The phenomenal and thought provoking
proceedings of the three day Model United Nations organized at HMV under the
able guidance of Principal Dr. (Mrs.) Ajay Sareen drew to its successful
conclusion on the eve of the third day.
This academic simulation of the United Nations provided a platform to
the delegates to voice their opinions on issues of global concern. The chief guest of the day was an exemplary
and extra ordinarily competent judge Justice (Retd.) Sh. N.K. Sud, Vice
President DAV College Managing Committee and Chairman Local Committee. Principal Dr. Sareen, Co-coordinator Dr.
Rajiv Kumar and Sanat Arora as a representative of MUN accorded a floral
welcome to Justice N.K. Sud and Sh. Kundan Lal Aggarwal.
Beginning
with the recital of DAV anthem, Dr. (Mrs.) Ajay Sareen offered a cordial
welcome to the guests and commended the efforts of the core committee for organizing
the event. She also praised the
cooperation extended by the delegates and their sensitivity towards the issues
under discussion.
The
chief guest Justice N.K. Sud also applauded the efforts of the students and
organizers. He emphasized that such
events prove helpful in promoting the purpose of United Nations to encourage
peace and harmony among nations. The
delegates with outstanding performance were honoured and awarded with prizes. Justice N.K. Sud was also presented with a
token of gratitude. The mesmerizing
performance of the Youth Festival winner Giddha team added colour to the
evening. Police DAV Public School
Jalandhar was adjudged as the best school participant. Showcasing a video of the glimpses of MUN,
the conference was declared closed by Sanat Arora. The stage was hosted by Dr. Anjana Bhatia.
ਹੰਸ ਰਾਜ ਮਹਿਲਾ ਮਹਾਂਵਿਦਿਆਲਾ ਵਿਖੇ ਪ੍ਰਿੰਸੀਪਲ ਡਾ. ਸ਼੍ਰੀਮਤੀ ਅਜੈ ਸਰੀਨ ਜੀ ਦੀ ਅਗਵਾਈ ਹੇਠ ਚਲ ਰਹੇ ਤਿੰਨ ਰੋਜ਼ਾ ਮਾਡਲ ਸੰਯੁਕਤ ਰਾਸ਼ਟਰ ਸਮਾਗਮ ਦੇ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਜਸਟਿਸ ਸ਼੍ਰੀ ਐਨ.ਕੇ.ਸੂਦ, ਉਪ ਪ੍ਰਧਾਨ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਅਤੇ ਚੇਅਰਮੈਨ ਲੋਕਲ ਕਮੇਟੀ ਅਤੇ ਸ਼੍ਰੀ ਕੁੰਦਨ ਲਾਲ ਅਗ੍ਰਵਾਲ, ਮੈਂਬਰ ਲੋਕਲ ਕਮੇਟੀ ਹੁਰਾਂ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਅਜੈ ਸਰੀਨ ਨੇ ਮੁੱਖ ਮਹਿਮਾਨਾਂ ਦਾ ਫੁੱਲਾਂ ਅਤੇ ਮੋਹ ਭਿੱਜੇ ਸ਼ਬਦਾਂ ਨਾਲ ਨਿੱਘਾ ਸਵਾਗਤ ਕੀਤਾ।
ਸਮਾਗਮ ਦੀ ਸ਼ੁਰੂਆਤ ਡੀਏਵੀ ਗਾਨ ਨਾਲ ਕੀਤੀ ਗਈ। ਉਪਰੰਤ ਪ੍ਰਿੰਸੀਪਲ ਡਾ. ਅਜੈ ਸਰੀਨ ਨੇ ਸਮਾਗਮ ਵਿੱਚ ਸ਼ਾਮਲ ਸਭ ਸ਼ਖਸੀਅਤਾਂ ਦਾ ਹਾਰਦਿਕ ਸਵਾਗਤ ਕਰਦਿਆਂ ਕੋਰ ਕਮੇਟੀ ਦੇ ਧੰਨਵਾਦ ਦੇ ਨਾਲ ਨਾਲ ਨੌਜਵਾਨ ਵਰਗ ਦੀ ਯੋਗ ਅਗਵਾਈ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਇਸ ਸਮਾਗਮ ਨੂੰ ਸਫਲ ਬਣਾਉਣ ਸੰਬੰਧੀ ਸਭ ਦਾ ਧੰਨਵਾਦ ਕੀਤਾ। ਉਪਰੰਤ ਜਸਟਿਸ ਸ਼੍ਰੀ ਐਨ.ਕੇ.ਸੂਦ ਨੇ ਮਹਾਂਵਿਦਿਆਲਾ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਨੌਜਵਾਨ ਪੀੜੀ ਦੀ ਹੌਂਸਲਾ ਅਫਜਾਈ ਕੀਤੀ।
ਮਾਡਲ ਸੰਯੁਕਤ ਰਾਸ਼ਟਰ ਦੇ ਇਸ ਤਿੰਨ ਰੋਜ਼ਾ ਸਮਾਗਮ ਦੌਰਾਨ ਵੱਖ ਵੱਖ ਵਿਸ਼ਿਆਂ ਤੇ ਹੋਈ ਵਿਚਾਰ ਚਰਚਾ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿੱਚੋਂ ਜੇਤੂਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਮਾਹੌਲ ਨੂੰ ਖੁਸ਼ਨੁਮਾ ਬਣਾਉਣ ਲਈ ਜ਼ੋਨਲ ਅਤੇ ਇੰਟਰ ਜ਼ੋਨਲ ਯੂਥ ਫੈਸਟੀਵਲ ਜੇਤੂ ਗਿੱਧਾ ਟੀਮ ਵੱਲੋਂ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ। ਬੈਸਟ ਸਕੂਲ ਦਾ ਅਵਾਰਡ ਪੁਲਿਸ ਡੀਏਵੀ ਸਕੂਲ ਜਲੰਧਰ ਨੂੰ ਦਿੱਤਾ ਗਿਆ। ਇਸ ਮੌਕੇ ਮੰਚ ਦਾ ਸੰਚਾਲਨ ਡਾ. ਅੰਜਨਾ ਭਾਟੀਆ ਵੱਲੋ ਕੀਤਾ ਗਿਆ। ਅੰਤ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਕੋਰ ਕਮੇਟੀ ਦੇ ਮੈਂਬਰ ਸਾਹਿਬਾਨ ਡਾ. ਜਸਬੀਰ ਰਿਸ਼ੀ, ਸ਼੍ਰੀਮਤੀ ਰਮਨੀਤਾ ਸੈਨੀ ਸ਼ਾਰਦਾ, ਡਾ. ਰਜੀਵ ਕੁਮਾਰ, ਕੁ. ਸ਼ਾਲੂ ਬਤਰਾ, ਡਾ. ਜਤਿੰਦਰ, ਸ਼੍ਰੀ ਵਿਧੂ ਵੋਹਰਾ, ਸ਼੍ਰੀ ਅਸ਼ੀਸ਼ ਚੱਡਾ ਹੁਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਫਲਤਾਪੂਰਵਕ ਇਹ ਸਮਾਗਮ ਸੰਪੰਨ ਹੋਇਆ।