Friday, 12 April 2019

Glam girls rock the ramp in Fashionista at HMV







With all their glitter and dazzle the students showcased unique styles designed and created by the students of department of Fashion Designing in the Fashionista – A Glam Show organized at Hans Raj Mahila Maha Vidyalaya under the proficient guidance of Principal Prof. Dr. (Mrs.) Ajay Sareen.  The chief guests of the glam show Sh. Varinder Kumar Sharma, IAS Deputy Commissioner Jalandhar and Mrs. Parveen Sharma were accorded a warm welcome by Principal Dr. (Mrs.) Ajay Sareen.  The event also witnessed the gracious presence of Sh. Arvind Ghai, Secretary, DAVCMC, Dr. Satish Sharma, Director Colleges, DAVCMC, Mr. Himanshu Jain, IAS, Asstt. Commissioner, Jalandhar and elite ladies Mrs. Arunima Sud, Mrs. Rashmi Ghai, Mrs. Kusum Sharma and Mrs. Vani Vij, Dr. Sushma Chawla, Sh. S.N. Mayor, Sh. Ashok Paruthi and Smt. Paruthi, Sh. Surendra Seth, Smt. and Sh. Ajay Goswami, Dr. Pawan Gupta, Principal Dr. Neeru Chadha, Principal Anoop Vats, Principal Dr. S.K. Arora, Principal Kiran and Principal Dr. Rajeev Deol.   Principal Dr. Ajay Sareen extended a heartfelt welcome to the guests and congratulated the faculty members of the department of Fashion Designing in particular Miss Rishav and Mrs. Navneeta and the whole staff and students for the adroit organization of the glam show.  She further said that students got an opportunity to get acquainted with the real world and face the challenges of life.  She added that such events provide a platform for the students to showcase their talent as well as train them for acquiring jobs.  The students learnt a lot during their preparation of the show and understood the practical aspects of the fashion world.  She conveyed the blessings of honourable Padmashree Dr. Punam Suri, President, DAVCMC, New Delhi. Dr. Jasmine Bhatara, Mrs. Universal 2016(second runners up) and Mrs. World Earth 2016 underlined the event with her dapper look, as the showstopper.  The show flashed the talent and creations of students of M.Sc. FD, B.Sc. FD, B.Voc. ADFD and Diploma mentored by renowned designers Mr. Nikhil, Alumni HMV Chitwan and Mrs. Bhupidner Kumar, International Paper Crafter.  The glamorously clad girls gracefully strut on the runway in eight diverse rounds titled Pushtaini, Re-connect, Bellissimo, Serenity, Merry-Go Round, Bling, Back to Basics and the Muse in the presence of distinguished guests, fashion cognoscenti of the city, media partners and sponsors.     The round of the tiny tots enhanced the beauty of the show.  The elegant guest round with Dr. Sareen, Mr. Varinder Kumar Sharma and Mrs. Parveen Sharma to be the first to walk on the ramp brought grace and charm to the event.  Dr. Satish Sharma congratulated the institution and gave his blessings to the students.  Mr. Varinder Kumar Sharma expressed his excitement on being a part of the show.  Such events bring confidence in the young girls and he wished them success in their lives.  He said that HMV is always committed to strengthen and empower women which is clearly reflected through this event.   Dr. Jasmine Bhatara, the show stopper of the fashion show was honoured with a planter and a memento.  Mr. Nikhil, the mentor and choreographer of the event was honoured along with Chitwan, Mr. Bhupinder Singh, Industry Partners and sponsors S.P. Garments Mr. Navjeet (M&S Enterprises) Mr. Omkar Jain, Mr. Rajan, Mr. Ashwini Kumar, Mr. Rahul Sharma, Mr. Arvind Kumar, Mrs. Shweta Chopra, Mrs. Rupali, Mr. Manoj Jain, Mr. Agam Sachdeva, Mr. Sukhwinder, Mr. Pulkit Chopra, Mr. Sidharth Sharma, Ms. Harsimran, Mr. Swaraj, Mr. Jaswinder Singh Azad, Mr. Kartik were honoured for their support.  The members of fashion designing department Ms. Beenu, Miss Surbhi Sharma, Miss Deepika Miglani, Mrs. Surbhi Jain, Ankita, Chetna Kalra and Harpreet Kaur, the students designers and the little models were also honoured. Mrs. Navneeta gave a vote of thanks to the guests and audience.  The stage was conducted by Dr. Anjana Bhatia and Km. Navjot.    

ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਮੁਕੱਦਸ ਵਿਹੜੇ ਵਿੱਚ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੇ ਸਰੀਨ ਜੀ ਦੀ ਯੋਗ ਅਗਵਾਈ ਵਿੱਚ ਪੋਸਟ ਗ੍ਰੈਜੂਏਟ-ਫੈਸ਼ਨ ਡਿਜ਼ਾਇਨਿੰਗ ਵਿਭਾਗ ਦੁਆਰਾ ‘ਫੈਸ਼ਨਿਸਟਾ ਅ ਗਲੇਮ ਸ਼ੋਅ-2019' ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ (ਆਈ.ਏ.ਐਸ. ਡਿਪਟੀ ਕਮਿਸ਼ਨਰ, ਜਲੰਧਰ) ਅਤੇ ਸ਼੍ਰੀਮਤੀ ਪਰਵੀਨ ਸ਼ਰਮਾ ਅਤੇ ਸਨਮਾਨਿਤ ਮਹਿਮਾਨਾਂ ਸ੍ਰੀਮਤੀ ਅਰੁਣਿਮਾ ਸੂਦ, ਸ਼੍ਰੀ ਅਰਵਿੰਦ ਘਈ (ਸਕੱਤਰ ਡੀ.ਏ.ਵੀ.ਸੀ.ਐਮ.ਸੀ., ਨਵÄ ਦਿੱਲੀ), ਸ਼੍ਰੀਮਤੀ ਰਸ਼ਮੀ ਘਈ, ਡਾ. ਸਤੀਸ਼ ਸ਼ਰਮਾ (ਡਾਇਰੈਕਟਰ ਕਾਲੇਜਿਸ ਡੀ.ਏ.ਵੀ.ਸੀ.ਐਮ.ਸੀ., ਨਵÄ ਦਿੱਲੀ), ਸ੍ਰੀਮਤੀ ਕੁਸੁਮ ਸ਼ਰਮਾ, ਸ਼੍ਰੀ ਹਿਮਾਂਸ਼ੂ ਜੈਨ (ਆਈ.ਏ.ਐਸ. ਸਹਾਇਕ ਕਮਿਸ਼ਨਰ ਜਲੰਧਰ), ਸ਼੍ਰੀ ਸੁਰਿੰਦਰ ਸੇਠ, ਡਾ. ਪਵਨ ਗੁਪਤਾ, ਸ੍ਰੀ ਮਾਯਰ, ਪਿ³੍ਰਸੀਪਲ ਅਰੋੜਾ, ਪ੍ਰਿੰਸੀਪਲ ਨੀਰੂ ਚੱਢਾ, ਡਾ. ਸੁਸ਼ਮਾ ਚਾਵਲਾ, ਪ੍ਰਿੰਸੀਪਲ ਕਿਰਨ, ਸ਼੍ਰੀਮਤੀ ਵਾਣੀ ਵਿੱਜ, ਡਾ. ਪਰੂਥੀ, ਪ੍ਰਿੰਸੀਪਲ ਡਾ. ਰਾਜੀਵ ਅਤੇ ਪ੍ਰਿੰਸੀਪਲ ਅਨੂਪ ਵਤਸ ਆਦਿ ਨੂੰ ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਪਲਾਂਟਰ ਭੇਂਟ ਕਰਕੇ ਜੀ ਆਇਆਂ ਕਿਹਾ। ਮਿਸੇਜ ਯੂਨੀਵਰਸਲ ਅਤੇ ਮਿਸੇਜ ਵਰਲਡ ਅਰਥ 2016 ਦੀ ਜੇਤੂ ਡਾ. ਜੈਸਮੀਨ ਭਾਟਰਾ ਦਾ ਬਤੌਰ ਫੈਸ਼ਨ ਸ਼ੋਅ ਸਟਾਪਰ ਤਹਿਤ ਮੈਡਮ ਪ੍ਰਿੰਸੀਪਲ ਵੱਲੋਂ ਪਲਾਂਟਰ ਭੇਂਟ ਕਰਕੇ ਸੁਆਗਤ ਕੀਤਾ ਗਿਆ। ਡਾ. ਅੰਜਨਾ ਭਾਟੀਆ ਨੇ ਸਮਾਗਮ ਦੇ ਆਗਾਜ਼ ਸਮੇਂ ਕਾਲਜ ਦੀਆਂ ਗਤੀਵਿਧੀਆਂ ਨੂੰ ਸਾਂਝਾ ਕੀਤਾ। ਮੈਡਮ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਫੈਸ਼ਨ ਡਿਜਾਇਨਿੰਗ ਵਿਭਾਗ ਨਾ ਕੇਵਲ ਅਕਾਦਮਿਕ ਸਗੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਪ੍ਰਦਾਨ ਕਰ ਰਿਹਾ ਹੈ। ਇਸ ਫੈਸ਼ਨ ਸ਼ੋਅ ਦੁਆਰਾ ਵਿਦਿਆਰਥੀਆਂ ਨੂੰ ਤਕਨੀਕੀ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਉਹ ਭਵਿੱਖ ਵਿੱਚ ਆਤਮਵਿਸ਼ਵਾਸ ਨਾਲ ਜੀਵਨ ਦੀਆਂ ਚੁਣੌਤੀਆਂ ਨੂੰ ਸਵੀਕਾਰਦਿਆਂ ਸਮਾਜ ਵਿੱਚ ਸਵੈ-ਪਹਿਚਾਣ ਸਥਾਪਿਤ ਕਰ ਸਕਣ। ਉਨ੍ਹਾਂ ਨੇ ਫੈਸ਼ਨ ਸ਼ੋਅ ਦੇ ਮੁੱਖ ਸੰਚਾਲਕਾਂ ਸ਼੍ਰੀਮਤੀ ਨਵਨੀਤਾ ਅਤੇ ਰਿਸ਼ਭ ਨੂੰ ਵਧਾਈ ਦਿੱਤੀ, ਜਿਨ੍ਹਾਂ ਦੀ ਯੋਗ ਅਗਵਾਈ ਅਧੀਨ ਵਿਦਿਆਰਥਣਾਂ ਦੀ ਮਿਹਨਤ ਰੰਗ ਲਿਆਈ। ਇਹ ਫੈਸ਼ਨ ਸ਼ੋਅ ਵਿਦਿਆਰਥਣਾਂ ਦੀ ਪਲੇਸਮੈਂਟ ਲਈ ਇਕ ਵਧੀਆ ਪਲੇਟਫਾਰਮ ਸਾਬਤ ਹੋਵੇਗਾ। ਡਾ. ਸਤੀਸ਼ ਕੁਮਾਰ ਸ਼ਰਮਾ ਨੇ ਸਮਾਗਮ ਦਾ ਹਿੱਸਾ  ਬਣ ਕੇ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ। ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿੱਚ ਅਜਿਹੇ ਸਮਾਗਮਾਂ ਦੇ ਆਯੋਜਨ ਲਈ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ। ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਐਚ.ਐਮ.ਵੀ. ਕਾਲਜ ਨੂੰ ਨਾਰੀ ਸਸ਼ਕਤੀਕਰਨ ਦੀ ਉੱਤਮ ਮਿਸਾਲ ਦੱਸਿਆ, ਜੋ ਵਿਦਿਆਰਥਣਾਂ ਨੂੰ ਨਾ ਕੇਵਲ ਸਿੱਖਿਅਤ ਕਰਕੇ ਸਮਾਜ ਵਿੱਚ ਸਨਮਾਨ ਦਿਵਾਉਂਦੀ ਹੈ, ਸਗੋਂ ਅੱਗੇ ਵੱਧਣ ਲਈ ਪ੍ਰੇਰਿਤ ਵੀ ਕਰਦੀ ਹੈ।  ਇਸ ਫੈਸ਼ਨ ਸ਼ੋਅ ਵਿੱਚ ਕੁਲ ਅੱਠ ਰਾਊਂਡ ਦੁਆਰਾ ਵਿਦਿਆਰਥਣਾਂ ਨੇ ਆਪਣੀ ਕਲਾ ਦੀ ਪੇਸ਼ਕਾਰੀ ਕੀਤੀ। ਐਮ.ਐਸ.ਸੀ. (ਐਫ.ਡੀ.) ਬੀ.ਵਾਕ ਅਤੇ ਡਿਪਲੋਮਾ ਦੀਆਂ ਵਿਦਿਆਰਥਣਾਂ ਨੇ ਇਨ੍ਹਾਂ ਪੋਸ਼ਾਕਾਂ ਦੀ ਸਿਰਜਣਾ ਲਈ ਆਪਣੇ ਗੁਰੂ ਡਿਜ਼ਾਇਨਰ ਨਿਖਿਲ, ਐਚ.ਐਮ.ਵੀ.. ਦੀ ਸਾਬਕਾ ਵਿਦਿਆਰਥਣ ਡਿਜ਼ਾਇਨਰ ਚਿਤਵਨ, ਅੰਤਰਰਾਸ਼ਟਰੀ ਪੇਪਰ ´ਾਫਟਰ ਭੁਪਿ³ਦਰ ਕੁਮਾਰ ਦਾ ਯੋਗ ਮਾਰਗ ਦਰਸ਼ਨ ਪ੍ਰਾਪਤ ਕੀਤਾ। ਫੈਸ਼ਨ ਸ਼ੋਅ ਦਾ ਪਹਿਲਾ ਰਾਊਂਡ ‘ਪੁਸ਼ਤੈਨੀ' ਵਿੱਚ ਅਜਰਕ ਅਤੇ ਬਲਾਕ ਪ੍ਰਿੰਟ ਦੁਆਰਾ ਸੂਤੀ ਕੱਪੜੇ ਨੂੰ ਖੂਬਸੂਰਤ ਬਣਾਇਆ ਗਿਆ। ‘ਰੀ-ਕਨੈਕਟ  ਰਾਊਂਡ ਵਿੱਚ ਫਰਾਕ ਉੱਤੇ ਬਲਾਕ ਪ੍ਰਿੰਟਿੰਗ, ਜੂਟ ਦੇ ਬੈਗਾਂ ਨੂੰ ਨਵਾਂ ਰੂਪ ਪ੍ਰਦਾਨ ਕੀਤਾ। ‘ਬੈਲੀਸਮੋ' ਰਾਊਂਡ ਵਿੱਚ ਕੋਰਸੈੱਟ ਪੋਸ਼ਾਕਾਂ ਨੂੰ ਫਲੈਅਰਲੀ ਬਾਟਮਜ਼ ਨਾਲ ਸਜਾਇਆ ਗਿਆ। ‘ਸਰਨੀਟੀ' ਰਾਊਂਡ ਵਿੱਚ ਜਾਰਜੇਟ, ਚੰਦੇਰੀ, ਬਰੋਕੈੱਟ ਆਦਿ ਕੱਪੜਿਆਂ ਨੂੰ ਹਲਕੇ ਰੰਗਾਂ 'ਚ ਢਾਲ ਕੇ ਫੈਸਟਿਵ ਪੋਸ਼ਾਕਾਂ ਦਾ ਰੂਪ ਪ੍ਰਦਾਨ ਕੀਤਾ ਗਿਆ। ‘ਮੈਰੀ ਗੋ' ਰਾਊਂਡ ਵਿੱਚ ਛੋਟੀਆਂ ਰਾਜਕੁਮਾਰੀਆਂ ਲਈ ਬਰੂਮਿੰਗ ਰੰਗਾਂ ਵਿੱਚ ਤਿਆਰ ਪੋਸ਼ਾਕਾਂ ਦੀ ਪੇਸ਼ਕਾਰੀ ਕੀਤੀ ਗਈ। ‘ਬਲਿੰਗ' ਰਾਊਂਡ ਵਿੱਚ ਸ਼ਾਮ ਦੀ ਪਾਰਟੀ ਲਈ ਪੋਸ਼ਾਕਾਂ ਨੂੰ ਸਟੋਨ, ਗੋਗਲਜ਼ ਅਤੇ ਹੱਥਾਂ ਨਾਲ ਬਣਾਈਆਂ ਅਸੈਸਰੀਜ਼ ਨਾਲ ਸਜਾ ਕੇ ਸੋਹਣਾ ਬਣਾਇਆ ਗਿਆ। ‘ਬੈਕ-ਟੂ ਬੇਸਿਕਸ' ਰਾਊਂਡ ਵਿੱਚ ਮੋਟਿਵਜ਼, ਵੱਖ-ਵੱਖ ਸਿਲਾਈ ਪੈਟਰਨਜ਼ ਅਤੇ ਬਟਨਜ਼ ਦੀ ਵਰਤੋਂ ਨਾਲ ਪਰੰਪਰਾਗਤ ਕਲਾ ਨੂੰ ਮੁੜ ਸੁਰਜੀਤ ਕੀਤਾ ਗਿਆ। ‘ਦ ਮਾਊਸ' ਰਾਊਂਡ ਚ ਪੋਲੈਂਡ ਅਤੇ ਮੈਕਸੀਕੋ ਦੇਸ਼ਾਂ ਤੋਂ ਪ੍ਰੇਰਨਾ ਲੈ ਕੇ ਚਿੱਟੇ ਅਤੇ ਕਾਲੇ ਰੰਗ ਦੀਆਂ ਪੋਸ਼ਾਕਾਂ ਨੂੰ ਫੁੱਲਾਂ ਦੇ ਗਹਿਣਿਆਂ ਨਾਲ ਸਜਾ ਕੇ ਨਵਾਂ ਰੂਪ ਪ੍ਰਦਾਨ ਕੀਤਾ ਗਿਆ। ਮਹਿਮਾਨ ਰਾਊਂਡ ਵਿੱਚ ਮਹਿਮਾਨਾਂ ਨੇ ਰੈਂਪ ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਮੈਡਮ ਵੱਲੋਂ ਸ਼ੋਅ ਸਟਾਪਰ, ਮੈਂਟੋਰਜ਼, ਇੰਡਸਟਰੀ ਪਾਰਟਨਰਜ਼, ਸਪਾਨਸਰਜ਼ ਅਤੇ ਮਹਿਮਾਨਾਂ ਨੂੰ ਤੋਹਫੇ ਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਡਾਂਸ ਵਿਭਾਗ ਦੇ ਮੁਖੀ ਡਾ. ਪੂਜਾ ਮਿਨਹਾਸ ਦੇ ਦਿਸ਼ਾ-ਨਿਰਦੇਸ਼ ਅਧੀਨ ਵਿਦਿਆਰਥਣਾਂ ਨੇ ਡਾਂਸ ਦੀ ਪ੍ਰਸਤੁਤੀ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਮੈਡਮ ਨਵਨੀਤਾ (ਮੁਖੀ-ਫੈਸ਼ਨ ਡਿਜਾਇਨਿੰਗ ਵਿਭਾਗ) ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸ਼ਨ ਸ਼ੋਅ ਵਿਦਿਆਰਥਣਾਂ ਦੀ ਪਲੇਸਮੈਂਟ ਲਈ ਕਾਰਗਰ ਸਾਬਿਤ ਹੋਵੇਗਾ। ਉਨ੍ਹਾਂ ਆਸ ਕੀਤੀ ਕਿ ਮੈਡਮ ਪ੍ਰਿੰਸੀਪਲ ਦੇ ਸਹਿਯੋਗ ਅਤੇ ਯੋਗ ਅਗਵਾਈ ਅਧੀਨ ਭਵਿੱਖ ਵਿੱਚ ਹੋਰ ਵੀ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ। ਉਨ੍ਹਾਂ ਨੇ ਆਪਣੇ ਵਿਭਾਗ ਦੀਆਂ ਵਿਦਿਆਰਥਣਾਂ ਅਤੇ ਸਹਿਕਰਮੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸਮਾਗਮ ਸਫਲਤਾਪੂਰਵਕ ਨੇਪਰੇ ਚੜ੍ਹ ਸਕਿਆ। ਮੰਚ ਦਾ ਸੰਚਾਲਨ ਡਾ. ਅੰਜਨਾ ਭਾਟੀਆ ਅਤੇ ਨਵਜੋਤ (ਵਿਦਿਆਰਥਣ) ਦੁਆਰਾ ਕੀਤਾ ਗਿਆ। ਇਸ ਮੌਕੇ ਫੈਸ਼ਨ ਸ਼ੋਅ ਦੀ ਪ੍ਰਬੰਧਨ ਕਮੇਟੀ ਦੇ ਮੈਂਬਰ ਕੁਮਾਰੀ ਬੀਨੂ, ਕੁਮਾਰੀ ਸੁਰਭੀ, ਕੁਮਾਰੀ ਦੀਪਿਕਾ ਮਿਗਲਾਨੀ, ਚੇਤਨਾ ਕਾਲਰਾ, ਹਰਪ੍ਰੀਤ ਕੌਰ, ਅੰਕਿਤਾ, ਸੁਰਭੀ ਜੈਨ, ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਵਿਭਾਗ ਦੇ ਮੈਂਬਰ ਹਾਜ਼ਰ ਸਨ।