The PG Department of Mass Communication and Video Production of Hans Raj Mahila Maha Vidyalaya organized an Interactive Session on Television News Reporting under the able guidance of Principal Prof. Dr. (Mrs.)Ajay Sareen. On this occasion, Mr. Aseem Bassi from ABP News was the resource person. Community College Incharge Mrs. Meenakshi Syal and Head of the department Mrs. Rama Sharma welcomed with a planter. Mr. Aseem Bassi discussed the current and burning issues that make news. He suggested students to read newspapers and keep themselves upto date about what is happening in the society. He also emphasized students to groom themselves according to their interest of area. He also responded to the queries put across by the students towards the end of the session. Through this session, students were able to get insight about the challenges of TV industry. The stage was conducted by Mrs. Jyoti Sehgal and vote of thanks was presented by Mrs. Rama Sharma.
ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਮਾਸ ਕਮਿਊਨਿਕੇਸ਼ਨ ਅਤੇ ਵੀਡਿਓ ਪ੍ਰੋਡਕਸ਼ਨ ਵਿਭਾਗ ਵੱਲੋਂ ਟੈਲੀਵਿਜਨ ਨਿਊਜ ਰਿਪੋਟਿੰਗ ਸੰਬੰਧੀ ਇੰਟਰੈਕਟਿਵ ਸੈਸ਼ਨ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਰਵਾਇਆ ਗਿਆ। ਇਸ ਮੌਕੇ ਤੇ ਏਬੀਪੀ ਨਿਊਜ਼ ਦੇ ਪ੍ਰਸਿੱਧ ਰਿਪੋਟਰ ਅਸੀਮ ਬੱਸੀ ਰਿਸੋਰਸ ਪਰਸਨ ਦੇ ਤੌਰ ਤੇ ਮੌਜੂਦ ਰਹੇ। ਉਨ੍ਹਾਂ ਦਾ ਸਵਾਗਤ ਕਮਿਊਨਿਟੀ ਕਾਲਜ ਇੰਚਾਰਜ ਡਾ. ਮੀਨਾਕਸ਼ੀ ਸਿਆਲ ਅਤੇ ਵਿਭਾਗ ਮੁਖੀ ਰਮਾ ਸ਼ਰਮਾ ਨੇ ਪਲਾਂਟਰ ਭੇਂਟ ਕਰਕੇ ਕੀਤਾ।
ਵਿਦਿਆਰਥਣਾਂ ਨੂੰ ਖਬਰ ਦੇ ਹਰ ਪਹਿ ਤੋਂ ਅਸੀਮ ਬੱਸੀ ਨੇ ਜਾਣੂ ਕਰਵਾਇਆ। ਉਨ੍ਹਾਂ ਨੇ ਹਰ ਰੋਜ ਅਖਬਾਰ ਪੜ੍ਹਣ ਦਾ ਸੁਝਾਅ ਦਿੱਤਾ ਅਤੇ ਵਿਦਿਆਰਥਣਾਂ ਨੂੰ ਹਰ ਰੋਜ ਨਵੀਆਂ ਜਾਣਕਾਰੀਆਂ ਖੋਜਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਆਪਣੀ ਮਰਜੀ ਮੁਤਾਬਿਕ ਕਿਸੇ ਵੀ ਵਿਸ਼ੇ ਦੀ ਚੋਣ ਕਰਨ ਅਤੇ ਉਸ ਦਿਸ਼ਾ ਵਿੱਚ ਸਖਤ ਮਿਹਨਤ ਕਰਨ। ਅੰਤ ਵਿੱਚ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਸੈਸ਼ਨ ਦੇ ਦੌਰਾਨ ਵਿਦਿਆਰਥਣਾਂ ਨੇ ਟੀਵੀ ਇੰਡਸਟਰੀ ਦੇ ਵਿਭਿੰਨ ਪਹਿਆਂ ਸੰਬੰਧੀ ਜਾਣਿਆ। ਮੰਚ ਸੰਚਾਲਨ ਜੋਤੀ ਸਹਿਗਲ ਨੇ ਕੀਤਾ। ਧੰਨਵਾਦ ਪ੍ਰਸਤਾਵ ਰਮਾ ਸ਼ਰਮਾ ਨੇ ਦਿੱਤਾ।