The fourth day of Inspire internship camp
held at HMV under the aegis of Department of Science and Technology, Indian
government witnessed four interesting sessions followed by its conclusion on
the fifth day.
The
speaker of the first session on the fourth day Prof. Sanjay Puri (Deptt. of
Physics, JNU, New Delhi )
explained the theory of pattern formation in physics highlighting its genetic
features. The second speaker Prof. Dinesh Khurana (Deptt. of Mathematics, Punjab University ,
Chandigarh )
elucidated the concepts related to Prime Numbers. The post lunch sessions were
chaired by Prof. Birendra N. Malik (School
of Life Sciences , JNU, New Delhi ) and Prof.
Jaswinder Singh.
In
the essay writing competition organized in the camp, Mishita (MGN Public
School) won the first prize, Muskan (Nehru Garden, Jal) won the second Prize,
Prabhleen Kaur (DMS, Model Town) won the third prize shared by Parneet Kaur
(MGN Public School). Similarly in the Quiz Competition the first position was
bagged by MGN Public
School , Jalandhar, second by DAV
Public School , Patiala
and third by Police
DAV School .
The
event came to a successful close on the fifth day with an interesting lecture
by Dr. S.R. Arora Gen. Secretary DAV Management Committee, who has more than
100 research publications to its credit. He gave a number of tips to solve
mathematical problems. In another engaging discussion, Dr. Deepak Kaul (Prof.
and Head, Department of Experimental Medicine, Biotechnology, PGIMER, Chandigarh ) apprised
students with information on cancer cells.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਮੁਕਦੱਸ ਵਿਹੜੇ ਵਿੱਚ ਪ੍ਰਿੰਸੀਪਲ ਡਾ. ਅਜੇ ਸਰੀਨ ਜੀ ਦੀ ਯੋਗ ਅਗਵਾਈ ਵਿੱਚ ਸਾਇੰਸ ਅਤੇ ਤਕਨੀਕੀ ਵਿਭਾਗ: ਭਾਰਤ ਸਰਕਾਰ ਦੇ ਸਹਿਯੋਗ ਨਾਲ ਪੰਜ ਰੋਜ਼ਾ ੋਇਨਸਪਾਇਰ ਇੰਟਰਨਸ਼ਿਪ ਵਿਗਿਆਨੋ ਕੈਂਪ ਦੇ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ 'ਚ ਭਾਂਰਤ ਦੇ ਵਿਭਿੰਨ ਸ਼ਹਿਰਾਂ ਤੋਂ ਆਏ ਵਿਗਿਆਨਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕੈਂਪ ਦੇ ਚੌਥੇ ਦਿਨ ਡਾ.ਡੀ.ਐਸ.ਖੁਰਾਨਾ, ਪ੍ਰੋਫੈਸਰ, ਗਣਿਤ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੈ ਮੈਥੇਮੇਟਿਕਸ ਸਾਇੰਸ ਵਿਸ਼ੇ ਤੇ ਚਰਚਾ ਕਰਦੇ ਪ੍ਰਾਇਮ ਨਬੰਰਾਂ ਨੂੰ ਪ੍ਰਾਪਤ ਕਰਨ ਦੇ ਵਿਭਿੰਨ ਢੰਗਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਡਾ. ਸੰਜੈ ਪੁਰੀ, ਪ੍ਰੋਫੈਸਰ, ਸਕੂਲ ਆਫ ਫਿਜ਼ੀਕਲ ਸਾਇੰਸ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ, ਨੇ ਪੈਟਰਨ ਫਾਰਮੇਸ਼ਨ ਇਨ ਫਿਜਿਕਲ ਸਾਇੰਸ ਵਿਸ਼ੇ ਅਧੀਨ ਵਿਗਿਆਨ ਦੇ ਸਿਧਾਂਤਕ ਗਿਆਨ ਦੇ ਨਾਲ ਪ੍ਰਯੋਗ ਕਰਕੇ ਵਿਵਹਾਰਕ ਗਿਆਨ ਨੂੰ ਪ੍ਰਾਪਤ ਕਰਨ ਤੇ ਜ਼ੋਰ ਦਿੱਤਾ। ਡਾ. ਬਰਿੰਦਰ ਮਲਿਕ, ਪ੍ਰੋਫੈਸਰ ਆਫ ਨਿਓਰੋ ਬਾਇਓਲਾਜੀ ਸਕੂਲ ਆਫ ਲਾਇਫ ਸਾਇੰਸ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਸਲੀਪ ਇਜ਼ ਏ ਨਰੀਸ਼ਮੇਂਟ ਫਾਰ ਬ੍ਰੇਨ ਵਿਸ਼ੇ ਦੁਆਰਾ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਪ੍ਰਾਪਤ ਕਰਨ ਲੲ. ਗੁੜੀ ਤੇ ਵਧੀਆ ਨੀਂਦ ਦੇ ਮਹੱਤਵ ਤੇ ਚਾਨਣਾ ਪਾਇਆ। ਰਾਸ਼ਟਰੀ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਜੀ ਨੇ ਐਕਸਪੈਰੀਮੇਂਟਲ ਫਿਜ਼ਿਕਸ ਵਿਸ਼ੇ ਸੰਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਅਤੇ ਵੱਖ-ਵੱਖ ਪ੍ਰਯੋਗਾਂ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੇ ਅਤਿਮ ਦਿਨ ਮੁਖ ਬੁਲਾਰੇ ਵਜੋਂ 10 ਤੋਂ ਵੱਧ ਖੋਜ਼ ਪਰਚਿਆਂ (ਮੈਥੇਮੈਟਿਕਲ ਪ੍ਰੋਗਰਾਮਿੰਗ) ਦੇ ਕਰਤਾ ਡਾ. ਐਸ.ਆਰ.ਅਰੋੜਾ (ਜਨਰਲ ਸਕੱਤਰ, ਡੀਏਵੀ ਪ੍ਰਬੰਧਕ ਕਮੇਟੀ, ਦਿੱਲੀ) ਨੇ ਮੈਥਿਮੈਟੀਕਲ ਟ੍ਰਿਕਸ ਟੂ ਸੋਲਣ ਪ੍ਰਾਬਲਮਜ਼ ਵਿਸ਼ੇ ਦੁਆਰਾ ਵਿਦਿਆਰਥੀਆਂ ਨੂੰ ਹਿਸਾਬ ਸੰਬੰਧੀ ਮੁਸ਼ਕਿਲਾਂ ਹੱਲ ਕਰਨ ਲਈ ਸਰਲ ਤੇ ਸੌਖੇ ਨੂਕਤੇ ਦੱਸੇ ਜਿਨ੍ਹਾਂ ਸਦਕਾ ਉਹ ਚੰਗੇ ਨਤੀਜੇ ਹਾਸਲ ਕਰ ਸਕਣ। ਬਾਇਓਕੈਮੀਕਲ ਸੁਸਾਇਟੀ, ਲਡੰਨ ਦੇ ਉੱਘੇ ਮੈਂਬਰ ਡਾ. ਦੀਪਕ ਕੌਲ, ਪ੍ਰੋਫੈਸਰ ਅਤੇ ਮੁਖੀ ਐਕਸਪੈਰੀਮੈਂਟਲ ਮੈਡੀਸਨ ਬਾਇਓਟੈਕਨਾਲੌਜੀ ਵਿਭਾਗ, ਪੀਜੀਆਈ ਐਮਈਆਰ ਚੰਡੀਗੜ੍ਹ ਨੇ ਵਿਦਿਆਰਥੀਆਂ ਨਾਲ ਹਾਓ ਸੈੱਲ ਸਰਕਲਜ਼ ਇਨ ਟੂ ਕੈਂਸਰ ਮਜ਼ਮੂਨ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕੈਂਸਰ ਵਰਗੀ ਲਾ-ਇਲਾਜ ਬਿਮਾਰੀ ਪ੍ਰਤੀ ਜਾਗਰੁਕ ਕੀਤਾ।
ਸਮਾਗਮ ਦੌਰਾਨ ਵਿਭਿੰਨ ਸਕੂਲਾਂ ਦੇ ਵਿਦਿਆਰਥੀਆਂ ਨੇ ਨਿੰਬਧ ਲੇਖਣ ਅਤੇ ਪ੍ਰਸ਼ਨੋਤਰੀ ਮੁਕਾਬਲਿਆਂ 'ਚ ਹਿੱਸਾ ਲੈ ਕੇ ਆਪਣੀ ਵਿਗਿਆਨਕ ਪ੍ਰਤਿਭਾ ਦੀ ਪੇਸ਼ਕਾਰੀ ਕੀਤੀ। ਜਿਸ 'ਚ ਨਿਬੰਧ ਲੇਖਣ ਦੇ ਨਤੀਜੇ ਵਜੋਂ ਪਹਿਲਾ ਇਨਾਮ ਨਿਸ਼ੀਕਾ-ਐਮਜੀਐਨ ਸਕੂਲ, ਜਲੰਧਰ ਨੇ ਦੂਜਾ ਇਨਾਮ ਮੁਸਕਾਨ ਮਹਿਕ - ਨਹਿਰੂ ਗਾਰਡਨ ਸਕੂਲ ਨੇ, ਤੀਜਾ ਇਨਾਮ ਪਰਬਲੀਨ ਕੌਰ– ਦਯਾਨੰਦ ਮਾਡਲ ਸਕੂਲ-ਜਲੰਧਰ ਅਤੇ ਬਰੈਕਟਿਡ ਤੀਜਾ ਇਨਾਮ ਪਰਨੀਤ ਕੌਰ-ਐਮਜੀਐਨ ਸਕੂਲ, ਜਲੰਧਰ ਨੇ ਪ੍ਰਾਪਤ ਕੀਤਾ। ਵਿਗਿਆਨ ਪ੍ਰਸ਼ਨੋਤਰੀ ਮੁਕਾਬਲੇ 'ਚ ਪਹਿਲਾ ਇਨਾਮ ਐਮ.ਜੀ.ਐਨ ਸਕੂਲ, ਦੂਜਾ ਇਨਾਮ ਡੀਏਵੀ ਪਬਲਿਕ ਸਕੂਲ ਅਤੇ ਤੀਜਾ ਇਨਾਮ ਪੁਲਿਸ ਡੀਏਵੀ ਸਕੂਲ ਨੇ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਸਮਾਗਮ 'ਚ ਆਏ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਵਧਾਈ ਦਿਦਿਆਂ ਭਵਿੱਖ 'ਚ ਅਜਿਹੇ ਉਪਰਾਲੇ ਕਰਨ ਲਈ ਪ੍ਰੇਰਿਆ। ਸਮਾਗਮ ਦੀ ਸਮਾਪਤੀ ਸਮੇਂ ਸ਼੍ਰੀ. ਹਰਪ੍ਰੀਤ ਸਿੰਘ (ਕੋਆਰਡੀਨੇਟਰ), ਡਾ. ਮੀਨਾਕਸ਼ੀ ਸਿਆਲ (ਡੀਨ ਅਕਾਦਮਿਕ), ਸ਼੍ਰੀਮਤੀ ਜਯੋਤੀ ਕੌਲ, ਸ਼੍ਰੀਮਤੀ ਰਾਕੇਸ਼ ਉੱਪਲ, ਡਾ. ਨੀਲਮ ਸ਼ਰਮਾ, ਡਾ. ਏਕਤਾ ਖੋਸਲਾ, ਡਾ. ਜਤਿੰਦਰ ਕੁਮਾਰ, ਡਾ. ਸ਼ਵੇਤਾ, ਡਾ. ਦੀਪ ਸ਼ਿਖਾ, ਡਾ. ਮੀਨਾ ਸ਼ਰਮਾ, ਡਾ. ਸੀਮਾ ਮਰਵਾਹਾ, ਸ਼ੀ੍ਰਮਤੀ ਸਲੋਨੀ, ਸ਼੍ਰੀਮਤੀ ਪੂਰਨਿਮਾ, ਡਾ. ਨੀਤਿਕਾ, ਡਾ. ਸੁਮਿਤ, ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਮੌਜੂਦ ਸਨ। ਮੰਚ ਸੰਚਾਲਨ ਡਾ. ਨੀਲਮ ਸ਼ਰਮਾ ਅਤੇ ਡਾ.ਅੰਜਨਾ ਭਾਟਿਆ ਨੇ ਕੀਤਾ।