Monday, 23 January 2017

HMV student won Bronze Medal in Weightlifting

Km. Manpreet Kaur, a student of Hans Raj Mahila Maha Vidyalaya represented Punjab State Weightlifting team in Women Senior National Weightlifting Championship held at Nagarcoil, Tamilnadu.  Manpreet Kaur won Bronze Medal in 75 Kg. weight category.  She has lifted 78 kgs in Snatch and 105 kgs in Clean & Jerk.  Principal Prof. Dr. (Mrs.) Ajay Sareen, Head of Physical Education department Mrs. Sudarshan Kang and Coach Mr. Satwinder Singh congratulated her.

ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਵੂਮੇਨ ਸੀਨਿਅਰ ਨੈਸ਼ਨਲ ਵੇਟ ਲਿਫਟਿੰਗ ਮੁਕਾਬਲੇ ’ਚ ਪੰਜਾਬ ਸਟੇਟ ਵੇਟਲਿਫਟਿੰਗ ਟੀਮ ਦਾ ਪ੍ਰਤਿਨਿਧਿਤਵ ਕੀਤਾ। ਇਹ ਮੁਕਾਬਲਾ ਨਗਰਕਵਾਯਲ, ਤਮਿਲਨਾਡੂ ’ਚ ਆਯੋਜਿਤ ਕੀਤਾ ਗਿਆ। ਮਨਪ੍ਰੀਤ ਨੇ 75 ਕਿਲੋ ਵੇਟ ਕੈਟੇਗਰੀ ਵਿੱਚ ਕਾਂਸੇ ਦਾ ਪਦਕ ਪ੍ਰਾਪਤ ਕਰਕੇ ਮਹਾਵਿਦਿਆਲਾ ਦਾ ਨਾਂ ਰੋਸ਼ਨ ਕੀਤਾ। ਉਸਨੇ ਸਨੈਚ ਵਿੱਚ 75 ਕਿਲੋਗ੍ਰਾਮ ਅਤੇ ਕਲੀਨ ਤੇ ਜਰਕ ਵਿੱਚ 105 ਕਿਲੋ ਭਾਰ ਚੱਕਿਆ।  ਪ੍ਰਿੰਸੀਪਲ ਡਾ. ਅਜੇ ਸਰੀਨ, ਸ਼ਰੀਰਿਕ ਸਿੱਖਿਆ ਵਿਭਾਗ ਦੀ ਮੁੱਖੀ ਸ਼੍ਰੀਮਤੀ ਸੁਦਰਸ਼ਨ ਕੰਗ ਅਤੇ ਕੋਚ ਸਤਵੰਤ ਸਿੰਘ ਨੇ ਖਿਡਾਰਣ ਨੂੰ ਵਧਾਈ ਦਿੱਤੀ।