Saturday, 20 April 2019

2-day International Conference concluded at HMV




Hans Raj Mahila Maha Vidyalaya under the able guidance of Principal Prof. Dr. (Mrs.) Ajay Sareen and the department of English began its 2nd day of International Conference on Rewriting Methodology: Media and Teaching of English in Modern Culture and Society enthusiastically.  The function started with DAV Gaan. 
Dr.Ramnita Saini Sharda, Convener of the International Conference introduced the chairpersons of the 2nd day session Dr. Srinivas Bandameedi, Asstt. Professor, Symbiosis Law School Hyderabad, Mr. Hendriwanto, University Swadaya Gunung Djati, Cirebon, Indonesia, Dr. Saiwaroon Chumpawan, Chairperson, Doctoral Programme in English, Srinakharinwirot University, Bangkok, Thailand, Dr. Darshana Samaraweera, Director National Insitute of Education, Sri Lanka, Ms. Motikala Dewan, President NELTA.  Paper Presenters from whom and abroad presented their papers on the themes of the conference.  At the end of the session, all the delegates gave their suggestions on the problems arising due to ELT and the possible solutions in detail.  Around 148 delegates and paper presenters attended this International Conference.
The valedictory session was presided by Dr. Yubee Gill, Head of Dept. of English, GNDU Amritsar.  The convener of the conference Dr. Ramnita Saini Sharda expressed her gratitude towards the guests and said that they have re-learnt and reinvented themselves through the medium of this conference.  She also told about the MOU signed between Mr. Hendriwanto (Indonesia) and HMV.  In his valedictory addressed Dr. Z.N. Patil thanked all the organizers and said that such platforms bring together scholars from diverse cultures and thus provide an opportunity for great learning.  Chief guest Dr. Yubee Gill also praised the organization and Principal Dr. (Mrs.) Ajay Sareen in particular for the conduct of such intellectual events.  Dr. Darshana Samaraweera (Sri Lanka) and Ms. Motikala Dewan (Nepal) felt honoured to be a part of the conference and praised the institution especially for its hospitality in their impressions of the conference.  Principal Prof. Dr. (Mrs.) Ajay Sareen expressed her thanks saying that this conference provided ample scope for learning about the culture of other countries along with an enhancement of knowledge.
Dr. Yubee Gill was honoured by presenting a phulkari, painting and a memento.  All the paper presenters and delegates were awarded with certificates by Dr. Yubee Gill, Dr. Roshan Lal, Dean Academics Dr. Kanwaldeep, Dr. Ramnita Saini Sharda, Mrs. Mamta, Mrs. Kranti Wadhwa and Mrs. Ritu Bajaj.  The conference concluded with a call from two other International Conferences to be held in Noida and Nepal.
It is worth mentioning that a cultural evening was organized for the dignitaries/delegates under the guidance of Youth Welfare Dean Mrs. Navroop Kaur and Dr. Nidhi Bal.  The students presented various items – Qawali, Western Dance, Sitar, Classical Dance, Mimicry and Bhangra and made the evening lively and enthralling.  Mrs. Lovleen Kaur, Mr. Neeraj Aggarwal, Ms. Maneet Bedi, Ms. Rita, Ms. Ravinder, Mrs. Amita and Ms. Nandini were also present on the occasion.  The stage was conducted by Dr. Anjana Bhatia.


ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਮੁਕੱਦਸ ਵਿਹੜੇ ਵਿੱਚ ਪ੍ਰਿੰਸੀਪਲ ਡਾ. ਸ਼੍ਰੀਮਤੀ ਅਜੇ ਸਰੀਨ ਜੀ ਦੀ ਯੋਗ ਅਗਵਾਈ ਅਧੀਨ ਪੋਸਟ ਗ੍ਰੈਜੂਏਟ—ਅੰਗਰੇਜ਼ੀ ਵਿਭਾਗ ਵੱਲੋਂ ‘ਪੁਨਰ ਲੇਖਣ ਵਿਧੀ—ਆਧੁਨਿਕ ਸੱਭਿਅਤਾ ਅਤੇ ਸਮਾਜ ਵਿੱਚ ਮੀਡੀਆ ਅਤੇ ਅੰਗਰੇਜ਼ੀ ਦਾ ਅਧਿਆਪਨ' ਮਜ਼ਮੂਨ ਤੇ ਆਧਾਰਿਤ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੇ ਦੂਸਰੇ ਦਿਨ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਕਾਨਫਰੰਸ ਦਾ ਆਗਾਜ਼ ਡੀ.ਏ.ਵੀ. ਗਾਨ ਦੁਆਰਾ ਕੀਤਾ ਗਿਆ। 
ਕਾਨਫਰੰਸ ਦੇ ਆਰੰਭ ਵਿੱਚ ਸੈਸ਼ਨ ਸੰਬੰਧੀ ਸੰਯੋਜਕ ਡਾ. ਰਮਨੀਤਾ ਸੈਣੀ ਸ਼ਾਰਦਾ  ਨੇ ਸੰਖੇਪ ਜਾਣਕਾਰੀ ਦਿੱਤੀ। ਸਭਾਪਤੀ ਦੇ ਰੂਪ ਵਿੱਚ ਡਾ. ਸ਼੍ਰੀਨਿਵਾਸ ਬੰਦਾਮਿੱਦੀ (ਅਸਿਸਟੈਂਟ ਪ੍ਰੋਫੈਸਰ, ਹੈਦਰਾਬਾਦ), ਸ਼੍ਰੀ ਹੈਂਡਰੀਵਾਂਟੋ (ਇੰਡੋਨੇਸ਼ੀਆ), ਡਾ. ਰੌਸ਼ਨ ਲਾਲ (ਪ੍ਰੋਫੈਸਰ ਅਤੇ ਵਿਭਾਗ ਮੁਖੀ ਅੰਗਰੇਜ਼ੀ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼), ਸ਼@ੀਮਤੀ ਮੋਤੀਕਲਾ ਦੀਵਾਨ (ਮੁਖੀ, ਨੈਲਟਾ) ਮੌਜੂਦ ਰਹੇ। ਉਨ•ਾਂ ਦੀ ਯੋਗ ਅਗਵਾਈ ਅਧੀਨ ਵੱਖ-ਵੱਖ ਸੰਸਥਾਵਾਂ ਤੋਂ ਮੌਜੂਦ ਪ੍ਰਤੀਭਾਗੀਆਂ ਨੇ ਅੰਗਰੇਜ਼ੀ ਭਾਸ਼ਾ ਸਿੱਖਿਆ ਵਿੱਚ ਆ ਰਹੀਆਂ ਅਲੱਗ-ਅਲੱਗ ਸਮੱਸਿਆਵਾਂ 'ਤੇ ਚਰਚਾ ਕਰਦੇ ਹੋਏ ਆਪਣੇ ਖੋਜ ਪੱਤਰ ਪੇਸ਼ ਕੀਤੇ। ਇਸ ਮੌਕੇ ਤੇ ਮੰਚ ਅਤੇ ਸੈਸ਼ਨ ਦਾ ਕਾਰਜਭਾਰ ਸ਼੍ਰੀਮਤੀ ਮਮਤਾ (ਵਿਭਾਗ ਮੁਖੀ ਅੰਗਰੇਜ਼ੀ ਵਿਭਾਗ) ਅਤੇ ਸ਼੍ਰੀਮਤੀ ਰਿਤੂ ਬਜਾਜ ਨੇ ਸੰਭਾਲਿਆ। ਇਸ ਕਾਨਫਰੰਸ ਵਿੱਚ ਕੁੱਲ 148 ਪ੍ਰਤੀਭਾਗੀਆਂ ਅਤੇ ਖੋਜ ਪੱਤਰ ਪੇਸ਼ ਕਰਨ ਵਾਲਿਆਂ ਨੇ ਭਾਗ ਲਿਆ।
ਇਸ ਉਪਰੰਤ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸਭ ਤੋਂ ਪਹਿਲਾਂ ਕਾਨਫਰੰਸ ਸੰਯੋਜਿਕਾ ਡਾ. ਰਮਨੀਤਾ ਸੈਣੀ ਸ਼ਾਰਦਾ (ਡੀਨ ਇਨੋਵੇਸ਼ਨ) ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅੰਤਰਰਰਾਸ਼ਟਰੀ ਕਾਨਫਰੰਸ ਸਾਡੇ ਸਾਰਿਆਂ ਲਈ ਬਹੁਤ ਗਿਆਨ ਭਰਪੂਰ ਰਹੀ ਹੈ ਜਿਸ ਨਾਲ ਸਾਡੇ ਗਿਆਨ ਵਿੱਚ ਵਾਧਾ ਹੋਇਆ ਹੈ। ਉਨ•ਾਂ ਦੱਸਿਆ ਕਿ ਐਚ.ਐਮ.ਵੀ. ਅਤੇ ਸ਼੍ਰੀ ਹੈਂਡਰੀਵਾਂਟੋ (ਇੰਡੋਨੇਸ਼ੀਆ) ਵਿੱਚ ਇਕ ਐਮ.ਓ.ਯੂ. ਵੀ ਹਸਤਾਖਰ  ਹੋਣ ਜਾ ਰਿਹਾ ਹੈ। ਇਸ ਸੰਦਰਭ ਵਿੱਚ ਡਾ. ਜੇ.ਐਨ. ਪਾਟਿਲ (ਹੈਦਰਾਬਾਦ) ਨੇ ਵੀ ਆਪਣੇ ਵਿਚਾਰ ਪੇਸ਼ ਕੀਤਾ ਕਿ ਸਮਾਜ ਦੇ ਵਿਕਾਸ ਲਈ ਵਿਦਿਆਰਥਣਾਂ ਦੇ ਗਿਆਨ ਅਤੇ ਕੌਸ਼ਲ ਦਾ ਵਿਕਾਸ ਕਰਕੇ ਨਵੀਨਤਾ ਨੂੰ ਅਪਨਾਉਣਾ ਹੋਵੇਗਾ। ਡਾ. ਪੁਨੀ ਗਿਲ (ਜੀ.ਐਨ.ਡੀ.ਯੂ., ਅੰਮ੍ਰਿਤਸਰ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਪ੍ਰਕਾਰ ਦੀਆਂ ਕਾਨਫਰੰਸ ਨਾਲ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ। ਡਾ. ਸਮਾਰਾਵੀਰਾ (ਸ਼੍ਰੀਲੰਕਾ) ਅਤੇ ਡਾ. ਮੋਤੀ ਲਾਲ ਦੀਵਾਨ (ਨੈਲਟਾ) ਨੇ ਵੀ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੇ ਸਰੀਨ ਜੀ ਨੇ ਕਿਹਾ ਕਿ ਇਸ ਪ੍ਰਕਾਰ ਦੀਆਂ ਕਾਨਫਰੰਸਾਂ ਸਾਨੂੰ ਵੱਖ-ਵੱਖ ਸੱਭਿਅਤਾ ਅਤੇ ਸੰਸ´ਿਤੀ ਨਾਲ ਜੋੜਦੀਆਂ ਹਨ ਅਤੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਵਧੀਆ ਬਣਾਉਣ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ। ਇਸ ਮੌਕੇ ਤੇ ਡੀਨ ਅਕਾਦਮਿਕ ਡਾ. ਕੰਵਲਦੀਪ, ਸ਼੍ਰੀਮਤੀ ਮਮਤਾ (ਵਿਭਾਗ ਮੁਖੀ), ਸ਼੍ਰੀਮਤੀ ´ਾਂਤੀ ਵਾਧਵਾ, ਸ਼੍ਰੀਮਤੀ ਰਿਤੂ ਬਜਾਜ, ਸ਼੍ਰੀਮਤੀ ਲਵਲੀਨ, ਸ਼੍ਰੀ ਨੀਰਜ ਅੱਗਰਵਾਲ, ਕੁਮਾਰੀ ਨੰਦਿਨੀ, ਮਨੀਤ, ਰਸ਼ਮੀ ਸੇਠੀ, ਰੀਟਾ, ਰਵਿੰਦਰ ਮੌਜੂਦ ਰਹੇ। ਸਮਾਗਮ ਦੇ ਅੰਤ ਵਿੱਚ ਪ੍ਰਤਿਭਾਗੀਆਂ ਨੂੰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਡਾ. ਅੰਜਨਾ ਭਾਟੀਆ ਨੇ ਕੀਤਾ।

ਇਸ ਮੌਕੇ ਤੇ ਇਹ ਵੀ ਵਰਨਣਯੋਗ ਹੈ ਕਿ ਬੀਤੇ ਦਿਨ ਸ਼ਾਮ ਦੇ ਸਮੇਂ ਕਾਨਫਰੰਸ ਵਿੱਚ ਮੌਜੂਦ ਮਹਿਮਾਨਾਂ ਲਈ ਸੰਸ´ਿਤਿਕ ਪ੍ਰੋਗਰਾਮ ਦਾ ਆਯੋਜਨ ਸ਼੍ਰੀਮਤੀ ਨਵਰੂਪ ਕੌਰ (ਡੀਨ ਯੂਥ ਵੈਲਫੇਅਰ) ਅਤੇ ਡਾ. ਨਿਧੀ ਬਲ ਦੇ ਦਿਸ਼ਾ-ਨਿਰਦੇਸ਼ ਅਧੀਨ ਆਯੋਜਿਤ ਕੀਤਾ ਗਿਆ। ਇਸਦੇ ਅੰਤਰਗਤ ਵਿਦਿਆਰਥਣਾਂ ਨੇ ਕੱਵਾਲੀ, ਵੈਸਟਰਨ ਡਾਂਸ, ਸਿਤਾਰ ਵਾਦਨ, ਮਿਮਿਕਰੀ, ਕਲਾਸਿਕਲ ਡਾਂਸ ਅਤੇ ਭੰਗੜਾ ਪੇਸ਼ ਕਰਕੇ ਮਾਹੌਲ ਨੂੰ ਖੁਸ਼ਨੁਮਾ ਅਤੇ ਆਨੰਦ ਭਰਪੂਰ ਬਣਾਇਆ।