Maintaining the tradition
of excellence in every field, HMV bagged the Ist Runners Up position in Zonal
Youth Festival-2016, winning prizes in 29 events out of total of 33. The college has 8 First Positions to their
credit in Mimicry, Vaar Singing, Cartooning, Clay Modelling, Giddha, Rangoli,
Phulkari and a clean sweep won in the
Quiz with a lead of 60 points.
The second positions were achieved in Kavishri, Painting, Poster Making,
Photography Installatiion, Collage Making, Folk Song, Debate and Classical
Dance. The third position was achieved
in 12 events namely Mine, Group Shabad, Classical Vocal, One Act Play, Skit,
Classical Inst. (Non-Percussiion), Western Vocal Solo, Western Group Song,
Elocution, Poetical Symposium, Folk Orchestra and Group Dance. Amisha and Parminder were adjudged Best
Actress and Best Performer in One Act Play and Folk Orchestra respectively.
Dr. (Mrs.) Ajay Sareen felicitated Dr. Jasbir Rishi (Advisor,
Youth Welfare Deptt.), Mrs. Navroop (Dean, Youth Welfare), Miss Shama Sharma
(Co-Dean), the members of Core Committee, whole team and the students on their
glorious achievement and mesmerizing performance in the Youth festival. On this occasion, all the incharges of
various items, students and staff members were present.
ਹਰ ਖੇਤਰ ਵਿੱਚ ਉੱਤਮ ਹੋਣ ਦੀ ਛਾਪ ਛੱਡਦੇ ਹੋਏ ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੀਆਂ ਵਿਦਿਆਰਥਣਾਂ ਨੇ ਜੀ.ਐਨ.ਡੀ.ਯੂ ਅਮ੍ਰਿਤਸਰ ਵੱਲੋਂ ਆਯੋਜਿਤ ਜ਼ੋਨਲ ਯੂਥ ਫੈਸਟੀਵਲ-2016 ਦੀ ਫਸਟ ਰਨਰ-ਅਪ ਟ੍ਰਾਫੀ ਤੇ ਕਬਜ਼ਾ ਕੀਤਾ। ਐਚ.ਐਮ.ਵੀ ਨੇ 33 ਮੁਕਾਬਲਿਆਂ ਵਿਚੋਂ 29 ਮੁਕਾਬਲਿਆਂ ਵਿੱਚ ਇਨਾਮ ਜਿੱਤੇ। ਕਾਲਜ ਨੇ ਮਿਮਿਕ੍ਰੀ, ਵਾਰ ਗਾਇਨ, ਕਾਰਟੂਨਿੰਗ, ਕਲੇ ਮਾਡਲਿੰਗ, ਗਿੱਧਾ, ਰੰਗੋਲੀ, ਫੁਲਕਾਰੀ ਅਤੇ ਕਵਿਜ਼ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕਵਿਜ ਵਿੱਚ ਹੈਟ੍ਰਿਕ ਬਣਾਉਂਦੇ ਹੋਏ ਟੀਮ ਨੇ 60 ਅੰਕਾਂ ਦੇ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ। ਕਾਲਜ ਦੀਆਂ ਵਿਦਿਆਰਥਣਾਂ ਨੇ ਕਵੀਸ਼ਰੀ, ਪ੍ਰੇਟਿੰਗ, ਪੋਸਟਰ ਮੇਕਿੰਗ, ਫੋਟੋਗ੍ਰਾਫੀ, ਇੰਸਟਾਲੇਸ਼ਨ, ਕੋਲਾਜ ਮੇਕਿੰਗ, ਫੋਕ ਸਾਂਗ, ਡਿਬੇਟ ਅਤੇ ਕਲਾਸਿਕਲ ਡਾਂਸ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਮਾਇਮ, ਗਰੁਪ ਸ਼ਬਦ, ਕਲਾਸਿਕਲ ਵੋਕਲ, ਵਨ ਏਕਟ ਪਲੇ, ਸਕਿਟ, ਕਲਾਸਿਕਲ ਇੰਸਟਰੁਮੇਂਟਲ, ਵੈਸਟਰਨ ਵੋਕਲ ਸੋਲੋ, ਵੈਸਟਰ ਗਰੁਪ ਸਾਂਗ, ਏਲੋਕਯੂਸ਼ਨ, ਪੋਇਟਿਕਲ ਸਿਮਪੋਜ਼ਿਯਮ, ਫੋਕ ਆਰਕੇਸਟ੍ਰਾ ਅਤੇ ਗਰੁਪ ਡਾਂਸ ਵਿੱਚ ਤੀਜਾ ਸਥਾਨ ਹਾਂਸਲ ਕੀਤਾ। ਕਾਲਜ ਦੀ ਵਿਦਿਆਰਥਣ ਅਮੀਸ਼ਾ ਦੀ ਬੈਸਟ ਏਕਟ੍ਰੇਸ ਇਨ ਵਨ ਏਕਟ ਪਲੇ ਅਤੇ ਪਰਮਿੰਦਰ ਨੂੰ ਬੈਸਟ ਪਰਫਾਰਮਰ ਇਨ ਫੋਕ ਆਰਕੇਸਟ੍ਰਾ ਦੇ ਖਿਤਾਬ ਨਾਲ ਨਵਾਜ਼ਿਆ ਗਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਯੂਥ ਵੈਲਫੇਅਰ ਵਿਭਾਗ ਦੇ ਏਡਵਾਇਜ਼ਰ ਡਾ. ਜ਼ਸਬੀਰ ਰੀਸ਼ਿ, ਡੀਨ ਪ੍ਰੋ. ਨਵਰੂਪ, ਕੋ-ਡੀਨ ਪ੍ਰੋ. ਸ਼ਮਾ ਸ਼ਰਮਾ,ਸਾਰੇ ਆਇਟਮ ਇੰਚਾਰਜ਼ ਅਤੇ ਵਿਦਿਆਰਥਣਾਂ ਨੂੰ ਬਹੁਤ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਟ੍ਰਾਫੀ ਨਾਲ ਦਿਵਾਲੀ ਦਾ ਉਤਸ਼ਾਹ ਅਤੇ ਖੁਸ਼ੀ ਦੁਗਨੀ ਹੋ ਗਈ ਹੈ। ਇਸ ਮੌਕੇ ਤੇ ਸਾਰੇ ਕਾਲਜ ਦੇ ਅਧਿਆਪਕ, ਸਟਾਫ ਮੈਂਬਰ ਅਤੇ ਵਿਦਿਆਰਥਣਾਂ ਮੌਜੂਦ ਸਨ।