Sunday, 16 April 2017

Fashionista hosted with Pomp and Show




Hans Raj Mahila Maha Vidyalaya hosted a prestigious style event, Fashionista – the glam show with great pomp in the presence of renowned fashion cognoscenti of the city. Dr. Shweta Shenoy Devraj, Professor, Centre for Physiotherapy and Rehabilitation Sciences, Jamia Milia Islamia University, New Delhi graced the occasion as chief guest.  Mr. Amrinder Sandhu, a famous designer was present as guest of honour joined by eminent personalities Mrs. Vani Vij, Dr. Shruti Shukla, Mr. Kundan Lal Aggarwal, Mr. S.N. Mayor, Mr. Surendra Seth, Mr. and Mrs. Arvind Ghai, Dr. Pawan Gupta, Mr. Ashok Paruthi, Mr. Sidharth Kakkar, Mrs. Rashmi Khurana, Mr. Vijay Jain, Mr. Mohit Jain, Mrs. Sanchi, Mr. Nikhil and Mr. Navneet Bindra.
             Principal Prof. Dr. (Mrs.) Ajay Sareen accorded a floral welcome to the guests and said that this beauty pageant was organized not only to showcase the talent of students but more to provide them with an opportunity for employment by the assistance of media partners.  
Chief Guest Dr. Shweta Shenoy Devraj wished luck to all the participants and applauded their brilliant efforts.  Dr. Shruti Shukla also praised the efforts of the worthy Principal and faculty for enhancing the creative skills of the students and putting up such a glamorous show.  The dazzling performance by Mr. Teji Sandhu and Ishita added colour to the event. 

Manifesting beauty and elegance the event came up with an exciting line up of rounds like Flare and Flounce, Drapes and Layers, The Mystic Chess, The Trendy Trash, Little Pearls, Golden Threads, Kora-Royal Charkha and Fashion Mingle.  Towards the end Mrs. Vani Vij announced the names of 8 best designers, 7 best models, 2 super models, 2 most innovative designs, most promising student and most dedicated student and they were awarded with trophies.  The event left an indelible mark on the audience.   On this occasion, Event Coordinator Mrs. Cheena Gupta, Mrs. Navneeta, Miss Rishav Bhardwaj, Miss Surbhi Sharma, Tanisha, Deepika Miglani, Beenu, Ms. Priya alongwith other faculty members were present.

ਕਾਲਜ ਆਫ ਏਕਸੀਲੇਂਸ, ਸਟਾਰ ਕਾਲਜ ਅਤੇ ਉੱਤਰੀ ਭਾਰਤ ਦੇ ਏ ਗੇ੍ਰਡ (ਨੈਕ ਦੁਆਰਾ) ਨਾਲ ਸੁਸ਼ੋਭਿਤ ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਮੁਕੱਦਸ ਵਿਹੜੇ ਵਿੱਚ ਡਾ. ਐਨ.ਕੇ. ਸੂਦ (ਚੇਅਰਮੈਨ, ਡੀ.ਏ.ਵੀ. ਪ੍ਰੰਬਧਕੀ ਕਮੇਟੀ) ਅਤੇ ਪ੍ਰਿੰਸੀਪਲ ਡਾ. ਅਜੇ ਸਰੀਨ ਜੀ ਦੀ ਯੋਗ ਅਗਵਾਈ ਵਿੱਚ ਫੈਸ਼ਨ ਡਿਜਾਇਨਿੰਗ ਵਿਭਾਗ ਵੱਲੋਂ ਫੈਸ਼ਨਿਸਟਾ ਦਾ ਗਲੈਮ ਸ਼ੋਅ ਦਾ ਅਗਾਜ਼ ਗਿਆਨ ਦੀ ਜ਼ੋਤ ਪ੍ਰਜਵਲਿਤ ਕਰਕੇ ਅਤੇ ਡੀ.ਏ.ਵੀ. ਗੀਤ ਦੀ ਪ੍ਰਸਤੁਤੀ ਦੁਆਰਾ ਕੀਤਾ ਗਿਆ। ਪ੍ਰਿੰਸੀਪਲ ਮੈਡਮ ਨੇ ਮੁੱਖ ਮਹਿਮਾਨ ਵੱਜੋਂ ਡਾ. ਸ਼ਵੇਤਾ ਸ਼ਿਨੋਏ ਦੇਵਰਾਜ, ਮਹਿਮਾਨ ਵਜੋਂ ਸ਼੍ਰੀ ਅਰਵਿੰਦਰ ਸੰਧੂ, ਜੱਜ ਵਜੋਂ ਸ਼੍ਰੀਮਤੀ ਸ਼ਰੂਤੀ ਸ਼ੁੱਕਲਾ (ਡਿਪਟੀ ਡਾਇਰੈਕਟਰ-ਐਨ.ਸੀ.ਈ.ਆਰ.ਟੀ), ਸ਼੍ਰੀਮਤੀ ਵਾਨੀ ਵਿਜ (ਦੈਨਿਕ ਸਵੇਰਾ), ਸ਼੍ਰੀ ਸਿਧਾਰਥ ਕੱਕਰ (ਡਿਜਾਈਨਰ-ਜਲੰਧਰ), ਸ਼੍ਰੀ ਵਿਵੇਕ ਅਗਰਵਾਲ (ਕੌਰੀੳਗ੍ਰਾਫਰ), ਡਾ. ਰੁਪਾਲੀ (ਮੇਕਅਪ ਆਰਟਿਸਟ), ਸ਼੍ਰੀਮਤੀ ਸੀਮਾ ਸੋਨੀ (ਰੇਡੀਓ ਸੀਟੀ), ਸ਼੍ਰੀ ਤੇਜ਼ੀ ਸੰਧੂ (ਗਾਇਕ), ਸ਼੍ਰੀਮਤੀ ਰਸ਼ਮੀ ਖੁਰਾਨਾ, ਸ਼੍ਰੀ ਤੇ ਸ਼੍ਰੀਮਤੀ ਅਰਵਿੰਦਰ ਘਈ, ਸ਼੍ਰੀ ਸੁਰਿੰਦਰ ਸੇਠ, ਡਾ. ਪਵਨ ਗੁਪਤਾ, ਸ਼੍ਰੀ ਅਸ਼ੋਕ ਪ੍ਰਉਥੀ, ਸ਼੍ਰੀ ਕੁੰਦਨ ਲਾਲ ਅਗਰਵਾਲ, ਸ਼੍ਰੀ ਮਾਯਰ (ਡੀ.ਏ.ਵੀ ਪ੍ਰਬੰਧਕੀ ਕਮੇਟੀ) ਆਦਿ ਦਾ ਫੁੱਲਾਂ ਨਾਲ ਸੁਆਗਤ ਕੀਤਾ। 
ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਮੋਹਿਤ ਜੈਨ, ਸ਼੍ਰੀਮਤੀ ਚੀਨਾ ਗੁਪਤਾ ਨੇ ਸ਼੍ਰੀਮਤੀ ਸਾਂਚੀ (ਉਦਯੋਗਿਕ ਭਾਈਵਾਲ), ਸ਼੍ਰੀਮਤੀ ਨਵਨੀਤਾ ਨੇ ਸ਼੍ਰੀ ਨਿਖਿਲ ਅਤੇ ਅਰਵਿੰਦਰ (ਡਿਜਾਈਨਰ) ਰਿਸ਼ਵ ਨੇ ਸ਼੍ਰੀ ਰਾਜਨ ਪੁਰੀ, ਤਨਿਸ਼ਾ ਨੇ ਸ਼ਿਵਾਨੀ ਅਤੇ ਜੋਏ (ਡਿਜ਼ਾਈਨਰ) ਪ੍ਰੀਆ ਅਤੇ ਦੀਪਿਕਾ ਮਿਗਲਾਨੀ ਨੇ ਸ਼੍ਰੀ ਮਨਮੀਤ ਬਿੰਦਰਾ, ਸੁਸ਼੍ਰੀ ਸ਼ਮਾ ਸ਼ਰਮਾ ਨੇ ਸ਼੍ਰੀ ਰਾਹੁਲ (ਅਟ੍ਰੈਕਸ ਕਲਾਥਿੰਗ), ਡਾ. ਰਾਖੀ ਮੇਹਤਾ ਨੇ ਸ਼੍ਰੀ ਕਮਲ (ਐਫਆਈਐਲਏ) ਨੂੰ ਫੁੱਲਾਂ ਨਾਲ ਜੀ ਆਇਆ ਆਖਿਆ।
ਪ੍ਰਿੰਸੀਪਲ ਸਾਹਿਬਾ ਨੇ ਫੈਸ਼ਨ ਸ਼ੋਅ ਦਾ ਮੂਲ ਟੀਚਾ ਬੱਚੀਆਂ ਦੀ ਕਲਾ ਨੂੰ ਪ੍ਰਦਰਸ਼ਿਤ ਕਰਨਾ ਤਾਂ ਜੋ ਮੀਡੀਆ ਪਾਰਟਨਰਜ਼ ਦੇ ਸਹਿਯੋਗ ਸਦਕਾ ਉਨ੍ਹਾਂ ਵਧੀਆ ਪਲੇਟਫੋਰਮ ਪ੍ਰਾਪਤ ਕਰਕੇ ਆਰਥਿਕ ਪੱਥੋਂ ਆਤਮ ਨਿਰਭਰ ਹੋ ਸਕਣ। ਸ਼੍ਰੀਮਤੀ ਨਵਨੀਤਾ ਨੇ ਫੈਸ਼ਨ ਸ਼ੋਅ ਦਾ ਸੰਖੇਪ ਰੂਪ ਵਿੱਚ ਪਰਿਚੈ ਦਿੱਤਾ। ਫੈਸ਼ਨ ਸ਼ੋਅ 'ਚ ਕੁੱਲ ਅੱਠ ਰਾਉਡਜ਼: ਫਲੇਅਰ ਐਂਡ ਫਲੋਸਿਂਸ (ਗਾਉਨਜ਼), ਡ੍ਰੇਪਜ਼ ਐਂਡ ਲੇਅਰਜ਼ (ਸਾੜੀ), ਦ ਮਿਸਟਿਕ ਚੈਸ (ਸਕਰਟ), ਦ ਟੇ੍ਰਂਡੀ ਟ੍ਰੈਸ਼ (ਇਨੋਵੇਟਿਵ), ਲਿਟਲ ਪਰਲਜ਼ (ਕਿਡਜ਼), ਗੋਲਡਨ ਥੇ੍ਰਡਜ਼ (ਏਥਨਿਕ), ਕੋਰਾ-ਰੋਇਅਲ ਚਰਖਾ (ਖਾਦੀ) ਅਤੇ ਫੈਸ਼ਨ ਮਿਂਗਲ (ਫਯੂਜ਼ਨ) ਦੁਆਰਾ ਡਿਜ਼ਾਈਨਰਜ਼ ਵੱਲੋਂ ਬਣਾਇਆਂ ਪੁਸ਼ਾਕਾਂ ਨੂੰ ਮਾਡਲਜ਼ ਨੇ ਬਾਖੂਬੀ ਪੇਸ਼ ਕੀਤਾ।
ਡਾ. ਸ਼ਰੂਤੀ ਸ਼ੁੱਕਲਾ ਨੇ ਡਿਜ਼ਾਈਨਰਾਂ ਦੀ ਸਿਰਜਣਾਤਮਕ ਕਲਾ ਨੂੰ ਨਾ ਕੇਵਲ ਸਲਾਹਿਆ ਸਗੋਂ ਪ੍ਰਿੰਸੀਪਲ ਮੈਡਮ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਨੇ ਸਾਰੀਆਂ ਬੱਚੀਆਂ ਨੂੰ ਕਾਗਜ਼ ਤੋਂ ਪੰਤਗ ਬਣਾ ਕੇ ਉੱਚਾਈਆਂ ਤੱਕ ਪਹੁੰਚਾ ਦਿੱਤਾ ਹੈ। 
ਡਾ. ਸ਼ਵੇਤਾ ਸ਼ਿਨੋਏ ਦੇਵਰਾਜ ਨੇ ਬੱਚੀਆਂ ਦੁਆਰਾ ਪੇਸ਼ ਕੀਤੀਆਂ ਖਾਦੀ ਪੁਸ਼ਾਕਾਂ ਨੂੰ ਸਲਾਹਿਆ ਅਤੇ ਭੱਵਿਖ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਕਾਮਨਾ ਕੀਤੀ।
ਸ਼੍ਰੀ ਤੇਜ਼ੀ ਸੰਧੂ ਨੇ ਗੀਤ, ਕੁ. ਇਸ਼ੀਤਾ ਨੇ ਕਲਾਸੀਕਲ ਨਾਚ ਦੁਆਰਾ ਪ੍ਰੋਗਰਾਮ ਨੂੰ ਚਾਰ-ਚੰਨ ਲਾ ਦਿੱਤੇੇੇ। ਵਾਨੀ ਵਿਜ ਨੇ ਜੇਤੂਆਂ ਦੀ ਘੋਸ਼ਨਾ ਕਰਦਿਆਂ ਪ੍ਰਿੰਸੀਪਲ ਮੈਡਮ ਨਾਲ ਮਿਲ ਕੇ ਖਿਤਾਬ ਰਸਮ ਅਦਾ ਕਰਦਿਆਂ ਛੋਟੇ ਬੱਚਿਆਂ ਨੂੰ ਤੋਹਫ਼ੇ, ਵਧੀਆ ਡਿਜਾਈਨਰਜ਼: ਰੇਣੁ, ਰਮਨਪ੍ਰੀਤ, ਦਿਲਪ੍ਰੀਤ, ਪਵਨਪ੍ਰੀਤ, ਜਗਦੀਪ, ਪੂਨਮ, ਜ਼ਸਵੀਰ, ਜ਼ਸਵਿੰਦਰ, ਰਮਨ, ਸੁਰਭੀ, ਪਵਨ, ਮਨਪ੍ਰੀਤ ਅਤੇ ਵਧੀਆ ਮਾਡਲਜ਼ - ਦਿਵਯਾ, ਪਾਯਲ, ਸ਼ਾਲਿਨੀ, ਰਚਨਾ, ਸੋਲਨ, ਨਵਜੋਤ, ਅਰਸ਼ਦੀਪ, ਸੁਖਵਿੰਦਰ, ਦੋ ਸੁਪਰ ਮਾਡਲਜ਼ - ਅਰਸ਼ਦੀਪ, ਨਵਜੋਤ, ਦੋ ਮੋਸਟ ਇਨੋਵੇਟਿਵ ਡਿਜਾਈਨਰ - ਰਮਨਦੀਪ, ਮਨਪ੍ਰੀਤ, ਮੋਸਟ ਪ੍ਰੋਮਿਸਿੰਗ ਵਿਦਿਆਰਥੀ - ਰਮਨਦੀਪ, ਮੋਸਟ ਡੈਡੀਕੇਟ ਵਿਦਿਆਰਥੀ -ਸੁਰਭੀ ਨੂੰ ਸਨਮਾਨਤ ਕੀਤਾ।
ਡਾ. ਸ਼ਵੇਤਾ ਸ਼ਿਨੋਏ ਦੇਵਰਾਜ, ਸ਼੍ਰੀਮਤੀ ਵਾਨੀ ਵਿਜ, ਸ਼੍ਰੀਮਤੀ ਸ਼ਰੂਤੀ ਸ਼ੁੱਕਲਾ, ਸ਼੍ਰੀ ਸਿਧਾਰਥ ਕੱਕਰ, ਸ਼੍ਰੀ ਪਰਮਿੰਦਰ, ਸ਼੍ਰੀ ਤੇਜੀ ਸੰਧੂ, ਸ਼੍ਰੀ ਵਿਵੇਕ ਅਗਰਵਾਲ, ਡਾ. ਰੁਪਾਲੀ, ਫੈਸ਼ਨ ਡਿਜਾਈਨਿੰਗ ਵਿਭਾਗ ਦੀਆਂ ਅਸਿਸਟੇਂਟ ਪੋ੍ਰਫੈਸਰਾਂ - ਸ਼੍ਰੀਮਤੀ ਚੀਨਾ ਗੁਪਤਾ, ਸ਼੍ਰੀਮਤੀ ਨਵਨੀਤਾ, ਸੁਸ਼੍ਰੀ ਦੀਪਿਕਾ ਮਿਗਲਾਨੀ, ਸੁਸ਼੍ਰੀ ਪ੍ਰਿਆ, ਸੁਸ਼੍ਰੀ ਸੁਰਭੀ, ਸੁਸ਼੍ਰੀ ਬੀਨੂੰ, ਸੁਸ਼੍ਰੀ ਤਨੀਸ਼ਾ, ਸੁਸ਼੍ਰੀ ਇਸ਼ਾ, ਸੁਸ਼੍ਰੀ ਰਿਸ਼ਵ ਅਤੇ ਉਦਯੋਗਿਕ ਭਾਈਵਾਲ ਵਜੋਂ- ਸ਼੍ਰੀ ਮੋਹਿਤ ਜੈਨ, ਸ਼੍ਰੀਮਤੀ ਸਾਂਚੀ, ਸ਼੍ਰੀ ਰਾਜਨ ਪੁਰੀ, ਸ਼੍ਰੀ ਰਾਹੁਲ ਅਤੇ ਡਿਜਾਈਨਰ - ਸ਼ਿਵਾਨੀ ਅਤੇ ਸ਼੍ਰੀ ਜੋਏ, ਸ਼੍ਰੀ ਮਨਮੀਤ ਬਿੰਦਰਾ, ਸ਼੍ਰੀ ਨਿਖਿਲ, ਸ਼੍ਰੀ ਰਵਿੰਦਰ ਆਦਿ ਨੂੰ ਸਨਮਾਨਿਤ ਕੀਤਾ ਗਿਆ।
ਸ਼੍ਰੀ ਸਿਧਾਰਥ ਕੱਕਰ ਨੇ ਡਿਜ਼ਾਈਨਰਾਂ ਨੂੰ ਫੈਸ਼ਨ ਤੇ ਕ੍ਰਾਫਟ 'ਚ ਅੰਤਰ ਦਸੱਦਿਆਂ ਖਾਦੀ ਪੁਸ਼ਾਕਾਂ, ਸਾੜੀ ਆਦਿ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਕਾਲਜ ਦੀ ਐਲੂਮਨੀ ਮੈਂਬਰਾਂ ਨੇ ਸਕਾਲਰਸ਼ਿਪ ਸੰਬੰਧੀ ਆਪਣਾ ਯੋਗਦਾਨ ਦਿੱਤਾ।
ਸ਼੍ਰੀਮਤੀ ਚੀਨਾ ਗੁਪਤਾ (ਸੰਚਾਲਕ - ਫੈਸ਼ਨ ਸ਼ੋਅ) ਨੇ ਰੇਡੀਓ ਸੀਟੀ, ਐਨ.ਜੀ.ਓ. ਪਾਰਟਨਰ, ਜੇ.ਸੀ.ਆਈ, ਜਲੰਧਰ, ਵੀ. ਸਟੁਡੀਓ, ਸ਼੍ਰੀ ਕਮਲ, ਸ਼੍ਰੀ ਅਰਵਿੰਦ ਕੁਮਾਰ (ਬਨਾਰਸੀ ਦਾਸ ਲਹਿੰਗਾ ਹਾਉਸ) ਅਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਲ ਡਾ. ਅੰਜਨਾ ਭਾਟੀਆ ਨੇ ਕੀਤਾ। ਟੀਚਿੰਗ ਤੇ ਨਾਨ-ਟੀਚਿੰਗ ਵਿਭਾਗ ਦੇ ਮੈਂਬਰ ਹਾਜ਼ਰ ਸਨ।