
department also graced the occasion with their presence. The Convener of the conference is Mr.
Harpreet Singh and Co-convener is
Mrs. Purnima. Stage was conducted by Dr.
Anjana Bhatia. The cultural items were
organized by Dr. Nidhi Bal, Dr. Pooja Minhas and their team.
ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਦੇ ਮੁਕਦੱਸ ਵਿਹੜੇ 'ਚ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਯੋਗ ਅਗਵਾਈ ਅਧੀਨ ‘ਇੰਡੀਅਨ ਕਾਨਫਰੰਸ ਆਨ ਬਾਇਓਇਨਫਰਮੈਟਿਕਸ’ ਵਿਸ਼ੇ 'ਤੇ ਅਧਾਰਤ ਦੋ ਰੋਜ਼ਾ ਕੌਮਾਂਤਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਗਾਜ਼ ਗਿਆਨ ਦੀ ਜੋਤ ਜਗਾ ਕੇ ਅਤੇ ਸੰਸਥਾ ਦੀ ਪਰੰਪਰਾਨੁਸਾਰ ਡੀਏਵੀ ਗੀਤ ਦੁਆਰਾ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼੍ਰੀ ਬੀ. ਪੁਰੂਸ਼ਾਰਥਾ (ਆਈ.ਏ.ਐਸ; ਕਮੀਸ਼ਨਰ ਜਲੰਧਰ ਡਿਵੀਜ਼ਨ), ਮੁਖ ਬੁਲਾਰੇ ਵੱਜੋਂ ਸ਼੍ਰੀ ਐਨ. ਸ਼੍ਰੀਨਿਵਾਸਨ (ਇੰਡੀਅਨ ਇੰਸਟੀਚਿਊਟ ਆੱਫ਼ ਸਾਇੰਸ, ਬੰਗਲੌਰ), ਸ਼੍ਰੀ ਪ੍ਰਾਸ਼ ਸੁਰਵੰਜਲਾ (ਫਾਉਂਡਰ ਵਾਇਸ ਪ੍ਰੈਜ਼ੀਡੈਂਟ, ਬਾਇਓਕਲੂਜ਼) ਅਤੇ ਸ਼੍ਰੀ ਸਤੀਸ਼ ਸ਼ਰਮਾ (ਡਾਇਰੈਕਟਰ ਕਾਲਜਿਜ਼) ਦਾ ਕਾਲਜ ਪ੍ਰਿੰਸੀਪਲ ਨੇ ਪਲਾਂਟਰ ਭੇਂਟ ਕਰਕੇ ਅਤੇ ਪੰਜਾਬੀ ਸਭਿਅਤਾ ਦੀ ਪ੍ਰਤੀਕ ਫੁਲਕਾਰੀ ਦੁਆਰਾ ਨਿਘਾ ਸਵਾਗਤ ਕੀਤਾ। ਆਪ ਨੇ ਆਪਣੇ ਸੰਬੋਧਨ 'ਚ ਸਭ ਤੋਂ ਪਹਿਲਾਂ ਕਾਨਫਰੰਸ 'ਚ ਪਹੁੰਚੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਜੈਵੀ ਸੂਚਨਾ ਵਿਗਿਆਨ ਦੇ ਖੇਤਰ ਵਿਚ ਇਕ ਮੀਲ ਪੱਥਰ ਸਿੱਧ ਹੁੰਦੀਆਂ ਹਨ ਉਹਨਾਂ ਨੇ ਕਿਹਾ ਕਿ ਇਹ ਕਾਨਫਰੰਸ ਖੋਜਾਰਥੀਆਂ ਨੂੰ ਇਸ ਖੇਤਰ ਨਾਲ ਜੁੜਨ ਲਈ ਪ੍ਰੋਤਸਾਹਿਤ ਕਰਨ ਵਿਚ ਸਹਾਇਕ ਸਿੱਧ ਹੋਵੇਗੀ। ਉਨ੍ਹਾਂ ਨੇ ਬਾਇਓਇਨਫਰਮੈਟਿਕਸ ਵਿਭਾਗ ਦੇ ਇਸ ਸ਼ਲਾਘਾਪੂਰਨ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਇਸ ਲਈ ਸਫਲਤਾ ਲਈ ਸ਼ੱਭ ਇੱਛਾਵਾ ਪ੍ਰਦਾਨ ਕੀਤੀਆਂ। ਇਸ ਤੋਂ ਬਾਅਦ ਸ. ਹਰਪ੍ਰੀਤ ਸਿੰਘ (ਮੁਖੀ – ਬਾਇਓਇਨਫਰਮੈਟਿਕਸ ਵਿਭਾਗ) ਨੇ ਇਸ ਦੋ ਰੋਜ਼ਾ ਕੌਮਾਂਤਰੀ ਕਾਨਫਰੰਸ ਦੀ ਸੰਖਿਪਤ ਜਾਣਕਾਰੀ ਪ੍ਰਦਾਨ ਕੀਤੀ। ਸ਼੍ਰੀ ਬੀ. ਪੁਰਸ਼ਾਰਥਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਨੌਜਵਾਨ ਪੀੜੀ ਲਈ ਕੁਝ ਵੀ ਅਸੰਭਵ ਨਹੀਂ ਹੈ। ਆਪਣੇ ਜੀਵ ਵਿਗਿਆਨ ਦੇ ਖੋਤਰ ਵਿਚ ਔਰਤਾਂ ਦੇ ਵਿੱਲਖਣ ਯੋਗਦਾਨ ਸੰਬੰਧੀ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਵਿਗਿਆਨ ਅਤੇ ਤਕਨੀਕ ਹਮੇਸ਼ਾ ਸਕਾਰਾਤਕਮਕਤਾ ਪ੍ਰਦਾਨ ਕਰਦੇ ਹਨ ਅਤੇ ਮਨੁੱਖਤਾ ਦੀ ਭਲਾਈ ਦੇ ਕਾਰਜ ਕਰਕੇ ਵਿਸ਼ਵ ਨੂੰ ਹੌਰ ਵਧੀਆ ਬਣਾਉਣ 'ਚ ਸਹਾਇਕ ਹਨ। ਇਸ ਤੋਂ ਬਾਅਦ ਸ਼੍ਰੀ ਪ੍ਰਾਸ਼ ਸੁਰਵੰਜਲਾ ਨੇ ਆਪਣੇ ਸੰਬੋਧਨ 'ਚ ਸੋਸ਼ਲ ਅਡ੍ਰੈਸ ਪੇਸ਼ ਕੀਤਾ। ਸ਼੍ਰੀ ਐਨ. ਸ਼੍ਰੀਨਵਾਸਨ ਨੇ ਪ੍ਰੋਟੀਨ ਦੇ ਮੁਲਾਂਕਣ ਵਿਚ ਇਸਦੀ ਸਰੰਚਨਾ, ਕਾਰਜ ਪ੍ਰਣਾਲੀ ਅਤੇ ਪਰਸਪਰ ਕ੍ਰਿਆ ਸੰਬੰਧੀ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਇਸ ਸਮਾਗਮ ਵਿਚ ਡਾ. ਸਤੀਸ਼ ਕੁਮਾਰ (ਡਾਇਰੈਕਟਰ ਆਫ ਕਾਲਜਿਸ, ਡੀ.ਏ.ਵੀ ਮੈਨੇਜਿੰਗ ਕਮੇਟੀ, ਨਵੀਂ ਦਿੱਲੀ) ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਅਤੇ ਸੰਸਥਾ ਨੂੰ ਇਸ ਕੌਮਾਂਤਰੀ ਕਾਨਫਰੰਸ ਲਈ ਵਧਾਈ ਦਿੱਤੀ ਅਤੇ ਇਸਦੀ ਸਫਲਤਾ ਲਈ ਸ਼ੁਭਕਾਮਨਾ ਕੀਤੀ।
ਇਹ ਵੀ ਵਰਣਨਯੋਗ ਹੈ ਕਿ ਇਸ ਕੌਮਾਂਤਰੀ ਕਾਨਫਰੰਸ ਤੋਂ ਪਹਿਲਾਂ ਇੱਕ ਪ੍ਰੀ. ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਡਾ. ਵੀ.ਐਸ. ਸੁੰਦਰਰਾਜਨ (ਐਨ.ਈ.ਏ, ਸਿੰਗਾਪੁਰ) ਮੁੱਖ ਬੁਲਾਰੇ ਵੱਜੋਂ ਹਾਜ਼ਰ ਹੋਏ। ਜਿਨ੍ਹਾਂ ਦੇ ਸਹਾਇਕ ਸ਼੍ਰੀਮਾਨ ਪ੍ਰਾਸ਼ਿਚ ਸ਼ਰਮਾ (ਖੋਜਾਰਥੀ, ਬਿਰਲਾ ਇੰਸਟੀਚਿਊਟ ਆਫ਼ ਸਾਇੰਸ ਰਿਸਰਚ, ਜੈਪੁਰ) ਰਹੇ। ਡਾ. ਸੁੰਦਰਰਾਜਨ ਨੇ ਵਿਦਿਆਰਥਣਾਂ ਨੂੰ ਪੀ.ਈ.ਆਰ.ਐਲ, ਪਾਪਥੋਨ ਅਤੇ ਮਾਈ ਐਸਕਯੂਅਲ ਸੰਬੰਧੀ ਵਿਵਹਾਰਕ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਤੇ 40 ਤੋਂ ਵੱਧ ਵਿਦਿਆਰਥਣਾਂ, ਖੋਜਾਰਥੀਆਂ ਅਤੇ ਵਿਭਿੰਨ ਭਾਰਤੀ ਸੰਸਥਾਵਾਂ ਦੇ ਵਿਭਾਗਾਂ ਦੇ ਮੈਬਰਾਂ ਸਮੇਤ ਵੀ.ਆਈ.ਐਸ.ਆਰ ਜੈਪੁਰ, ਆਈ.ਐਈ.ਐਸ.ਈ.ਆਰ ਮੋਹਾਲੀ, ਦੁਆਬਾ ਕਾਲਜ ਜਲੰਧਰ, ਬੀ.ਬੀ.ਕੇ, ਡੀਏਵੀ ਯੂਨੀਵਰਸਿਟੀ ਇਸ ਵਰਕਸ਼ਾਪ ਵਿਚ ਹਾਜ਼ਰ ਰਹੇ। ਦੁਪਿਹਰ ਦੇ ਸੈਸ਼ਨ ਵਿਚ ਸ਼੍ਰੀ ਪ੍ਰਭਜੀਤ ਸਿੰਘ ਅਤੇ ਹਾਜਾ ਕਾਦਰਮਦੀਨ ਨੇ ਖੇਤੀਬਾੜੀ ਸੰਬੰਧੀ ਜੈਵੀ ਵਿਗਿਆਨ ਵਿੱਚ ਹੋਈ ਤਰੱਕੀ ਸੰਬੰਧੀ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਸ਼੍ਰੀ ਐਚ.ਐਸ. ਬਲਿਆਨ (ਸੀਸੀਐਸਯੂ, ਮਿਰੁਤ ਯੂਨੀਵਰਸਿਟੀ) ਅਤੇ ਸ਼੍ਰੀ ਵਿਸ਼ਾਲ ਆਚਾਰਯ (ਆਈ.ਐਚ.ਬੀ.ਟੀ ਪਾਲਮਪੁਰ) ਨੇ ਆਪਣੇ ਵਿਸ਼ਿਆਂ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਬਾਅਦ ਵਿਭਿੰਨ ਪ੍ਰਤੀਯੋਗੀਆਂ ਦੁਆਰਾ ਮੌਖਿਕ ਪ੍ਰਸਤੁਤੀ ਵੀ ਦਿੱਤੀ ਗਈ। ਇਸ ਉਪਰੰਤ ਆਸਿਧ ਐਮ.ਖਾਨ (ਪਰਦਾਨਾ ਯੂਨੀਵਰਸਿਟੀ, ਮਲੇਸ਼ੀਆ) ਅਤੇ ਉਰਮੀਲਾ ਕੁਲਕਰਨੀ (ਯੂਨੀਵਰਸਿਟੀ ਆਫ਼ ਪੁਨੇ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਤੀਰਥਰਾਜ ਸਿੰਘ (ਜਿਊਟ ਬਾਕਨਾਘਾਟ) ਨੇ ਵੀ ਆਪਣੇ ਵਿਸ਼ੇ ਪ੍ਰਤੀ ਜਾਣਕਾਰੀ ਪ੍ਰਦਾਨ ਕੀਤੀ। ਇਸੇ ਮੌਕੇ ਤੇ ਸੁਸ਼੍ਰੀ ਸਾਕਸ਼ੀ, ਭਾਰਤੀ ਪਾਂਡੇ, ਗੁਰਪ੍ਰੀਤ ਕੌਰ, ਕੁਮਾਰ ਸਿੰਘ ਚੋਧਰੀ ਨੂੰ ਬਰਡ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਸਮਾਪਤੀ ਸਮੇਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਦੇਸ਼ਭਗਤੀ ਸੰਬੰਧੀ ਨਾਚ, ਬੀਐਸਸੀ-III ਦੀਆਂ ਵਿਦਿਆਰਥਣਾਂ ਵੱਲੋਂ ਲੋਕ ਗੀਤ ਅਤੇ ਆਰਕੈਸਟਰਾ ਦੀ ਪੇਸ਼ਕਾਰੀ ਦੁਆਰਾ ਸਾਰਿਆਂ ਦਾ ਮਨੋਰੰਜਨ ਕੀਤਾ ਗਿਆ। ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਡਾ. ਏਕਤਾ ਖੋਸਲਾ, ਡਾ. ਨਿਧੀ ਬਲ ਅਤੇ ਡਾ. ਪੂਜਾ ਮਿਨਹਾਸ ਦੇ ਦਿਸ਼ਾ ਨਿਰਦੇਸ਼ ਅਧੀਨ ਕੀਤਾ ਗਿਆ। ਇਸ ਮੌਕੇ ਤੇ ਸਾਇੰਸ ਵਿਭਾਗ ਦੇ ਸ਼੍ਰੀਮਤੀ ਨੀਲਮ ਸ਼ਰਮਾ, ਡਾ. ਸੀਮਾ ਮਰਵਾਹਾ, ਡਾ. ਏਕਤਾ ਖੋਸਲਾ, ਸ਼੍ਰੀਮਤੀ ਆਸ਼ਾ ਗੁਪਤਾ, ਸ਼੍ਰੀਮਤੀ ਦੀਪਸ਼ਿਖਾ, ਡਾ. ਨੀਤਿਕਾ ਕਪੂਰ, ਡਾ. ਸ਼ਵੇਤਾ ਚੌਹਾਨ, ਸ਼੍ਰੀ ਸੁਮਿਤ ਸ਼ਰਮਾ, ਸ਼੍ਰੀ ਸੁਸ਼ੀਲ ਕੁਮਾਰ, ਸ਼੍ਰੀਮਤੀ ਰਮਨਦੀਪ ਕੌਰ, ਡਾ. ਸਾਕਸ਼ੀ, ਡਾ. ਸਿੰਮੀ ਗਰਗ, ਸੁਸ਼੍ਰੀ ਹਰਪ੍ਰੀਤ ਅਤੇ ਹੌਰ ਮੈਂਬਰ ਹਾਜ਼ਰ ਰਹੇ। ਦੋ ਰੋਜ਼ਾ ਕਾਨਫਰੰਸ ਦਾ ਆਯੋਜਨ ਕਨਵੀਨਰ ਡਾ. ਹਰਪ੍ਰੀਤ ਸਿੰਘ ਅਤੇ ਕੋ-ਕਨਵੀਨਰ ਸ਼੍ਰੀਮਤੀ ਪੂਰਨਿਮਾ ਦੇ ਅਧੀਨ ਕੀਤਾ ਗਿਆ। ਇਸ ਕਾਨਫਰੰਸ 'ਚ ਲਗਭਗ 250 ਪ੍ਰਤਿਭਾਗੀਆਂ ਨੇ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਦੁਆਰਾ ਕੀਤਾ ਗਿਆ।