Sunday, 3 February 2019

Fiesta – The Trade Fair 2019 at HMV







Speckled with the colours of a variety of stalls and the vibrant garbs of the students, the much awaited Annual Fete Fiesta – The Trade Fair 2019 was organized at Hans Raj Mahila Maha Vidyalaya, Jalandhar under the able guidance of Principal Prof. Dr. (Mrs.) Ajay Sareen.  The chief guest Smt. Parveen Sharma and Sh. Varinder Kumar Sharma, IAS, Deputy Commissioner, Jalandhar, Guest of Honour Smt. and Sh. Arvind Ghai, Secretary DAVCMC, Mrs. Pratibha Jorwal W/o Mr. Jatindra Jorwal, IAS, ADC (Dev.) Jalandhar, members of Local committee Dr. Pawan Gupta, Sh. Kundan Lal Aggarwal, Sh. S.P. Sehdev and Mrs. Nirmal Dhawan were accorded green welcome  after the Mangal Tilak by Principal Prof. Dr. (Mrs.) Ajay Sareen and Dr. Seema Marwaha, Fete Incharge.
The chief guest Sh. Varinder Kumar Sharma, IAS, Deputy Commissioner Jalandhar gave his bllessings to the students saying that such events are an integral part of education and enhance many skills of the students.  He declared the Fete open by releasing balloons carrying the logo of the HMV Fiesta.  He felicitated the teaching and non-teaching staff for the successful organization of the event. 
Principal Dr. (Mrs.) Sareen lauded the efforts of the PG department of Commerce and Management for organizing the Trade Fair with a view to instil marketing and organization skills among the students.  The Incharge of the Trade Fair, Mrs. Meenu Kohli stated that the Trade Fair is a platform for students to showcase their talent and hone their skills.  The main attractions of the fair were knowledge point, apparel spot, financial institutions, health care, beauty saloons, immigration services, tarot card reading, etc.  Total 57 stalls were put up and a very good response was received by the participating institutions.   The guests enjoyed the performance of Ms. Surbhi, the prize winning Mimicry artist, choreography on demonetization by the students of Commerce department and other cultural events like Giddha and Bhangra.  A Fashion Show was also organized on the occasion.  The honoured judges were Mrs. Navroop, Coordinator Fashion Show, Mrs. Mamta, Dr. Ekta Khosla, Mrs. Veena Arora and Dr. Sangeeta Arora.
The title of Ms. Stylish was awarded to HImani, Ms. Ethnic to Prabhsimraj Kaur, Ms. Charming to Kashman, Ms. Elegant to Archana Luthra and Ms. Fete to Harman. RJ Garry entertained the audience.  Adding to the grandeur of the show was the presence of eminent singers Feroz Khan and Ranjeet Rana.  They enthralled the audience by their famous songs.     
In the evening session, the chief guest Dr. M.C. Sharma, Hony. Treasurer, DAVCMC and Guest of Honour Dr. Satish Kumar Sharma, Director (Colleges), DAVCMC New Delhi, Sh. Surendra Seth, Member Local Committee, Dr. Rajeev Deol, Offg. Principal of DRV DAV Cent. College, Phillaur graced the occasion.  Principal Dr. Sareen welcomed and honoured the guests.   
Raffle draw worth various prizes was organized.  The chief guest and the guest of honour congratulated the winners.  Dr. Seema Marwaha, Fiesta Incharge thanked the guests and staff members for the successful conduct of the event.  The stage was compered by Dr. Anjana Bhatia and Dr. Nidhi Bal.  On this occasion, members of teaching and non-teaching staff were also present.  

ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਦੇ ਮੁਕੱਦਸ ਵਿਹੜੇ 'ਚ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੀ ਯੋਗ ਅਗਵਾਈ ਅਧੀਨ ‘ਫਿਏਸਟਾ – ਦ ਟ੍ਰੇਡ ਫੇਅਰ-2019’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ (ਡਿਪਟੀ ਕਮੀਸ਼ਨਰ, ਜਲੰਧਰ) ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਪ੍ਰਵੀਨ ਸ਼ਰਮਾ, ਮਾਧਵੀ ਅਤੇ ਪ੍ਰਤੀਭਾ (ਧੀਆਂ), ਪ੍ਰਤਿਭਾ ਜੋਰਵਾਲ ਪਤਨੀ ਸ਼੍ਰੀ ਜਤਿੰਦਰ ਜੋਰਵਾਲ (ਏ.ਡੀ.ਸੀ ਡਿਵੇਲਪਮੇਂਟ, ਜਲੰਧਰ), ਸਤਿਕਾਰਿਤ ਮਹਿਮਾਨ ਸ਼੍ਰੀ ਅਰਵਿੰਦ ਘਈ (ਸਕੱਤਰ, ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ) ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਰਸ਼ਮੀ ਘਈ, ਸ਼੍ਰੀ ਕੁੰਦਨ ਲਾਲ ਅਗਰਵਾਲ, ਮੈਂਬਰ ਸਥਾਨਕ ਕਮੇਟੀ - ਡਾ. ਪਵਨ ਗੁਪਤਾ, ਸ਼੍ਰੀ ਐਸ.ਪੀ. ਸਹਿਦੇਵ, ਸ਼੍ਰੀਮਤੀ ਨਿਰਮਲ ਧਵਨ (ਕਾਲਜ ਪ੍ਰਿੰਸੀਪਲ ਦੀ ਮਾਤਾ ਜੀ) ਦਾ ਪ੍ਰਿੰਸੀਪਲ ਮੈਡਮ, ਡਾ. ਕੰਵਲਦੀਪ ਕੌਰ, ਡਾ. ਰਮਨੀਤਾ ਸੈਨੀ ਸ਼ਾਰਦਾ ਦੁਆਰਾ ਪਲਾਂਟਰ, ਫੁਲਕਾਰੀ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨਰੇਸ਼ (ਸਾਈਂ ਦਾਸ ਸਕੂਲ), ਪ੍ਰਿੰਸੀਪਲ ਵਿਰੋਦ ਕੁਮਾਰ (ਡੀ.ਐਮ.ਐਸ.ਸਕੂਲ, ਜਲੰਧਰ), ਸ਼੍ਰੀ ਅਰਵਿੰਦ ਕੁਮਾਰ ਅਗਰਵਾਲ (ਬਲਾਰਸੀ ਲਹਿੰਗਾ ਹਾਊਸ), ਸ਼੍ਰੀਮਤੀ ਜਸਪ੍ਰੀਤ ਕੌਰ (ਪੀ.ਐਨ.ਬੀ, ਐਚ.ਐਮ.ਵੀ ਸ਼ਾਖਾ, ਜਲੰਧਰ) ਨੂੰ ਵੀ ਕਾਲਜ ਪ੍ਰਿੰਸੀਪਲ ਦੁਆਰਾ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਆਗਾਜ਼ ਗਿਆਨ ਦੀ ਜੋਤ ਜਗਾ ਕੇ ਅਤੇ ਮੰਗਲ ਤਿਲਕ ਲਗਾ ਕੇ ਕੀਤਾ ਗਿਆ।    ਮਾਹੌਲ ਨੂੰ ਖੁਸ਼ਨੁਮਾ ਬਣਾਉਣ ਲਈ ਵਿਦਿਆਰਥਣਾਂ ਵੱਲੋਂ ਲੋਕ ਗੀਤ, ਲੋਕ ਨਾਚ-ਭੰਗੜਾ, ਕੋਰਿਓਗ੍ਰਾਫੀ, ਮਿਮਿਕ੍ਰੀ ਅਤੇ ਫੈਸ਼ਨ ਸ਼ੋਅ ਪੇਸ਼ ਕੀਤਾ ਗਿਆ।  ਸੰਸਕ੍ਰੀਤਿਕ ਸਮਾਗਮ ਦਾ ਆਯੋਜਨ ਸ਼੍ਰੀਮਤੀ ਨਵਰੂਪ ਕੌਰ ਦੇ ਦਿਸ਼ਾਨਿਰਦੇਸ਼ ਅਧੀਨ ਕੀਤਾ ਗਿਆ। ਜਿਸ ਵਿੱਚ ਜੱਜ ਦੀ ਭੂਮਿਕਾ ਸ਼੍ਰੀਮਤੀ ਮਮਤਾ, ਡਾ. ਏਕਤਾ ਖੋਸਲਾ, ਸ਼੍ਰੀਮਤੀ ਵੀਨਾ ਅਰੋੜਾ ਅਤੇ ਡਾ. ਸੰਗੀਤਾ ਅਰੋੜਾ ਨੇ ਨਿਭਾਈ।  ਇਸ ਮੌਕੇ ਪ੍ਰਿੰ. ਡਾ. ਸਰੀਨ ਨੇ ਖੁਸ਼ੀ ਤੇ ਮਾਣ ਮਹਿਸੂਸ ਕਰਦਿਆਂ ਫੇਟ ਕੋਆਰਡੀਨੇਟਰ ਸ਼੍ਰੀਮਤੀ ਸੀਮਾ ਮਰਵਾਹਾ ਅਤੇ ਕਾਮਰਸ ਟ੍ਰੇਡ ਫੇਅਰ ਦੀ ਸੰਚਾਲਕ ਸ਼੍ਰੀਮਤੀ ਮੀਨੂ ਕੋਹਲੀ ਨੂੰ ਵਧਾਈ ਦਿੱਤੀ। ਆਪ ਨੇ ਦੱਸਿਆ ਕਿ ਕਾਲਜ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਅਕਾਦਮਿਕ ਸਿਖਲਾਈ ਦੇ ਨਾਲ-ਨਾਲ ਵਿਹਾਰਿਕ ਸਿਖਲਾਈ ਵੀ ਪ੍ਰਦਾਨ ਕਰ ਰਿਹਾ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਵਿੱਚ ਸਫਲਤਾ ਦੀਆਂ ਸ਼ਿਖਰਾਂ ਨੂੰ ਛੂਹ ਸਕਣ। ਆਪ ਨੇ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਜੀ ਨੂੰ ਨਤੀਨਤਮ ਕਾਰਜ਼ਾਂ ਵਿੱਚ ਕਾਲਜ ਦੀ ਸ਼ਮੂਲੀਅਤ ਦੇ ਸਹਿਯੋਗ ਲਈ ਧਨੰਵਾਦ ਕੀਤਾ।   ਸ਼੍ਰੀਮਤੀ ਮੀਨੂ ਕੋਹਲੀ ਨੇ ਦੱਸਿਆ ਕਿ ਟ੍ਰੇਡ ਫੇਅਰ ਵਿਦਿਆਰਥਣਾਂ ਲਈ ਇਕ ਅਜਿਹਾ ਪਲੇਟਫਾਰਮ ਹੈ ਜਿਸ ਰਾਹੀਂ ਉਹ ਆਪਣੀ ਪ੍ਰਤਿਭਾ ਤੇ ਹੁਨਰ ਪੇਸ਼ ਕਰ ਸਕਦੀਆਂ ਹਨ। ਇਸ ਦਾ ਮੁਖ ਆਕਰਸ਼ਨ ਨੌਲਜ ਪਵਾਇੰਟ, ਅਪਰੇਲ ਸਪਾਟ, ਫਾਇਨੈਂਸ਼ਿਅਲ ਇੰਸਟੀਟਿਊਸ਼ਨ, ਬਿਉਟੀ ਸਲੂਨ, ਇਮਿਗ੍ਰੇਸ਼ਨ ਸਰਵੀਸਿਜ਼, ਟੈਰੋ ਕਾਰਡ ਰੀਡਿੰਗ ਆਦਿ ਕੁਲ 57 ਸਟਾਲ ਲਗਾਏ ਗਏ। ਜਿਨ੍ਹਾਂ ਨੂੰ ਸਾਰਿਆਂ ਵੱਲੋਂ ਸਕਾਰਾਤਮਕ ਤੌਰ ਤੇ ਸਰਾਹਿਆ ਗਿਆ।   ਮੁਖ ਮਹਿਮਾਨ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਾਲਜ ਪ੍ਰਸ਼ਾਸਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅੱਜ ਚਮਕ ਰਹੀ ਹੈ। ਉਨ੍ਹਾਂ ਅਨੁਸਾਰ ਅਕਾਦਮਿਕ ਗਿਆਨ ਵਿਦਿਆਰਥਣਾਂ ਲਈ ਰੀੜ ਦੀ ਹੱਡੀ ਦੇ ਸਮਾਨ ਹੈ ਅਤੇ ਗੈਰ ਅਕਾਦਮਿਕ ਗਤੀਵੀਧਿਆਂ ਉਨ੍ਹਾਂ ਦੇ ਸਰਵ-ਪੱਖੀ ਵਿਕਾਸ ਲਈ ਅਤਿ ਜ਼ਰੂਰੀ ਹਨ। ਜਿਸ ਵਿੱਚ ਕਾਲਜ ਆਪਣਾ ਵਡਮੁੱਲਾ ਯੋਗਦਾਨ ਦੇ ਰਿਹਾ ਹੈ।  ਸ਼੍ਰੀ ਅਰਵਿੰਦ ਘਈ ਨੇ ਆਖਿਆ ਕਿ ਕੁੜੀਆਂ ਤੇ ਗਰਵ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਤੇ ਹੀ ਸਾਡਾ ਜੀਵਨ ਨਿਰਭਰ ਕਰਦਾ ਹੈ। ਉਨ੍ਹਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ। ਆਪ ਨੇ ਫੇਟ ਦੀ ਸਫਲਤਾ ਦੀ ਸਭ ਨੂੰ ਵਧਾਈ ਦਿੱਤੀ।  ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਸ਼ਾਂਤੀ, ਸਦਭਾਵਨਾ ਤੇ ਤਰੱਕੀ ਦੇ ਪ੍ਰਤੀਕ ਗੁਬਾਰੇ ਛੱਡ ਕੇ ਸਮਾਗਮ ਦਾ ਪਰੰਪਰਾਗਤ ਰੂਪ ਵਿੱਚ ਆਰੰਭ ਕਰਦਿਆਂ ਸੱਮੁਚੇ ਸਟਾਲਾਂ ਦਾ ਜਾਇਜ਼ਾ ਲਿਆ। ਸਮਾਗਮ ਦੀ ਰੌਣਕ ਵਿਚ ਵਾਧਾ ਕਰਨ ਲਈ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਰਾਣਾ ਅਤੇ ਫੀਰੋਜ਼ ਖਾਨ ਨੇ ਆਪਣੇ ਗੀਤਾਂ ਨਾਲ ਪੰਜਾਬੀ ਰੰਗ ਬੰਨ੍ਹਿਆ। ਇਸ ਸਮੇਂ ਵਿਦਿਆਰਥਣਾਂ ਨੇ ਵਿਭਿੰਨ ਗੇਮਾਂ, ਝੂਲਿਆਂ, ਖਾਣ-ਪੀਣ ਤੇ ਨਾਚ ਰਾਹੀਂ ਸਮਾਗਮ ਦਾ ਭਰਪੂਰ ਆਨੰਦ ਮਾਣਿਆ। ਫੈਸ਼ਨ ਸ਼ੋਅ ਦੌਰਾਨ ਮਿਸ ਸਟਾਇਲਿਸ਼ ਦਾ ਖਿਤਾਬ ਹਿਮਾਨੀ, ਮਿਸ ਏਥਨਿਕ ਪ੍ਰਭਸਿਮਰਨ ਕੌਰ, ਮਿਸ ਚਾਰਮਿੰਗ ਕਾਸ਼ਮਨ, ਮਿਸ ਏਲੀਗੇਂਟ ਅਰਚਨਾ ਲੂਥਰਾ ਅਤੇ ਮਿਸ ਫੇਟ ਦਾ ਖਿਤਾਬ ਹਰਮਨ ਨੇ ਜਿੱਤਿਆ।    ਸਮਾਗਮ ਦੇ ਸਿਖਰ ਸਮੇਂ ਮੁਖ ਮਹਿਮਾਨ ਡਾ. ਐਮ.ਸੀ. ਸ਼ਰਮਾ (ਆਨਰੇਰੀ ਖਜਾਨਚੀ ਡੀਏਵੀ ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ), ਸਨਮਾਨਿਤ ਵਿਅਕਤੀ – ਸ਼੍ਰੀ ਸਤੀਸ਼ ਕੁਮਾਰ ਸ਼ਰਮਾ (ਕਾਲਜਸਿਸ ਡੀਏਵੀ ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ) ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਕੁਸੁਮ ਸ਼ਰਮਾ, ਸ਼੍ਰੀ ਸੁਰਿੰਦਰ ਸੇਠ (ਮੈਂਬਰ ਸਥਾਨਕ ਕਮੇਟੀ), ਸ਼੍ਰੀ ਐਸ.ਕੇ. ਅਰੋੜਾ (ਪ੍ਰਿੰਸੀਪਲ ਡੀ.ਏ.ਵੀ ਕਾਲਜ, ਜਲੰਧਰ), ਡਾ. ਰਾਜੀਵ (ਕਾਰਜਕਾਰੀ ਪ੍ਰਿੰਸੀਪਲ, ਡੀਏਵੀ, ਫਿਲੌਰ) ਨੇ ਸ਼ਿਰਕੱਤ ਕੀਤੀ। ਕਾਲਜ ਪ੍ਰਿੰਸੀਪਲ ਨੇ ਮੁਖ ਮਹਿਮਾਨਾਂ ਨੂੰ ਪਲਾਂਟਰ ਅਤੇ ਤੋਹਫੇ ਭੇਂਟ ਕਰਕੇ ਸਨਮਾਨਿਤ ਕੀਤਾ। ਡਾ. ਸਤੀਸ਼ ਸ਼ਰਮਾ ਨੇ ਕਿਹਾ ਕਿ ਐਚ.ਐਮ.ਵੀ ਆਪਣੀ ਵਿਲਖਨਤਾ ਲਈ ਬਹੁਤ ਪ੍ਰਸਿੱਧ ਹੈ। ਇਹ ਸੰਸਥਾ ਸਿਰਫ ਪ੍ਰਸ਼ਾਸਨਿਕ ਹੀ ਨਹੀਂ ਸਪੋਰਟਸ, ਮੰਚ ਸੰਚਾਲਨ ਅਤੇ ਸੰਸਕ੍ਰਿਤੀਕ ਸਮਾਗਮਾਂ ਵਿੱਚ ਵੀ ਅਗੇਰੀ ਰਹਿੰਦੀ ਹੈ। ਉਨ੍ਹਾਂ ਨੇ ਸੰਸਥਾਂ ਦੀ ਸੁਖਮਈ ਅਤੇ ਸਫਲ ਭੱਵਿਖ ਦੀ ਕਾਮਨਾ ਕੀਤੀ।   ਮਹਿਮਾਨਾਂ ਵੱਲੋਂ ਲੱਕੀ ਡ੍ਰਾ ਕੱਢਿਆ ਗਿਆ ਤੇ ਜੇਤੂਆਂ ਨੂੰ ਇਨਾਮ ਵੰਡੇ ਗਏ। ਇਸ ਉਪਰੰਤ ਫੇਟ ਇੰਚਾਰਜ ਸ਼੍ਰੀਮਤੀ ਸੀਮਾ ਮਰਵਾਹਾ ਵੱਲੋਂ ਆਏ ਹੋਏ ਮਹਿਮਾਨਾਂ, ਟੀਚਿੰਗ ਤੇ ਨਾੱਨ ਟੀਚਿੰਗ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਸ਼੍ਰੀਮਤੀ ਕੁਲਜੀਤ ਕੌਰ, ਡਾ. ਅੰਜਨਾ ਭਾਟਿਆ, ਡਾ. ਨਿਧੀ ਬੱਲ ਅਤੇ ਸ਼੍ਰੀ ਰਵੀ ਵੱਲੋਂ ਕੀਤਾ ਗਿਆ।