The Physical Education and Sports Department of Hans Raj
Mahila Maha Vidyalaya is organizing Sports Trials for the session 2017-18 on 28th
April at HMV Playground. Principal Prof.
Dr. (Mrs.) Ajay Sareen told that sports trials are being organized for 43
games. These games are Athletics, Cross
Country, Yoga, Chess, Squash Racket, Wrestling, Judo, Rope Malkhambh,
Taekwondo, Gymnastics, Weight Lifting, Power Lifting, Road Cycling, Track
Cycling, Basketball, Netball, Korfball, Football, Kho Kho, Handball, Badminton,
Tug of War, Ball Badminton, Baseball, Softball, Rowing, Kayaking, Canoeing,
Lawn Tennis, Archery Indian Round, Archery Recurve, Archery Compound, Swimming,
Yatching, Pistol Shooting, Rifle Shooting, Boxing, Table Tennis, Wushu, Gatka,
Fencing, Kabaddi National Style and Kabaddi Circle Style. Principal Dr. (Mrs.) Ajay Sareen said that
free boarding, lodging & coaching in game concerned and academic field will
be provided to the players. In addition,
stipend and scholarship will be given to outstanding players. The interested players can contact Head of
Sports department Mrs. Sudarshan Kang for further queries.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਸਰੀਰਕ ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਵੱਲੋਂ ਸੈਸ਼ਨ 2017-18 ਦੇ ਲਈ ਸਪੋਰਟਸ ਟ੍ਰਾਇਲ ਦਾ ਆਯੋਜਨ 28 ਅਪ੍ਰੈਲ ਨੂੰ ਐਚ.ਐਮ.ਵੀ ਪਲੇਗ੍ਰਾਉਂਡ ਵਿੱਚ ਕੀਤਾ ਜਾ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਦੱਸਿਆ ਕਿ 43 ਗੇਮਾਂ ਦੇ ਲਈ ਸਪੋਰਟਸ ਟ੍ਰਾਇਲ ਦਾ ਆਯੋਜਨ ਕੀਤਾ ਜਾ ਸਕਦਾ ਹੈ। ਇਨ੍ਹਾਂ ਗੇਮਾਂ 'ਚ ਏਥਲੈਟਿਕਸ, ਕ੍ਰਾਸ ਕੰਟਰੀ, ਯੋਗਾ, ਚੈਸ, ਸਕਵੈਸ਼ ਰੈਕਟ, ਰੈਸਲਿੰਗ, ਜੂਡੋ, ਰੋਪ ਮਲੱਖੰਬ, ਤਾਇਕਵਾਂਡੋ, ਜਿਮਨਾਸਟਿਕਸ, ਵੇਟ ਲਿਫਟਿੰਗ, ਪਾਵਰ ਲਿਫਟਿੰਗ, ਰੋਡ ਸਾਇਕਲਿੰਗ, ਟ੍ਰੈਕ ਸਾਇਕਲਿੰਗ, ਬਾਸਕੇਟਬਾਲ, ਨੇਟਬਾਲ, ਕਾਰਫਬਾਲ, ਫੁਟਬਾਲ, ਖੋ-ਖੋ, ਹੈਂਡਬਾਲ, ਬੈਡਮਿੰਟਨ, ਟਗ ਆੱਫ ਵਾਰ, ਬਾੱਲ ਬੈਡਮਿੰਟਨ, ਬੇਸਬਾੱਲ, ਸਾਫਟਬਾਲ, ਰੋਇੰਗ, ਕਾਯਾਕਿੰਗ, ਕੈਨਾਇੰਗ, ਲਾੱਨ ਟੈਨਿਸ, ਆਰਚਰੀ, ਇੰਡੀਅਨ ਰਾਊਂਡ, ਆਰਚਰੀ ਰੀਕਰਵ, ਆਰਚਰੀ ਕਮਪਾਉਂਡ, ਤੈਰਾਕੀ, ਯਾਚਿੰਗ, ਪਿਸਟਲ ਸ਼ੂਟਿੰਗ, ਬਾੱਕਸਿੰਗ, ਟੇਬਲ ਟੈਨਿਸ, ਵੂਸ਼ੁ, ਗਤਕਾ, ਫੈਨਸਿੰਗ, ਕਬੱਡੀ ਨੈਸ਼ਨਲ ਸਟਾਇਲ ਅਤੇ ਕਬੱਡੀ ਸਰਕਲ ਸਟਾਇਲ ਸ਼ਾਮਲ ਹਨ। ਪ੍ਰਿੰਸੀਪਲ ਨੇ ਦੱਸਿਆ ਕਿ ਖਿਡਾਰਣਾਂ ਦੇ ਲਈ ਫ੍ਰੀ ਬੋਰਡਿੰਗ, ਲਾਜਿੰਗ ਤੇ ਕੋਚਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ। ਟ੍ਰਾਇਲ ਵਿੱਚ ਭਾਗ ਲੈਣ ਦੀਆਂ ਇੱਛੁਕ ਖਿਡਾਰਣਾਂ ਸਰੀਰਕ ਸਿੱਖਿਆ ਵਿਭਾਗ ਦੀ ਮੁੱਖੀ ਸ਼੍ਰੀਮਤੀ ਸੁਦਰਸ਼ਨ ਕੰਗ ਨਾਲ ਸੰਪਰਕ ਕਰ ਸਕਦੇ ਹਨ।