Saturday, 29 April 2017

Rukhsat-2017 organized at HMV





Marked with speckles of fun as well as nostalgia, the farewell function Rukhsat -2017 organized for the outgoing post-graduate students of Hans Raj Mahila Maha Vidyalaya, proved to be an incredible evening. Beginning with the lightening of lamp by Principal Prof. Dr. (Mrs.) Ajay Sareen, it was followed by the recital of DAV gaan as per tradition. 
The atmosphere exuberated with enthusiasm and colourful performances of the students. They also played games and enjoyed to their hearts. The highlight of the event was the glamorous ramp walk of the participants of the modelling round which was judged by Dr. Meena Sharma, Dr. Sangeeta Arora, Mrs. Meenu Kohli and Mrs. Nita Malik. 
The head girl of the college, Miss Richa in her valedictory message expressed thanks for the love and respect she received from the institute head. She reflected upon the wonderful moments they have spent in the college. Gurpal on the behalf of the juniors wished luck to the seniors for achieving success in their lives and careers. 
The students also enjoyed a Bidaai song written and composed by Dr. Prem Sagar and sung by the students of the Music department. The traditional ‘Vidya Jyoti’ was handed over to the juniors as a symbol of continuing the legacy. Mrs. Archana Kapoor, Dean Student Council, wished the students good health and success and ended with a quotation from Lord Buddha to grow up as content, healthy and trustworthy individuals. Principal Dr. Mrs. Ajay Sareen appreciated the efforts of the dedicated staff and students which helped the college to reach new heights. She exhorted the students to work hard to fulfil their ambitions and incense the world with the fragrance of their personalities. 

On the basis of modelling rounds, the students were presented with different titles. Ms. Nitika became Miss Ethnic and Ms. Tarnbir won the title of Miss Stylish. Ms.Ankita and Ms. Pragati were declared as Miss HMV First Runners Up and Second Runners Up respectively. Ms. Richa was awarded with the title of Miss Helpful and the Crown of Miss HMV was given to Miss Gulshan amidst the huge applause of the audience. The stage was conducted by Ms. Akshita and Ms. Rajwinder.

ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿੱਚ ਰੂਖਸਤ-2017 ਦੇ ਅੰਤਰਗਤ ਯੂ.ਜੀ. ਵਿਦਿਆਰਥਣਾਂ ਦੇ ਲਈ ਵਿਦਾਈ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸ਼ੁਭਾਰੰਭ ਮੁੱਖ ਮਹਿਮਾਨ ਦੇ ਰੂਪ ਵਿੱਚ ਕਾਲਜ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਮੰਗਲਕਾਮਨਾ ਕਰਦੇ ਹੋਏ ਸ਼ਮਾ ਰੋਸ਼ਨ ਕਰਕੇ ਕੀਤਾ। ਇਸ ਮੌਕੇ ਤੇ ਸ਼੍ਰੀਮਤੀ ਅਰਚਨਾ ਕਪੂਰ (ਇੰਚਾਰਜ਼), ਵਿਦਿਆਰਥੀ ਪਰਿਸ਼ਦ ਦੇ ਹੌਰ ਮੈਂਬਰਾਂ ਨੇ ਫੁੱਲਾਂ ਨਾਲ ਪ੍ਰਿੰਸੀਪਲ ਦਾ ਸਵਾਗਤ ਕੀਤਾ। ਪ੍ਰਿੰਸੀਪਲ ਨੇ ਇਸ ਮੌਕੇ ਤੇ ਵਿਦਿਆਰਥਣਾਂ ਨੂੰ ਖੁਸ਼, ਉਦੇਸ਼ ਦੀ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਤੁਸੀਂ ਐਚ.ਐਮ.ਵੀ ਦੇ ਨਾਂ ਨੂੰ ਬੁਲਦਿਆਂ ਤੇ ਪਹੁੰਚਾਓ ਅਤੇ ਆਪਣੇ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਵਿਸ਼ਵ ਵਿਜੇਤਾ ਬਣੋ ਅਤੇ ਸਮਾਜ ਵਿੱਚ ਤਬਦੀਲੀ ਦੇ ਨਾਲ ਆਪਣੇ ਆਪ ਵਿੱਚ ਵੀ ਤਬਦੀਲੀ ਲਿਅਓ। ਉਨ੍ਹਾਂ ਨੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਆਉਣ ਵਾਲੀਆਂ ਹੋਰ ਪਰੀਖਿਆਵਾਂ ਦੇ ਲਈ ਵੀ ਅਸ਼ੀਰਵਾਦ ਦਿੱਤਾ।
ਇਸ ਤੋਂ ਬਾਅਦ ਸ਼੍ਰੀਮਤੀ ਅਰਚਨਾ ਕਪੂਰ ਨੇ ਕਿਹਾ ਕਿ ਮੈਡਮ ਪ੍ਰਿੰਸੀਪਲ ਦੀ ਯੋਗ ਅਗਵਾਈ ਵਿੱਚ ਸੰਸਥਾ ਪ੍ਰਗਤੀ ਦੀ ਰਾਹ ਵੱਲ ਵੱਧ ਰਹੀ ਹੈ ਅਤੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਾਮਨਾ ਕੀਤੀ ਕਿ ਅਸੀਂ ਸਕਾਰਾਤਮਕ ਉਰਜਾ ਦਾ ਜੋ ਸੰਚਾਰ ਤੁਹਾਡੇ 'ਚ ਕੀਤਾ ਹੈ ਹੁਣ ਉਸ ਸਕਾਰਾਤਮਕ ਉਰਜਾ ਦੇ ਨਾਲ ਤੁਸੀਂ ਭਵਿੱਖ 'ਚ ਬੁਲੰਦੀ ਦੇ ਨਵੇਂ ਆਯਾਮ ਸਥਾਪਿਤ ਕਰੋ।
ਵਿਦਿਆਰਥਣਾਂ ਨੇ ਯੂ.ਜੀ. ਵਿਭਾਗ ਦੀਆਂ ਵਿਦਿਆਰਥਣਾਂ ਦੇ ਸਨਮਾਨ ਵਿੱਚ ਇਨ੍ਹਾਂ ਪਲਾਂ ਨੂੰ ਯਾਦਗਾਰ ਬਨਾਉਣ ਦੇ ਲਈ ਡਾਂਸ, ਗੇਮਾਂ, ਗਜ਼ਲ ਅਤੇ ਸਿਤਾਰ ਵਾਦਨ ਆਦਿ ਦੇ ਮਾਧਿਅਮ ਨਾਲ ਆਨੰਦਮਈ ਪ੍ਰੋਗਰਾਮ ਪੇਸ਼ ਕਰਕੇ ਸਾਰਿਆਂ ਨੂੰ ਮੰਤਰਮੁੱਗਧ ਕਰ ਦਿੱਤਾ। ਮਾਡਲਿੰਗ ਵਿੱਚ ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਕੁਝ ਵਿਦਿਆਰਥਣਾਂ ਨੇ ਕਾਲਜ ਵਿੱਚ ਬਿਤਾਏ ਹਸੀਨ ਪਲਾਂ ਨੂੰ ਸਾਰਿਆਂ ਨਾਲ ਸਾਂਝਾ ਕਰਦੇ ਹੋਏ ਕਿਹਾ ਕਿ ਇਸ ਕਾਲਜ ਤੋਂ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਜੱਜ ਦੀ ਭੂਮਿਕਾਂ - ਸ਼੍ਰੀਮਤੀ ਨੀਟਾ ਮਲਿਕ, ਡਾ. ਸੰਗੀਤਾ ਅਰੋੜਾ, ਸ਼੍ਰੀਮਤੀ ਮੀਨੂ ਕੋਹਲੀ ਅਤੇ ਡਾ. ਮੀਨਾ ਸ਼ਰਮਾ ਨੇ ਨਿਭਾਈ। ਕੁ. ਗੁਲਸ਼ਨ ਅਨੇਜਾ ਮਿਸ ਐਚ.ਐਮ.ਵੀ 2017, ਕੁ. ਅਕਿਤਾ ਮਿਸ ਐਚ.ਐਮ.ਵੀ. ਪਹਿਲੀ ਰਨਰ ਅਪ, ਕੁ. ਪ੍ਰਗਤਿ ਮਿਸ ਐਚ.ਐਮ.ਵੀ ਦੂਜੀ ਰਨਰ ਅਪ, ਕੁ. ਨੀਕਿਤਾ ਮਿਸ ੲੈਥਨਿਕ, ਕੁ. ਤਨਰਵੀਰ ਮਿਸ ਸਟਾਈਲਿਸ਼ ਅਤੇ ਰਿਚਾ ਗੁਗਲਾਨੀ ਨੂੰ ਸੰਸਥਾ ਦੀ ਸਭ ਤੋਂ ਉੱਤਮ ਸਹਾਇਕ ਵਿਦਿਆਰਥਣ ਦੇ ਰੂਪ ਵਿੱਚ ਨਵਾਜ਼ਿਆ ਗਿਆ।
ਪਰਮਪਰਾ ਦਾ ਪਾਲਣ ਕਰਦੇ ਹੋਏ ਮੰਗਲਕਾਮਨਾਵਾਂ ਦੇ ਨਾਲ ਗਿਆਨ ਦੀ ਜਯੋਤਿ ਦਾ ਸਥਾਨਾਂਤਰਨ ਕੀਤਾ ਗਿਆ। ਮੰਚ ਦਾ ਸੰਚਾਲਨ ਕੁ. ਰਾਜਵਿੰਦਰ ਕੌਰ ਅਤੇ ਕੁ. ਅਕਸ਼ਿਤਾ ਨੇ ਕੀਤਾ। ਇਸ ਮੌਕੇ ਤੇ ਡੀਨ ਅਕਾਦਮਿਕ ਸ਼੍ਰੀਮਤੀ ਮੀਨਾਕਸ਼ੀ ਸਿਆਲ, ਡੀਨ ਪਰੀਖਿਆਵਾਂ ਸ਼੍ਰੀਮਤੀ ਮਮਤਾ, ਡੀਨ ਸਪੋਰਟਸ ਸ਼੍ਰੀਮਤੀ ਸੁਦਰਸ਼ਨ ਕੰਗ, ਡੀਨ ਅਨੁਸ਼ਾਸਨ ਸ਼੍ਰੀਮਤੀ ਨੀਤਿ ਸੂਦ ਅਤੇ ਡੀਨ ਯੂਥ ਵੈਲਫੇਯਰ ਸ਼੍ਰੀਮਤੀ ਨਵਰੂਪ ਮੌਜੂਦ ਸਨ। ਸ਼੍ਰੀਮਤੀ ਨੀਤਿ ਸੂਦ ਨੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ।