The Physical Education department of Hans Raj
Mahila Maha Vidyalaya organized an Extension Lecture-cum-Interactive Session on
Role of Diet in Physical Fitness. The
resource person was Dr. Shweta Shenoy Devraj, Professor, Centre of
Physiotherapy & Rehabilitation Centre, Jamia Milia Islamia University, New
Delhi. An interactive session was also
organized with the students on Sports Injuries and Physiotherapy. Principal Prof. Dr. (Mrs.) Ajay Sareen and
Head of Physical Education department Mrs. Sudarshan Kang welcomed the resource
person. Principal Prof. Dr. (Mrs.) Ajay
Sareen said that college has high expectations from the sports persons. They have always brought laurels to the institution
and now they must bring laurels for their country. College is providing all the facilities to
sports persons. Therefore, the
expectations from them are equally high.
Resource Person Dr. Shweta Shenoy Devraj gave a detailed lecture on
importance of diet and told the students about a balanced diet. She also told them how it can lead to optimum
performance. In her interactive
sessions, she dealt with queries of the students regarding sports injuries and
emphasized the role of physiotherapy in curing such injuries. All the sports students attended this
session.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਫਿਜਿਕਲ ਫਿਟਨੇਸ ਵਿੱਚ ਡਾਇਟ ਦੀ ਭੂਮਿਕਾ ਵਿਸ਼ੇ ਤੇ ਐਕਸਟੈਨਸ਼ਨ ਲੈਕਚਰ ਅਤੇ ਇੰਟਰ ਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ। ਬਤੌਰ ਰਿਸੋਰਸ ਪਰਸਨ ਜਾਮਿਯਾ ਮਿਲਿਯਾ ਇਸਲਾਮਿਯਾ ਯੂਨੀਵਰਸਿਟੀ, ਨਵੀਂ ਦਿੱਲੀ ਦੇ ਸੈਂਟਰ ਫਾਰ ਫਿਜ਼ਿਯੋਥੈਰੇਪੀ ਅਤੇ ਰੀਹੈਬੀਲਿਟੇਸ਼ਨ ਸੈਂਟਰ ਤੋਂ ਪ੍ਰੋਫੈਸਰ ਡਾ. ਸ਼ਵੇਤਾ ਸ਼ਿਨਾੱਯੇ ਦੇਵਰਾਜ ਮੌਜੂਦ ਸਨ। ਖੇਡ ਦੇ ਦੌਰਾਨ ਲਗਨ ਵਾਲੀ ਸੱਟ ਤੇ ਫਿਜ਼ਿਯੋਥੈਰੇਪੀ ਵਿਸ਼ੇ ਤੇ ਇੰਟਰ ਏਕਟਿਵ ਸੈਸ਼ਨ ਦਾ ਵੀ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਅਤੇ ਸਰੀਰਕ ਸਿੱਖਿਆ ਵਿਭਾਗ ਦੀ ਮੁੱਖੀ ਸ਼੍ਰੀਮਤੀ ਸੁਦਰਸ਼ਨ ਕੰਗ ਨੇ ਰਿਸੋਰਸ ਪਰਸਨ ਦਾ ਸਵਾਗਤ ਕੀਤਾ। ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਕਾਲਜ ਦੀਆਂ ਖਿਡਾਰਣਾਂ ਤੋਂ ਬਹੁਤ ਉਮੀਦਾਂ ਹਨ। ਇਨ੍ਹਾਂ ਨੇ ਪਹਿਲਾਂ ਵੀ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ ਅਤੇ ਹੁਣ ਇਨ੍ਹਾਂ ਨੂੰ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ। ਕਾਲਜ ਵਲੋਂ ਖਿਡਾਰਣਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਂਦੀ ਹੈ ਇਸ ਲਈ ਉਨ੍ਹਾਂ ਤੋਂ ਉੱਚ ਪ੍ਰਦਰਸ਼ਨ ਦੀ ਹੀ ਉਮੀਦ ਕੀਤੀ ਜਾਂਦੀ ਹੈ। ਰਿਸੋਰਸ ਪਰਸਨ ਡਾ. ਦੇਵਰਾਜ ਨੇ ਡਾਇਟ ਦੀ ਮਹੱਤਤਾ ਤੇ ਵਿਸਤਾਰਪੁਰਵਕ ਗੱਲ ਕੀਤੀ ਅਤੇ ਵਿਦਿਆਰਥਣਾਂ ਨੂੰ ਬੈਲੇਂਸ ਡਾਇਟ ਦੇ ਬਾਰੇ ਵਿੱਚ ਦੱਸਿਆ। ਉਹਨਾਂ ਇਹ ਵੀ ਦੱਸਿਆ ਕਿ ਬੈਲੇਂਸ ਡਾਇਟ ਨਾਲ ਕਿਵੇਂ ਉੱਚ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਆਪਣੇ ਸੈਸ਼ਨ ਦੇ ਦੌਰਾਨ ਉਹਨਾਂ ਖੇਡ ਦੇ ਦੌਰਾਨ ਲਗਣ ਵਾਲੀਆਂ ਸੱਟਾਂ ਦੇ ਬਾਰੇ ਵਿਦਿਆਰਥਣਾਂ ਨੂੰ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਇਨ੍ਹਾਂ ਸੱਟਾਂ ਦੇ ਠੀਕ ਹੋਣ ਵਿੱਚ ਫਿਜ਼ਿਯੋਥੈਰੇਪੀ ਦੀ ਭੂਮਿਕਾ ਤੇ ਜ਼ੋਰ ਦਿੱਤਾ। ਸਰੀਰਕ ਸਿੱਖਿਆ ਵਿਭਾਗ ਦੀਆਂ ਸਾਰੀਆਂ ਵਿਦਿਆਰਥਣਾਂ ਇਸ ਦੌਰਾਨ ਮੌਜੂਦ ਸਨ।