Tuesday, 4 April 2017

HMV organized lecture on Social Implications of Rural and Tribal Displacement


The sociology department of Hans Raj Mahila Maha Vidyalaya organized an extension lecture on the topic Social implications of rural and tribal displacement.  The resource person was Dr. M.S. Gill, Retd. Professor of Sociology, GNDU Amritsar.  Principal Prof. Dr. (Mrs.) Ajay Sareen welcomed the guest with a bouquet of flowers.  Dr. M.S. Gill discussed about rural displacement and resettlement act 2007.  He said that according to Indian Govt., this act includes the owner, tenants and non-workers, whose land is forcibly occupied by the state, are termed as displaced persons.  They are different from refugees. 

            He said that displacement is largely due to development activities particularly dams and industrial activities.  It leads to mental trauma, degrade the social status of women.  In nutshell, displacement is a traumatic process.  Head of Sociology department Mrs. Geetika Mahajan thanked the resource person for sharing his valuable views with the students.  This lecture was attended by approx. 150 students of sociology department.

ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਸਮਾਜ ਸ਼ਾਸਤਰ ਵਿਭਾਗ ਵੱਲੋਂ ਗ੍ਰਾਮੀਣ ਅਤੇ ਆਦਿਵਾਸੀ ਵਿਸਥਾਪਨ ਦੇ ਸਮਾਜਿਕ ਪਰਿਣਾਮ ਵਿਸ਼ੇ ਤੇ ਏਕਟੇਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ। ਬਤੌਰ ਰਿਸੋਰਸ ਪਰਸਨ ਜੀਐਨਡੀਯੂ ਅਮ੍ਰਿਤਸਰ ਦੇ ਸਮਾਜ ਸ਼ਾਸਤਰ ਵਿਭਾਗ ਦੇ ਰਿਟਾਇਰਡ ਪ੍ਰੋਫੈਸਰ     ਡਾ. ਐਮ.ਐਸ.ਗਿਲ ਮੌਜੂਦ ਸਨ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਗਿਲ ਨੇ ਵੱਲੋਂ ਗ੍ਰਾਮੀਣ ਅਤੇ ਆਦਿਵਾਸੀ ਵਿਸਥਾਪਨ ਤੇ ਪੁਨਰਵਾਸ ਏਕਟ 207 ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਭਾਰਤੀ ਸਰਕਾਰ ਦੇ ਅਨੁਸਾਰ, ਇਸ ਐਕਟ 'ਚ ਮਾਲਕ, ਕਿਰਾਏਦਾਰ, ਗੈਰ ਕਰਮਚਾਰੀ, ਜਿਨ੍ਹਾਂ ਦੀ ਭੂਮਿ ਤੇ ਰਾਜ ਦੁਆਰਾ ਜਬਰਨ ਕਬਜ਼ਾ ਕੀਤਾ ਗਿਆ ਹੋਵੇ, ਸਾਰੇ ਸ਼ਾਮਲ ਹੁੰਦੇ ਹਨ ਅਤੇ ਇਹਨਾਂ ਨੂੰ ਵਿਸਥਾਪਿਤ ਲੋਕਾਂ 'ਚ ਗਿਨਿਆ ਜਾਂਦਾ ਹੈ। ਇਸ ਰਿਫਯੂਜੀ ਲੋਕਾਂ ਤੋਂ ਅਲੱਗ ਹੁੰਦੇ ਹਨ।
ਉਹਨਾਂ ਕਿਹਾ ਕਿ ਵਿਸਥਾਪਨ ਦਾ ਮੁੱਖ ਕਾਰਨ ਵਿਕਾਸਸ਼ੀਲ ਗਤਿਵਿਧਿਆਂ ਹਨ ਜਿਵੇਂ ਬਾਂਧ ਨਿਰਮਾਣ ਅਤੇ ਔਧੋਗਿਕ ਗਤਿਵਿਧਿਆਂ।  ਇਸ ਨਾਲ ਮਾਨਸਿਕ ਪਰੇਸ਼ਾਨੀ ਵੀ ਰਹਿੰਦੀ ਹੈ ਅਤੇ ਔਰਤ ਦਾ ਸਮਾਜਿਕ ਪੱਧਰ ਵੀ ਢਿਗ ਜਾਂਦਾ ਹੈ। ਵਿਸਥਾਪਨ ਇਕ ਮਾਨਸਿਕ ਪ੍ਰਤਾੜਨਾ ਦੀ ਪ੍ਰਕ੍ਰਿਆ ਹੈ।
ਸਮਾਜ ਸ਼ਾਸਤਰ ਵਿਭਾਗ ਦੀ ਮੁੱਖੀ ਸ਼੍ਰੀਮਤੀ ਗੀਤਿਕਾ ਮਹਾਜਨ ਨੇ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ। ਇਸ ਲੈਕਚਰ ਵਿੱਚ ਵਿਭਾਗ ਦੀ ਲਗਭਗ 150 ਵਿਦਿਆਰਥਣਾਂ ਨੇ ਭਾਗ ਲਿਆ।