Continuing
its legacy of inter-disciplinary excellence and overall growth of its students,
Hans Raj Mahila Maha Vidyalaya, a distinguished name in the field of sports,
organized its Annual Sports Meet ‘Champions 2019’ with full zeal
and excitement. The chief guest of the
occasion, respected Mr. Gurpreet Singh Bhullar, IPS, Commissioner of Police,
Jalandhar was offered green welcome by Principal Prof. Dr. (Mrs.) Ajay Sareen
and Justice(Retd.)N.K. Sud, Vice President, DAVCMC and Chairman Local
Committee. Dr. Sareen presented planters
to Justice Sud, Sh. S.N. Mayor and Sh. S.P. Sehdev.
Principal
Dr. Sareen who holds the honoured position of President Women Sports
Association, GNDU, congratulated the Sports department for organizing this
event. Highlighting the gentle and
humble nature of esteemed Mr. Bhullar, Dr. Sareen told that he has brought
about quality changes in Jalandhar just within a short period of time. She felt proud to share that HMV has given
maximum contribution towards the lifting of National MAKA Trophy by GNDU. Proceeding further, Dr. Ramnita Saini Sharda,
Dean Innovations unfolded the glorious saga of the achievements of the sports
students in the Annual Sports report and enumerated the laurels brought by the
sportspersons to the institution.
The
inauguration of the Sports Day commenced with the hoisting of the flag by the
guests followed by the recital of DAV Anthem.
Mr. Gurpreet Singh Bhullar declared the event open and released colourful
balloons carrying the sports mascot ‘Basanti Bubble’ into the air. The students of the college marched with
military precision to the tune of the band from DAV Centenary Public School,
Batala. The crowd cheered to the arrival
of the torch carried by the athletes.
Pledging to inculcate the spirit of sportsmanship, the oath ceremony was
led by the Sports Secretary.
In his
presiding address, Mr. Gurpreet Singh eulogized Dr. Sareen as a dedicated and
visionary Principal and remarked that HMV is a name well-known and
well-appreciated. Motivating the
students he said that it’s a take-off stage for them to face the real
challenges of life. They should be
focussed and full throttled to scale greater heights. He was honoured by Principal Dr. Sareen by
presenting a painting and memento.
The audience
enjoyed the cultural performances, ribbon show and the mesmerizing Karate Show which
left everyone spell bound. The students
competed in a variety of events including lemon race, 100 mtrs race, three leg
race, tug of war, skipping race, kite flying, long jump and many more. The sporting events were open to faculty and
staff as well which added to the enjoyment.
The event also witnessed the presence of Sh. Sushil Rinku, MLA and he
was presented a planter by Principal Dr. Ajay Sareen.
The
valedictory function was presided by Dr. Sukhdev Singh, Director Sports and
Head GNDU. Ms. Rajwinder, an Olympian
and an alumnae of HMV was the Guest of Honour.
They were accorded green welcome by Dr. Sareen. Welcoming the guests, Dr. Ajay Sareen told
that Dr. Sukhdev Singh was instrumental in winning the MAKA Trophy by GNDU this
year. She applauded the students for
displaying sportsman spirit in the events.
Speaking on the occasion Ms. Rajwinder encouraged the students to give
their best and thanked HMV for shaping her into a successful woman. Sh. Satish Kumar Mittal, Deputy Circle
Officer, Sh. Bhupinder Jain, Chief Manager PNB and Ms. Jaspreet were also
accorded a warm welcome.
Dr. Anjana
Bhatia introduced Dr. Sukhdev as an illustrious sportsman who has won 74 medals
in International and national events. He
motivated the students to follow the precedence set by Ms. Rajwinder Kaur. He emphasized that sports lead us towards a
healthy way of living. He appreciated the
contribution of HMV in providing good sportspersons to the university. Sh. Satish Kumar Mittal also inspired and
encouraged the students to power their mettle.
Dr. Sukhdev was honoured with a painting and Ms. Rajwinder was gifted
with a Phulkari and a memento. Sh.
Satish Mittal was also honoured.
The coaches
of different games were honoured by Dr. Sukhdev Singh and Principal Dr. Ajay
Sareen. The entire gathering cheered for
the winners and shared their pride as they stood at the podium, gracefully celebrating
their victory. The distinguished sports
students of the college were honoured.
The flag was lowered by the chief guest.
The stage was enthusiastically conducted by Dr. Anjana and Dr. Nidhi Bal. The Sports Meet was declared closed by Dr.
Sukhdev Singh and it concluded on a colourful note by the releasing of
balloons.
ਉਤਰੀ ਭਾਰਤ ਦੀ ਨਾਮਵਰ ਸੰਸਥਾ ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੇ ਵਿਹੜੇ ਵਿੱਚ ਕਾਲਜ ਪ੍ਰਿੰਸੀਪਲ ਡਾ. (ਸ੍ਰੀਮਤੀ) ਅਜੇ ਸਰੀਨ ਜੀ ਦੇ ਯੋਗ ਅਗਵਾਈ ਅਧੀਨ ਸਲਾਨਾ ਸਪੋਰਟਸ ਮੀਟ ਚੈਂਪੀਅਨਸ਼ਿਪ 2019 ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਜਿਸ ਵਿੱਚ ਸਭ ਤੋਂ ਪਹਿਲਾ ਪ੍ਰਿੰਸੀਪਲ ਜੀ ਨੇ ਮੁੱਖ ਮਹਿਮਾਨ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ (ਆਈ.ਪੀ.ਐਸ. ਪੁਲਿਸ ਕਮਿਸ਼ਨਰ ਜਲੰਧਰ), (ਰਿਟਾ.) ਜਸਟਿਸ ਐਨ.ਕੇ. ਸੂਦ, ਸ੍ਰੀ ਐਸ.ਪੀ. ਸਿਹਦੇਵ , ਸ੍ਰੀ ਐਸ.ਐਨ. ਮਾਯਰ ਨੂੰ ਪਲਾਂਟਰ ਭੇਂਟ ਕਰ ਸਵਾਗਤ ਕੀਤਾ। ਇਸ ਮੌਕੇ 'ਤੇ ਮੰਗਲ ਤਿਲਕ ਕਰਕੇ ਸਰਵ ਹਿੱਤ ਦੀ ਮੰਗਲਕਾਮਨਾ ਦੇ ਲਈ ਕਾਮਨਾ ਕੀਤੀ ਗਈ।
ਇਸ ਤੋਂ ਬਾਅਦ ਪ੍ਰਿੰਸੀਪਲ ਡਾ. (ਸ੍ਰੀਮਤੀ) ਅਜੇ ਸਰੀਨ ਜੀ ਨੇ ਸਭ ਤੋਂ ਪਹਿਲਾ ਮੁੱਖ ਮਹਿਮਾਨ ਅਤੇ ਆਏ ਹੋਏ ਹੋਰ ਮਹਿਮਾਨਾਂ ਦਾ ਤਹਿਦਿਲ ਸਵਾਗਤ ਕੀਤਾ। ਉਹਨਾਂ ਨੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਗੁਣਵਕਤ ਵਿਅਕਤੀਤਵ ਬਾਰੇ ਦਸਦੇ ਹੋਏ ਉਹਨਾਂ ਦੇ ਸੁਖਦ ਅਤੇ ਸਫਲ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਨੇ ਸੰਸਥਾ ਦੇ ਫਿਜ਼ਿਕਲ ਐਜੂਕੇਸ਼ਨ ਡਿਪਾਰਟਮੈਂਟ ਦੀ ਸਰਾਹਨਾ ਕਰਦੇ ਦੱਸਿਆ ਕਿ ਸੰਸਥਾ ਦੇ ਇਸ ਵਿਭਾਗ ਨੇ ਦੇਸ਼ ਨੂੰ ਕਈ ਗੌਰਵਸ਼ਾਲੀ ਖਿਡਾਰੀ ਪ੍ਰਦਾਨ ਕੀਤੇ ਹਨ। ਸਾਡੀਆਂ ਬੇਟੀਆਂ ਸਾਡਾ ਗੌਰਵ ਹਨ ਅਤੇ ਉਹ ਸਮਾਜ ਅਤੇ ਦੇਸ਼ ਵਿੱਚ ਨਿਤ-ਨਵੀਨ ਅਵਾਰਡ ਪ੍ਰਾਪਤ ਕਰ ਸੰਸਥਾ ਨੂੰ ਗੌਰਵ ਪ੍ਰਦਾਨ ਕਰ ਰਹੀਆਂ ਹਨ। ਐਚ.ਐਮ.ਵੀ. ਸੰਸਥਾ ਪ੍ਰਸ਼ਾਸਨਿਕ, ਸੰਸਕ੍ਰਿਤਕ ਅਤੇ ਵੱਖ-ਵੱਖ ਖੇਤਰਾਂ ਵਿੱਚ ਉÎÎÎੱਚਤਾ ਪ੍ਰਾਪਤ ਕਰਨ ਦੇ ਨਾਲ-ਨਾਲ ਸਪੋਰਟਸ ਵਿੱਚ ਹਮੇਸ਼ਾ ਅੱਗੇ ਰਹੀ ਹੈ।
ਇਸ ਮੌਕੇ ਤੇ ਡੀਨ ਇਨੋਵੇਸ਼ਨ ਡਾ. ਰਮਨੀਤਾ ਸੈਨੀ ਸ਼ਾਰਦਾ ਨੇ ਸਲਾਨਾ ਸਪੋਰਟਸ ਰਿਪੋਰਟ ਪੇਸ਼ ਕਰ ਵਿਭਾਗ ਦੀ ਵਿਲੱਖਣ ਅਤੇ ਸ਼ਲਾਘਾਯੋਗ ਉਪਲੱਬਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਜੀ ਨੇ ਤਿਰੰਗਾ ਲਹਿਰਾ ਕੇ ਅਤੇ ਅਸਮਾਨ ਵਿੱਚ ਗੁਬਾਰੇ ਛੱਡ ਸਪੋਰਟਸ ਮੀਟ ਓਪਨ ਦੀ ਘੋਸ਼ਣਾ ਕੀਤੀ। ਡੀ.ਏ.ਵੀ. ਗਾਨ ਪ੍ਰਸਤੂਤ ਕਰ ਸੰਸਥਾ ਦੀ ਪਰੰਪਰਾ ਨੂੰ ਪੇਸ਼ ਕੀਤਾ ਗਿਆ। ਮਾਰਚ ਪਾਸ ਪਰੇਡ ਵਿੱਚ ਐਨ.ਸੀ.ਸੀ. (ਆਰਮੀ ਅਤੇ ਏਅਰਵਿੰਗ) ਐਨ.ਐਸ.ਐਸ. ਅਤੇ ਸਪੋਰਟਸ ਵਿਦਿਆਰਥੀਆਂ ਨੇ ਭਾਗ ਲਿਆ। ਡੀ.ਏ. ਸੈਨਟਨਰੀ ਸਕੂਲ, ਬਟਾਲਾ ਦੇ ਵਿਦਿਆਰਥੀਆਂ ਨੇ ਬੈਂਡ ਪ੍ਰਸਤੂਤ ਕੀਤਾ। ਇਸ ਤੋਂ ਬਾਅਦ ਸ਼ਪਥ ਗ੍ਰਹਿਣ ਕਰ ਅਤੇ ਮਸ਼ਾਲ ਜਲਾ ਕੇ ਸਪੋਰਟਸ ਮੀਟ 2019 ਦਾ ਸ਼ੁਭਾਰੰਭ ਕੀਤਾ ਗਿਆ।
ਮੁੱਖ ਮਹਿਮਾਨ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਐਚ.ਐਮ.ਵੀ. ਸੰਸਥਾ ਦੀ ਵਿਦਿਆਰਥਣਾਂ ਦੇ ਉਤਸਾਹ ਅਤੇ ਸੰਸਥਾ ਦੀ ਵਿਲਖਣਤਾ ਦੀ ਪ੍ਰਸ਼ੰਸਾ ਕੀਤੀ ਅਤੇ ਜੀਵਨ ਵਿੱਚ ਤਿੰਨ ਚੀਜ਼ਾ- ਉਤਸਾਹ, ਅਨੁਸ਼ਾਸਨ ਅਤੇ ਕਰਤਵ ਪਾਲਨ ਕਰਨ ਦੇ ਪ੍ਰਤੀ ਸੰਪੂਰਨ ਨਿਸ਼ਠਾ ਦਾ ਭਾਵ ਰੱਖਣ ਲਈ ਕਿਹਾ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਪੂਰਨ ਮਨੋਕਾਮਨਾ ਅਤੇ ਉਜਵਲ ਭਵਿੱਖ ਪ੍ਰਾਪਤੀ ਹੇਤੂ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਥਨਾ ਕਰ ਸ਼ੁਭ ਆਸ਼ੀਰਵਾਦ ਦਿੱਤਾ।
ਦੁਪਿਹਰ ਦੇ ਸਮੇਂ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਐਮ.ਐਲ.ਏ. ਜਲੰਧਰ ਮੌਜੂਦ ਰਹੇ। ਸਮਾਰੋਹ ਦੇ ਸਮਾਪਨ ਦੇ ਸਮੇਂ ਮੁੱਖ ਮਹਿਮਾਨ ਡਾ. ਸੁਖਦੇਵ ਸਿੰਘ ਡਾਇਰੈਕਟਰ ਸਪੋਰਟਸ ਅਤੇ ਹੈਡ ਜੀ.ਐਨ.ਡੀ.ਯੂ ਅੰਮ੍ਰਿਤਸਰ, ਆਲੋਂਪਿਅਨ ਅਤੇ ਐਚ.ਐਮ.ਵੀ. ਦੀ ਪੂਰਵ ਵਿਦਿਆਰਥਣ ਸ੍ਰੀਮਤੀ ਰਾਜਵਿੰਦਰ ਕੌਰ ਦਾ ਪਲਾਂਟਰ ਦੇ ਕੇ ਸਵਾਗਤ ਕੀਤਾ। ਇਸ ਸਮੇਂ 'ਤੇ ਪੰਜਾਬ ਨੈਸ਼ਨਲ ਬੈਂਕ ਤੋਂ ਸ੍ਰੀ ਸਤੀਸ਼ ਕੁਮਾਰ ਮਿੱਤਲ, ਡਿਪਟੀ ਸਰਕਲ ਅਫਸਰ ਅਤੇ ਭੁਪਿੰਦਰ ਜੈਨ ਨੇ ਵੀ ਸ਼ਿਰਕਤ ਕੀਤੀ। ਸ੍ਰੀਮਤੀ ਰਾਜਵਿੰਦਰ ਕੌਰ ਨੇ ਸੰਸਥਾ ਤੋਂ ਪ੍ਰਾਪਤ ਉਪਲੱਬਧੀਆਂ ਤੇ ਗਰਵ ਮਹਿਸੂਸ ਕਰਦੇ ਹੋਏ ਜੀਵਨ ਵਿੱਚ ਮਿਲੇ ਮਾਣ ਅਤੇ ਸਮਮਾਣ ਦਾ ਸਿਹਰਾ ਐਚ.ਐਮ.ਵੀ. ਨੂੰ ਦਿੱਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਇਕ ਟੀਚਾ ਨਿਰਧਾਰਿਤ ਕਰਨ ਹੇਤੂ ਪ੍ਰੇਰਿਤ ਕੀਤਾ। ਡਾ. ਸੁਖਦੇਵ ਨੇ ਕਾਲਜ ਆ ਕੇ ਗੌਰਵ ਅਨੁਭਵ ਕਰਦਿਆਂ ਕਿਹਾ ਕਿ ਨਿਸ਼ਠਾ ਦੇ ਨਾਲ ਜੀਵਨ ਵਿੱਚ ਆਪਣੇ ਟੀਚੇ ਨੂੰ ਪ੍ਰਾਪਤ ਕਰੋਂ। ਸਾਰੇ ਕਾਲਜ ਪ੍ਰਬੰਧਕਾਂ ਨੇ ਆਯੋਜਨ ਹੇਤੂ ਵਧਾਈ ਦਿੱਤੀ। ਸ੍ਰੀ ਸਤੀਸ਼ ਕੁਮਾਰ ਮਿੱਤਲ ਨੇ ਸਾਰਿਆਂ ਨੂੰ ਆਪਣਾ ਸ਼ੁੱਭ ਆਸ਼ੀਰਵਾਦ ਦਿੱਤਾ।
ਇਸ ਅਵਸਰ 'ਤੇ ਸਾਂਸਕ੍ਰਿਤਕ ਪ੍ਰੋਗਰਾਮ ਵਿੱਚ ਸੰਗੀਤ ਵਿਭਾਗ ਵੱਲੋਂ ਫੁੱਲਾ ਦਾ ਗੁਲਦਸਤਾ ਅਤੇ ਗਿੱਧਾ ਟੀਮ ਵੱਲੋਂ ਲੋਕਨਾਚ ਪੇਸ਼ ਕੀਤਾ ਗਿਆ। ਕਰਾਟੇ ਸ਼ੋ, ਪਤੰਗ ਪ੍ਰਤੀਯੋਗਿਤਾ, ਫਨ ਗੇਮਸ, ਮਿਊਜ਼ਿਕਲ ਚੇਅਰਸ ਅਤੇ ਵੱਖ-ਵੱਖ ਫੂਡ ਸਟਾਲਸ ਲਗਾ ਕੇ ਵਾਤਾਵਰਣ ਨੂੰ ਆਨੰਦਮਈ ਬਣਾਇਆ ਗਿਆ। ਵਿਭਿੰਨ ਖੇਲ ਪ੍ਰਤੀਯੋਗਿਤਾ- ਥ੍ਰੀ ਲੈਗ ਰੇਸ, 100 ਮੀ. ਦੌੜ, ਲੈਮਨ ਰੇਸ, ਸਕੀਪਿੰਗ, ਲੌਂਗ ਜੰਪ, ਸ਼ੋਟਪੂਟ ਅਤੇ ਟਗ ਆਫ਼ ਵਾਰ ਵੀ ਕਰਵਾਈ ਗਈ। ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਵੀ ਵੱਖ-ਵੱਖ ਖੇਲ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੈ ਕੇ ਖਿਤਾਬ ਪ੍ਰਾਪਤ ਕੀਤਾ। ਆਰ.ਜੇ. ਰਾਜਨ ਐਫ.ਐਮ.ਐਮ 95.1 ਨੇ ਵੀ ਸਮੇਂ ਨੂੰ ਬੰਨਿਆ।
ਸਮਾਗਮ ਦੇ ਅੰਤ ਵਿੱਚ ਸਾਰੇ ਜੇਤੂਆਂ ਅਤੇ ਗੇਮਸ ਦੇ ਕੋਚਾਂ ਨੂੰ ਪੁਰਸਕਾਰ ਵੰਡ ਕੇ ਸਨਮਾਨਿਤ ਅਤੇ ਪ੍ਰੇਰਿਤ ਕੀਤਾ ਗਿਆ।
ਸਾਰੇ ਪ੍ਰੋਗਰਾਮ ਦਾ ਆਯੋਜਨ ਕੋਆਰਡੀਨੇਟਰ ਕੁ. ਹਰਮੀਤ ਕੌਰ ਅਤੇ ਆਯੋਜਕ ਸੈਕਟਰੀ ਕੁ. ਸੁਖਵਿੰਦਰ ਕੌਰ, ਸ੍ਰੀਮਤੀ ਰਮਨਦੀਪ, ਕੁ. ਬਲਦੀਨਾ ਦੇ ਸਹਿਯੋਗ ਨਾਲ ਹੋਇਆ। ਮੰਚ ਸੰਚਾਲਨ ਡਾ. ਅੰਜਨਾ ਭਾਟੀਆ ਅਤੇ ਡਾ. ਨਿਧੀ ਬਲ ਨੇ ਕੀਤਾ।