A DBT sponsored discourse on "Evolution of
Bioinformatics and its applications in Medicine" was organized by
Department of Bioinformatics of Hans Raj Mahila Maha Vidyalaya, Jalandhar. In
her interactive session, the resource person, Dr. Neeta D. Sinnappah-Kang,
Seniior Scientist & Head, Betty Cowan Research and Innovation Centre,
Christian medical College, Ludhiana gave an idea on how the field of Bioinformatics
have evolved to solver complex and challenging problems in Biology. While
addressing different queries by the students, she emphasized on significant
role being played by Bioinformatics in analyzing Big Data in Medicine. She also
makes students aware of the increasing scope of Bioinformatics in industry as
well as academia in India and abroad. Followed by her talk, the Guest of Honour
Dr. Manjeet Singh Kang, Adjunct Faculty, Kansas State University, USA and the
former Vice Chancellor, Punjab Agricultural University inspired students by his
motivational talk full of practical tips to succeed in the field of Science.
Principal, Prof. Dr. Mrs. Ajay Sareen presented formal welcome and appreciated
the efforts made by Mr. Harpreet Singh, Mrs. Purnima, Ms. Nikita for organizing
this interactive session with scientists of International fame. Students from various science streams
including B.Sc.(Med./N.M./Bio-Tech.), M.Sc.(Botany/Bio-Info.) attended this
discourse. An interclass poster presentation competition "Application of
Bioinformatics in Medical Sciences" was also organized. Deepanjali and
Deepanjali of B.Sc. Biotechnology Sem-V won the first prize, Navneet and Pooja
Kumari of B.Sc. Sem-III won second prize and Suman and Nancy of B.Sc. Sem-V won
third prize. Stage was conducted by Dr. Anjana Bhatia while Poster presentation
was judged by Dr. Meena Sharma, Mrs. Jyoti Kaul, Dr. Seema Marwaha. Dean
Academics Mrs. Meenakshi Syal presented vote of thanks.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਬਾਇਓਇਨਫਰਮੈਟਿਕਸ ਵਿਭਾਗ ਵੱਲੋਂ ਡਿਪਾਰਟਮੈਂਟ ਆੱਫ ਬਾਇਓਟੈਕਨਾਲਾੱਜੀ, ਭਾਰਤ ਸਰਕਾਰ ਦੇ ਤਤਵਾਵਧਾਨ ਵਿੱਚ ਏਵੋਲਯੂਸ਼ਨ ਆੱਫ ਬਾਇਓਇਨਫਰਮੈਟਿਕਸ ਏਂਡ ਇਟਸ ਏਪਲੀਕੇਸ਼ਨਸ ਇਨ ਮੈਡੀਸਿਨ ਵਿਸ਼ੇ ਤੇ ਡਿਸਕੋਰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਬਤੌਰ ਰਿਸੋਰਸ ਪਰਸਨ ਬੈਟੀ ਕੋਵਾੱਨ ਰਿਸਰਚ ਏਂਡ ਇਨੋਵੇਸ਼ਨ ਸੇਂਟਰ, ਕ੍ਰਿਸ਼ਚਿਅਨ ਮੇਡੀਕਲ ਕਾਲਜ ਲੁਧਿਆਨਾ ਦੀ ਸੀਨੀਅਰ ਸਾਇਟਿਸਟ ਅਤੇ ਇੰਚਾਰਜ਼ ਡਾ. ਨੀਟਾ ਡੀ. ਸਿਨਾਪਾਹਕੈਂਗ ਮੌਜੂਦ ਸਨ। ਉਹਨਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਬਾਇਓਲਾੱਜੀ ਦੀ ਮੁਸ਼ਕਿਲ ਸਮਸਿਆਵਾਂ ਨੂੰ ਹਲ ਕਰਨ ਦੇ ਲਈ ਬਾਇਓਇਨਫਰਮੈਟਿਕਸ ਦਾ ਖੇਤਰ ਸ਼ੁਰੂ ਹੋਇਆ। ਵਿਦਿਆਰਥਣਾਂ ਦੀਆਂ ਵਿਭਿੰਨ ਜਿਗਿਆਸਾਵਾਂ ਨੂੰ ਸ਼ਾਂਤ ਕਰਦੇ ਹੋਏ ਉਨ੍ਹਾਂ ਮੈਡੀਸਿਨ ਦੇ ਡਾਟਾ ਦਾ ਵਿਸ਼ਲੇਸ਼ਨ ਕਰਨ ਦੇ ਲਈ ਬਾਇਓਇਨਫਰਮੈਟਿਕਸ ਦੀ ਭੂਮਿਕਾ ਤੇ ਵੀ ਗੱਲ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਇੰਡਸਟ੍ਰੀ ਅਤੇ ਅਧਿਅਨ ਵਿੱਚ ਭਾਰਤ ਅਤੇ ਵਿਦੇਸ਼ ਵਿੱਚ ਬਾਇਓਇਨਫਰਮੈਟਿਕਸ ਦੇ ਵਧਦੇ ਹੋਏ ਸਕੋਪ ਬਾਰੇ ਦੱਸਿਆ। ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਪੰਜਾਬ ਕ੍ਰਿਸ਼ੀ ਵਿਸ਼ਵਵਿਦਿਆਲਾ ਦੇ ਸਾਬਕਾ ਵਾਇਸ ਚਾਂਸਲਰ ਅਤੇ ਕਾਨਕਾਸ ਸਟੇਟ ਯੂਨੀਵਰਸਿਟੀ, ਯੂ.ਐਸ.ਏ. ਦੇ ਫੈਕਲਟੀ ਮੈਂਬਰ ਡਾ. ਮਨਜੀਤ ਸਿੰਘ ਕੰਗ ਨੇ ਵਿਦਿਆਰਥਣਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਸਫਲ ਹੋਣ ਦੇ ਲਈ ਟਿਪਸ ਦਿੱਤੇ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਫੁੱਲਾਂ ਨਾਲ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਪੂਰਨਿਮਾ ਅਤੇ ਨੀਕਿਤਾ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਪ੍ਰਸਿਧੀ ਪ੍ਰਾਪਤ ਵਿਗਿਆਨਕਾਂ ਦਾ ਕਾਲਜ ਵਿੱਚ ਆਉਣਾ ਵਿਦਿਆਰਥਣਾਂ ਦੇ ਲਈ ਉਤਮ ਸਾਬਿਤ ਹੋਵੇਗਾ। ਇਸ ਡਿਸਕੋਰਸ ਵਿੱਚ ਬੀ.ਐਸ.ਸੀ ਮੈਡਿਕਲ, ਨਾੱਨ ਮੈਡਿਕਲ ਅਤੇ ਬਾਇਓਟੈਕਨਾਲਾੱਜੀ, ਐਮ.ਐਸ.ਸੀ ਬਾੱਟਨੀ ਅਤੇ ਬਾਇਓਇਨਫਰਮੈਟਿਕਸ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਇੰਟਰ ਕਲਾਸ ਪੋਸਟਰ ਪ੍ਰਤਿਯੋਗਿਤਾ ਵੀ ਕਰਵਾਈ ਗਈ ਜਿਸ ਦਾ ਵਿਸ਼ਾ ਏਪਲੀਕੇਸ਼ਨਸ ਆੱਫ ਬਾਇਓਇਨਫਰਮੈਟਿਕਸ ਇਨ ਮੈਡਿਕਲ ਸਾਇੰਸ ਸੀ। ਬੀ.ਐਸ.ਸੀ ਬਾਇਓਟੈਕਨਾਲਾੱਜੀ ਦੀਆਂ ਵਿਦਿਆਰਥਣਾਂ ਦੀਪਾਂਜਲੀ ਅਤੇ ਦੀਪਾਂਜਲੀ ਨੇ ਪਹਿਲਾ, ਬੀ.ਐਸ.ਸੀ ਦੀ ਨਵਨੀਤ ਅਤੇ ਪੂਜਾ ਕੁਮਾਰੀ ਨੇ ਦੂਜਾ ਅਤੇ ਸੁਮਨ ਅਤੇ ਨੈਂਸੀ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਮੁਕਾਬਲੇ ਵਿੱਚ ਜਜ ਦੀ ਭੂਮਿਕਾ ਡਾ. ਮੀਨਾ ਸ਼ਰਮਾ, ਪ੍ਰੋ. ਜਯੋਤਿ ਕੌਲ ਅਤੇ ਡਾ. ਸੀਮਾ ਮਰਵਾਹਾ ਨੇ ਨਿਭਾਈ। ਡੀਨ ਅਕਾਦਮਿਕ ਪ੍ਰੋ. ਮੀਨਾਕਸ਼ੀ ਸਯਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।