On the occasion of World
Theatre Day, under the able guidance of Principal Prof. Dr. (Mrs.) Ajay Sareen,
The Red Art Theatre Team of Patiala presented play ‘Vehengi’ in Kirti
Hostel of Hans Raj Mahlia Maha Vidyalaya.
Coordinator Resident Scholars Mrs. Meenakshi Syal, Incharge Maharshi
Kalidas Dramatic Club Mrs. Veena Arora and Hostel Supdt. Mr. Lakhwinder Singh
welcomed Red Art Team with planters.
Mrs. Veena Arora gave her views on World Theatre Day. She said that Theatre plays a very important
role in social, economical and political changes. The Red Art Team presented play Vehengi which
was highly appreciated. In this team,
Artist Jeet Bhangu, Balwinder Singh Bobby, Garry Chahal, mesmerized the
audience with their performance. The
main aim of this play was to present the relation of teacher and student. They have shown the deterioration of this
relation through their play. Stage was
conducted by Manpreet Kaur. Mrs.
Meenakshi Syal gave vote of thanks. On
this occasion, Dr. Jiwan Devi from Pol.Sc. department, Ms. Simmi Garg from
Physics department, Dr. Harpreet kaur from Punjabi department, Hostel Wardens
Mrs. Kiran, Ms. Renu and Rekha were also present.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਮੁਕੱਦਸ ਵਿਹੜੇ ਵਿੱਚ ਪ੍ਰਿੰਸੀਪਲ ਡਾ. ਸ੍ਰੀਮਤੀ ਅਜੈ ਸਰੀਨ ਜੀ ਦੀ ਰਹਿਨੁਮਾਈ ਅਤੇ ਪ³ਜਾਬੀ ਵਿਭਾਗ ਦੇ ਮੈਡਮ ਪ੍ਰੋ. ਵੀਨਾ ਅਰੋੜਾ (ਸੋਸਾਇਟੀ ਇੰਚਾਰਜ) ਜੀ ਦੇ ਯੋਗ ਯਤਨਾਂ ਸਦਕਾ ਕਾਲਜ ਦੇ ‘ਕੀਰਤੀ' ਹੋਸਟਲ ਵਿੱਚ ਵਰਲਡ ਥਿਏਟਰ-ਡੇ ਦੇ ਸੰਬੰਧ ਵਿੱਚ ਮਹਾਰਿਸ਼ੀ ਕਾਲੀਦਾਸ ਡਰੈਮੈਟਿਕ ਕਲੱਬ ਵੱਲੋਂ ‘ਵਹਿੰਗੀ' ਨੁੱਕੜ ਨਾਟਕ ‘ਰੈਡ ਆਰਟ' ਟੀਮ ਵੱਲੋਂ ਪੇਸ਼ ਕੀਤਾ ਗਿਆ। ਆਈ ਹੋਈ ਟੀਮ ਦਾ ਪ੍ਰੋ. ਮੀਨਾਕਸ਼ੀ ਸਿਆਲ (ਚੀਫ ਵਾਰਡਨ ਹਾਸਟਲ), ਪ੍ਰੋ. ਵੀਨਾ ਅਰੋੜਾ (ਸੋਸਾਇਟੀ ਇੰਚਾਰਜ) ਅਤੇ ਲਖਵਿੰਦਰ ਸਿੰਘ (ਹੋਸਟਲ ਸੁਪਰਡੈਂਟ) ਵੱਲੋਂ ਪਲਾਂਟਰ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ 27 ਮਾਰਚ ਨੂੰ ਮਨਾਏ ਜਾਂਦੇ ਵਰਲਡ ਥਿਏਟਰ-ਡੇ ਬਾਰੇ ਪ੍ਰੋ. ਵੀਨਾ ਅਰੋੜਾ ਜੀ (ਮਹਾਰਿਸ਼ੀ ਕਾਲੀਦਾਸ ਡਰੈਮੈਟਿਕ ਕਲੱਬ ਸੋਸਾਇਟੀ ਇੰਚਾਰਜ) ਨੇ ਆਪਣੇ ਅਣਮੁੱਲੇ ਵਿਚਾਰ ਪੇਸ਼ ਕੀਤੇ। ਉਨ•ਾਂ ਕਿਹਾ ਕਿ ਸਮਾਜਿਕ, ਆਰਥਿਕ, ਰਾਜਨੀਤਿਕ ਪ੍ਰਸਥਿਤੀਆਂ ਨੂੰ ਬਦਲਣ ਵਿੱਚ ਥਿਏਟਰ/ਨਾਟਕ ਦਾ ਬੜਾ ਵੱਡਾ ਰੋਲ ਹੈ। ਇਸ ਤੋਂ ਉਪਰੰਤ ਰੈਡ ਆਰਟ ਟੀਮ ਵੱਲੋਂ ‘ਵਹਿੰਗੀ' ਨਾਟਕ ਪੇਸ਼ ਕੀਤਾ ਗਿਆ। ਜਿਸ ਵਿੱਚ ਥਿਏਟਰ ਕਲਾਕਾਰ ਜੀਤੂ ਭੰਗੂ, ਬਲਵਿੰਦਰ ਸਿੰਘ ਬੌਬੀ, ਗੈਰੀ ਚਾਹਲ ਨੇ ਆਪਣੀ ਅਦਾਕਾਰੀ ਰਾਹÄ ਵਿਦਿਆਰਥਣਾਂ ਦਾ ਖੂਬ ਮਨੋਰੰਜਨ ਕੀਤਾ। ‘ਵਹਿੰਗੀ' ਨਾਟਕ ਜੀਤ-ਜਗਜੀਪ (ਲੇਖਕ) ਦੁਆਰਾ ਰਚਿਤ ´ਿਤ ਹੈ। ਇਸ ਨਾਟਕ ਦਾ ਮੁੱਖ ਉਦੇਸ਼ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਪੇਸ਼ ਕਰਨਾ ਸੀ। ਜਿਸ ਵਿੱਚ ਪੁਰਾਣੇ ਸਮੇਂ ਵਿਚਲੇ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਦੀ ਸਾਂਝ ਨੂੰ ਵਿਅਕਤ ਕਰਨ ਦੇ ਨਾਲ-ਨਾਲ ਅਜੋਕੇ ਦੌਰ ਵਿੱਚ ਅਧਿਆਪਕ ਵਿਦਿਆਰਥੀ ਦੇ ਰਿਸ਼ਤੇ ਵਿੱਚ ਆ ਰਹੀ ਗਿਰਾਵਟ ਨੂੰ ਪੇਸ਼ ਕੀਤਾ ਗਿਆ। ਅੱਜ ਦੇ ਸਮੇਂ ਵਿੱਚ ਹਰ ਸੰਸਥਾ ਦੀ ਤਰ•ਾਂ ਸਕੂਲ-ਕਾਲਜ ਵੀ ਮੰਡੀ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ, ਜਿਸਦੇ ਫਲਸਰੂਪ ਨੈਤਿਕ ਕਦਰਾਂ-ਕੀਮਤਾਂ ਅਤੇ ਵਿਦਿਆਰਥੀਆਂ ਦੇ ਜੀਵਨ ਮੁੱਲਾਂ ਵਿੱਚ ਵੱਡੀ ਗਿਰਾਵਟ ਆਉਣ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ।
ਨਾਟਕ ਦੀ ਪੇਸ਼ਕਾਰੀ ਉਪਰੰਤ ਪ੍ਰੋ. ਮਨਪ੍ਰੀਤ ਕੌਰ (ਪ³ਜਾਬੀ ਵਿਭਾਗ) ਨੇ ਮੰਚ ਦਾ ਸੰਚਾਲਨ ਕੀਤਾ। ਹੋਸਟਲ ਚੀਫ ਵਾਰਡਨ ਮੀਨਾਕਸ਼ੀ ਸਿਆਲ, ਹੋਸਟਲ ਸੁਪਰਡੈਂਟ ਮਿ. ਲਖਵਿੰਦਰ ਸਿੰਘ ਅਤੇ ਪ੍ਰੋ. ਵੀਨਾ ਅਰੋੜਾ ਨੇ ਮਹਿਮਾਨਾਂ ਨੂੰ ਗਿਫਟ ਹੈਂਪਰ ਭੇਂਟ ਕੀਤੇ। ਉਪਰੰਤ ਮੀਨਾਕਸ਼ੀ ਸਿਆਲ ਜੀ ਨੇ ਧੰਨਵਾਦੀ ਸ਼ਬਦ ਪੇਸ਼ ਕਰਦਿਆਂ ਆਈ ਹੋਈ ਟੀਮ ਦੁਆਰਾ ਪੇਸ਼ ਕੀਤੇ ‘ਵਹਿੰਗੀ' ਨੁੱਕੜ ਨਾਟਕ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਡਾ. ਜੀਵਨ ਦੇਵੀ (ਰਾਜਨੀਤੀ ਸ਼ਾਸਤਰ ਵਿਭਾਗ), ਪ੍ਰੋ. ਸਿੰਮੀ ਗਰਗ (ਫਿਜ਼ਿਕਸ ਵਿਭਾਗ), ਡਾ. ਹਰਪ੍ਰੀਤ ਕੌਰ (ਪ³ਜਾਬੀ ਵਿਭਾਗ), ਹੋਸਟਲ ਵਾਰਡਨ ਮੈਡਮ ਕਿਰਨ, ਵਾਰਡਨ ਰੇਨੂੰ, ਵਾਰਡਨ ਰੇਖਾ ਵੀ ਹਾਜ਼ਰ ਸਨ।