An awareness drive to raise consciousness regarding the fast
disappearing house sparrows and other urban birds was carried out by
Environment Club of HMV, Jalandhar. Principal Dr. (Mrs.) Ajay Sareen expressed
her concern that our house sparrows are fast vanishing from our environment and
the need of the hour is to take immediate and effective steps to safeguard the
life of these birds who have been close companion of humans for numerous
centuries. Students of various classes of the college were taken for a nature
proximity walk and were also shown documentary films to feel close to sparrows
and understand their importance. Mrs.
Jyoti Kaul, Incharge of Environment Club initiated the celebrations marking
world sparrow day and told students that the birds also feel like us and we
need to ensure their safety. Dr. Anjana Bhatia, Secretary, Environment Club
laid stress on the causes of disappearance of sparrows and told students that
the most important causes for disappearance of sparrows is increasing
radiations from mobile towers, loss of their habitat and lack of grain outside
our houses. She said that we must put
water and grain for sparrows on our roof tops and outside our houses. Students
of environment club prepared sparrow splashes to be placed in the campus. Bird
houses for sparrows were also planned. Dean Academics, Mrs. Meenakshi Sayal
also urged the students to grow more plants to reinstste the habitat of house
sparrows.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਵਾਤਾਵਰਨ ਕਲੱਬ ਵਲੋਂ ਖਤਬ ਹੋ ਰਹੀ ਚਿੜੀਆਂ ਅਤੇ ਸ਼ਹਰੀ ਪੰਛੀਆਂ ਦੀ ਪ੍ਰਜਾਤਿਆਂ ਦੇ ਪ੍ਰਤਿ ਜਾਗਰੂਕ ਕਰਨ ਦੇ ਲਈ ਜਾਗਰੂਕਤਾ ਅਭਿਆਨ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵੀ ਇਸ ਦੇ ਪ੍ਰਤਿ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਸਾਡੇ ਵਾਤਾਵਰਨ ਨਾਲ ਚਿੜੀਆਂ ਖਤਮ ਹੋ ਰਹੀਆਂ ਹਨ ਅਤੇ ਸਮੇਂ ਦੀ ਮੰਗ ਹੈ ਕਿ ਉਨ੍ਹਾਂ ਪੰਛੀਆਂ ਦੀ ਜ਼ਿੰਦਗੀ ਬਨਾਉਣ ਲਈ ਭਰਸਕ ਮਿਹਨਤ ਕੀਤੇ ਜਾਉਣ ਜੋ ਸਦਿਆਂ ਤੋਂ ਮਨੁੱਖੀ ਜ਼ਿੰਦਗੀ ਦੇ ਸਾਥੀ ਰਹੇ ਹਨ। ਕਾਲਜ ਦੀਆਂ ਵਿਭਿੰਨ ਕਲਾਸਾਂ ਦੀਆਂ ਵਿਦਿਆਰਥਣਾਂ ਨੂੰ ਨੇਚਰ ਵਾੱਕ ਤੇ ਲੈ ਜਾਇਆ ਗਿਆ ਅਤੇ ਚਿੜੀਆਂ ਦੀ ਮਹੱਤਤਾ ਦਸਦੇ ਹੋਏ ਇਕ ਡਾਕਯੂਮੇਂਟਰੀ ਫਿਲਮ ਵੀ ਦਿਖਾਈ ਗਈ। ਵਾਤਾਵਰਨ ਕਲੱਬ ਦੀ ਇੰਚਾਰਜ਼ ਸ਼੍ਰੀਮਤੀ ਜਯੋਤਿ ਕੌਲ ਨੇ ਵਰਲਡ ਸਪੈਰੋ ਡੇ ਮਨਾਉਣ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਪੰਛੀ ਵੀ ਸਾਡੀ ਤਰ੍ਹਾਂ ਹੀ ਮਹਿਸੂਸ ਕਰਦੇ ਹਨ ਅਤੇ ਸਾਨੂੰ ਉਨ੍ਹਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨੀ ਚਾਹੀਦੀ ਹੈ। ਵਾਤਾਵਰਨ ਕਲੱਬ ਦੀ ਸਕੱਤਰ ਡਾ. ਅੰਜਨਾ ਭਾਟਿਆ ਨੇ ਚਿੜੀਆਂ ਦੀਆਂ ਪ੍ਰਜਾਤਿਯਾਂ ਦੇ ਖਤਮ ਹੋਣ ਦਾ ਸਭ ਤੋਂ ਵੱਡਾ ਕਾਰਨ ਮੋਬਾਇਲ ਟਾਵਰ ਦੀਆਂ ਤਰੰਗਾਂ, ਉਨ੍ਹਾਂ ਦੀ ਪ੍ਰਜਾਤੀ ਦਾ ਨੁਕਸਾਨ ਅਤੇ ਸਾਡੇ ਘਰਾਂ ਦੇ ਬਾਹਰ ਉਨ੍ਹਾਂ ਦੇ ਖਾਣੇ ਦਾ ਨਾ ਹੋਣਾ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਘਰ ਦੇ ਬਾਹਰ ਅਤੇ ਛੱਤ ਤੇ ਚਿੜੀਆਂ ਦੇ ਲਈ ਅਨਾਜ ਜ਼ਰੂਰ ਰਖਣਾ ਚਾਹੀਦਾ ਹੈ।
ਵਾਤਾਵਰਨ ਕਲਬ ਦੀਆਂ ਵਿਦਿਆਰਥਣਾਂ ਨੇ ਕੈਂਪਸ ਵਿੱਚ ਰੱਖਣ ਦੇ ਲਈ ਸਪੈਰੋ ਸਪਲੈਸ਼ ਬਣਾਏ। ਚਿੜੀਆਂ ਦੇ ਲਈ ਬਰਡ ਹਾਊਸ ਦੀ ਵੀ ਯੋਜਨਾ ਬਣਾਈ ਗਈ। ਡੀਨ ਅਕਾਦਮਿਕ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਵੀ ਵਿਦਿਆਰਥਣਾਂ ਨੂੰ ਹੌਰ ਜਿਆਦਾ ਪੇੜ-ਪੌਧੇ ਲਗਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਤਾਂ ਜੋ ਪੰਛੀਆਂ ਨੂੰ ਘਰ ਮਿਲ ਸਕੇ।