Wednesday, 22 June 2016

HMV celebrated International Yoga Day

ਹੰਸਰਾਜ ਮਹਿਲਾ ਮਹਾਵਿਿਦਆਲਾ, ਜਲਧੰਰ ਦੇ ਐਨ ਐਸ ਐਸ ਵਿਭਾਗ ਵੱਲੋਂ ਕਾਲਜ ਕੈਂਪਸ ਵਿਖੇ ਪ੍ਰਿੰਸੀਪਲ ਪੋ੍ਰ  ਡਾ  (ਸ਼੍ਰੀਮਤੀ) ਅਜੇ ਸਰੀਨ ਜੀ ਦੇ ਦਿਸ਼ਾ ਨਿਰਦੇਸ਼ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।  ਇਸ ਮੌਕੇ ਕਾਲਜ ਦੇ ਸਪੋਰਟਸ ਵਿਭਾਗ ਦੀਆਂ ਵਿਿਦਆਰਥਣਾਂ ਨੇ ਵੀ ਵੱਧ ਚੜ੍ਹ ਕੇ ਭਾਗ ਲਿਆ।  ਮੈਡਮ ਪ੍ਰਿੰਸੀਪਲ ਡਾ  ਸਰੀਨ ਨੇ ਵਿਿਦਆਰਥਣਾਂ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮਹੱਤਵ ਤੋਂ ਜਾਣੂ ਕਰਵਾਉਦਿਆਂ ਹੋਇਆਂ ਯੋਗਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇ੍ਰਰਨਾ ਦਿੱਤੀ ਉਹਨਾਂ ਡੀ ਏ ਵੀ ਸੰਸਥਾਵਾਂ ਦੇ ਯ’ਗਦਾਨ ਦਾ ਜ਼ਿਕਰ ਕਰਦਿਆਂ ਸਮੁੱਚੀਆਂ ਡੀHਏHਵੀ ਸੰਸਥਾਵਾਂ ਵੱਲ’ਂ ਅੱਜ ਮਨਾਏ ਜਾ ਰਹੇ ਯੋਗਾ ਦਿਵਸ ਨੂੰ ਵਿਿਦਆਰਥੀਆਂ ਲਈ ਭਰਪੂਰ ਲਾਹੇਵੰਦ ਦੱਸਿਆ।  ਐਨ ਐਸ ਐਸ ਕੋਆਰਡੀਨੇਟਰ ਵੀ ਚੰਗੀ ਸਿਹਤ ਅਤੇ ਅਰੋਗਤਾ ਲਈ ਯੋਗਾ ਦੇ ਮਹੱਤਵ ਉੱਪਰ ਚਾਨਟਾ ਪਾਇਆ।  ਇਸ ਯੋਗਾ ਕੈਂਪ ਦੌਰਾਨ ਯੋਗ ਗੁਰੂ ਪਵਨ ਸ਼ਰਮਾ ਜੀ ਨੇ ਅਜਿਹੇ ਯੋਗਆਸਨਾਂ ਤੋਂ ਜਾਣੂ ਕਰਵਾਇਆ ਜੋ ਮਨ ਦੀ ਇਕਾਗਰਤਾ ਅਤੇ ਸਰੀਰਕ ਤੰਦਰੁਸਤੀ ਲਈ ਜਰੂਰੀ ਹਨ। ਉਹਨਾਂ ਯੋਗ ਦਾ ਮਹੱਤਵ ਦੱਸਦਿਆਂ 156 ਦੇਸ਼ਾਂ ਵਿੱਚ ਯੋਗਾ ਦਿਵਸ ਮਨਾਏ ਜਾਣ ਦਾ ਜ਼ਿਕਰ ਕੀਤਾ।  ਇਸ ਮੌਕੇ ਫਿਜ਼ੀਕਲ ਐਜੂਕੇਸ਼ਨ ਦੇ ਸਟਾਫ਼ ਮੈਂਬਰ ਮਿਸ ਹਰਮੀਤ ਕੌਰ ਅਤੇ ਸੁਖਵਿੰਦਰ ਕੌਰ ਵੀ ਹਾਜ਼ਰ ਸਨ।  ਵਿਿਦਆਰਥਣਾਂ ਨੇ ਇਸ ਕੈਂਪ ਬਹੁਤ ਲਾਭ ਪ੍ਰਾਪਤ ਕੀਤਾ।